Millat al-Islam

Chapter 96 · 19 verses · Dr. Muhamad Habib, Bhai Harpreet Singh, Maulana Wahiduddin Khan

Surah Al-Alaq in Panjabi

Arabic with tafsir Listen to Surah Al-Alaq (1269 reciters)
Meccanسورة العلق19 verses

بِسۡمِ ٱللَّهِ ٱلرَّحۡمَٰنِ ٱلرَّحِيمِ

ٱقۡرَأۡ بِٱسۡمِ رَبِّكَ ٱلَّذِي خَلَقَ ١ਪੜ੍ਹੋ, ਆਪਣੇ ਰੱਬ ਦੇ ਨਾਮ ਨਾਲ, ਜਿਸ ਨੇ ਪੈਦਾ ਕੀਤਾ ਹੈ। خَلَقَ ٱلۡإِنسَٰنَ مِنۡ عَلَقٍ ٢ਮਨੁੱਖ ਨੂੰ ਅਲਕ (ਜੰਮੇ ਹੋਏ ਲਹੂ) ਤੋਂ ਪੈਦਾ ਕੀਤਾ। ٱقۡرَأۡ وَرَبُّكَ ٱلۡأَكۡرَمُ ٣ਪੜ੍ਹੋ, ਤੇਰਾ ਰੱਬ ਬਹੁਤ ਕਰੀਮ ਹੈ। ٱلَّذِي عَلَّمَ بِٱلۡقَلَمِ ٤ਜਿਸ ਨੇ ਕਲਮ ਨਾਲ ਗਿਆਨ ਸਿਖਾਇਆ। عَلَّمَ ٱلۡإِنسَٰنَ مَا لَمۡ يَعۡلَمۡ ٥ਮਨੁੱਖ ਨੂੰ ਉਹ ਕੂਝ ਸਿਖਾਇਆ ਜਿਹੜਾ ਉਹ ਜਾਣਦਾ ਨਹੀਂ ਸੀ। كـَلَّآ إِنَّ ٱلۡإِنسَٰنَ لَيَطۡغَىٰٓ ٦ਕਦੇ ਵੀ ਨਹੀਂ, ਮਨੁੱਖ ਬਗ਼ਾਵਤ ਕਰਦਾ ਹੈ। أَن رَّءَاهُ ٱسۡتَغۡنَىٰٓ ٧ਇਸ ਅਧਾਰ ਤੇ, ਕਿ ਉਹ ਆਪਣੇ ਆਪ ਨੂੰ ਆਤਮ- ਨਿਰਭਰ ਦੇਖਦਾ ਹੈ। إِنَّ إِلَىٰ رَبِّكَ ٱلرُّجۡعَىٰٓ ٨ਬੇਸ਼ੱਕ ਤੇਰੇ ਰੱਬ ਵੱਲ ਹੀ ਵਾਪਿਸ ਮੁੜਨਾ ਹੈ। أَرَءَيۡتَ ٱلَّذِي يَنۡهَىٰ ٩ਕੀ ਤੁਸੀਂ ਉਸ ਬੰਦੇ ਨੂੰ ਦੇਖਿਆ, ਜੋ ਮਨ੍ਹਾ ਕਰਦਾ ਹੈ। عَبۡدًا إِذَا صَلَّىٰٓ ١٠ਇੱਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੋਵੇ। أَرَءَيۡتَ إِن كَانَ عَلَى ٱلۡهُدَىٰٓ ١١ਤੁਹਾਡਾ ਕੀ ਵਿਚਾਰ ਹੈ, ਜੇਕਰ ਉਹ ਸਿੱਧੇ ਰਾਹ ਤੇ ਹੋਵੇ। أَوۡ أَمَرَ بِٱلتَّقۡوَىٰٓ ١٢ਜਾਂ ਭੈਅ ਦੀਆਂ ਗੱਲਾਂ ਸਿਖਾਉਂਦਾ ਹੋਵੇ। أَرَءَيۡتَ إِن كَذَّبَ وَتَوَلَّىٰٓ ١٣ਤੁਹਾਡਾ ਕੀ ਵਿਚਾਰ ਹੈ, ਜੇਕਰ ਉਸ ਨੇ ਝੁਠਲਾਇਆ ਅਤੇ ਮੂੰਹ ਮੋੜਿਆ। أَلَمۡ يَعۡلَم بِأَنَّ ٱللَّهَ يَرَىٰ ١٤ਕੀ ਉਸ ਨੇ ਨਹੀਂ ਸਮਝਿਆ ਕਿ ਅੱਲਾਹ ਦੇਖ ਰਿਹਾ ਹੈ। كـَلَّا لَئِن لَّمۡ يَنتَهِ لَنَسۡفَعَۢا بِٱلنَّاصِيَةِ ١٥ਕਦੇ ਵੀ ਨਹੀਂ ਜੇਕਰ ਉਹ ਨਹੀਂ ਮੰਨਿਆ, ਤਾਂ ਅਸੀਂ ਮੱਥੇ ਦੇ ਵਾਲ ਪਕੜ ਕੇ ਉਸ ਨੂੰ ਖਿੱਚਾਂਗੇ। نَاصِيَةٍ كَٰذِبَةٍ خَاطِئَةٍ ١٦ਉਸ ਮੱਥੇ ਨੂੰ ਜਿਹੜਾ ਪਾਪੀ ਅਤੇ ਝੂਠਾ ਹੈ। فَلۡيَدۡعُ نَادِيَهُۥ ١٧ਹੁਣ ਉਹ ਸ਼ੁਲਾ ਲੈਣ ਆਪਣੇ ਸਮਰੱਥਕਾਂ ਨੂੰ। سَنَدۡعُ ٱلزَّبَانِيَةَ ١٨ਅਸੀਂ ਵੀ ਨਰਕ ਦੇ ਫ਼ਰਿਸ਼ਤਿਆਂ ਨੂੰ ਸੱਦਾਂਗੇ। كـَلَّا لَا تُطِعۡهُ وَٱسۡجُدۡۤ وَٱقۡتَرِب ۩ ١٩ਕਦੇ ਵੀ ਉਸ ਦੀ ਗੱਲ ਨਾ ਮੰਨਣਾ, ਅਤੇ ਸਿਜਦਾ ਕਰ ਅਤੇ (ਅੱਲਾਹ) ਦੇ ਨੇੜੇ ਹੋ ਜਾ।

Translation: Dr. Muhamad Habib, Bhai Harpreet Singh, Maulana Wahiduddin Khan.