Millat al-Islam

Chapter 26 · 227 verses · Dr. Muhamad Habib, Bhai Harpreet Singh, Maulana Wahiduddin Khan

Surah Ash-Shu'araa in Panjabi

Arabic with tafsir Listen to Surah Ash-Shu'araa (1194 reciters)
Meccanسورة الشعراء227 verses

بِسۡمِ ٱللَّهِ ٱلرَّحۡمَٰنِ ٱلرَّحِيمِ

طسٓمٓ ١ਤਾ ਸੀਨ ਮੀਮ تِلۡكَ ءَايَٰتُ ٱلۡكِتَٰبِ ٱلۡمُبِينِ ٢ਇਹ ਸਪੱਸ਼ਟ ਕਿਤਾਬ ਦੀਆਂ ਆਇਤਾਂ ਹਨ। لَعَلَّكَ بَٰخِعٌ نَّفۡسَكَ أَلَّا يَكُونُواْ مُؤۡمِنِينَ ٣ਸ਼ਾਇਦ ਤੁਸੀਂ ਆਪਣੇ ਆਪ ਨੂੰ ਹਲਾਕ ਕਰ ਲੋਵਗੇ ਇਸ ਲਈ ਕਿ ਤੁਸੀਂ ਈਮਾਨ ਨਹੀਂ ਲਿਆਏ। إِن نَّشَأۡ نُنَزِّلۡ عَلَيۡهِم مِّنَ ٱلسَّمَآءِ ءَايَةً فَظَلَّتۡ أَعۡنَٰقُهُمۡ لَهَا خَٰضِعِينَ ٤ਜੇਕਰ ਅਸੀਂ' ਚਾਹੀਏ ਤਾਂ ਉਨ੍ਹਾਂ ਉੱਪਰ ਅਸਮਾਨ ਤੋਂ ਨਿਸ਼ਾਨੀ ਉਤਾਰ ਦੇਈਏ। ਫਿਰ ਇਨ੍ਹਾਂ ਦੀਆਂ ਧੌਣਾਂ ਉਸ ਦੇ ਅੱਗੇ ਝੂਕ ਜਾਣ। وَمَا يَأۡتِيهِم مِّن ذِكۡرٍ مِّنَ ٱلرَّحۡمَٰنِ مُحۡدَثٍ إِلَّا كَانُواْ عَنۡهُ مُعۡرِضِينَ ٥ਉਨ੍ਹਾਂ ਦੇ ਕੋਲ ਅੱਲਾਹ ਵੱਲੋਂ ਕੋਈ ਵੀ ਨਵੀ ਨਸੀਹਤ ਅਜਿਹੀ ਨਹੀਂ ਆਉਂਦੀ ਜਿਸ ਤੋਂ ਉਹ ਮੂੰਹ ਨਾ ਮੌੜਦੇ ਹੋਣ। فَقَدۡ كَذَّبُواْ فَسَيَأۡتِيهِمۡ أَنۢبَٰٓؤُاْ مَا كَانُواْ بِهِۦ يَسۡتَهۡزِءُونَ ٦ਇਸ ਲਈ ਉਨ੍ਹਾਂ ਨੇ ਝੂਠਲਾ ਦਿੱਤਾ ਤਾਂ ਹੁਣ ਜਲਦੀ ਹੀਂ ਉਨ੍ਹਾਂ ਨੂੰ ਉਸ ਚੀਜ਼ ਦੀ ਹਕੀਕਤ ਦਾ ਪਤਾ ਲੱਗ ਜਾਵੇਗਾ। ਜਿਸ ਦਾ ਉਹ ਮਖੌਲ ਕਰਦੇ ਸੀ। أَوَلَمۡ يَرَوۡاْ إِلَى ٱلۡأَرۡضِ كَمۡ أَنۢبَتۡنَا فِيهَا مِن كُلِّ زَوۡجٍ كَرِيمٍ ٧ਕੀ ਉਨ੍ਹਾਂ ਨੇ ਧਰਤੀ ਨੂੰ ਨਹੀਂ ਵੇਖਿਆ ਕਿ ਅਸੀਂ ਇਸ ਵਿਚ ਭਾਂਤ- ਭਾਂਤ ਦੀਆਂ ਵਧੀਆਂ ਚੀਜ਼ਾਂ ਉਗਾਈਆਂ ਹਨ। إِنَّ فِي ذَٰلِكَ لَأٓيَةًۖ وَمَا كَانَ أَكۡثَرُهُم مُّؤۡمِنِينَ ٨ਬੇਸ਼ੱਕ ਇਸ ਵਿਚ ਨਿਸ਼ਾਨੀ ਹੈ ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਈਮਾਨ ਨਹੀਂ ਲਿਆਉਂਦੇ। وَإِنَّ رَبَّكَ لَهُوَ ٱلۡعَزِيزُ ٱلرَّحِيمُ ٩ਅਤੇ ਬੇਸ਼ੱਕ ਤੁਹਾਡਾ ਰੱਬ ਤਾਕਤਵਰ ਅਤੇ ਰਹਿਮਤ ਕਰਨ ਵਾਲਾ ਹੈ। وَإِذۡ نَادَىٰ رَبُّكَ مُوسَىٰٓ أَنِ ٱئۡتِ ٱلۡقَوۡمَ ٱلظَّٰلِمِينَ ١٠ਅਤੇ ਜਦੋਂ ਤੁਹਾਡੇ ਰੱਬ ਨੇ ਮੂਸਾ ਨੂੰ ਸੱਦਿਆ ਕਿ ਤੁਸੀਂ ਜ਼ਾਲਿਮ ਲੋਕਾਂ ਦੇ ਕੋਲ ਜਾਉ। قَوۡمَ فِرۡعَوۡنَۚ أَلَا يَتَّقُونَ ١١ਫਿਰਔਨ ਦੀ ਕੌਮ ਦੇ ਕੋਲ, ਕੀ ਉਹ ਨਹੀਂ ਡਰਦੇ। قَالَ رَبِّ إِنِّيٓ أَخَافُ أَن