Millat al-Islam

Chapter 55 · 78 verses · Dr. Muhamad Habib, Bhai Harpreet Singh, Maulana Wahiduddin Khan

Surah Ar-Rahman in Panjabi

Arabic with tafsir Listen to Surah Ar-Rahman (1411 reciters)
Medinanسورة الرحمن78 verses

بِسۡمِ ٱللَّهِ ٱلرَّحۡمَٰنِ ٱلرَّحِيمِ

ٱلرَّحۡمَٰنُ ١ਰਹਿਮਾਨ (ਦਇਆਵਾਨ) ਨੇ। عَلَّمَ ٱلۡقُرۡءَانَ ٢ਕੁਰਆਨ ਦੀ ਸਿੱਖਿਆ ਦਿੱਤੀ। خَلَقَ ٱلۡإِنسَٰنَ ٣ਉਸ ਨੇ ਮਨੁੱਖ ਨੂੰ ਪੈਦਾ ਕੀਤਾ। عَلَّمَهُ ٱلۡبَيَانَ ٤ਉਸ ਨੂੰ ਬੋਲਣਾ ਸਿਖਾਇਆ। ٱلشَّمۡسُ وَٱلۡقَمَرُ بِحُسۡبَانٍ ٥ਸੂਰਜ ਅਤੇ ਚੰਦ ਦੇ ਲਈ ਇਕ ਹਿਸਾਸ਼ ਹੈ। وَٱلنَّجۡمُ وَٱلشَّجَرُ يَسۡجُدَانِ ٦ਅਤੇ ਤਾਰੇ ਤੇ ਦਰੱਖ਼ਤ ਸਿਜਦਾ ਕਰਦੇ ਹਨ। وَٱلسَّمَآءَ رَفَعَهَا وَوَضَعَ ٱلۡمِيزَانَ ٧ਅਤੇ ਉਸ ਨੇ ਆਕਾਸ਼ ਨੂੰ ਉੱਚਿਆਂ ਕੀਤਾ ਅਤੇ ਤੱਕੜੀ ਰੱਖ ਦਿੱਤੀ। أَلَّا تَطۡغَوۡاْ فِي ٱلۡمِيزَانِ ٨ਕਿ ਤੁਸੀਂ ਤੋਲਣ ਵਿਚ ਫਰਕ ਨਾ ਕਰੋ। وَأَقِيمُواْ ٱلۡوَزۡنَ بِٱلۡقِسۡطِ وَلَا تُخۡسِرُواْ ٱلۡمِيزَانَ ٩ਅਤੇ ਇਨਸਾਫ਼ ਦੇ ਨਾਲ ਠੀਕ ਤੋਲੋ ਅਤੇ ਤੋਲ ਵਿਚ ਗੜਬੜੀ ਨਾ ਕਰੋਂ وَٱلۡأَرۡضَ وَضَعَهَا لِلۡأَنَامِ ١٠ਅਤੇ ਉਸ ਨੇ ਧਰਤੀ ਨੂੰ ਖ਼ਲਕਤ ਲਈ ਰੱਖ ਦਿੱਤਾ। فِيهَا فَٰكِهَةٌ وَٱلنَّخۡلُ ذَاتُ ٱلۡأَكۡمَامِ ١١ਇਸ ਵਿਚ ਮੇਵੇ ਹਨ ਅਤੇ ਖਜੂਰਾਂ ਹਨ, ਜਿਨ੍ਹਾਂ ਉੱਪਰ ਖੋਲ (ਗਲਾਫ) ਹੁੰਦਾ ਹੈ। وَٱلۡحَبُّ ذُو ٱلۡعَصۡفِ وَٱلرَّيۡحَانُ ١٢ਅਤੇ ਤੂੜੀ ਵਾਲਾ ਅਨਾਜ ਵੀ ਅਤੇ ਸੁਗੰਧੀ ਵਾਲੇ ਫੁੱਲ ਵੀ। فَبِأَيِّ ءَالَآءِ رَبِّكُمَا تُكَذِّبَانِ ١٣ਫਿਰ ਤੂਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। خَلَقَ ٱلۡإِنسَٰنَ مِن صَلۡصَٰلٍ كَٱلۡفَخَّارِ ١٤ਉਸ ਨੇ ਮਨੁੱਖ ਨੂੰ ਠੀਕਰੀ ਵਰਗੀ ਸੁੱਕੀ ਮਿੱਟੀ ਤੋਂ ਪੈਦਾ ਕੀਤਾ। وَخَلَقَ ٱلۡجَآنَّ مِن مَّارِجٍ مِّن نَّارٍ ١٥ਅਤੇ ਉਸ ਨੇ ਜਿੰਨਾਂ ਨੂੰ ਅੱਗ ਦੀਆਂ ਲਪਟਾਂ ਤੋਂ ਪੈਦਾ ਕੀਤਾ। فَبِأَيِّ ءَالَآءِ رَبِّكُمَا تُكَذِّبَانِ ١٦ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। رَبُّ ٱلۡمَشۡرِقَيۡنِ وَرَبُّ ٱلۡمَغۡرِبَيۡنِ ١٧ਅਤੇ ਉਹ ਮਾਲਕ ਹੈ ਦੋਵਾਂ ਪੂਰਬ (ਚੜ੍ਹਦਿਆਂ) ਅਤੇ ਦੋਵਾਂ ਪੱਛਮ (ਲਹਿੰਦਿਆਂ) ਦਾ। فَبِأَيِّ ءَالَآءِ رَبِّكُمَا تُكَذِّبَانِ ١٨ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। مَرَجَ ٱلۡبَحۡرَيۡنِ يَلۡتَقِيَانِ ١٩ਉਸ ਨੇ ਬਰਾਬਰ ਮਿਲ ਕੇ ਚੱਲਣ ਵਾਲੇ ਦੋ ਦਰਿਆ (ਸਮੁੰਦਰ) ਪੈਦਾ ਕੀਤੇ بَيۡنَهُمَا بَرۡزَخٌ لَّا يَبۡغِيَانِ ٢٠ਦੋਵਾਂ ਦੇ ਵਿਚ ਇੱਕ ਪਰਦਾ (ਰੋਕ) ਹੈ, ਜਿਸ ਤੋਂ ਉਹ ਅੱਗੇ ਨਹੀਂ ਵਧਦੇ। فَبِأَيِّ ءَالَآءِ رَبِّكُمَا تُكَذِّبَانِ ٢١ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ। يَخۡرُجُ مِنۡهُمَا ٱللُّؤۡلُؤُ وَٱلۡمَرۡجَانُ ٢٢ਇਨ੍ਹਾਂ ਦੋਵਾਂ (ਸਮੁੰਦਰਾਂ) ਵਿੱਚੋਂ ਮੋਤੀ ਅਤੇ ਮੂੰਗੇ ਨਿਕਲਦੇ ਹਨ। فَبِأَيِّ ءَالَآءِ رَبِّكُمَا تُكَذِّبَانِ ٢٣ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। وَلَهُ ٱلۡجَوَارِ ٱلۡمُنشَـَٔاتُ فِي ٱلۡبَحۡرِ كَٱلۡأَعۡلَٰمِ ٢٤ਅਤੇ ਜਹਾਜ਼ ਵੀ ਉਸੇ ਦੇ ਹਨ ਜਿਹੜੇ ਸਮੁੰਦਰ ਵਿਚ ਪਹਾੜਾਂ ਵਾਂਗ ਖੜ੍ਹੇ ਹੁੰਦੇ ਹਨ। فَبِأَيِّ ءَالَآءِ رَبِّكُمَا تُكَذِّبَانِ ٢٥ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। كُلُّ مَنۡ عَلَيۡهَا فَانٍ ٢٦ਜਿਹੜਾ ਧਰਤੀ 'ਤੇ ਹੈ ਉਹ ਨਾਸ਼ ਹੋਣ ਵਾਲਾ ਹੈ। وَيَبۡقَىٰ وَجۡهُ رَبِّكَ ذُو ٱلۡجَلَٰلِ وَٱلۡإِكۡرَامِ ٢٧ਅਤੇ ਤੇਰੇ ਰੱਬ ਦੀ ਹੀ ਪ੍ਰਸੰਸਾ ਵਾਲੀ ਅਤੇ ਇੱਜ਼ਤ ਵਾਲੀ ਹਸਤੀ ਕਾਇਮ ਰਹੇਗੀ। فَبِأَيِّ ءَالَآءِ رَبِّكُمَا تُكَذِّبَانِ ٢٨ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ। يَسۡـَٔلُهُۥ مَن فِي ٱلسَّمَٰوَٰتِ وَٱلۡأَرۡضِۚ كُلَّ يَوۡمٍ هُوَ فِي شَأۡنٍ ٢٩ਉਸੇ ਤੋਂ ਮੰਗਦੇ ਹਨ ਜਿਹੜੇ (ਮਖ਼ਲੂਕ) ਆਕਾਸ਼ਾਂ ਅਤੇ ਧਰਤੀ ਵਿਚ ਹਨ। ਹਰ ਰੋਜ਼ ਉਸ ਦਾ ਇੱਕ ਕੰਮ فَبِأَيِّ ءَالَآءِ رَبِّكُمَا تُكَذِّبَانِ ٣٠(ਹੈ। 30) ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। سَنَفۡرُغُ لَكُمۡ أَيُّهَ ٱلثَّقَلَانِ ٣١ਹੇ ਦੋ ਭਾਰੀ ਕਾਫ਼ਲਿਓ! ਅਸੀਂ ਜਲਦੀ ਹੀ ਤੁਹਾਡੇ ਵੱਲ ਧਿਆਨ ਕਰਨ ਵਾਲੇ ਹਾਂ। فَبِأَيِّ ءَالَآءِ رَبِّكُمَا تُكَذِّبَانِ ٣٢ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। يَٰمَعۡشَرَ ٱلۡجِنِّ وَٱلۡإِنسِ إِنِ ٱسۡتَطَعۡتُمۡ أَن تَنفُذُواْ مِنۡ أَقۡطَارِ ٱلسَّمَٰوَٰتِ وَٱلۡأَرۡضِ فَٱنفُذُواْۚ لَا تَنفُذُونَ إِلَّا بِسُلۡطَٰنٍ ٣٣ਹੇ ਜਿੰਨਾਂ ਅਤੇ ਮਨੁੱਖਾਂ ਦੇ ਟੋਲਿਓ! ਜੇਕਰ ਤੁਹਾਡੇ ਤੋਂ ਹੋ ਸਕੇ ਤਾਂ ਤੁਸੀਂ ਆਕਾਸ਼ਾਂ ਅਤੇ ਧਰਤੀ ਦੀਆਂ ਹੱਦਾਂ ਤੋਂ ਨਿਕਲ ਜਾਉ। ਤਾਂ ਨਿਕਲ ਜਾਉ ਤੁਸੀਂ' ਪ੍ਰਮਾਣ ਤੋਂ ਬਿਨ੍ਹਾਂ ਨਹੀਂ ਨਿਕਲ ਸਕਦੇ। فَبِأَيِّ ءَالَآءِ رَبِّكُمَا تُكَذِّبَانِ ٣٤ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। يُرۡسَلُ عَلَيۡكُمَا شُوَاظٌ مِّن نَّارٍ وَنُحَاسٌ فَلَا تَنتَصِرَانِ ٣٥ਤੁਹਾਡੇ ਤੇ ਅੱਗ ਦੀਆਂ ਲਪਟਾਂ ਅਤੇ ਧੂੰਆਂ ਛੱਡਿਆ ਜਾਵੇਗਾ ਤਾਂ ਤੁਸੀਂ ਬਚਾ ਨਹੀਂ ਕਰ ਸਕੌਗੇ। فَبِأَيِّ ءَالَآءِ رَبِّكُمَا تُكَذِّبَانِ ٣٦ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। فَإِذَا ٱنشَقَّتِ ٱلسَّمَآءُ فَكَانَتۡ وَرۡدَةً كَٱلدِّهَانِ ٣٧ਫਿਰ ਜਦੋਂ ਆਕਾਸ਼ ਫਟ ਕੇ ਚਮੜੇ ਦੀ' ਤਰ੍ਹਾਂ ਲਾਲ ਹੋ ਜਾਵੇਗਾ। فَبِأَيِّ ءَالَآءِ رَبِّكُمَا تُكَذِّبَانِ ٣٨ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। فَيَوۡمَئِذٍ لَّا يُسۡـَٔلُ عَن ذَنۢبِهِۦٓ إِنسٌ وَلَا جَآنٌّ ٣٩ਸੋ ਉਸ ਦਿਨ ਕਿਸੇ ਮਨੁੱਖ ਜਾਂ ਜਿੰਨ ਤੋਂ ਉਸ ਦੇ ਪਾਪਾਂ ਬਾਰੇ ਪੜਤਾਲ ਨਹੀਂ ਹੋਵੇਗੀ। فَبِأَيِّ ءَالَآءِ رَبِّكُمَا تُكَذِّبَانِ ٤٠ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। يُعۡرَفُ ٱلۡمُجۡرِمُونَ بِسِيمَٰهُمۡ فَيُؤۡخَذُ بِٱلنَّوَٰصِي وَٱلۡأَقۡدَامِ ٤١ਅਪਰਾਧੀ ਆਪਣੇ ਲੱਛਣਾਂ ਤੋਂ ਪਛਾਣ ਲਏ ਜਾਣਗੇ। ਫਿਰ ਸਿਰ ਦੇ ਵਾਲਾਂ ਅਤੇ ਪੈਰਾਂ ਤੋਂ ਫੜ੍ਹੇ ਜਾਣਗੇ। فَبِأَيِّ ءَالَآءِ رَبِّكُمَا تُكَذِّبَانِ ٤٢ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। هَٰذِهِۦ جَهَنَّمُ ٱلَّتِي يُكَذِّبُ بِهَا ٱلۡمُجۡرِمُونَ ٤٣ਇਹ ਨਰਕ ਹੈ ਜਿਸ ਨੂੰ ਅਪਰਾਧੀ ਲੋਕ ਝੂਠ ਦੱਸਦੇ ਸੀ। يَطُوفُونَ بَيۡنَهَا وَبَيۡنَ حَمِيمٍ ءَانٍ ٤٤ਫਿਰ ਫਿਰਨਗੇ ਉਸ (ਨਰਕ) ਦੇ ਵਿਚਕਾਰ ਅਤੇ ਖੌਲ੍ਹਦੇ ਹੋਏ ਪਾਣੀ ਦੇ ਵਿਚਕਾਰ। فَبِأَيِّ ءَالَآءِ رَبِّكُمَا تُكَذِّبَانِ ٤٥ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। وَلِمَنۡ خَافَ مَقَامَ رَبِّهِۦ جَنَّتَانِ ٤٦ਅਤੇ ਜਿਹੜਾ ਬੰਦਾ ਆਪਣੇ ਰੱਬ ਦੇ ਸਾਹਮਣੇ ਖੜ੍ਹਾ ਹੋਣ ਤੋਂ ਡਰਿਆ ਉਸ ਲਈ ਦੋ ਬਾਗ਼ ਹਨ। فَبِأَيِّ ءَالَآءِ رَبِّكُمَا تُكَذِّبَانِ ٤٧ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। ذَوَاتَآ أَفۡنَانٍ ٤٨ਦੋਵੇਂ ਬਹੁਤ ਸ਼ਾਖਾਵਾਂ ਵਾਲੇ। فَبِأَيِّ ءَالَآءِ رَبِّكُمَا تُكَذِّبَانِ ٤٩ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੌਗੇ। فِيهِمَا عَيۡنَانِ تَجۡرِيَانِ ٥٠ਦੋਵਾਂ ਵਿੱਚ ਦੋ ਚਸ਼ਮੇ, ਵਗਦੇ ਹਨ فَبِأَيِّ ءَالَآءِ رَبِّكُمَا تُكَذِّبَانِ ٥١ਤਾਂ ਫਿਰ ਤੁਸੀਂ ਆਪਣੇ ਪ੍ਰਭੂ ਦੇ ਕਿਹੜੇ ਭਵਿਖ ਨੂੰ ਨਕਾਰੋਗੇ فِيهِمَا مِن كُلِّ فَٰكِهَةٍ زَوۡجَانِ ٥٢ਦੋਵਾਂ ਬਾਗ਼ਾਂ ਵਿਚ ਹਰੇਕ ਫ਼ਲ ਦੀਆਂ ਦੋ ਕਿਸਮਾਂ (ਹੋਣਗੀਆਂ) فَبِأَيِّ ءَالَآءِ رَبِّكُمَا تُكَذِّبَانِ ٥٣ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੌਗੇ। مُتَّكِـِٔينَ عَلَىٰ فُرُشِۭ بَطَآئِنُهَا مِنۡ إِسۡتَبۡرَقٍۚ وَجَنَى ٱلۡجَنَّتَيۡنِ دَانٍ ٥٤ਉਹ ਸਰ੍ਹਾਣਾ ਲਗਾ ਕੇ ਅਜਿਹੇ ਬ਼ਿਸਤਰਿਆਂ ਦੇ ਉੱਤੇ ਬੈਠੇ ਹੋਣਗੇ, ਜਿਨ੍ਹਾਂ ਦੇ ਅਸਤਰ ਮੋਟੇ ਰੇਸ਼ਮ ਦੇ ਹੋਣਗੇ ਅਤੇ ਉਨ੍ਹਾਂ ਬਾਗ਼ਾਂ ਵਿਚ ਫਲ ਝੁੱਕਿਆ ਹੋਵੇਗਾ। فَبِأَيِّ ءَالَآءِ رَبِّكُمَا تُكَذِّبَانِ ٥٥ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ। فِيهِنَّ قَٰصِرَٰتُ ٱلطَّرۡفِ لَمۡ يَطۡمِثۡهُنَّ إِنسٌ قَبۡلَهُمۡ وَلَا جَآنٌّ ٥٦ਉਨ੍ਹਾਂ ਵਿਚ ਨੀਂਵੀਆਂ ਅੱਖਾਂ ਵਾਲੀਆਂ ਔਰਤਾਂ ਹੋਣਗੀਆਂ। ਜਿਨ੍ਹਾਂ ਨੰ ਉਨ੍ਹਾਂ ਲੋਕਾਂ ਤੋਂ ਪਹਿਲਾਂ ਨਾ ਕਿਸੇ ਮਨੁੱਖ ਨੇ ਡੂਹਿਆ ਹੋਵੇਗਾ ਅਤੇ ਨਾ ਕਿਸੇ ਜਿੰਨ ਨੇ। فَبِأَيِّ ءَالَآءِ رَبِّكُمَا تُكَذِّبَانِ ٥٧ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। كَأَنَّهُنَّ ٱلۡيَاقُوتُ وَٱلۡمَرۡجَانُ ٥٨ਉਹ ਅਜਿਹੀਆਂ ਹੋਣਗੀਆਂ ਜਿਵੇਂ, ਯਾਕੂਤ (ਲਾਲ) ਅਤੇ ਮਰਜਾਨ (ਮੂੰਗਾ) ਹਨ। فَبِأَيِّ ءَالَآءِ رَبِّكُمَا تُكَذِّبَانِ ٥٩ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। هَلۡ جَزَآءُ ٱلۡإِحۡسَٰنِ إِلَّا ٱلۡإِحۡسَٰنُ ٦٠ਨੇਕੀ ਦਾ ਬਦਲਾ ਨੇਕੀ ਤੋਂ ਸਿਵਾਏ ਹੋਰ ਕੀ ਹੈ فَبِأَيِّ ءَالَآءِ رَبِّكُمَا تُكَذِّبَانِ ٦١ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। وَمِن دُونِهِمَا جَنَّتَانِ ٦٢ਅਤੇ ਇਨ੍ਹਾਂ ਬਾਗ਼ਾਂ ਤੋਂ ਇਲਾਵਾ ਦੋ ਬਾਗ਼ ਹੋਰ ਹਨ। فَبِأَيِّ ءَالَآءِ رَبِّكُمَا تُكَذِّبَانِ ٦٣ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। مُدۡهَآمَّتَانِ ٦٤ਦੋਵੇਂ ਗਹਿਰੇ ਗੂੜੇ ਹਰੇ ਰੰਗ ਦੇ। فَبِأَيِّ ءَالَآءِ رَبِّكُمَا تُكَذِّبَانِ ٦٥ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਗੇ। فِيهِمَا عَيۡنَانِ نَضَّاخَتَانِ ٦٦ਉਨ੍ਹਾਂ ਵਿਚ ਦੋ ਉਬਲਦੇ ਹੋਏ ਝਰਨੇ ਹੋਣਗੇ। فَبِأَيِّ ءَالَآءِ رَبِّكُمَا تُكَذِّبَانِ ٦٧ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ। فِيهِمَا فَٰكِهَةٌ وَنَخۡلٌ وَرُمَّانٌ ٦٨ਉਨ੍ਹਾਂ ਵਿਚ ਫਲ ਖਜੂਰ ਅਤੇ ਅਨਾਰ ਹੋਣਗੇ। فَبِأَيِّ ءَالَآءِ رَبِّكُمَا تُكَذِّبَانِ ٦٩ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ। فِيهِنَّ خَيۡرَٰتٌ حِسَانٌ ٧٠ਉਨ੍ਹਾਂ ਵਿਚ ਖ਼ੂਬਸੂਰਤ ਅਤੇ ਚੰਗੇ ਚੱਰਿਤਰ ਵਾਲੀਆਂ ਔਰਤਾਂ ਹੋਣਗੀਆਂ। فَبِأَيِّ ءَالَآءِ رَبِّكُمَا تُكَذِّبَانِ ٧١ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ। حُورٌ مَّقۡصُورَٰتٌ فِي ٱلۡخِيَامِ ٧٢ਹੂਰਾਂ (ਸਵਰਗ ਦੀਆਂ ਸੁੰਦਰੀਆਂ) ਖੇਮਿਆਂ ਵਿਚ ਰਹਿਣ ਵਾਲੀਆਂ। فَبِأَيِّ ءَالَآءِ رَبِّكُمَا تُكَذِّبَانِ ٧٣ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੌਗੇ। لَمۡ يَطۡمِثۡهُنَّ إِنسٌ قَبۡلَهُمۡ وَلَا جَآنٌّ ٧٤ਉਨ੍ਹਾਂ ਤੋਂ ਪਹਿਲਾਂ ਨਾ ਕਿਸੇ ਮਨੁੱਖ ਨੇ ਹੱਥ ਲਗਾਇਆ ਹੋਵੇਗਾ ਅਤੇ ਨਾ ਕਿਸੇ ਜਿੰਨ ਨੇ। فَبِأَيِّ ءَالَآءِ رَبِّكُمَا تُكَذِّبَانِ ٧٥ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੌਗੇ। مُتَّكِـِٔينَ عَلَىٰ رَفۡرَفٍ خُضۡرٍ وَعَبۡقَرِيٍّ حِسَانٍ ٧٦ਹਰੇ ਗ਼ਲਿਚਿਆਂ ਅਤੇ ਕੀਮਤੀ ਬਿਸਤਰਿਆਂ ਤੇ ਸਰ੍ਹਾਣੇ ਲਾ ਕੇ ਬੈਠੇ ਹੋਣਗੇ। فَبِأَيِّ ءَالَآءِ رَبِّكُمَا تُكَذِّبَانِ ٧٧ਫਿਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੋਂ ਇਨਕਾਰ ਕਰੋਂਗੇ। تَبَٰرَكَ ٱسۡمُ رَبِّكَ ذِي ٱلۡجَلَٰلِ وَٱلۡإِكۡرَامِ ٧٨ਵੱਡੀ ਬਰਕਤ ਵਾਲਾ, ਪ੍ਰਸੰਸਾ ਵਾਲਾ ਅਤੇ ਉਚੀ ਸ਼ਾਨ ਵਾਲਾ ਹੈ ਤੇਰੇ ਰੱਬ ਦਾ ਨਾਂ।

Translation: Dr. Muhamad Habib, Bhai Harpreet Singh, Maulana Wahiduddin Khan.