Millat al-Islam

Chapter 98 · 8 verses · Dr. Muhamad Habib, Bhai Harpreet Singh, Maulana Wahiduddin Khan

Surah Al-Bayyina in Panjabi

Arabic with tafsir Listen to Surah Al-Bayyina (1270 reciters)
Medinanسورة البينة8 verses

بِسۡمِ ٱللَّهِ ٱلرَّحۡمَٰنِ ٱلرَّحِيمِ

لَمۡ يَكُنِ ٱلَّذِينَ كَفَرُواْ مِنۡ أَهۡلِ ٱلۡكِتَٰبِ وَٱلۡمُشۡرِكِينَ مُنفَكِّينَ حَتَّىٰ تَأۡتِيَهُمُ ٱلۡبَيِّنَةُ ١ਕਿਤਾਬਾਂ ਵਾਲੇ (ਯਹੂਦੀ ਅਤੇ ਈਸਾਈ) ਅਤੇ ਮੁਸ਼ਰਿਕੀਨਾ (ਸ਼ਰੀਕ ਮੰਨਣ ਵਾਲੇ) ਵਿਚੋਂ' ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ, ਉਹ ਮੰਨਣ ਵਾਲੇ ਨਹੀਂ। ਜਦੋਂ ਤੱਕ ਉਨ੍ਹਾਂ ਦੇ ਕੋਲ ਸਪੱਸ਼ਟ ਪ੍ਰਮਾਣ ਨਾ ਆ ਜਾਵੇ। رَسُولٌ مِّنَ ٱللَّهِ يَتۡلُواْ صُحُفًا مُّطَهَّرَةً ٢ਅੱਲਾਹ ਵੱਲੋਂ ਇੱਕ ਰਸੂਲ ਜਿਹੜਾ ਪਵਿੱਤਰ ਸਹੀਫੇ (ਗੰਥ) ਪੜ੍ਹਕੇ ਸੁਣਾਵੇ। فِيهَا كُتُبٌ قَيِّمَةٌ ٣ਜਿਨ੍ਹਾਂ ਵਿਚ ਠੀਕ ਵਿਸ਼ੇ ਲਿਖੇ ਹੋਣ। وَمَا تَفَرَّقَ ٱلَّذِينَ أُوتُواْ ٱلۡكِتَٰبَ إِلَّا مِنۢ بَعۡدِ مَا جَآءَتۡهُمُ ٱلۡبَيِّنَةُ ٤ਅਤੇ ਜਿਹੜੇ ਲੋਕ ਕਿਤਾਬ ਵਾਲੇ ਸਨ, ਉਹ ਸਪੱਸ਼ਟ ਪ੍ਰਮਾਣ ਆ ਜਾਣ ਦੇ ਬਾਅਦ ਹੀ ਵੱਖ-ਵੱਖ ਹੋ ਗਏ। وَمَآ أُمِرُوٓاْ إِلَّا لِيَعۡبُدُواْ ٱللَّهَ مُخۡلِصِينَ لَهُ ٱلدِّينَ حُنَفَآءَ وَيُقِيمُواْ ٱلصَّلَوٰةَ وَيُؤۡتُواْ ٱلزَّكَوٰةَۚ وَذَٰلِكَ دِينُ ٱلۡقَيِّمَةِ ٥ਹਾਲਾਂਕਿ ਉਨ੍ਹਾਂ ਨੂੰ ਇਹ ਹੀ ਹੁਕਮ ਦਿੱਤਾ ਗਿਆ ਸੀ, ਕਿ ਉਹ ਅੱਲਾਹ ਦੀ ਇਬਾਦਤ ਕਰਨ। ਉਸ ਲਈ ਦੀਨ ਨੂੰ ਇਕਾਗ਼ਰ ਹੋ ਕੇ ਸ਼ੁੱਧ ਕਰ ਦੇਣ ਅਤੇ ਨਮਾਜ਼ ਸਥਾਪਿਤ ਕਰਨ ਅਤੇ ਜ਼ਕਾਤ ਅਦਾ ਕਰਨ। ਇਹ ਹੀ ਸੱਚਾ ਦੀਨ ਹੈ। إِنَّ ٱلَّذِينَ كَفَرُواْ مِنۡ أَهۡلِ ٱلۡكِتَٰبِ وَٱلۡمُشۡرِكِينَ فِي نَارِ جَهَنَّمَ خَٰلِدِينَ فِيهَآۚ أُوْلَٰٓئِكَ هُمۡ شَرُّ ٱلۡبَرِيَّةِ ٦ਬੇਸ਼ੱਕ ਕਿਤਾਬ ਵਾਲੇ ਅਤੇ ਮੁਸ਼ਰਿਕੀਨਾਂ (ਸ਼ਰੀਕ ਮੰਨਣ ਵਾਲੇ) ਵਿਚੋਂ' ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ, ਉਹ ਨਰਕ ਦੀ ਅੱਗ ਵਿਚ ਪੈਣਗੇ। ਉਹ ਉਸ ਵਿਚ ਹਮੇਸ਼ਾ ਰਹਿਣਗੇ। ਇਹ ਲੋਕ ਹੀ ਸਭ ਤੋਂ ਬ਼ੁਰੇ ਜੀਵ ਹਨ। إِنَّ ٱلَّذِينَ ءَامَنُواْ وَعَمِلُواْ ٱلصَّٰلِحَٰتِ أُوْلَٰٓئِكَ هُمۡ خَيۡرُ ٱلۡبَرِيَّةِ ٧ਉਹ ਹੀ ਲੋਕ ਜਿਹੜੇ ਇਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕੰਮ ਕੀਤੇ। ਇਹ ਲੋਕ ਹੀ ਸਭ ਤੋਂ ਚੰਗੇ (ਉੱਤਮ) ਜੀਵ ਹਨ। جَزَآؤُهُمۡ عِندَ رَبِّهِمۡ جَنَّٰتُ عَدۡنٍ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَآ أَبَدًاۖ رَّضِيَ ٱللَّهُ عَنۡهُمۡ وَرَضُواْ عَنۡهُۚ ذَٰلِكَ لِمَنۡ خَشِيَ رَبَّهُۥ ٨ਉਨ੍ਹਾਂ ਦਾ ਬਦਲਾ ਉਨ੍ਹਾਂ ਦੇ ਰੱਬ ਕੋਲ ਹਮੇਸ਼ਾ ਰਹਿਣ ਵਾਲਾ ਬਾਗ਼ ਹੈ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ, ਉਹ ਉਨ੍ਹਾਂ ਵਿਚ ਹਮੇਸ਼ਾ ਰਹਿਣਗੇ। ਅੱਲਾਹ ਉਨ੍ਹਾਂ ਤੋਂ ਖੁਸ਼ ਅਤੇ ਉਹ ਅੱਲਾਹ ਤੋਂ ਖੂਸ਼। ਇਹ ਉਸ ਬੰਦੇ ਲਈ ਹੈ, ਜਿਹੜਾ ਆਪਣੇ ਰੱਬ ਤੋਂ ਡਰੇ।

Translation: Dr. Muhamad Habib, Bhai Harpreet Singh, Maulana Wahiduddin Khan.