Millat al-Islam

Chapter 37 · 182 verses · Dr. Muhamad Habib, Bhai Harpreet Singh, Maulana Wahiduddin Khan

Surah As-Saaffat in Panjabi

Arabic with tafsir Listen to Surah As-Saaffat (1189 reciters)
Meccanسورة الصافات182 verses

بِسۡمِ ٱللَّهِ ٱلرَّحۡمَٰنِ ٱلرَّحِيمِ

وَٱلصَّٰٓفَّٰتِ صَفًّا ١ਸਹੁੰ ਹੈ ਸਿੱਧੀਆਂ ਕਤਾਰਾਂ ਵਿਚ ਖੜ੍ਹੇ ਫਰਿਸ਼ਤਿਆਂ ਦੀ। فَٱلزَّٰجِرَٰتِ زَجۡرًا ٢ਫਿਰ ਝਾੜ ਝੰਸ਼ ਕਰਨ ਵਾਲਿਆਂ ਦੀ ਝਿੜਕ ਦੀ। فَٱلتَّٰلِيَٰتِ ذِكۡرًا ٣ਫਿਰ ਉਨ੍ਹਾਂ ਦੀ ਜਿਹੜੇ ਉਪਦੇਸ਼ ਸੁਣਾਉਣ ਵਾਲੇ ਹਨ। إِنَّ إِلَٰهَكُمۡ لَوَٰحِدٌ ٤ਕਿ ਤੁਹਾਡਾ ਪੂਜਣਯੋਗ ਇੱਕ ਹੀ ਹੈ। رَّبُّ ٱلسَّمَٰوَٰتِ وَٱلۡأَرۡضِ وَمَا بَيۡنَهُمَا وَرَبُّ ٱلۡمَشَٰرِقِ ٥ਆਕਾਸ਼ਾਂ ਅਤੇ ਧਰਤੀ ਦਾ ਪਾਲਣਹਾਰ ਅਤੇ ਜਿਹੜਾ ਕੁਝ ਇਨ੍ਹਾਂ ਦੇ ਵਿਚ ਹੈ ਅਤੇ ਸਾਰੀਆਂ ਦਿਸ਼ਾਵਾਂ ਅਤੇ ਪੂਰਬ (ਜਿੱਥੋਂ ਸੂਰਜ ਨਿਕਲਦਾ ਹੈ? ਦਾ ਰੱਬ।) إِنَّا زَيَّنَّا ٱلسَّمَآءَ ٱلدُّنۡيَا بِزِينَةٍ ٱلۡكَوَاكِبِ ٦ਅਸੀਂ ਸੰਸਾਰ ਤੇ ਆਕਾਸ਼ ਨੂੰ ਤਾਰਿਆਂ ਨਾਲ ਸਜਾਇਆ ਹੈ। وَحِفۡظًا مِّن كُلِّ شَيۡطَٰنٍ مَّارِدٍ ٧ਅਤੇ ਹਰੇਕ ਵਿਦਰੋਹੀ ਸੈਤਾਨ ਤੋਂ ਉਸ ਨੂੰ ਸੁਰੱਖਿਅਤ ਕੀਤਾ ਹੈ। لَّا يَسَّمَّعُونَ إِلَى ٱلۡمَلَإِ ٱلۡأَعۡلَىٰ وَيُقۡذَفُونَ مِن كُلِّ جَانِبٍ ٨ਉਹ ਸਰਵ ਉਚ ਦਰਬਾਰ ਵੱਲ ਕੰਨ ਨਹੀਂ ਲਗਾ ਸਕਦੇ ਅਤੇ ਉਹ ਹਰੇਕ ਦਿਸ਼ਾ ਵਿਚ ਮਾਰੇ ਜਾਂਦੇ ਹਨ। دُحُورًاۖ وَلَهُمۡ عَذَابٌ وَاصِبٌ ٩ਭਜਾਉਣ ਲਈ ਅਤੇ ਉਨ੍ਹਾਂ ਲਈ ਇਕ ਅੱਤ ਦੀ ਸਜ਼ਾ ਹੈ। إِلَّا مَنۡ خَطِفَ ٱلۡخَطۡفَةَ فَأَتۡبَعَهُۥ شِهَابٌ ثَاقِبٌ ١٠ਪ੍ਰੰਤੂ ਜੇ ਕੋਈ ਸ਼ੈਤਾਨ ਕਿਸੇ ਗੱਲ ਨੂੰ ਜ਼ੁੱਕ ਲਵੇ ਤਾਂ ਇੱਕ ਦਹਿਕਦਾ ਹੋਇਆ ਅੰਗਾਰਾ ਉਸ ਦਾ ਪਿੱਛਾ ਕਰਦਾ ਹੈ। فَٱسۡتَفۡتِهِمۡ أَهُمۡ أَشَدُّ خَلۡقًا أَم مَّنۡ خَلَقۡنَآۚ إِنَّا خَلَقۡنَٰهُم مِّن طِينٍ لَّازِبِۭ ١١ਇਸ ਲਈ ਇਨ੍ਹਾਂ ਤੋਂ ਪੁੱਛੋ ਕਿ ਇਨ੍ਹਾਂ ਦੀ ਰਚਨਾ ਜ਼ਿਆਦਾ ਕਠਨ ਹੈ ਜਾਂ ਜਿਨ੍ਹਾਂ ਚੀਜ਼ਾਂ ਦੀ ਸਿਰਜਣਾ ਅਸੀਂ ਕੀਤੀ ਹੈ। ਅਸੀਂ ਉਨ੍ਹਾਂ ਨੂੰ ਚੀਕਣੀ ਮਿੱਟੀ ਤੋਂ ਰਚਿਆ ਹੈ। بَلۡ عَجِبۡتَ وَيَسۡخَرُونَ ١٢ਸਗੋਂ ਤੁਸੀਂ ਹੈਰਾਨੀ ਪ੍ਰਗਟ ਕਰਦੇ ਹੋ ਅਤੇ ਉਡਾ ਮਜ਼ਾਕ ਕਰ ਰਹੇ ਹਨ। وَإِذَا ذُكِّرُواْ لَا يَذۡكُرُونَ ١٣ਅਤੇ ਜਦੋਂ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ ਤਾਂ ਉਹ ਸਮਝਦੇ ਨਹੀਂ। وَإِذَا رَأَوۡاْ ءَايَةً يَسۡتَسۡخِرُونَ ١٤ਅਤੇ ਜਦੋਂ ਉਹ ਕੋਈ ਨਿਸ਼ਾਨੀ ਦੇਖਦੇ ਹਨ ਤਾਂ ਉਹ ਉਸ ਨੂੰ ਮਜ਼ਾਕ ਵਿਚ ਟਾਲ ਦਿੰਦੇ ਹਨ। وَقَالُوٓاْ إِنۡ هَٰذَآ إِلَّا سِحۡرٌ مُّبِينٌ ١٥ਅਤੇ ਕਹਿੰਦੇ ਹਨ ਕਿ ਇਹ ਤਾਂ ਸਿਰਫ਼ ਇੱਕ ਖੁੱਲ੍ਹਾ ਜਾਦੂ ਹੈ। أَءِذَا مِتۡنَا وَكُنَّا تُرَابًا وَعِظَٰمًا أَءِنَّا لَمَبۡعُوثُونَ ١٦ਕੀ ਜਦੋਂ ਅਸੀਂ ਮਰ ਜਾਵਾਂਗੇ ਅਤੇ ਮਿੱਟੀ ਅਤੇ ਹੱਡੀਆਂ ਬਣ ਜਾਵਾਂਗੇ ਤਾਂ ਫਿਰ ਅਸੀਂ' ਚੁੱਕੇ ਜਾਵਾਂਗੇ। أَوَءَابَآؤُنَا ٱلۡأَوَّلُونَ ١٧ਅਤੇ ਕੀ ਸਾਡੇ ਪਿਛਲੇ ਪਿਉ ਦਾਦੇ ਵੀ। قُلۡ نَعَمۡ وَأَنتُمۡ دَٰخِرُونَ ١٨ਆਖੋ ਕਿ ਹਾਂ, ਅਤੇ ਤੁਸੀ' ਬੇਇੱਜ਼ਤ ਵੀ ਹੋਵੋਗੇ। فَإِنَّمَا هِيَ زَجۡرَةٌ وَٰحِدَةٌ فَإِذَا هُمۡ يَنظُرُونَ ١٩ਤਾਂ, ਇਹ ਤਾਂ ਇੱਕ ਝਿੜਕ ਹੋਵੇਗੀ, ਫਿਰ ਉਸ ਸਮੇਂ ਹੀ ਉਹ ਦੇਖਣ ਲੱਗਣਗੇ। وَقَالُواْ يَٰوَيۡلَنَا هَٰذَا يَوۡمُ ٱلدِّينِ ٢٠ਅਤੇ ਉਹ ਕਹਿਣਗੇ ਕਿ ਹਾਏ! ਸਾਡੀ ਮਾੜੀ ਕਿਸਮਤ। ਇਹ ਤਾਂ ਬਦਲੇ ਦਾ ਦਿਨ ਹੈ। هَٰذَا يَوۡمُ ٱلۡفَصۡلِ ٱلَّذِي كُنتُم بِهِۦ تُكَذِّبُونَ ٢١ਇਹ ਉਹੀ ਨਿਰਣੇ ਦਾ ਦਿਨ ਹੈ ਜਿਸ ਤੋਂ ਤੁਸੀਂ ਇਨਕਾਰ ਕਰਦੇ ਸੀ। ۞ ٱحۡشُرُواْ ٱلَّذِينَ ظَلَمُواْ وَأَزۡوَٰجَهُمۡ وَمَا كَانُواْ يَعۡبُدُونَ ٢٢ਉਨ੍ਹਾਂ ਨੂੰ, ਉਨ੍ਹਾਂ ਦੇ ਸਾਥੀਆਂ ਅਤੇ ਉਨ੍ਹਾਂ ਦੇ ਪੂਜਣਯੋਗਾਂ ਨੂੰ ਇਕੱਠੇ ਕਰੋ, ਜਿਨ੍ਹਾਂ ਨੇ ਇਹ ਜ਼ੁਲਮ ਕੀਤਾ। مِن دُونِ ٱللَّهِ فَٱهۡدُوهُمۡ إِلَىٰ صِرَٰطِ ٱلۡجَحِيمِ ٢٣ਜਿਨ੍ਹਾਂ ਦੀ ਉਹ ਅੱਲਾਹ ਤੋਂ ਬਿਨ੍ਹਾਂ ਇਬਾਦਤ ਕਰਦੇ ਸਨ। ਫਿਰ ਉਨ੍ਹਾਂ ਸਾਰਿਆਂ ਨੂੰ ਨਰਕ ਦਾ ਰਾਹ ਦਿਖਾਉ। وَقِفُوهُمۡۖ إِنَّهُم مَّسۡـُٔولُونَ ٢٤ਅਤੇ ਉਨ੍ਹਾਂ ਨੰ ਰੋਕੋ, ਉਨ੍ਹਾਂ ਤੋਂ ਕੁਝ ਪੁੱਛਣਾ ਹੈ। مَا لَكُمۡ لَا تَنَاصَرُونَ ٢٥ਤੁਹਾਨੂੰ ਕੀ ਹੋਇਆ ਕਿ ਤੁਸੀਂ ਇੱਕ ਦੂਸਰੇ ਦੀ ਮਦਦ ਨਹੀਂ ਕਰਦੇ। بَلۡ هُمُ ٱلۡيَوۡمَ مُسۡتَسۡلِمُونَ ٢٦ਸਗੋਂ ਅੱਜ ਤਾਂ ਉਹ ਆਗਿਆਕਾਰੀ ਹਨ। وَأَقۡبَلَ بَعۡضُهُمۡ عَلَىٰ بَعۡضٍ يَتَسَآءَلُونَ ٢٧ਅਤੇ ਉਹ ਇੱਕ ਦੂਜੇ ਨੂੰ ਸੰਬੋਧਨ ਕਰਕੇ ਪ੍ਰਸ਼ਨ ਉਤਰ ਕਰਨਗੇ। قَالُوٓاْ إِنَّكُمۡ كُنتُمۡ تَأۡتُونَنَا عَنِ ٱلۡيَمِينِ ٢٨ਕਹਿਣਗੇ ਤੁਸੀਂ ਸਾਡੇ ਕੋਲ ਸੱਜੇ ਪਾਸਿਉਂ ਆਉਂਦੇ ਸੀ। قَالُواْ بَل لَّمۡ تَكُونُواْ مُؤۡمِنِينَ ٢٩ਉਹ ਉਤਰ ਦੇਣਗੇ ਸਗੋਂ ਤੁਸੀਂ ਖੁਦ ਈਮਾਨ ਲਿਆਉਣ ਵਾਲੇ ਨਹੀ' ਸੀ। وَمَا كَانَ لَنَا عَلَيۡكُم مِّن سُلۡطَٰنِۭۖ بَلۡ كُنتُمۡ قَوۡمًا طَٰغِينَ ٣٠ਅਤੇ ਸਾਡਾ ਤੁਹਾਡੇ ਉੱਪਰ ਕੋਈ ਵੱਸ ਨਹੀਂ ਸੀ, ਸਗੋਂ ਤੁਸੀਂ ਹੀ ਵਿਦਰੋਹੀ ਲੋਕ ਸੀ। فَحَقَّ عَلَيۡنَا قَوۡلُ رَبِّنَآۖ إِنَّا لَذَآئِقُونَ ٣١ਇਸ ਲਈ ਸਾਡੇ ਸਾਰਿਆਂ ਉੱਤੇ ਰੱਬ ਦੀ ਗੱਲ ਪੂਰੀ ਹੋ ਕੇ ਰਹੀ। ਅਸੀਂ ਇਸ ਦਾ ਮਜ਼ਾ ਚਖਣਾ ਹੀ ਹੈ। فَأَغۡوَيۡنَٰكُمۡ إِنَّا كُنَّا غَٰوِينَ ٣٢ਅਸੀਂ' ਤੁਹਾਨੂੰ ਭਟਕਾਇਆ, ਅਸੀਂ ਖ਼ੁਦ ਵੀ ਭਟਕੇ ਹੋਏ ਸੀ। فَإِنَّهُمۡ يَوۡمَئِذٍ فِي ٱلۡعَذَابِ مُشۡتَرِكُونَ ٣٣ਸੋ ਉਹ ਸਾਰੇ ਉਸ ਦਿਨ ਸਜ਼ਾ ਵਿਚ ਇੱਕ ਦੂਸਰੇ ਦੇ ਸਹਿਭਾਗੀ ਹੋਣਗੇ। إِنَّا كَذَٰلِكَ نَفۡعَلُ بِٱلۡمُجۡرِمِينَ ٣٤ਅਸੀਂ ਅਪਰਾਧੀਆਂ ਦੇ ਨਾਲ ਅਜਿਹਾ ਹੀ ਕਰਦੇ ਹਾਂ। إِنَّهُمۡ كَانُوٓاْ إِذَا قِيلَ لَهُمۡ لَآ إِلَٰهَ إِلَّا ٱللَّهُ يَسۡتَكۡبِرُونَ ٣٥ਇਹ ਉਹ ਲੋਕ ਸੀ ਜਦੋਂ ਇਨ੍ਹਾਂ ਨੂੰ ਕਿਹਾ ਜਾਂਦਾ ਕਿ ਅੱਲਾਹ ਤੋਂ` ਬਿਨ੍ਹਾਂ ਕੋਈ ਪੂਜਣਯੋਗ ਨਹੀਂ ਤਾਂ ਇਹ ਹੰਕਾਰ ਕਰਦੇ ਸਨ। وَيَقُولُونَ أَئِنَّا لَتَارِكُوٓاْ ءَالِهَتِنَا لِشَاعِرٍ مَّجۡنُونِۭ ٣٦ਅਤੇ ਇਹ ਕਹਿੰਦੇ ਸਨ ਕਿ ਕੀ ਅਸੀਂ ਇੱਕ ਪਾਗਲ ਕਵੀ ਦੇ ਕਹਿਣ ਤੇ ਆਪਣੇ ਪੁਜਣਯੋਗਾਂ ਨੂੰ ਛੱਡ ਦੇਈਏ। بَلۡ جَآءَ بِٱلۡحَقِّ وَصَدَّقَ ٱلۡمُرۡسَلِينَ ٣٧ਸਗੋਂ ਉਹ ਸੱਚ ਲੈ ਕੇ ਆਇਆ ਹੈ ਅਤੇ ਇਹ ਰਸੂਲਾਂ ਦੀ ਭਵਿੱਖ ਬਾਣੀ ਦੀ ਪੁਸ਼ਟੀ ਹੈ। إِنَّكُمۡ لَذَآئِقُواْ ٱلۡعَذَابِ ٱلۡأَلِيمِ ٣٨ਬੇਸ਼ੱਕ ਤੁਹਾਨੂੰ ਦਰਦਨਾਕ ਸਜ਼ਾ ਦਾ ਮਜ਼ਾ ਚੱਖਣਾ ਹੋਵੇਗਾ। وَمَا تُجۡزَوۡنَ إِلَّا مَا كُنتُمۡ تَعۡمَلُونَ ٣٩ਤੁਹਾਨੂੰ ਉਸੇ ਦਾ ਬਦਲਾ ਦਿੱਤਾ ਜਾ ਰਿਹਾ ਹੈ, ਜੋ ਤੁਸੀਂ ਕਰਦੇ ਸੀ। إِلَّا عِبَادَ ٱللَّهِ ٱلۡمُخۡلَصِينَ ٤٠ਪਰੰਤੂ ਜਿਹੜੇ ਅੱਲਾਹ ਦੇ ਚੁਣੇ ਹੋਏ ਬੰਦੇ ਹਨ। أُوْلَٰٓئِكَ لَهُمۡ رِزۡقٌ مَّعۡلُومٌ ٤١ਉਨ੍ਹਾਂ ਲਈ ਤੈਅ ਕੀਤਾ ਰਿਜ਼ਕ ਹੋਵੇਗਾ। فَوَٰكِهُ وَهُم مُّكۡرَمُونَ ٤٢ਮੇਵੇ ਅਤੇ ਉਹ ਬਹੁਤ ਇੱਜ਼ਤ ਨਾਲ ਰਹਿਣਗੇ। فِي جَنَّٰتِ ٱلنَّعِيمِ ٤٣ਸੁਖਮਈ ਬਾਗ਼ਾਂ ਵਿੱਚ। عَلَىٰ سُرُرٍ مُّتَقَٰبِلِينَ ٤٤ਤਖ਼ਤਿਆਂ ਉੱਤੇ ਆਹਮਣੇ ਸਾਹਮਣੇ ਬੈਠੇ ਹੋਣਗੇ। يُطَافُ عَلَيۡهِم بِكَأۡسٍ مِّن مَّعِينِۭ ٤٥ਉਨ੍ਹਾਂ ਦੇ ਕੋਲ ਅਜਿਹਾ ਪਿਆਲਾ ਲਿਆਂਦਾ ਜਾਵੇਗਾ ਜਿਹੜਾ ਵਗਦੀ ਹੋਈ ਸ਼ਰਾਬ ਨਾਲ ਭਰਿਆ ਜਾਵੇਗਾ। بَيۡضَآءَ لَذَّةٍ لِّلشَّٰرِبِينَ ٤٦ਸ਼ੁੱਧ ਪਾਰਦਰਸ਼ੀ ਪੀਣ ਵਾਲਿਆਂ ਲਈ ਸਵਾਦ ਦਾਇਕ। لَا فِيهَا غَوۡلٌ وَلَا هُمۡ عَنۡهَا يُنزَفُونَ ٤٧ਨਾ ਉਸ ਨਾਲ ਕੋਈ ਹਾਨੀ ਹੋਵੇਗੀ ਅਤੇ ਨਾ ਹੀ ਬੁੱਧੀ ਭ੍ਰਿਸ਼ਟ ਹੋਵੇਗੀ। وَعِندَهُمۡ قَٰصِرَٰتُ ٱلطَّرۡفِ عِينٌ ٤٨ਅਤੇ ਉਨ੍ਹਾਂ ਦੇ ਕੋਲ ਨਜ਼ਰ ਨੀਵੀਂ ਰੱਖਣ ਵਾਲੀਆਂ ਅਤੇ ਵੱਡੀਆਂ ਅੱਖਾਂ ਵਾਲੀਆਂ ਔਰਤਾਂ ਹੋਣਗੀਆਂ। كَأَنَّهُنَّ بَيۡضٌ مَّكۡنُونٌ ٤٩ਅੱਖਾਂ ਇਉਂ' ਹੋਣਗੀਆਂ ਸਮਝੋ, ਉਹ ਆਂਡੇ ਹਨ ਜਿਹੜੇ ਲੁਕੋ ਕੇ ਰੱਖੇ ਹੋਣ। فَأَقۡبَلَ بَعۡضُهُمۡ عَلَىٰ بَعۡضٍ يَتَسَآءَلُونَ ٥٠ਫਿਰ ਉਹ ਇੱਕ ਦੂਸਰੇ ਵੱਲ ਸੰਬੋਧਨ ਹੋ ਕੇ ਗੱਲ ਕਰਨਗੇ। قَالَ قَآئِلٌ مِّنۡهُمۡ إِنِّي كَانَ لِي قَرِينٌ ٥١ਉਨ੍ਹਾਂ ਵਿਚੋਂ ਇੱਕ ਕਹਿਣ ਵਾਲਾ ਕਹੇਗਾ ਕਿ ਮੇਰਾ ਇੱਕ ਜਾਣੂ ਸੀ। يَقُولُ أَءِنَّكَ لَمِنَ ٱلۡمُصَدِّقِينَ ٥٢ਉਹ ਕਿਹਾ ਕਰਦਾ ਸੀ ਕਿ ਕੀ ਤੁਸੀਂ ਪੁਸ਼ਟੀ ਕਰਨ ਵਾਲਿਆਂ ਵਿਚੋਂ` ਹੋ। أَءِذَا مِتۡنَا وَكُنَّا تُرَابًا وَعِظَٰمًا أَءِنَّا لَمَدِينُونَ ٥٣ਕੀ ਜਦੋਂ ਅਸੀਂ ਮਰ ਜਾਵਾਂਗੇ, ਮਿੱਟੀ ਅਤੇ ਹੱਡੀਆਂ ਹੋ ਜਾਵਾਂਗੇ ਤਾਂ ਕੀ ਸਾਨੂੰ (ਕੀਤੇ ਹੋਏ ਦਾ) ਫ਼ਲ ਮਿਲੇਗਾ। قَالَ هَلۡ أَنتُم مُّطَّلِعُونَ ٥٤ਆਖੇਗਾ ਕੀ ਤੁਸੀ ਝਾਕ ਕੇ ਦੇਖੋਗੇ। فَٱطَّلَعَ فَرَءَاهُ فِي سَوَآءِ ٱلۡجَحِيمِ ٥٥ਤਾਂ ਉਹ ਝਾਕੇਗਾ ਅਤੇ ਉਸ ਨੂੰ ਨਰਕ ਦੇ ਵਿਚਕਾਰ ਦੇਖੇਗਾ। قَالَ تَٱللَّهِ إِن كِدتَّ لَتُرۡدِينِ ٥٦ਆਖੇਗਾ ਕਿ ਅੱਲਾਹ ਦੀ ਸਹੁੰ ਤੁਸੀਂ ਤਾਂ ਮੈਨੂੰ ਖ਼ਤਮ ਕਰ ਦੇਣ ਵਾਲੇ ਸੀ। وَلَوۡلَا نِعۡمَةُ رَبِّي لَكُنتُ مِنَ ٱلۡمُحۡضَرِينَ ٥٧ਅਤੇ ਜੇਕਰ ਮੇਰੇ ਰੱਬ ਦੀ ਕਿਰਪਾ ਨਾ ਹੁੰਦੀ ਤਾਂ ਮੈ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੁੰਦਾ ਜਿਹੜੇ ਫੜ੍ਹ ਕੇ ਲਿਆਂਦੇ ਹਨ। أَفَمَا نَحۡنُ بِمَيِّتِينَ ٥٨ਕੀ ਹੁਣ ਅਸੀਂ ਮਰਨਾ ਨਹੀਂ ਹੈ। إِلَّا مَوۡتَتَنَا ٱلۡأُولَىٰ وَمَا نَحۡنُ بِمُعَذَّبِينَ ٥٩ਪਰੰਤੂ ਪਹਿਲੀ ਵਾਰ ਜਿਹੜਾ ਅਸੀਂ ਮਰ ਚੁੱਕੇ ਅਤੇ ਸਾਨੂੰ ਸਜ਼ਾ ਨਹੀਂ ਹੋਵੇਗੀ। إِنَّ هَٰذَا لَهُوَ ٱلۡفَوۡزُ ٱلۡعَظِيمُ ٦٠ਬੇਸ਼ੱਕ ਇਹ ਹੀ ਵੱਡੀ ਸਫ਼ਲਤਾ ਹੈ। لِمِثۡلِ هَٰذَا فَلۡيَعۡمَلِ ٱلۡعَٰمِلُونَ ٦١ਅਜਿਹੀ ਹੀ ਸਫ਼ਲਤਾ ਲਈ ਕਰਮ ਕਰਨ ਵਾਲਿਆਂ ਨੂੰ ਕਰਮ ਕਰਨੇ ਚਾਹੀਦੇ ਹਨ। أَذَٰلِكَ خَيۡرٌ نُّزُلًا أَمۡ شَجَرَةُ ٱلزَّقُّومِ ٦٢ਇਹ ਮਹਿਮਾਨ ਨਿਵਾਜ਼ੀ ਚੰਗੀ ਹੈ ਜਾਂ ਜ਼ਕੂਮ (ਥੋਹਰ) ਦਾ ਰੁੱਖ। إِنَّا جَعَلۡنَٰهَا فِتۡنَةً لِّلظَّٰلِمِينَ ٦٣ਅਸੀਂ ਉਸ ਨੂੰ ਜ਼ਾਲਿਮਾਂ ਲਈ ਇਮਤਿਹਾਨ ਬਣਾਇਆ ਹੈ। إِنَّهَا شَجَرَةٌ تَخۡرُجُ فِيٓ أَصۡلِ ٱلۡجَحِيمِ ٦٤ਇਹ ਇਕ ਰੁੱਖ ਹੈ, ਜਿਹੜਾ ਨਰਕ ਦੀਆਂ ਜੜ੍ਹਾਂ ਵਿਚੋਂ ਨਿਕਲਦਾ ਹੈ। طَلۡعُهَا كَأَنَّهُۥ رُءُوسُ ٱلشَّيَٰطِينِ ٦٥ਉਸ ਦਾ ਬਦਲਾ ਇਸ ਤਰ੍ਹਾਂ ਦਾ ਹੈ ਜਿਵੇਂ ਸ਼ੈਤਾਨ ਦਾ ਸਿਰ। فَإِنَّهُمۡ لَأٓكِلُونَ مِنۡهَا فَمَالِـُٔونَ مِنۡهَا ٱلۡبُطُونَ ٦٦ਤਾਂ ਉਹ ਲੋਕ ਉਸ ਨੂੰ ਖਾਣਗੇ। ਫਿਰ ਉਸ ਦੇ ਨਾਲ ਪੇਟ ਭਰਣਗੇ। ثُمَّ إِنَّ لَهُمۡ عَلَيۡهَا لَشَوۡبًا مِّنۡ حَمِيمٍ ٦٧ਫਿਰ ਉਨ੍ਹਾਂ ਨੂੰ ਖੌਲ੍ਹਦਾ ਹੋਇਆ ਪਾਣੀ ਮਿਲਾ ਕੇ ਦਿੱਤਾ ਜਾਵੇਗਾ। ثُمَّ إِنَّ مَرۡجِعَهُمۡ لَإِلَى ٱلۡجَحِيمِ ٦٨ਫਿਰ ਉਨ੍ਹਾਂ ਦੀ ਵਾਪਸੀ ਨਰਕ ਵੱਲ ਹੀ ਹੋਵੇਗੀ। إِنَّهُمۡ أَلۡفَوۡاْ ءَابَآءَهُمۡ ضَآلِّينَ ٦٩ਉਨ੍ਹਾਂ ਨੇ ਆਪਣੇ ਪਿਉ ਦਾਦਿਆਂ ਨੂੰ ਕੁਰਾਹੇ ਪਿਆ ਹੀ ਵੇਖਿਆ। فَهُمۡ عَلَىٰٓ ءَاثَٰرِهِمۡ يُهۡرَعُونَ ٧٠ਫਿਰ ਉਹ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਰਹੇ। وَلَقَدۡ ضَلَّ قَبۡلَهُمۡ أَكۡثَرُ ٱلۡأَوَّلِينَ ٧١ਅਤੇ ਉਹਨਾਂ ਤੋਂ ਪਿਛਲੇ ਅਤੇ ਅਗਲੇ ਲੋਕਾਂ ਵਿਚੋਂ ਜ਼ਿਆਦਾਤਰ ਕੁਰਾਹੇ ਪਏ ਹਨ। وَلَقَدۡ أَرۡسَلۡنَا فِيهِم مُّنذِرِينَ ٧٢ਅਤੇ ਅਸੀਂ ਉਨ੍ਹਾਂ ਵਿਚ ਵੀ ਡਰਾਉਣ ਵਾਲੇ (ਸਾਵਧਾਨ ਕਰਨ ਵਾਲੇ) ਭੇਜੇ। فَٱنظُرۡ كَيۡفَ كَانَ عَٰقِبَةُ ٱلۡمُنذَرِينَ ٧٣ਤਾਂ ਵੇਖੋ ਉਨ੍ਹਾਂ ਲੋਕਾਂ ਦਾ ਅੰਤ ਕਿਹੋਂ ਜਿਹਾ ਹੋਇਆ, ਜਿਨ੍ਹਾਂ ਨੂੰ ਸਾਵਧਾਨ ਕੀਤਾ ਗਿਆ ਸੀ। إِلَّا عِبَادَ ٱللَّهِ ٱلۡمُخۡلَصِينَ ٧٤ਪਰੰਤੂ (ਉਨ੍ਹਾਂ ਦਾ ਬਹੁਤ ਵਧੀਆ ਅੰਤ ਹੋਇਆ) ਜਿਹੜੇ ਅੱਲਾਹ ਦੇ ਚੁਣੇ ਹੋਏ ਬੰਦੇ ਸਨ। وَلَقَدۡ نَادَىٰنَا نُوحٌ فَلَنِعۡمَ ٱلۡمُجِيبُونَ ٧٥ਅਤੇ ਫਿਰ ਸਾਨੂੰ ਨੂਹ ਨੇ ਪੂਕਾਰਿਆ ਤਾਂ ਅਸੀਂ ਕਿੰਨੀ ਚੰਗੀ ਪੁਕਾਰ ਸੁਣਨ ਵਾਲੇ ਹਾਂ। وَنَجَّيۡنَٰهُ وَأَهۡلَهُۥ مِنَ ٱلۡكَرۡبِ ٱلۡعَظِيمِ ٧٦ਅਤੇ ਅਸੀਂ ਉੱਸ ਨੂੰ ਅਤੇ ਉਸ ਦੇ ਲੋਕਾਂ ਨੂੰ ਬਹੁਤ ਵੱਡੇ ਦੁੱਖ ਤੋਂ ਬਚਾ ਲਿਆ। وَجَعَلۡنَا ذُرِّيَّتَهُۥ هُمُ ٱلۡبَاقِينَ ٧٧ਅਤੇ ਅਸੀਂ ਉਨ੍ਹਾਂ ਦੇ ਵੰਸ ਨੂੰ ਬਾਕੀ ਰਹਿਣ ਵਾਲਾ ਬਣਾਇਆ। وَتَرَكۡنَا عَلَيۡهِ فِي ٱلۡأٓخِرِينَ ٧٨ਅਤੇ ਅਸੀਂ ਉਨ੍ਹਾਂ ਦੇ ਰਾਹ ਉੱਤੇ ਪਿਛਲਿਆਂ ਵਿਚੋਂ ਇੱਕ ਸਮੂਹ (ਉਨ੍ਹਾਂ ਦੀ ਉਪਮਾ ਲਈ) ਨੂੰ ਜੌੜਿਆ। سَلَٰمٌ عَلَىٰ نُوحٍ فِي ٱلۡعَٰلَمِينَ ٧٩ਸਲਾਮ ਹੈ ਨੂਹ ਨੂੰ ਸਮੁੱਚੇ ਜਗਤ ਵਿੱਚ। إِنَّا كَذَٰلِكَ نَجۡزِي ٱلۡمُحۡسِنِينَ ٨٠ਅਸੀਂ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ। إِنَّهُۥ مِنۡ عِبَادِنَا ٱلۡمُؤۡمِنِينَ ٨١ਬੇਸ਼ੱਕ ਉਹ ਸਾਡੇ ਸ਼ਰਧਾਲੂ ਬੰਦਿਆਂ ਵਿਚੋਂ ਸੀ। ثُمَّ أَغۡرَقۡنَا ٱلۡأٓخَرِينَ ٨٢ਫਿਰ ਅਸੀਂ ਦੂਜਿਆਂ ਨੂੰ ਡੋਬ ਦਿੱਤਾ। ۞ وَإِنَّ مِن شِيعَتِهِۦ لَإِبۡرَٰهِيمَ ٨٣ਅਤੇ ਉਸ ਦੇ ਰਾਹ ਤੇ ਚੱਲਣ ਵਾਲਿਆਂ ਵਿਚ ਇਬਰਾਹੀਮ ਵੀ ਸੀ। إِذۡ جَآءَ رَبَّهُۥ بِقَلۡبٍ سَلِيمٍ ٨٤ਜਦੋਂ ਕਿ ਉਹ ਆਪਣੇ ਰੱਬ ਦੇ ਕੋਲ ਸ਼ੁੱਧ ਹਿਰਦੇ ਨਾਲ ਆਇਆ। إِذۡ قَالَ لِأَبِيهِ وَقَوۡمِهِۦ مَاذَا تَعۡبُدُونَ ٨٥ਜਦੋਂ ਉਸ ਨੇ ਆਪਣੇ ਪਿਤਾ ਨੂੰ ਅਤੇ ਆਪਣੀ ਕੌਮ ਨੂੰ ਕਿਹਾ ਕਿ ਤੁਸੀ' ਕਿਸ ਚੀਜ਼ ਦੀ ਇਬਾਦਤ ਕਰਦੇ ਹੋ। أَئِفۡكًا ءَالِهَةً دُونَ ٱللَّهِ تُرِيدُونَ ٨٦ਕੀ ਤੁਸੀਂ ਅੱਲਾਹ ਤੋਂ` ਬਿਨ੍ਹਾਂ ਆਪਣੇ ਮਨਘੜੇ ਪੂਜਣਯੋਗਾਂ ਨੂੰ ਚਾਹੁੰਦੇ ਹੋ। فَمَا ظَنُّكُم بِرَبِّ ٱلۡعَٰلَمِينَ ٨٧ਤਾਂ ਸੰਸਾਰ ਦੇ ਮਾਲਕ ਦੇ ਸੰਬੰਧ ਵਿਚ ਤੁਹਾਡਾ ਕੀ ਵਿਚਾਰ ਹੈ। فَنَظَرَ نَظۡرَةً فِي ٱلنُّجُومِ ٨٨ਫਿਰ ਇਬਰਾਹੀਮ ਨੇ ਤਾਰਿਆਂ ਤੇ ਇਕ ਨਜ਼ਰ ਪਾਈ। فَقَالَ إِنِّي سَقِيمٌ ٨٩ਤਾਂ ਕਿਹਾ ਕਿ ਮੈਂ' ਬਿਮਾਰ ਹਾਂ। فَتَوَلَّوۡاْ عَنۡهُ مُدۡبِرِينَ ٩٠ਫਿਰ ਉਹ ਲੋਕ ਉਸ ਨੂੰ ਛੱਡ ਕੇ ਚਲੇ ਗਏ। فَرَاغَ إِلَىٰٓ ءَالِهَتِهِمۡ فَقَالَ أَلَا تَأۡكُلُونَ ٩١ਤਾਂ ਉਹ ਉਨ੍ਹਾਂ ਦੀਆਂ ਮੂਰਤੀਆਂ ਵਿਚ ਵੜ ਗਿਆ ਅਤੇ ਕਹਿਣ ਲੱਗਾ, ਕੀ ਤੁਸੀਂ ਖਾਂਦੇ ਨਹੀਂ ਹੋ। مَا لَكُمۡ لَا تَنطِقُونَ ٩٢ਤੁਹਾਨੂੰ ਕੀ ਹੋਇਆ ਤੁਸੀਂ ਬੋਲਦੇ ਵੀ ਨਹੀਂ ਹੋ। فَرَاغَ عَلَيۡهِمۡ ضَرۡبَۢا بِٱلۡيَمِينِ ٩٣ਫਿਰ ਉਨ੍ਹਾਂ ਨੂੰ ਪੂਰੀ ਤਾਕਤ ਨਾਲ ਤੋੜਨਾ ਸ਼ੁਰੂ ਕਰ ਦਿੱਤਾ। فَأَقۡبَلُوٓاْ إِلَيۡهِ يَزِفُّونَ ٩٤ਫਿਰ ਲੋਕ ਉਸ ਦੇ ਕੋਲ ਭੱਜੇ ਆਏ। قَالَ أَتَعۡبُدُونَ مَا تَنۡحِتُونَ ٩٥ਇਬਰਾਹੀਮ ਨੇ ਆਖਿਆ ਕਿ ਤੁਸੀਂ ਇਨ੍ਹਾਂ ਚੀਜ਼ਾਂ ਦੀ ਪੂਜਾ ਕਰਦੇ ਹੋਂ ਜਿਨ੍ਹਾਂ ਨੂੰ ਤੁਸੀਂ ਖੁਦ ਹੀ ਘੜਦੇ ਹੋ। وَٱللَّهُ خَلَقَكُمۡ وَمَا تَعۡمَلُونَ ٩٦ਅਤੇ ਅੱਲਾਹ ਨੇ ਹੀ ਤੁਹਾਨੂੰ ਅਤੇ ਇਨ੍ਹਾਂ ਚੀਜ਼ਾਂ ਨੂੰ ਪੈਦਾ ਕੀਤਾ ਹੈ ਜਿਨ੍ਹਾਂ ਨੂੰ ਤੁਸੀਂ ਬਣਾਉਂਦੇ ਹੋ। قَالُواْ ٱبۡنُواْ لَهُۥ بُنۡيَٰنًا فَأَلۡقُوهُ فِي ٱلۡجَحِيمِ ٩٧ਉਨ੍ਹਾਂ ਨੇ ਆਖਿਆ ਇਸ ਲਈ ਇੱਕ ਘਰ (ਅਗਨੀਕੂੰਡ) ਬਣਾਉ। ਫਿਰ ਇਸ ਨੂੰ ਦਹਿਕਦੀ ਹੋਈ ਅੱਗ ਵਿਚ ਸੁੱਟ ਦੇਵੋ। فَأَرَادُواْ بِهِۦ كَيۡدًا فَجَعَلۡنَٰهُمُ ٱلۡأَسۡفَلِينَ ٩٨ਸੋ ਉਨ੍ਹਾਂ ਨੇ ਉਸ ਦੇ ਵਿਰੁੱਧ ਇੱਕ ਚਾਲ ਚੱਲਣੀ ਚਾਹੀ ਤਾਂ ਅਸੀਂ' ਉਨ੍ਹਾਂ ਨੂੰ ਨੀਵਾਂ ਕਰ ਦਿੱਤਾ। وَقَالَ إِنِّي ذَاهِبٌ إِلَىٰ رَبِّي سَيَهۡدِينِ ٩٩ਅਤੇ ਉਸ ਨੇ ਆਖਿਆ ਕਿ ਮੈਂ ਆਪਣੇ ਰੱਬ ਵੱਲ ਜਾ ਰਿਹਾ ਹਾਂ ਉਹੀ ਮੈਨੂੰ ਰਾਹ ਦਿਖਾਏਗਾ। رَبِّ هَبۡ لِي مِنَ ٱلصَّٰلِحِينَ ١٠٠ਹੇ ਮੇਰੇ ਰੱਬ! ਮੈਨੂੰ ਨੇਕ ਔਲਾਦ ਬਖ਼ਸ਼। فَبَشَّرۡنَٰهُ بِغُلَٰمٍ حَلِيمٍ ١٠١ਤਾਂ ਅਸੀਂ ਉਸ ਨੂੰ ਇੱਕ ਸਹਿਣਸ਼ੀਲ ਲੜਕੇ ਦੀ ਖੁਸ਼ਖਬਰੀ ਦਿੱਤੀ। فَلَمَّا بَلَغَ مَعَهُ ٱلسَّعۡيَ قَالَ يَٰبُنَيَّ إِنِّيٓ أَرَىٰ فِي ٱلۡمَنَامِ أَنِّيٓ أَذۡبَحُكَ فَٱنظُرۡ مَاذَا تَرَىٰۚ قَالَ يَٰٓأَبَتِ ٱفۡعَلۡ مَا تُؤۡمَرُۖ سَتَجِدُنِيٓ إِن شَآءَ ٱللَّهُ مِنَ ٱلصَّٰبِرِينَ ١٠٢ਇਸ ਲਈ ਜਦੋਂ ਉਹ ਉਸ ਦੇ ਬ਼ਰਾਬ਼ਰ ਚੱਲਣ ਦੀ ਉਮਰ ਨੂੰ ਪਹੁੰਚਿਆ ਤਾਂ ਉਸ ਨੇ ਆਖਿਆ ਹੇ ਮੇਰੇ ਪੁੱਤਰ! ਮੈ' ਸੁਪਨਾ ਦੇਖਦਾ ਹਾਂ ਕਿ ਮੈਂ ਤੈਨੂੰ ਜਿਲ੍ਹਾ (ਕੁਰਬਾਨ) ਕਰ ਰਿਹਾ ਹਾਂ। ਇਸ ਲਈ ਤੁਸੀ' ਸੋਚ ਲਵੋ ਤੁਹਾਡਾ ਕੀ ਵਿਚਾਰ ਹੈ। ਉਸ ਨੇ ਆਖਿਆ ਹੇ ਮੇਰੇ ਪਿਤਾ! ਆਪ ਨੂੰ ਜਿਹੜਾ ਹੁਕਮ ਦਿੱਤਾ ਜਾ ਰਿਹਾ ਹੈ ਆਪ ਉਸ ਦੀ ਪਾਲਣਾ ਕਰੋ। ਜੇਕਰ ਅੱਲਾਹ ਚਾਹੇਗਾ (ਇਨਸ਼ਾ ਅੱਲਾਹ) ਤਾਂ ਤੁਸੀਂ ਮੈਨੂੰ ਸਬਰ ਕਰਨ ਵਾਲਿਆਂ ਵਿਚ ਵੇਖੌਗੇ। فَلَمَّآ أَسۡلَمَا وَتَلَّهُۥ لِلۡجَبِينِ ١٠٣ਸੋ ਜਦੋਂ ਦੋਵੇਂ ਆਗਿਆਕਰ ਹੋ ਗਏ ਅਤੇ ਇਬਰਾਹੀਮ ਨੇ ਉਸ ਨੂੰ ਮੱਥੇ ਦੇ ਭਾਰ ਲਿਟਾ ਦਿੱਤਾ। وَنَٰدَيۡنَٰهُ أَن يَٰٓإِبۡرَٰهِيمُ ١٠٤ਅਤੇ ਅਸੀਂ ਉਸ ਨੂੰ ਪੁਕਾਰਿਆ, ਹੇ ਇਬਰਾਹੀਮ قَدۡ صَدَّقۡتَ ٱلرُّءۡيَآۚ إِنَّا كَذَٰلِكَ نَجۡزِي ٱلۡمُحۡسِنِينَ ١٠٥ਤੂੰ ਸੁਪਨੇ ਨੂੰ ਸੱਚ ਕਰ ਵਿਖਾਇਆ ਹੈ। ਬੇਸ਼ੱਕ ਅਸੀਂ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ। إِنَّ هَٰذَا لَهُوَ ٱلۡبَلَٰٓؤُاْ ٱلۡمُبِينُ ١٠٦ਯਕੀਨਨ ਇਹ ਇੱਕ ਸਪੱਸ਼ਟ ਇਮਤਿਹਾਨ ਸੀ। وَفَدَيۡنَٰهُ بِذِبۡحٍ عَظِيمٍ ١٠٧ਅਤੇ ਅਸੀਂ ਇੱਕ ਵੱਡੀ ਕੁਰਬਾਨੀ ਦੇ ਬਦਲੇ ਉਸ ਨੂੰ ਛੁਡਾ ਲਿਆ। وَتَرَكۡنَا عَلَيۡهِ فِي ٱلۡأٓخِرِينَ ١٠٨ਅਤੇ ਅਸੀਂ ਉਸ ਲਈ ਪਿਛਲੀਆਂ (ਆਉਣ ਵਾਲੀਆਂ ਨਸਲਾਂ) ਵਿਚ (ਇਸ਼ਰਾਹੀਮ ਦੀ ਉਪਮਾ ਲਈ) ਇੱਕ ਵਰਗ ਨੂੰ ਛੱਡ ਦਿੱਤਾ। سَلَٰمٌ عَلَىٰٓ إِبۡرَٰهِيمَ ١٠٩ਇਬਰਾਹੀਮ ਉੱਪਰ ਸਲਾਮਤੀ ਹੋਵੇ। كَذَٰلِكَ نَجۡزِي ٱلۡمُحۡسِنِينَ ١١٠ਅਸੀਂ ਨੇਕੀ ਕਰਨ ਵਾਲਿਆਂ ਨੂੰ ਇਸੇ ਤਰ੍ਹਾਂ ਹੀ ਫ਼ਲ ਦਿੰਦੇ ਹਾਂ। إِنَّهُۥ مِنۡ عِبَادِنَا ٱلۡمُؤۡمِنِينَ ١١١ਬੇਸ਼ੱਕ ਉਹ ਸਾਡੇ ਬੰਦਿਆਂ ਵਿਚੋਂ ਸੀ। وَبَشَّرۡنَٰهُ بِإِسۡحَٰقَ نَبِيًّا مِّنَ ٱلصَّٰلِحِينَ ١١٢ਅਤੇ ਅਸੀਂ ਉਸ ਨੂੰ ਇਸਹਾਕ ਦੀ ਖੁਸ਼ਖ਼ਬਰੀ ਦਿੱਤੀ। ਇਹ ਇੱਕ ਨੇਕ ਰਸੂਲਾਂ ਵਿਚੋ' ਹੋਣਗੇ। وَبَٰرَكۡنَا عَلَيۡهِ وَعَلَىٰٓ إِسۡحَٰقَۚ وَمِن ذُرِّيَّتِهِمَا مُحۡسِنٌ وَظَالِمٌ لِّنَفۡسِهِۦ مُبِينٌ ١١٣ਅਤੇ ਅਸੀਂ ਉਸ ਨੂੰ ਅਤੇ ਇਸਹਾਕ ਨੂੰ ਬਰਕਤ ਨਾਲ ਨਿਵਾਜ਼ਿਆ ਅਤੇ ਉਨ੍ਹਾਂ ਦੋਵਾਂ ਦੇ ਵੰਸ਼ ਵਿਚ ਚੰਗੇ ਵੀ ਹਨ ਅਤੇ ਅਜਿਹੇ ਵੀ ਜਿਹੜੇ ਆਪਣੇ ਆਪ ਉੱਪਰ ਪ੍ਰਤੱਖ ਜ਼ੁਲਮ ਕਰਨ ਵਾਲੇ ਹਨ। وَلَقَدۡ مَنَنَّا عَلَىٰ مُوسَىٰ وَهَٰرُونَ ١١٤ਅਤੇ ਅਸੀਂ ਮੂਸਾ ਅਤੇ ਹਾਰੂਨ ਉੱਤੇ ਉਪਕਾਰ ਕੀਤਾ। وَنَجَّيۡنَٰهُمَا وَقَوۡمَهُمَا مِنَ ٱلۡكَرۡبِ ٱلۡعَظِيمِ ١١٥ਅਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਕੌਮ ਨੂੰ ਇੱਕ ਵੱਡੀਂ ਆਫ਼ਤ ਤੋਂ' ਮੁਕਤ ਕਰ ਦਿੱਤਾ। وَنَصَرۡنَٰهُمۡ فَكَانُواْ هُمُ ٱلۡغَٰلِبِينَ ١١٦ਅਤੇ ਅਸੀਂ ਉਨ੍ਹਾਂ ਦੀ ਸਹਾਇਤਾ ਕੀਤੀ ਤਾਂ ਉਹ ਹੀ ਜੇਤੂ ਬਣੇ। وَءَاتَيۡنَٰهُمَا ٱلۡكِتَٰبَ ٱلۡمُسۡتَبِينَ ١١٧ਅਤੇ ਅਸੀਂ ਉਨ੍ਹਾਂ ਦੋਵਾਂ ਨੂੰ ਇੱਕ ਸਪੱਸ਼ਟ ਕਿਤਾਬ ਦਿੱਤੀ। وَهَدَيۡنَٰهُمَا ٱلصِّرَٰطَ ٱلۡمُسۡتَقِيمَ ١١٨ਅਤੇ ਅਸੀਂ ਉਨ੍ਹਾਂ ਦੋਵਾਂ ਨੂੰ ਸਿੱਧਾ ਰਾਹ ਦਿਖਾਇਆ। وَتَرَكۡنَا عَلَيۡهِمَا فِي ٱلۡأٓخِرِينَ ١١٩ਅਤੇ ਅਸੀਂ ਉਨ੍ਹਾਂ ਦੇ ਰਾਹ ਤੇ ਪਿਛਲੇ ਆਉਣ ਵਾਲੇ ਸਮੂਹਾਂ ਵਿਚ (ਉਨ੍ਹਾਂ ਦੀ ਵਡਿਆਈ) ਛੱਡ ਦਿੱਤੀ। سَلَٰمٌ عَلَىٰ مُوسَىٰ وَهَٰرُونَ ١٢٠ਸਲਾਮ ਹੋਵੇ ਮੂਸਾ ਅਤੇ ਹਾਰੂਨ ਨੂੰ। إِنَّا كَذَٰلِكَ نَجۡزِي ٱلۡمُحۡسِنِينَ ١٢١ਅਸੀਂ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ। إِنَّهُمَا مِنۡ عِبَادِنَا ٱلۡمُؤۡمِنِينَ ١٢٢ਬੇਸ਼ੱਕ ਉਹ ਦੋਵੇਂ ਸਾਡੇ ਇਮਾਨ ਵਾਲੇ ਬੰਦਿਆਂ ਵਿਚੋਂ ਸਨ। وَإِنَّ إِلۡيَاسَ لَمِنَ ٱلۡمُرۡسَلِينَ ١٢٣ਅਤੇ ਇਲਯਾਸ ਵੀ ਪੈਗ਼ੰਬਰਾਂ ਵਿਚੋਂ ਸੀ। إِذۡ قَالَ لِقَوۡمِهِۦٓ أَلَا تَتَّقُونَ ١٢٤ਜਦੋਂ ਕਿ ਉਸ ਨੇ ਆਪਣੀ ਕੌਮ ਨੂੰ ਆਖਿਆ। أَتَدۡعُونَ بَعۡلًا وَتَذَرُونَ أَحۡسَنَ ٱلۡخَٰلِقِينَ ١٢٥ਕੀ ਤੁਸੀਂ ਡਰਦੇ ਨਹੀਂ?ਕੀ ਤੁਸੀਂ ਬਾਅਲ (ਦੇਵਤੇ) ਨੰ ਪੂਕਾਰਦੇ ਹੋ ਅਤੇ ਸਭ ਤੋਂ ਸੋਹਣੇ ਸਿਰਜਣਹਾਰ ਨੂੰ ਛੱਡਦੇ ਹੋ। ٱللَّهَ رَبَّكُمۡ وَرَبَّ ءَابَآئِكُمُ ٱلۡأَوَّلِينَ ١٢٦ਅੱਲਾਹ ਨੂੰ ਜਿਹੜਾ ਤੁਹਾਡਾ ਅਤੇ ਤੁਹਾਡੇ ਪਿਛਲੇ ਵਡੇਰਿਆਂ (ਪਿਉ-ਦਾਦਿਆਂ) ਦਾ ਰੱਬ ਹੈ। فَكَذَّبُوهُ فَإِنَّهُمۡ لَمُحۡضَرُونَ ١٢٧ਤਾਂ ਉਨ੍ਹਾਂ ਨੇ ਉਸ ਤੋਂ ਇਨਕਾਰ ਕੀਤਾ, ਇਸ ਲਈ ਉਹ ਫੜ੍ਹੇ ਜਾਣ ਵਾਲਿਆਂ ਵਿਚ ਸ਼ਾਮਿਲ ਹੋਣਗੇ। إِلَّا عِبَادَ ٱللَّهِ ٱلۡمُخۡلَصِينَ ١٢٨ਪਰੰਤੂ ਜਿਹੜੇ ਅੱਲਾਹ ਦੇ ਵਿਸ਼ੇਸ਼ ਬੰਦੇ ਸਨ (ਉਹ ਸਜ਼ਾ ਵਿਚ ਨਹੀਂ ਫਸੇ ਹੋਣਗੇ)। وَتَرَكۡنَا عَلَيۡهِ فِي ٱلۡأٓخِرِينَ ١٢٩ਅਤੇ ਅਸੀਂ ਉਨ੍ਹਾਂ ਦੇ ਰਾਹ ਤੇ ਪਿੱਛਲੇ ਹੋਂ ਚੁੱਕੇ ਸਮੂਹਾਂ ਵਿਚ (ਉਨ੍ਹਾਂ ਦੀ ਵਡਿਆਈ) ਛੱਡ ਦਿੱਤੀ। سَلَٰمٌ عَلَىٰٓ إِلۡ يَاسِينَ ١٣٠ਸਲਾਮਤੀ ਹੋਵੇ ਇਲਯਾਸ ਤੇ। إِنَّا كَذَٰلِكَ نَجۡزِي ٱلۡمُحۡسِنِينَ ١٣١ਅਸੀ' ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ। إِنَّهُۥ مِنۡ عِبَادِنَا ٱلۡمُؤۡمِنِينَ ١٣٢ਬੇਸ਼ੱਕ ਉਹ ਸਾਡੇ ਇਮਾਨ ਵਾਲੇ ਬੰਦਿਆਂ ਵਿੱਚੋਂ ਸਨ। وَإِنَّ لُوطًا لَّمِنَ ٱلۡمُرۡسَلِينَ ١٣٣ਅਤੇ ਬੇਸ਼ੱਕ ਲੂਤ ਵੀ ਪੈਗੰਬਰਾਂ ਵਿਚੋਂ ਸੀ। إِذۡ نَجَّيۡنَٰهُ وَأَهۡلَهُۥٓ أَجۡمَعِينَ ١٣٤ਜਦੋਂ ਅਸੀਂ ਉਸ ਨੂੰ ਅਤੇ ਉਸ ਦੇ ਲੋਕਾਂ ਨੂੰ ਬਰਾ ਲਿਆ। إِلَّا عَجُوزًا فِي ٱلۡغَٰبِرِينَ ١٣٥ਪਰ ਇੱਕ ਬੁੱਢੀ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ ਵਿਚੋਂ ਸੀ। ثُمَّ دَمَّرۡنَا ٱلۡأٓخَرِينَ ١٣٦ਫਿਰ ਅਸੀਂ ਦੂਜਿਆਂ ਨੂੰ ਬਰਬਾਦ ਕਰ ਦਿੱਤਾ। وَإِنَّكُمۡ لَتَمُرُّونَ عَلَيۡهِم مُّصۡبِحِينَ ١٣٧ਅਤੇ ਤੁਸੀਂ ਸਵੇਰ ਨੂੰ ਵੀ ਉਨ੍ਹਾਂ ਦੀਆਂ ਬਸਤੀਆਂ ਵਿੱਚੋਂ ਲੰਘਦੇ ਰਹਿੰਦੇ ਹੋ। وَبِٱلَّيۡلِۚ أَفَلَا تَعۡقِلُونَ ١٣٨ਅਤੇ ਰਾਤ ਨੂੰ ਵੀ। ਕੀ ਤੁਸੀਂ ਬੁੱਧੀ ਤੋਂ ਕੰਮ ਨਹੀਂ ਲੈਂਦੇ। وَإِنَّ يُونُسَ لَمِنَ ٱلۡمُرۡسَلِينَ ١٣٩ਅਤੇ ਬੇਸ਼ੱਕ ਯੂਨਸ ਵੀ ਰਸੂਲਾਂ ਵਿਚੋਂ ਸੀ। إِذۡ أَبَقَ إِلَى ٱلۡفُلۡكِ ٱلۡمَشۡحُونِ ١٤٠ਜਦੋਂ ਉਹ ਭੱਜ ਕੇ ਭਰੀ ਹੋਈ ਕਿਸ਼ਤੀ ਵਿਚ ਪਹੁੰਚਿਆ। فَسَاهَمَ فَكَانَ مِنَ ٱلۡمُدۡحَضِينَ ١٤١ਫਿਰ ਕੁਰਆ (ਪਰਚੀ ਪਾਉਣਾ) ਪਾਇਆ ਤਾਂ ਉਹ ਦੋਸ਼ੀ ਨਿਕਲਿਆ। فَٱلۡتَقَمَهُ ٱلۡحُوتُ وَهُوَ مُلِيمٌ ١٤٢ਫਿਰ ਉਸ ਨੂੰ ਮਛਲੀ ਨੇ ਨਿਗਲ ਲਿਆ ਅਤੇ ਉਹ ਖੁਦ ਨੂੰ ਬੂਰਾ ਭਲਾ ਕਹਿ ਰਿਹਾ ਸੀ। فَلَوۡلَآ أَنَّهُۥ كَانَ مِنَ ٱلۡمُسَبِّحِينَ ١٤٣ਜੇਕਰ ਉਹ ਸਿਫ਼ਤ ਸਲਾਹ ਕਰਨ ਵਾਲਿਆਂ ਵਿਚੋਂ ਨਾ ਹੁੰਦਾ। لَلَبِثَ فِي بَطۡنِهِۦٓ إِلَىٰ يَوۡمِ يُبۡعَثُونَ ١٤٤ਤਾਂ ਉਸ ਦਿਨ ਜਦੋਂ' ਲੋਕਾਂ ਨੂੰ ਮੁੜ ਜੀਵਿਤ ਕੀਤਾ ਜਾਣਾ ਹੈ, ਉਦੋਂ ਤੱਕ ਉਹ ਮੱਛੀ ਦੇ ਪੇਟ ਵਿਚ ਹੀ ਰਹਿੰਦਾ। ۞ فَنَبَذۡنَٰهُ بِٱلۡعَرَآءِ وَهُوَ سَقِيمٌ ١٤٥ਫਿਰ ਅਸੀਂ ਉਸ ਨੂੰ ਇੱਕ ਮੈਦਾਨ ਵਿਚ ਪਾ ਦਿੱਤਾ ਅਤੇ ਉਹ ਨਿਡਾਲ ਸੀ। وَأَنۢبَتۡنَا عَلَيۡهِ شَجَرَةً مِّن يَقۡطِينٍ ١٤٦ਅਤੇ ਅਸੀਂ ਉਸ ਉੱਤੇ ਇੱਕ ਵੇਲਾਂ ਵਾਲਾ ਦਰਖਤ ਉਗਾ ਦਿੱਤਾ। وَأَرۡسَلۡنَٰهُ إِلَىٰ مِاْئَةِ أَلۡفٍ أَوۡ يَزِيدُونَ ١٤٧ਅਤੇ ਅਸੀਂ ਉਸ ਨੂੰ ਇੱਕ ਲੱਖ ਜਾਂ ਉਸ ਤੋਂ ਵੀ ਜ਼ਿਆਦਾ ਲੋਕਾਂ ਵੱਲ ਭੇਜਿਆ। فَـَٔامَنُواْ فَمَتَّعۡنَٰهُمۡ إِلَىٰ حِينٍ ١٤٨ਫਿਰ ਉਹ ਲੋਕ ਈਮਾਨ ਲਿਆਏ ਤਾਂ ਅਸੀਂ ਉਨ੍ਹਾਂ ਨੂੰ ਨਿਸ਼ਚਿਤ ਸਮੇਂ ਤੱਕ ਲਾਭ ਉਠਾਉਣ ਦਿੱਤਾ। فَٱسۡتَفۡتِهِمۡ أَلِرَبِّكَ ٱلۡبَنَاتُ وَلَهُمُ ٱلۡبَنُونَ ١٤٩ਤਾਂ ਉਨ੍ਹਾਂ ਨੂੰ ਪੁੱਛੋਂ ਕੀ ਤੁਹਾਡੇ ਰੱਬ ਲਈ ਬੇਟੀਆਂ ਹਨ ਅਤੇ ਉਨ੍ਹਾਂ ਲਈ ਪੁੱਤਰ। أَمۡ خَلَقۡنَا ٱلۡمَلَٰٓئِكَةَ إِنَٰثًا وَهُمۡ شَٰهِدُونَ ١٥٠ਕੀ ਅਸੀਂ ਫ਼ਰਿਸ਼ਤਿਆਂ ਨੂੰ ਔਰਤ ਬਣਾਇਆ ਹੈ ਅਤੇ ਉਹ ਦੇਖ ਰਹੇ ਸਨ। أَلَآ إِنَّهُم مِّنۡ إِفۡكِهِمۡ لَيَقُولُونَ ١٥١ਸੁਣ ਲਵੋ ਇਹ ਲੋਕ ਸਿਰਫ਼ ਮਨਘੜਤ ਰੂਪ ਵਿਚ ਅਜਿਹਾ ਕਹਿੰਦੇ ਹਨ। وَلَدَ ٱللَّهُ وَإِنَّهُمۡ لَكَٰذِبُونَ ١٥٢ਕਿ ਅੱਲਾਹ ਔਲਾਦ ਰੱਖਦਾ ਹੈ ਯਕੀਨਨ ਹੀ' ਇਹ ਝੂਠੇ ਹਨ। أَصۡطَفَى ٱلۡبَنَاتِ عَلَى ٱلۡبَنِينَ ١٥٣ਕੀ ਅੱਲਾਹ ਨੇ ਬੇਟਿਆਂ ਦੀ ਤੁਲਨਾ ਵਿਚ ਬੇਟੀਆਂ ਪਸੰਦ ਕੀਤੀਆਂ ਹਨ। مَا لَكُمۡ كَيۡفَ تَحۡكُمُونَ ١٥٤ਤੁਹਾਨੂੰ ਕੀ ਹੋ ਗਿਆ ਹੈ` ਤੁਸੀਂ ਕਿਹੋ ਜਿਹਾ ਫ਼ੈਸਲਾ ਕਰਦੇ ਹੋ। أَفَلَا تَذَكَّرُونَ ١٥٥ਫਿਰ ਕੀ ਤੁਸੀਂ ਬੁੱਧੀ ਤੋਂ ਕੰਮ ਨਹੀਂ ਲੈਂਦੇ। أَمۡ لَكُمۡ سُلۡطَٰنٌ مُّبِينٌ ١٥٦ਕੀ ਤੁਹਾਡੇ ਪਾਸ ਕੋਈ ਸਪੱਸ਼ਟ ਦਲੀਲ ਹੈ। فَأۡتُواْ بِكِتَٰبِكُمۡ إِن كُنتُمۡ صَٰدِقِينَ ١٥٧ਜੇਕਰ ਤੁਸੀਂ ਸੱਚੇ ਹੋ ਤਾਂ ਆਪਣੀ ਕਿਤਾਬ ਲਿਆਉ। وَجَعَلُواْ بَيۡنَهُۥ وَبَيۡنَ ٱلۡجِنَّةِ نَسَبًاۚ وَلَقَدۡ عَلِمَتِ ٱلۡجِنَّةُ إِنَّهُمۡ لَمُحۡضَرُونَ ١٥٨ਅਤੇ ਉਨ੍ਹਾਂ ਨੇ ਅੱਲਾਹ ਅਤੇ ਜਿੰਨਾਂ ਵਿਚ ਵੀ ਰਿਸ਼ਤੇਦਾਰੀ ਜੋੜ ਰੱਖੀ ਹੈ। ਅਤੇ ਜਿੰਨਾਂ ਨੂੰ ਪਤਾ ਹੈ ਕਿ ਯਕੀਨਨ ਉਹ ਫੜੇ ਹੋਏ ਆਉਂਣਗੇ। سُبۡحَٰنَ ٱللَّهِ عَمَّا يَصِفُونَ ١٥٩ਅੱਲਾਹ ਉਨ੍ਹਾਂ ਗੱਲਾਂ ਤੋਂ ਪਵਿੱਤਰ ਹੈ ਜਿਹੜੀਆਂ ਇਹ ਬਿਆਨ ਕਰਦੇ ਹਨ। إِلَّا عِبَادَ ٱللَّهِ ٱلۡمُخۡلَصِينَ ١٦٠ਪਰੰਤੂ ਉਹ ਜਿਹੜੇ ਅੱਲਾਹ ਦੇ ਚੁਣੇ ਹੋਏ ਬੰਦੇ ਹਨ। فَإِنَّكُمۡ وَمَا تَعۡبُدُونَ ١٦١ਸੋ ਤੁਸੀਂ ਅਤੇ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ। مَآ أَنتُمۡ عَلَيۡهِ بِفَٰتِنِينَ ١٦٢ਅੱਲਾਹ ਤੋਂ ਕਿਸੇ ਨੂੰ ਮੋੜ ਨਹੀਂ ਸਕਦੇ। إِلَّا مَنۡ هُوَ صَالِ ٱلۡجَحِيمِ ١٦٣ਪਰ ਉਸ ਨੂੰ ਜਿਹੜਾ ਨਰਕ ਵਿਚ ਜਾਣ ਵਾਲਾ ਹੈ। وَمَا مِنَّآ إِلَّا لَهُۥ مَقَامٌ مَّعۡلُومٌ ١٦٤ਅਤੇ ਸਾਡੇ ਵਿਚੋਂ ਹਰੇਕ ਦਾ ਇੱਕ ਮਿਥਿਆ ਹੋਇਆ ਸਥਾਨ ਹੈ। وَإِنَّا لَنَحۡنُ ٱلصَّآفُّونَ ١٦٥ਅਤੇ ਅਸੀਂ ਅੱਲਾਹ ਦੇ ਸਾਹਮਣੇ ਪੰਗਤਾਂ ਵਿਚ ਖੜ੍ਹੇ ਰਹਿਣ ਵਾਲੇ ਹਾਂ। وَإِنَّا لَنَحۡنُ ٱلۡمُسَبِّحُونَ ١٦٦ਅਤੇ ਅਸੀਂ ਉਸ ਦੀ ਸਿਫ਼ਤ ਸਲਾਹ ਕਰਨ ਵਾਲੇ ਹਾਂ। وَإِن كَانُواْ لَيَقُولُونَ ١٦٧ਅਤੇ ਇਹ ਲੋਕ ਕਿਹਾ ਕਰਦੇ ਸਨ। لَوۡ أَنَّ عِندَنَا ذِكۡرًا مِّنَ ٱلۡأَوَّلِينَ ١٦٨ਕਿ ਜੇ ਸਾਡੇ ਕੋਲ ਪਹਿਲਾਂ ਵਾਲੇ ਲੋਕਾਂ ਦੀ ਕੋਈ ਸਿੱਖਿਆ ਹੁੰਦੀ। لَكُنَّا عِبَادَ ٱللَّهِ ٱلۡمُخۡلَصِينَ ١٦٩ਤਾਂ ਅਸੀਂ ਵੀ ਅੱਲਾਹ ਦੇ ਵਿਸ਼ੇਸ਼ ਬੰਦੇ ਹੁੰਦੇ। فَكَفَرُواْ بِهِۦۖ فَسَوۡفَ يَعۡلَمُونَ ١٧٠ਫਿਰ ਉਨ੍ਹਾਂ ਨੇ ਉਸ ਨੂੰ ਝੁਠਲਾ ਦਿੱਤਾ ਤਾਂ ਜਲਦੀ ਹੀ ਉਹ ਸਮਝ ਲੈਣਗੇ। وَلَقَدۡ سَبَقَتۡ كَلِمَتُنَا لِعِبَادِنَا ٱلۡمُرۡسَلِينَ ١٧١ਅਤੇ ਆਪਣੇ ਭੇਜੇ ਹੋਏ ਬੰਦਿਆਂ ਲਈ ਸਾਡਾ ਇਹ ਨਿਰਣਾ ਪਹਿਲਾਂ ਹੀ ਹੋ ਚੁੱਕਿਆ ਹੈ। إِنَّهُمۡ لَهُمُ ٱلۡمَنصُورُونَ ١٧٢ਕਿ ਬੇਸ਼ੱਕ ਉਹ ਹੀ ਪ੍ਰਭਾਵਸ਼ਾਲੀ ਹੋਣਗੇ। وَإِنَّ جُندَنَا لَهُمُ ٱلۡغَٰلِبُونَ ١٧٣ਅਤੇ ਸਾਡੀਆਂ ਫੌਜਾਂ ਹੀ ਜਿੱਤਣ ਵਾਲੀਆਂ ਹਨ। فَتَوَلَّ عَنۡهُمۡ حَتَّىٰ حِينٍ ١٧٤ਤਾਂ ਕੁਝ ਸਮੇਂ ਤੱਕ ਉਨ੍ਹਾਂ ਤੋਂ ਮੂੰਹ ਮੋੜੋ। وَأَبۡصِرۡهُمۡ فَسَوۡفَ يُبۡصِرُونَ ١٧٥ਅਤੇ ਦੇਖਦੇ ਰਹੋ ਜਲਦੀ ਹੀ ਉਹ ਵੀ ਦੇਖ ਲੈਣਗੇ। أَفَبِعَذَابِنَا يَسۡتَعۡجِلُونَ ١٧٦ਕੀ ਉਹ ਸਾਡੀ ਸਜ਼ਾ ਲਈ ਜਲਦੀ ਕਰ ਰਹੇ ਹਨ। فَإِذَا نَزَلَ بِسَاحَتِهِمۡ فَسَآءَ صَبَاحُ ٱلۡمُنذَرِينَ ١٧٧ਫਿਰ ਜਦੋਂ ਉਹ ਉਨ੍ਹਾਂ ਦੇ ਮੈਦਾਨ ਵਿਚ ਆ ਜਾਵੇਗਾ ਤਾਂ ਉਨ੍ਹਾਂ ਲੋਕਾਂ ਦੀ ਸਵੇਰ ਬੜੀ ਮਾੜੀ ਹੋਵੇਗੀ' ਜਿਨ੍ਹਾਂ ਨੂੰ ਉਸ ਤੋਂ ਡਰਾਇਆ ਜਾ ਚੁੱਕਿਆ ਹੈ। وَتَوَلَّ عَنۡهُمۡ حَتَّىٰ حِينٍ ١٧٨ਤਾਂ ਕੂਝ ਸਮੇਂ ਲਈ ਉਨ੍ਹਾਂ ਤੋਂ ਮੂੰਹ ਮੋੜੀ ਰੱਖੋ। وَأَبۡصِرۡ فَسَوۡفَ يُبۡصِرُونَ ١٧٩ਅਤੇ ਦੇਖਦੇ ਰਹੋ ਜਲਦੀ ਹੀ' ਉਹ ਖੁਦ ਵੀ ਦੇਖ ਲੈਣਗੇ। سُبۡحَٰنَ رَبِّكَ رَبِّ ٱلۡعِزَّةِ عَمَّا يَصِفُونَ ١٨٠ਤੇਰਾ ਰੱਬ ਸਤਿਕਾਰਯੋਗ ਹੈ ਅਤੇ ਉਨ੍ਹਾਂ ਗੱਲਾਂ ਤੋਂ ਪਵਿੱਤਰ ਹੈ ਜਿਹੜੇ ਇਹ ਲੋਕ ਬਿਆਨ ਕਰਦੇ ਹਨ। وَسَلَٰمٌ عَلَى ٱلۡمُرۡسَلِينَ ١٨١ਅਤੇ ਪੈਗ਼ੰਬਰਾਂ ਨੂੰ ਸਲਾਮ ਹੈ। وَٱلۡحَمۡدُ لِلَّهِ رَبِّ ٱلۡعَٰلَمِينَ ١٨٢ਅਤੇ ਸਾਰੀ ਪ੍ਰਸੰਸਾ ਅੱਲਾਹ ਲਈ ਹੈ ਜਿਹੜਾ ਸੰਪੂਰਨ ਸੰਸਾਰ ਦਾ ਪਾਲਣਹਾਰ ਹੈ।

Translation: Dr. Muhamad Habib, Bhai Harpreet Singh, Maulana Wahiduddin Khan.