بِسۡمِ ٱللَّهِ ٱلرَّحۡمَٰنِ ٱلرَّحِيمِ
إِذَا ٱلسَّمَآءُ ٱنشَقَّتۡ ١ਜਦੋਂ ਅਸਮਾਨ ਪਾਟ ਜਾਵੇਗਾ। وَأَذِنَتۡ لِرَبِّهَا وَحُقَّتۡ ٢ਉਹ ਆਪਣੇ ਰੱਬ ਦਾ ਹੁਕਮ ਸੁਣ ਲਵੇਗਾ ਅਤੇ ਉਸ ਲਈ ਜ਼ਰੂਰੀ ਵੀ ਇਹੋ ਹੈ। وَإِذَا ٱلۡأَرۡضُ مُدَّتۡ ٣ਅਤੇ ਜਦੋਂ ਧਰਤੀ ਪੱਧਰ ਕਰ ਦਿੱਤੀ ਜਾਵੇਗੀ। وَأَلۡقَتۡ مَا فِيهَا وَتَخَلَّتۡ ٤ਅਤੇ ਉਹ ਆਪਣੇ ਅੰਦਰ ਦੀਆਂ ਚੀਜ਼ਾਂ ਨੂੰ ਉਗਲ ਦੇਵੇਗੀ ਅਤੇ ਖਾਲੀ ਹੋ ਜਾਵੇਗੀ। وَأَذِنَتۡ لِرَبِّهَا وَحُقَّتۡ ٥ਅਤੇ ਉਹ ਆਪਣੇ ਰੱਬ ਦਾ ਹੁਕਮ ਸੁਣ ਲਵੇਗੀ ਅਤੇ ਉਹ ਇਸ ਦੇ ਲਾਇਕ ਹੈ। يَٰٓأَيُّهَا ٱلۡإِنسَٰنُ إِنَّكَ كَادِحٌ إِلَىٰ رَبِّكَ كَدۡحًا فَمُلَٰقِيهِ ٦ਹੇ ਮਨੁੱਖ! ਤੂੰ ਆਪਣੇ ਪਾਲਣਹਾਰ ਵੱਲ ਖਿਚਦਾ ਚਲਿਆ ਜਾ ਰਿਹਾ ਹੈ, ਫਿਰ ਤੂੰ ਉਸ ਨੂੰ ਮਿਲਣ ਵਾਲਾ ਹੈ। فَأَمَّا مَنۡ أُوتِيَ كِتَٰبَهُۥ بِيَمِينِهِۦ ٧ਤਾਂ ਜਿਸ ਨੂੰ ਉਸ ਦਾ ਕਰਮ ਪੱਤਰ (ਅਮਲ) ਉਸ ਦੇ ਸੱਜੇ ਹੱਥ ਵਿਚ ਦਿੱਤਾ ਜਾਵੇਗਾ। فَسَوۡفَ يُحَاسَبُ حِسَابًا يَسِيرًا ٨ਉਸ ਤੋਂ ਅਸਾਨੀ ਨਾਲ ਹਿਸਾਬ ਲਿਆ ਜਾਵੇਗਾ। وَيَنقَلِبُ إِلَىٰٓ أَهۡلِهِۦ مَسۡرُورًا ٩ਅਤੇ ਉਹ ਆਪਣੇ ਲੋਕਾਂ ਦੇ ਪਾਸ ਖੁਸ਼ੀ ਖੂਸ਼ੀ ਆਵੇਗਾ। وَأَمَّا مَنۡ أُوتِيَ كِتَٰبَهُۥ وَرَآءَ ظَهۡرِهِۦ ١٠ਅਤੇ ਜਿਸ ਦਾ ਕਰਮ ਪੱਤਰ (ਅਮਲ) ਉਸ ਦੀ ਪਿੱਠ ਵੇ ਪਿਛਿਉਂ' ਦਿੱਤਾ ਜਾਵੇਗਾ। فَسَوۡفَ يَدۡعُواْ ثُبُورًا ١١ਉਹ ਮੌਤ ਨੂੰ ਅਵਾਜ਼ਾਂ ਮਾਰੇਗਾ। وَيَصۡلَىٰ سَعِيرًا ١٢ਅਤੇ ਨਰਕ ਵਿਚ ਦਾਖ਼ਿਲ ਹੋਵੇਗਾ। إِنَّهُۥ كَانَ فِيٓ أَهۡلِهِۦ مَسۡرُورًا ١٣ਉਹ ਆਪਣੇ ਲੋਕਾਂ ਵਿਚ ਚਿੰਤਾ ਮੁਕਤ ਰਹਿੰਦਾ ਸੀ। إِنَّهُۥ ظَنَّ أَن لَّن يَحُورَ ١٤ਉਸ ਨੇ ਸਮਝਿਆ ਸੀ ਕਿ ਉਸ ਨੇ ਵਾਪਿਸ ਨਹੀਂ ਜਾਣਾ। بَلَىٰٓۚ إِنَّ رَبَّهُۥ كَانَ بِهِۦ بَصِيرًا ١٥ਕਿਉਂ ਨਹੀਂ, ਉਸ ਦਾ ਰੱਬ ਉਸ ਨੂੰ ਦੇਖ ਰਿਹਾ ਸੀ। فَلَآ أُقۡسِمُ بِٱلشَّفَقِ ١٦ਤਾਂ ਨਹੀਂ, ਮੈਂ ਸਹੁੰ ਖਾਂਦਾ ਹਾਂ, ਸ਼ਫਕ (ਸੂਰਜ ਫੁੱਬਣ ਵੇਲੇ ਦੀ ਲਾਲੀ) ਦੀ। وَٱلَّيۡلِ وَمَا وَسَقَ ١٧ਅਤੇ ਰਾਤ ਦੀਆਂ ਉਨ੍ਹਾਂ ਚੀਜ਼ਾਂ ਦੀ ਜਿਨ੍ਹਾਂ ਨੂੰ ਉਹ ਸਮੇਟ ਲੈਂਦੀ ਹੈ। وَٱلۡقَمَرِ إِذَا ٱتَّسَقَ ١٨ਅਤੇ ਚੰਨ ਦੀ ਜਦੋਂ ਉਹ ਪੂਰਾ ਹੋ ਜਾਵੇ। لَتَرۡكَبُنَّ طَبَقًا عَن طَبَقٍ ١٩ਕਿ ਤੁਸੀਂ ਜ਼ਰੂਰ ਇੱਕ ਦਰਜੇ ਤੋਂ ਬਾਅਦ ਦੂਜੇ ਦਰਜੇ ਤੇ ਪਹੁੰਚੌਗੇ। فَمَا لَهُمۡ لَا يُؤۡمِنُونَ ٢٠ਤਾਂ ਇਨ੍ਹਾਂ ਨੂੰ ਕੀ ਹੋ ਗਿਆ ਕਿ ਇਹ ਈਮਾਨ ਨਹੀਂ ਲਿਆਉਂਦੇ। وَإِذَا قُرِئَ عَلَيۡهِمُ ٱلۡقُرۡءَانُ لَا يَسۡجُدُونَۤ ۩ ٢١ਅਤੇ ਜਦੋਂ' ਉਨ੍ਹਾਂ ਦੇ ਸਾਹਮਣੇ ਕੁਰਆਨ ਪੜ੍ਹਿਆ ਜਾਂਦਾ ਹੈ, ਤਾਂ ਉਹ ਅੱਲਾਹ ਵੱਲ ਨਹੀਂ ਝੁਕਦੇ। بَلِ ٱلَّذِينَ كَفَرُواْ يُكَذِّبُونَ ٢٢ਸਗੋਂ ਉਹ ਅਵੱਗਿਆਕਾਰੀ ਝੂਠਲਾ ਰਹੇ ਹਨ। وَٱللَّهُ أَعۡلَمُ بِمَا يُوعُونَ ٢٣ਅਤੇ ਅੱਲਾਹ ਜਾਣਦਾ ਹੈ ਜਿਹੜਾ ਕੁਝ ਉਹ ਇਕੱਠਾ ਕਰ ਰਹੇ ਹਨ। فَبَشِّرۡهُم بِعَذَابٍ أَلِيمٍ ٢٤ਸੋ ਉਨ੍ਹਾਂ ਨੂੰ ਇੱਕ ਦਰਦਨਾਕ ਸਜ਼ਾ ਦੀ ਖ਼ੁਸ਼ਖ਼ਬਰੀ ਦੇ ਦੇਵੋ। إِلَّا ٱلَّذِينَ ءَامَنُواْ وَعَمِلُواْ ٱلصَّٰلِحَٰتِ لَهُمۡ أَجۡرٌ غَيۡرُ مَمۡنُونِۭ ٢٥ਪਰੰਤੂ ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕਰਮ ਕੀਤੇ, ਉਨ੍ਹਾਂ ਲਈ ਕਦੇ ਨਾ ਖ਼ਤਮ ਹੋਣ ਵਾਲਾ ਬਦਲਾ ਹੈ।