يُكَذِّبُونِ ١٢ਮੂਸਾ ਨੇ ਕਿਹਾ, ਹੇ ਮੇਰੇ ਰੱਬ! ਮੈਨੂੰ ਡਰ ਹੈ ਕਿ ਉਹ ਮੈਨੂੰ ਝੁਠਲਾ ਦੇਣਗੇ। وَيَضِيقُ صَدۡرِي وَلَا يَنطَلِقُ لِسَانِي فَأَرۡسِلۡ إِلَىٰ هَٰرُونَ ١٣ਅਤੇ ਮੇਰਾ ਦਿਲ ਕੁੜ੍ਹਦਾ ਹੈ ਅਤੇ ਮੇਰੀ ਜ਼ੁਬਾਨ ਨਹੀਂ ਚੱਲਦੀ, ਇਸ ਲਈ ਤੂੰ ਹਾਰੂੰਨ ਦੇ ਕੌਲ ਹੁਕਮ ਭੇਜ ਦੇ। وَلَهُمۡ عَلَيَّ ذَنۢبٌ فَأَخَافُ أَن يَقۡتُلُونِ ١٤ਅਤੇ ਮੇਰੇ ਉੱਪਰ ਉਨ੍ਹਾਂ ਵੱਲੋਂ ਇੱਕ ਗੁਨਾਹ ਵੀ ਹੈ, ਇਸ ਲਈ ਮੈਂ ਡਰਦਾ ਹਾਂ ਕਿ ਉਹ ਮੇਰੀ ਹੱਤਿਆ ਕਰ ਦੇਣਗੇ। قَالَ كـَلَّاۖ فَٱذۡهَبَا بِـَٔايَٰتِنَآۖ إِنَّا مَعَكُم مُّسۡتَمِعُونَ ١٥ਫ਼ਰਮਾਇਆ ਕਦੇ ਨਹੀਂ। ਇਸ ਲਈ ਤੁਸੀਂ ਦੋਵੇਂ ਮੇਰੀਆਂ ਨਿਸ਼ਾਨੀਆਂ ਦੇ ਨਾਲ ਜਾਉ ਅਸੀਂ ਤੁਹਾਡੇ ਨਾਲ ਸੁਣਨ ਵਾਲੇ ਹਾਂ। فَأۡتِيَا فِرۡعَوۡنَ فَقُولَآ إِنَّا رَسُولُ رَبِّ ٱلۡعَٰلَمِينَ ١٦ਇਸ ਲਈ ਤੁਸੀਂ ਦੋਵੇਂ ਫਿਰਔਨ ਦੇ ਕੋਲ ਜਾਉ ਅਤੇ ਆਖੋਂ, ਕਿ ਅਸੀਂ ਸਾਰੇ ਜਗਤ ਦੇ ਮਾਲਕ ਅੱਲਾਹ ਦਾ ਸੁਨੇਹਾ ਦੇਣ ਵਾਲੇ ਹਾਂ। أَنۡ أَرۡسِلۡ مَعَنَا بَنِيٓ إِسۡرَٰٓءِيلَ ١٧ਕਿ ਤੂੰ ਇਸਰਾਈਲ ਦੀ ਔਲਾਦ ਨੂੰ ਸਾਡੇ ਨਾਲ ਜਾਣ ਦੇ। قَالَ أَلَمۡ نُرَبِّكَ فِينَا وَلِيدًا وَلَبِثۡتَ فِينَا مِنۡ عُمُرِكَ سِنِينَ ١٨ਫਿਰਔਨ ਨੇ ਕਿਹਾ ਕੀਂ ਅਸੀਂ ਤੁਹਾਨੂੰ ਬਰਪਨ ਵਿਚ ਆਪਣੇ ਕੋਲ ਰੱਖ ਕੇ ਨਹੀਂ ਪਾਲਿਆ। ਅਤੇ ਤੁਸੀਂ ਆਪਣੀ ਜ਼ਿੰਦਗੀ ਦੇ ਕਈ ਸਾਲ ਸਾਡੇ ਕੌਲ ਬਤੀਤ ਕੀਤੇ ਹਨ। وَفَعَلۡتَ فَعۡلَتَكَ ٱلَّتِي فَعَلۡتَ وَأَنتَ مِنَ ٱلۡكَٰفِرِينَ ١٩ਅਤੇ ਤੁਸੀਂ ਆਪਣਾ ਉਹ ਕੰਮ ਕੀਤਾ ਤਾਂ ਕੀਤਾ ਅਤੇ ਤੁਸੀਂ ਨਾ ਸ਼ੁਕਰਿਆਂ ਵਿਜ਼ੋਂ' ਹੋ। قَالَ فَعَلۡتُهَآ إِذًا وَأَنَا۠ مِنَ ٱلضَّآلِّينَ ٢٠ਮੂਸਾ ਨੇ ਆਖਿਆ, ਉਸ ਵੇਲੇ ਮੈਂ (ਉਹ ਕੰਮ) ਕੀਤਾ ਸੀ ਮੇਰੇ ਤੋਂ ਗਲਤੀ ਹੋ ਗਈ। فَفَرَرۡتُ مِنكُمۡ لَمَّا خِفۡتُكُمۡ فَوَهَبَ لِي رَبِّي حُكۡمًا وَجَعَلَنِي مِنَ ٱلۡمُرۡسَلِينَ ٢١ਫਿਰ ਮੈਨੂੰ ਤੁਹਾਡੇ ਲੋਕਾਂ ਤੋਂ ਡਰ ਲੱਗਿਆ ਅਤੇ ਮੈਂ ਤੁਹਾਡੇ ਤੋਂ (ਡਰਦਾ) ਭੱਜ ਗਿਆ। ਫਿਰ ਮੈਨੂੰ ਮੇਰੇ ਰੱਬ ਨੇ ਗਿਆਨ ਬਖ਼ਸ਼ਿਆ ਅਤੇ ਮੈਨੂੰ ਪੈਗ਼ੰਬਰ ਬਣਾ ਦਿੱਤਾ। وَتِلۡكَ نِعۡمَةٌ تَمُنُّهَا عَلَيَّ أَنۡ عَبَّدتَّ بَنِيٓ إِسۡرَٰٓءِيلَ ٢٢ਅਤੇ ਇਹ ਅਹਿਸਾਨ ਹੈ ਜਿਹੜਾ ਤੁਸੀਂ ਮੈਨੂੰ ਜਤਾਉਂਦੇ ਹੋ ਕਿ ਤੁਸੀਂ ਇਸਰਾਈਲ ਦੀ ਔਲਾਦ ਨੂੰ ਗੁਲਾਮ ਬਣਾ ਲਿਆ। قَالَ فِرۡعَوۡنُ وَمَا رَبُّ ٱلۡعَٰلَمِينَ ٢٣ਫਿਰਐਨ ਨੇ ਕਿਹਾ, ਕਿ ਸਾਰੇ ਸੰਸਾਰ ਦਾ ਰੱਬ (ਰਸ਼ੁੱਲ ਆਲਮੀਨ) ਤੋਂ ਕੀ ਭਾਵ ਹੈ। قَالَ رَبُّ ٱلسَّمَٰوَٰتِ وَٱلۡأَرۡضِ وَمَا بَيۡنَهُمَآۖ إِن كُنتُم مُّوقِنِينَ ٢٤ਮੂਸਾ ਨੇ ਕਿਹਾ, ਅਕਾਸ਼ਾਂ ਅਤੇ ਧਰਤੀ ਦਾ ਰੱਬ ਅਤੇ ਉਸ ਦਾ ਵੀ ਰੱਬ ਜਿਹੜਾ ਇਨ੍ਹਾਂ ਦੇ ਵਿਚਕਾਰ ਹੈ (ਅੱਲਾਹ ਹੈ) ਜੇਕਰ ਤੁਸੀਂ ਵਿਸ਼ਵਾਸ਼ ਕਰਨ ਵਾਲੇ ਹੋ। قَالَ لِمَنۡ حَوۡلَهُۥٓ أَلَا تَسۡتَمِعُونَ ٢٥ਫਿਰਔਨ ਨੇ ਆਪਣੇ ਆਸੇ ਪਾਸੇ ਵਾਲਿਆਂ ਨੂੰ ਕਿਹਾ ਕੀ ਤੁਸੀਂ ਸੁਣਦੇ ਨਹੀਂ' ਹੋ। قَالَ رَبُّكُمۡ وَرَبُّ ءَابَآئِكُمُ ٱلۡأَوَّلِينَ ٢٦ਮੂਸਾ ਅਲੈ ਨੇ ਕਿਹਾ, ਉਹ ਤੁਹਾਡਾ ਵੀ ਰੱਬ ਹੈ ਅਤੇ ਤੁਹਾਡੇ ਪਿਓ ਦਾਦਿਆਂ ਦਾ ਵੀ। قَالَ إِنَّ رَسُولَكُمُ ٱلَّذِيٓ أُرۡسِلَ إِلَيۡكُمۡ لَمَجۡنُونٌ ٢٧ਫਿਰਔਨ ਨੇ ਕਿਹਾ ਤੁਹਾਡਾ ਇਹ ਰਸੂਲ ਜਿਹੜਾ ਤੁਹਾਡੇ ਵੱਲ ਭੇਜਿਆ ਗਿਆ ਹੈ ਸ਼ੁਦਾਈ ਹੈ। قَالَ رَبُّ ٱلۡمَشۡرِقِ وَٱلۡمَغۡرِبِ وَمَا بَيۡنَهُمَآۖ إِن كُنتُمۡ تَعۡقِلُونَ ٢٨ਮੂਸਾ ਨੇ ਕਿਹਾ, ਪੂਰਬ ਅਤੇ ਪੱਛਮ ਦਾ ਰੱਬ ਹੈ ਅਤੇ ਉਸ ਦਾ ਵੀ ਜਿਹੜਾ ਕੁਝ (ਪੂਰਬ ਤੇ ਪੱਛਮ ਦੇ) ਵਿਚਕਾਰ ਹੈ। ਜੇਕਰ ਤੁਸੀਂ ਬ਼ੁੱਧੀ ਰੱਖਦੇ ਹੋ। قَالَ لَئِنِ ٱتَّخَذۡتَ إِلَٰهًا غَيۡرِي لَأَجۡعَلَنَّكَ مِنَ ٱلۡمَسۡجُونِينَ ٢٩ਫਿਰਔਨ ਨੇ ਕਿਹਾ ਜੇਕਰ ਤੁਸੀਂ ਮੇਰੇ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਆਪਣਾ ਪੂਜਨੀਕ ਬਣਾਇਆ ਤਾਂ ਮੈਂ ਤੁਹਾਨੂੰ ਕੈਦੀ ਬਣਾ ਲਵਾਂਗਾ। قَالَ أَوَلَوۡ جِئۡتُكَ بِشَيۡءٍ مُّبِينٍ ٣٠ਮੂਸਾ ਨੇ ਕਿਹਾ, ਜੇਕਰ ਸੈਂ' ਕੋਈ ਸਪੱਸ਼ਟ ਚੀਜ਼ ਪੇਸ਼ ਕਰਾਂ ਤਾਂ ਵੀ। قَالَ فَأۡتِ بِهِۦٓ إِن كُنتَ مِنَ ٱلصَّٰدِقِينَ ٣١ਫਿਰਔਨ ਨੇ ਕਿਹਾ ਜੇ ਤੁਸੀਂ ਸੱਚੇ ਹੋ ਤਾਂ ਉਸ ਨੂੰ ਪੇਸ਼ ਕਰੋ। فَأَلۡقَىٰ عَصَاهُ فَإِذَا هِيَ ثُعۡبَانٌ مُّبِينٌ ٣٢ਫਿਰ ਮੂਸਾ ਨੇ ਆਪਣੀ ਸੋਟੀ (ਜ਼ਮੀਨ ਤੇ) ਸੁੱਟ ਦਿੱਤੀ ਤਾਂ ਉਹ ਅਚਾਨਕ ਪ੍ਰਤੱਖ ਅਜਗਰ ਬਣ ਗਈ। وَنَزَعَ يَدَهُۥ فَإِذَا هِيَ بَيۡضَآءُ لِلنَّٰظِرِينَ ٣٣ਅਤੇ ਉਸ ਨੇ ਆਪਣਾ ਹੱਥ ਕੱਛ (ਬਗਲ) ਵਿਚੋ ਬਾਹਰ ਕੱਢਿਆ ਤਾਂ ਅਚਾਨਕ ਵੇਖਣ ਵਾਲਿਆਂ ਨੇ ਵੇਖਿਆ ਉਹ ਚਮਕ ਰਿਹਾ ਸੀ। قَالَ لِلۡمَلَإِ حَوۡلَهُۥٓ إِنَّ هَٰذَا لَسَٰحِرٌ عَلِيمٌ ٣٤ਫਿਰਐਨ ਨੇ ਆਪਣੇ ਨੇੜੇ ਤੇੜੇ ਬੈਠੇ ਸਰਦਾਰਾਂ ਨੂੰ ਕਿਹਾ ਕਿ ਇਹ ਬੰਦਾ ਤਾਂ ਮਾਹਿਰ ਜਾਦੂਗਰ ਹੈ। يُرِيدُ أَن يُخۡرِجَكُم مِّنۡ أَرۡضِكُم بِسِحۡرِهِۦ فَمَاذَا تَأۡمُرُونَ ٣٥ਅਤੇ ਇਹ ਚਾਹੁੰਦਾ ਹੈ ਕਿ ਇਹ ਆਪਣੇ ਜਾਦੂ ਨਾਲ ਤੁਹਾਨੂੰ ਤੁਹਾਡੇ ਦੇਸ਼ ਵਿਚੋਂ ਕੱਢ ਦੇਵੇ ਤਾਂ ਤੁਹਾਡੀ ਕੀ ਰਾਇ ਹੈ। قَالُوٓاْ أَرۡجِهۡ وَأَخَاهُ وَٱبۡعَثۡ فِي ٱلۡمَدَآئِنِ حَٰشِرِينَ ٣٦ਦਰਬਾਰੀਆਂ ਨੇ ਕਿਹਾ ਇਸ ਨੂੰ ਅਤੇ ਇਸ ਦੇ ਭਰਾ ਨੂੰ ਮੌਕਾ ਦੇਵੋ ਅਤੇ ਸ਼ਹਿਰਾਂ ਵਿਚ ਆਪਣੇ ਢੰਫੌਰਜ਼ੀ ਭੇਜੋ। يَأۡتُوكَ بِكُلِّ سَحَّارٍ عَلِيمٍ ٣٧ਕਿ ਉਹ ਆਪ ਦੇ ਕੋਲ ਸਾਰੇ ਮਾਹਿਰ ਜਾਦੂਗਰਾਂ ਨੂੰ ਲੈ ਆਉਣ। فَجُمِعَ ٱلسَّحَرَةُ لِمِيقَٰتِ يَوۡمٍ مَّعۡلُومٍ ٣٨ਫਿਰ ਜਾਦੂਗਰ ਇੱਕ ਨਿਸ਼ਚਿਤ ਦਿਨ ਉੱਤੇ ਇਕੱਠੇ ਕੀਤੇ ਗਏ। وَقِيلَ لِلنَّاسِ هَلۡ أَنتُم مُّجۡتَمِعُونَ ٣٩ਅਤੇ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਰੇ ਲੋਕ ਇਕੱਠੇ ਹੋਂਵੋ। لَعَلَّنَا نَتَّبِعُ ٱلسَّحَرَةَ إِن كَانُواْ هُمُ ٱلۡغَٰلِبِينَ ٤٠ਤਾਂ ਕਿ ਜੇਤੂ ਰਹਿਣ ਵਾਲੇ ਸਾਰੇ ਜਾਦੂਗਰਾਂ ਦਾ ਸਾਥ ਦੇ ਸਕੀਏ। فَلَمَّا جَآءَ ٱلسَّحَرَةُ قَالُواْ لِفِرۡعَوۡنَ أَئِنَّ لَنَا لَأَجۡرًا إِن كُنَّا نَحۡنُ ٱلۡغَٰلِبِينَ ٤١ਫਿਰ ਜਦੋਂ ਜਾਦੂਗਰ ਆ ਗਏ ਤਾਂ ਉਨ੍ਹਾਂ ਨੇ ਫਿਰਔਨ ਨੂੰ ਕਿਹਾ ਕਿ ਜੇਕਰ ਅਸੀਂ ਜਿੱਤ ਗਏ ਤਾਂ ਸਾਡੇ ਲਈ ਕੋਈ ਇਨਾਮ ਹੈ قَالَ نَعَمۡ وَإِنَّكُمۡ إِذًا لَّمِنَ ٱلۡمُقَرَّبِينَ ٤٢ਉਸ ਨੇ ਕਿਹਾ, ਹਾਂ, ਤੁਸੀਂ ਉਸ ਹਾਲਤ ਵਿਚ ਮੇਰੇ ਨਜ਼ਦੀਕੀ ਲੋਕਾਂ ਵਿਚ ਸ਼ਾਮਿਲ ਹੋ ਜਾਵੋਗੇ। قَالَ لَهُم مُّوسَىٰٓ أَلۡقُواْ مَآ أَنتُم مُّلۡقُونَ ٤٣ਮੂਸਾ ਨੇ ਉਨ੍ਹਾਂ ਨੂੰ ਕਿਹਾ, ਕਿ ਤੁਸੀਂ ਜੋ ਕੁਝ ਸੁੱਟਣਾ ਹੈ, ਸੁੱਟੋ। فَأَلۡقَوۡاْ حِبَالَهُمۡ وَعِصِيَّهُمۡ وَقَالُواْ بِعِزَّةِ فِرۡعَوۡنَ إِنَّا لَنَحۡنُ ٱلۡغَٰلِبُونَ ٤٤ਫਿਰ ਉਨ੍ਹਾਂ ਨੇ ਆਪਣੀਆਂ ਰੱਸੀਆਂ ਤੇ ਸੋਟੀਆਂ ਸੁੱਟ ਦਿੱਤੀਆਂ ਅਤੇ ਕਿਹਾ ਕਿ ਫਿਰਔਨ ਦੇ ਨਸੀਬਾਂ ਦੀ ਸਹੁੰ ਅਸੀਂ ਹੀ ਜਿੱਤਾਂਗੇ। فَأَلۡقَىٰ مُوسَىٰ عَصَاهُ فَإِذَا هِيَ تَلۡقَفُ مَا يَأۡفِكُونَ ٤٥ਫਿਰ ਮੂਸਾ ਅਲੈ ਨੇ ਆਪਣੀ ਸੋਟੀ ਸੁੱਟੀ, ਤਾਂ ਅਚਾਨਕ ਉਹ ਉਸ ਜਾਦੂ ਨੂੰ ਨਿਗਲਣ ਲੱਗ ਪਈ ਜਿਹੜਾ ਉਨ੍ਹਾਂ ਨੇ ਕੀਤਾ ਸੀ। فَأُلۡقِيَ ٱلسَّحَرَةُ سَٰجِدِينَ ٤٦ਫਿਰ ਜਾਦੂਗਰ ਸਿਜਦੇ ਵਿਚ ਕਿੱਗ ਪਏ। قَالُوٓاْ ءَامَنَّا بِرَبِّ ٱلۡعَٰلَمِينَ ٤٧ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਸੰਸਾਰ ਦੇ ਰੱਬ ਦੇ ਉੱਪਰ ਈਮਾਨ ਲਿਆਉਂਦੇ ਹਾਂ। رَبِّ مُوسَىٰ وَهَٰرُونَ ٤٨ਜਿਹੜਾ ਮੂਸਾ ਅਤੇ ਹਾਰੂੰਨ ਦਾ ਰੱਬ ਹੈ। قَالَ ءَامَنتُمۡ لَهُۥ قَبۡلَ أَنۡ ءَاذَنَ لَكُمۡۖ إِنَّهُۥ لَكَبِيرُكُمُ ٱلَّذِي عَلَّمَكُمُ ٱلسِّحۡرَ فَلَسَوۡفَ تَعۡلَمُونَۚ لَأُقَطِّعَنَّ أَيۡدِيَكُمۡ وَأَرۡجُلَكُم مِّنۡ خِلَٰفٍ وَلَأُصَلِّبَنَّكُمۡ أَجۡمَعِينَ ٤٩ਫਿਰਔਨ ਨੇ ਕਿਹਾ, ਤੁਸੀਂ ਇਸ ਨੂੰ ਮੇਰੀ ਇਜਾਜ਼ਤ ਤੋਂ ਬਿਲ੍ਹਾਂ ਕਿਵੇਂ ਮੰਨ ਲਿਆ। ਬੇਸ਼ੱਕ ਤੁਹਾਡਾ ਗੁਰੂ ਤਾਂ ਉਹ ਹੈ, ਜਿਸ ਨੇ ਤੁਹਾਨੂੰ ਜਾਦੂ ਸਿਖਾਇਆ ਹੈ। ਇਸ ਲਈ ਹੁਣ ਤੁਹਾਨੂੰ ਪਤਾ ਲੱਗ ਜਾਵੇਗਾ ਮੈਂ ਤੁਹਾਡੇ ਇੱਕ ਪਾਸੇ ਦਾ ਹੱਥ ਅਤੇ ਇੱਕ ਪਾਸੇ ਦਾ ੈਰ ਕੱਟ ਦੇਵਾਂਗਾ ਅਤੇ ਤੁਹਾਨੂੰ ਸੂਲ੍ਹੀ ਉੱਪਰ ਚੜ੍ਹਾ ਦੇਵਾਂਗਾ। قَالُواْ لَا ضَيۡرَۖ إِنَّآ إِلَىٰ رَبِّنَا مُنقَلِبُونَ ٥٠ਉਨ੍ਹਾਂ ਨੇ ਕਿਹਾ, ਕੋਈ ਫਿਕਰ ਨਹੀਂ ਅਸੀਂ ਆਪਣੇ ਮਾਲਕ ਦੇ ਪਾਸ ਪਹੁੰਚ ਜਾਵਾਂਗੇ। إِنَّا نَطۡمَعُ أَن يَغۡفِرَ لَنَا رَبُّنَا خَطَٰيَٰنَآ أَن كُنَّآ أَوَّلَ ٱلۡمُؤۡمِنِينَ ٥١ਅਸੀਂ ਆਸ ਰੱਖਦੇ ਈਮਾਨ ਲਿਆਉਣ ਵਾਲੇ ਬਣੇ। ۞ وَأَوۡحَيۡنَآ إِلَىٰ مُوسَىٰٓ أَنۡ أَسۡرِ بِعِبَادِيٓ إِنَّكُم مُّتَّبَعُونَ ٥٢ਅਤੇ ਅਸੀਂ ਮੂਸਾ ਨੂੰ ਵਹੀ ਭੇਜੀ ਕਿ ਮੇਰੇ ਬੰਦਿਆਂ ਨੂੰ ਲੈ ਕੇ ਰਾਤ ਨੂੰ ਨਿਕਲ ਜਾਉ, ਯਕੀਨਨ ਤੁਹਾਡਾ ਪਿੱਛਾ ਕੀਤਾ ਜਾਵੇਗਾ। فَأَرۡسَلَ فِرۡعَوۡنُ فِي ٱلۡمَدَآئِنِ حَٰشِرِينَ ٥٣ਫਿਰ ਫਿਰਨ ਨੇ ਸ਼ਹਿਰਾਂ ਵਿਚ ਦੂਤ ਭੇਜੇ। إِنَّ هَٰٓؤُلَآءِ لَشِرۡذِمَةٌ قَلِيلُونَ ٥٤ਇਹ ਲੋਕ ਛੋਟਾ ਜਿਹਾ ਸਮੂਹ ਹਨ। وَإِنَّهُمۡ لَنَا لَغَآئِظُونَ ٥٥ਅਤੇ ਇਨ੍ਹਾਂ ਨੇ ਸਾਨੂੰ ਗੁੱਸਾ ਦਿਵਾਇਆ ਹੈ। وَإِنَّا لَجَمِيعٌ حَٰذِرُونَ ٥٦ਅਤੇ ਅਸੀਂ ਸਾਰੇ ਸਾਜ਼-ਓ-ਸਮਾਨ ਨਾਲ ਹਾਂ। فَأَخۡرَجۡنَٰهُم مِّن جَنَّٰتٍ وَعُيُونٍ ٥٧ਫਿਰ ਅਸੀਂ ਉਨ੍ਹਾਂ ਨੂੰ ਬਾਗ਼ਾਂ ਅਤੇ ਚਸ਼ਮਿਆਂ ਵਿਚੋਂ ਕੱਢ ਦਿੱਤਾ। وَكُنُوزٍ وَمَقَامٍ كَرِيمٍ ٥٨ਅਤੇ ਖਜ਼ਾਨਿਆਂ ਤੇ ਚੰਗੇ ਘਰਾਂ ਚੋਂ ਵੀ। كَذَٰلِكَۖ وَأَوۡرَثۡنَٰهَا بَنِيٓ إِسۡرَٰٓءِيلَ ٥٩ਇਹ ਹੋਇਆ। ਅਤੇ ਅਸੀਂ ਇਸਰਾਈਲ ਦੀ ਔਲਾਦ ਨੂੰ ਇਨ੍ਹਾਂ ਚੀਜ਼ਾਂ ਦਾ ਵਾਰਿਸ ਬਣਾ ਦਿੱਤਾ। فَأَتۡبَعُوهُم مُّشۡرِقِينَ ٦٠ਫਿਰ ਉਨ੍ਹਾਂ ਨੇ ਸੂਰਜ ਨਿਕਲਦੇ ਸਮੇਂ' ਉਨ੍ਹਾਂ ਦਾ ਪਿੱਛਾ ਕੀਤਾ। فَلَمَّا تَرَٰٓءَا ٱلۡجَمۡعَانِ قَالَ أَصۡحَٰبُ مُوسَىٰٓ إِنَّا لَمُدۡرَكُونَ ٦١ਫਿਰ ਜਦੋਂ ਦੋਵੇਂ ਦਲ ਆਹਮੋਂ-ਸਾਹਮਣੇ ਹੋ ਗਏ ਤਾਂ ਮੂਸਾ ਦੇ ਸਾਥੀਆਂ ਨੇ ਕਿਹਾ, ਕਿ ਅਸੀਂ ਤਾਂ ਪਕੜੇ ਗਏ। قَالَ كـَلَّآۖ إِنَّ مَعِيَ رَبِّي سَيَهۡدِينِ ٦٢ਮੂਸਾ ਨੇ ਕਿਹਾ, ਕਦੇ ਵੀ ਨਹੀਂ ਬੇਸ਼ੱਕ ਮੇਰਾ ਰੱਬ, ਮੇਰੇ ਨਾਲ ਹੈ। ਉਹ ਮੈਨੂੰ ਰਾਹ ਦਿਖਾਵੇਗਾ। فَأَوۡحَيۡنَآ إِلَىٰ مُوسَىٰٓ أَنِ ٱضۡرِب بِّعَصَاكَ ٱلۡبَحۡرَۖ فَٱنفَلَقَ فَكَانَ كُلُّ فِرۡقٍ كَٱلطَّوۡدِ ٱلۡعَظِيمِ ٦٣ਫਿਰ ਅਸੀਂ ਮੂਸਾ ਨੂੰ ਵਹੀ ਭੇਜੀ ਕਿ ਉਹ ਆਪਣੀ ਸੋਟੀ ਦਰਿਆ ਤੇ ਮਾਰੇ, ਇਸ ਲਈ ਉਹ ਫੱਟ ਗਈ ਅਤੇ ਹਰੇਕ ਭਾਗ ਅਜਿਹਾ ਹੋ ਗਿਆ, ਜਿਵੇਂ ਵੱਡਾ ਪਹਾੜ। وَأَزۡلَفۡنَا ثَمَّ ٱلۡأٓخَرِينَ ٦٤ਅਤੇ ਅਸੀਂ ਦੂਸਰੇ ਦਲ ਨੂੰ ਵੀ ਉਨ੍ਹਾਂ ਦੇ ਨੇੜੇ ਪਹੁੰਚਾ ਦਿੱਤਾ। وَأَنجَيۡنَا مُوسَىٰ وَمَن مَّعَهُۥٓ أَجۡمَعِينَ ٦٥ਅਤੇ ਅਸੀਂ ਮੂਸਾ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਜਿਹੜੇ ਉਸ ਦੇ ਨਾਲ ਸਨ, ਬਚਾ ਲਿਆ। ثُمَّ أَغۡرَقۡنَا ٱلۡأٓخَرِينَ ٦٦ਫਿਰ ਦੂਜਿਆਂ (ਫਿਰਔਨ ਤੇ ਉਸ ਦੇ ਸਾਥੀਆਂ) ਨੂੰ ਡੌਬ ਦਿੱਤਾ। إِنَّ فِي ذَٰلِكَ لَأٓيَةًۖ وَمَا كَانَ أَكۡثَرُهُم مُّؤۡمِنِينَ ٦٧ਬੇਸ਼ੱਕ ਇਸ ਵਿਚ ਨਿਸ਼ਾਨੀ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਮੰਨਣ ਵਾਲੇ ਨਹੀ। وَإِنَّ رَبَّكَ لَهُوَ ٱلۡعَزِيزُ ٱلرَّحِيمُ ٦٨ਅਤੇ ਬੇਸ਼ੱਕ ਤੇਰਾ ਰੱਬ ਤਾਕਤਵਰ ਅਤੇ ਰਹਿਮ ਕਰਨ ਵਾਲਾ ਹੈ। وَٱتۡلُ عَلَيۡهِمۡ نَبَأَ إِبۡرَٰهِيمَ ٦٩ਅਤੇ ਉਨ੍ਹਾਂ ਨੂੰ ਇਬਰਾਹੀਮ ਦਾ ਕਿੱਸਾ ਸੁਣਾਉ। إِذۡ قَالَ لِأَبِيهِ وَقَوۡمِهِۦ مَا تَعۡبُدُونَ ٧٠ਜਦੋਂ ਉਸ ਨੇ ਆਪਣੇ ਪਿਤਾ ਅਤੇ ਆਪਣੀ ਕੌਮ ਨੂੰ ਕਿਹਾ ਕਿ ਤੁਸੀਂ ਕਿਸ ਚੀਜ਼ ਨੂੰ ਪੂਜਦੇ ਹੋ। قَالُواْ نَعۡبُدُ أَصۡنَامًا فَنَظَلُّ لَهَا عَٰكِفِينَ ٧١ਉਨ੍ਹਾਂ ਨੇ ਕਿਹਾ, ਕਿ ਅਸੀਂ ਬੁੱਤਾਂ ਦੀ ਪੂਜਾ ਕਰਦੇ ਹਾਂ ਅਤੇ ਅਸੀਂ ਲਗਾਤਾਰ ਇਸ ਉੱਪਰ ਟਿਕੇ ਰਹਾਂਗੇ। قَالَ هَلۡ يَسۡمَعُونَكُمۡ إِذۡ تَدۡعُونَ ٧٢ਇਬਰਾਹੀਮ ਨੇ ਕਿਹਾ, ਕੀ ਇਹ ਤੁਹਾਡੀ ਸੁਣਦੇ ਹਨ ਜਦੋਂ ਤੁਸੀਂ' ਇਨ੍ਹਾਂ ਨੂੰ ਬੁਲਾਉਂਦੇ ਹੋ। أَوۡ يَنفَعُونَكُمۡ أَوۡ يَضُرُّونَ ٧٣ਜਾਂ ਇਹ ਤੁਹਾਨੂੰ ਕੋਈ ਲਾਭ ਜਾਂ ਹਾਨੀ ਪਹੁੰਚਾਉਂਦੇ ਹਨ। قَالُواْ بَلۡ وَجَدۡنَآ ءَابَآءَنَا كَذَٰلِكَ يَفۡعَلُونَ ٧٤ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਪਿਉ ਦਾਦਿਆਂ ਨੂੰ ਇਸ ਤਰ੍ਹਾਂ ਹੀ ਕਰਦੇ ਹੋਏ ਵੇਖਿਆ ਹੈ। قَالَ أَفَرَءَيۡتُم مَّا كُنتُمۡ تَعۡبُدُونَ ٧٥ਇਬਰਾਹੀਮ ਨੇ ਕਿਹਾ, ਕੀ ਤੁਸੀਂ ਉਨ੍ਹਾਂ ਨੂੰ ਦੇਖਿਆ ਹੈ ਜਿਨ੍ਹਾਂ ਦੀ ਪੂਜਾ ਕਰਦੇ ਹੋ। أَنتُمۡ وَءَابَآؤُكُمُ ٱلۡأَقۡدَمُونَ ٧٦ਤੁਸੀਂ ਵੀ ਅਤੇ ਤੁਹਾਡੇ ਵਡੇਰੇ ਵੀ। فَإِنَّهُمۡ عَدُوٌّ لِّيٓ إِلَّا رَبَّ ٱلۡعَٰلَمِينَ ٧٧ਬਿਨ੍ਹਾਂ ਸੰਸਾਰ ਦੇ ਇੱਕ ਮਾਲਕ ਤੋਂ ਬਾਕੀ ਸਭ ਮੇਰੇ ਦੁਸ਼ਮਨ ਹਨ। ٱلَّذِي خَلَقَنِي فَهُوَ يَهۡدِينِ ٧٨ਜਿਸ ਨੇ ਮੈਨੂੰ ਪੈਦਾ ਕੀਤਾ ਫਿਰ ਉਹ ਹੀ ਮੈਨੂੰ ਰਾਹ ਦਿਖਾਉਂਦਾ ਹੈ। وَٱلَّذِي هُوَ يُطۡعِمُنِي وَيَسۡقِينِ ٧٩ਅਤੇ ਜਿਹੜਾ ਮੈਨੂੰ ਖਵਾਉਂਦਾ ਅਤੇ ਪਿਲਾਉਂਦਾ ਹੈ। وَإِذَا مَرِضۡتُ فَهُوَ يَشۡفِينِ ٨٠ਅਤੇ ਜਦੋਂ' ਮੈਂ' ਬਿਮਾਰ ਹੁੰਦਾ ਹਾਂ ਤਾਂ ਉਹ ਮੈਨੂੰ ਤੰਦਰੁਸਤੀ ਦਿੰਦਾ ਹੈ। وَٱلَّذِي يُمِيتُنِي ثُمَّ يُحۡيِينِ ٨١ਅਤੇ ਉਹ ਮੈਨੂੰ ਮੋਤ ਦੇਵੇਗਾ ਤਾਂ ਉਹੀ ਮੈਨੂੰ ਜੀਵਿਤ ਕਰੇਗਾ। وَٱلَّذِيٓ أَطۡمَعُ أَن يَغۡفِرَ لِي خَطِيٓـَٔتِي يَوۡمَ ٱلدِّينِ ٨٢ਅਤੇ ਉਹ ਜਿਸ ਤੋਂ ਮੈਂ ਆਸ ਰੱਖਦਾ ਹਾਂ ਕਿ ਕਿਆਮਤ ਦੇ ਦਿਨ ਉਹ ਮੇਰੀਆਂ ਗਲਤੀਆਂ ਨੂੰ ਮੁਆਫ਼ ਕਰ ਦੇਵੇਗਾ। رَبِّ هَبۡ لِي حُكۡمًا وَأَلۡحِقۡنِي بِٱلصَّٰلِحِينَ ٨٣ਹੇ ਮੇਰੇ ਰੱਬ! ਮੈਨੂੰ ਬੁਧੀ ਬਖਸ਼ ਅਤੇ ਮੈਨੂੰ ਨੇਕ ਲੋਕਾਂ ਵਿਚ ਸ਼ਾਮਿਲ ਕਰ। وَٱجۡعَل لِّي لِسَانَ صِدۡقٍ فِي ٱلۡأٓخِرِينَ ٨٤ਅਤੇ ਮੇਰਾ ਬਚਨ ਸੱਚਾ ਰੱਖ, ਬਾਅਦ ਵਿਚ ਆਉਣ ਵਾਲੇ ਲੋਕਾਂ ਵਿੱਚ। وَٱجۡعَلۡنِي مِن وَرَثَةِ جَنَّةِ ٱلنَّعِيمِ ٨٥ਅਤੇ ਮੈਨੂੰ ਜੰਨਤ ਦੀ ਨਿਅਮਤ ਦੇ ਵਾਰਿਸਾਂ ਵਿਚੋਂ ਬਣਾ। وَٱغۡفِرۡ لِأَبِيٓ إِنَّهُۥ كَانَ مِنَ ٱلضَّآلِّينَ ٨٦ਅਤੇ ਮੇਰੇ ਪਿਤਾ ਨੂੰ ਮੁਆਫ਼ ਕਰ ਬੇਸ਼ੱਕ ਉਂਹ ਕੁਰਾਹੀਏ ਲੋਕਾਂ ਵਿਚੋਂ ਹੈ। وَلَا تُخۡزِنِي يَوۡمَ يُبۡعَثُونَ ٨٧ਅਤੇ ਮੈਨੂੰ ਉਸ ਦਿਨ ਬੇਇੱਜ਼ਤ ਨਾ ਕਰੀ ਜਦੋਂ ਲੋਕ ਮੁੜ ਜੀਵਤ ਕੀਤੇ ਜਾਣਗੇ يَوۡمَ لَا يَنفَعُ مَالٌ وَلَا بَنُونَ ٨٨ਜਿਸ ਦਿਨ ਨਾ ਧਨ ਅਤੇ ਨਾ ਔਲਾਦ ਕੰਮ ਆਏਗੀ। إِلَّا مَنۡ أَتَى ٱللَّهَ بِقَلۡبٍ سَلِيمٍ ٨٩ਪਰੰਤੂ ਉਹ ਜਿਹੜੇ ਅੱਲਾਹ ਕੋਲ ਖਾਲਿਸ ਦਿਲ ਲੈ ਕੇ ਆਏ। وَأُزۡلِفَتِ ٱلۡجَنَّةُ لِلۡمُتَّقِينَ ٩٠ਅਤੇ ਜੰਨਤ ਡਰਨ ਵਾਲਿਆਂ ਦੇ ਨੇੜੇ ਕੀਤੀ ਜਾਵੇਗੀ। وَبُرِّزَتِ ٱلۡجَحِيمُ لِلۡغَاوِينَ ٩١ਅਤੇ ਭਟਕਣ ਵਾਲਿਆਂ ਲਈ ਨਰਕ ਦੀ ਅੱਗ ਕੱ beੀ ਜਾਏਗੀ وَقِيلَ لَهُمۡ أَيۡنَ مَا كُنتُمۡ تَعۡبُدُونَ ٩٢ਅਤੇ ਨੂੰ ਕਿਹਾ ਜਾਵੇਗਾ ਕਿ ਕਿੱਥੇ ਹਨ ਉਹ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਸੀ। مِن دُونِ ٱللَّهِ هَلۡ يَنصُرُونَكُمۡ أَوۡ يَنتَصِرُونَ ٩٣ਅੱਲਾਹ ਤੋਂ' ਬਿਨ੍ਹਾਂ। ਕੀ ਉਹ ਤੁਹਾਡੀ ਮਦਦ ਕਰਨਗੇ ਜਾਂ ਕੀ ਉਹ ਆਪਣਾ ਬਚਾਅ ਕਰ ਸਕਦੇ ਹਨ। فَكُبۡكِبُواْ فِيهَا هُمۡ وَٱلۡغَاوُۥنَ ٩٤ਫਿਰ ਉਸ ਵਿਚ ਮੂਧੇ ਮੂੰਹ ਸੁੱਟ ਦਿੱਤੇ ਜਾਣਗੇ। وَجُنُودُ إِبۡلِيسَ أَجۡمَعُونَ ٩٥ਉਹ ਅਤੇ ਸਾਰਿਆਂ ਦੇ ਸਾਰੇ ਭਟਕੇ ਹੋਏ ਲੋਕ ਅਤੇ ਇਬਲੀਸ ਦੀ ਫੌਜ। قَالُواْ وَهُمۡ فِيهَا يَخۡتَصِمُونَ ٩٦ਉਹ ਉਸ ਵਿਚ ਆਪਿਸ ਵਿਚ ਲੜਦੇ ਹੋਏ ਕਹਿਣਗੇ। تَٱللَّهِ إِن كُنَّا لَفِي ضَلَٰلٍ مُّبِينٍ ٩٧ਅੱਲਾਹ ਦੀ ਸਹੁੰ ਅਸੀਂ ਸਪੱਸ਼ਟ ਕੁਰਾਹੀਏ ਸੀ। إِذۡ نُسَوِّيكُم بِرَبِّ ٱلۡعَٰلَمِينَ ٩٨ਜਦੋਂ ਕਿ ਅਸੀਂ' ਤੁਹਾਨੂੰ (ਬੁੱਤਾਂ ਨੂੰ) ਸੰਸਾਰ ਵੇ ਮਾਲਕ ਦੇ ਬਰਾਬਰ ਮੰਨਦੇ ਸੀ। وَمَآ أَضَلَّنَآ إِلَّا ٱلۡمُجۡرِمُونَ ٩٩ਅਤੇ ਸਾਨੂੰ ਤਾਂ ਬੱਸ ਪਾਪੀ ਲੋਕਾਂ ਨੇ ਗੁੰਮਰਾਹ ਕਰ ਦਿੱਤਾ। فَمَا لَنَا مِن شَٰفِعِينَ ١٠٠ਇਸ ਲਈ ਹੁਣ ਸਾਡਾ ਕੋਈ ਸਿਫ਼ਾਰਸ਼ੀ ਨਹੀਂ। وَلَا صَدِيقٍ حَمِيمٍ ١٠١ਅਤੇ ਨਾ ਹੀ ਕੋਈ ਪਿਆਰਾ ਮਿੱਤਰ। فَلَوۡ أَنَّ لَنَا كَرَّةً فَنَكُونَ مِنَ ٱلۡمُؤۡمِنِينَ ١٠٢ਕਾਸ਼! ਅਸੀਂ (ਸੰਸਾਰ ਵਿੱਚ) ਫਿਰ ਵਾਪਿਸ ਮੁੜ ਜਾਈਏ ਅਤੇ ਅਸੀਂ ਈਮਾਨ ਵਾਲੇ ਬਣੀਏ। إِنَّ فِي ذَٰلِكَ لَأٓيَةًۖ وَمَا كَانَ أَكۡثَرُهُم مُّؤۡمِنِينَ ١٠٣ਬੇਸ਼ੱਕ ਇਸ ਵਿਚ ਨਿਸ਼ਾਨੀ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਤਰ ਲੋਕ ਈਮਾਨ ਲਿਆਉਣ ਵਾਲੇ ਨਹੀਂ। وَإِنَّ رَبَّكَ لَهُوَ ٱلۡعَزِيزُ ٱلرَّحِيمُ ١٠٤ਅਤੇ ਬੇਸ਼ੱਕ ਤੇਰਾ ਰੱਬ ਤਾਕਤਵਰ ਅਤੇ ਰਹਿਮਤ ਵਾਲਾ ਹੈ। كَذَّبَتۡ قَوۡمُ نُوحٍ ٱلۡمُرۡسَلِينَ ١٠٥ਨੂਹ ਦੀ ਕੌਮ ਨੇ ਰਸੂਲਾਂ ਤੋਂ ਇਨਕਾਰ ਕੀਤਾ। إِذۡ قَالَ لَهُمۡ أَخُوهُمۡ نُوحٌ أَلَا تَتَّقُونَ ١٠٦ਜਦੋਂ ਕਿ ਉਨ੍ਹਾਂ ਦੇ ਭਰਾ ਨੂਹ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਡਰਦੇ ਨਹੀਂ” ਹੋ إِنِّي لَكُمۡ رَسُولٌ أَمِينٌ ١٠٧ਮੈਂ ਤੁਹਾਡੇ ਲਈ ਇੱਕ ਭਰੋਸੇਯੋਗ ਰਸੂਲ ਹਾਂ। فَٱتَّقُواْ ٱللَّهَ وَأَطِيعُونِ ١٠٨ਇਸ ਲਈ ਤੁਸੀਂ ਲੋਕ ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ। وَمَآ أَسۡـَٔلُكُمۡ عَلَيۡهِ مِنۡ أَجۡرٍۖ إِنۡ أَجۡرِيَ إِلَّا عَلَىٰ رَبِّ ٱلۡعَٰلَمِينَ ١٠٩ਅਤੇ ਮੈਂ ਇਸ ਕੰਮ ਲਈ ਤੁਹਾਡੇ ਤੋਂ ਕੋਈ ਭੇਟ ਨਹੀਂ ਮੰਗਦਾ। ਮੇਰਾ ਸੇਵਾ ਫ਼ਲ ਤਾਂ ਸਿਰਫ਼ ਅੱਲਾਹ ਦੇ ਜਿੰਮੇੇ ਹੈ ਜਿਹੜਾ ਸਾਰੇ ਸੰਸਾਰ ਦਾ ਰੱਬ ਹੈ। فَٱتَّقُواْ ٱللَّهَ وَأَطِيعُونِ ١١٠ਫਿਰ ਤੁਸੀ' ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ। ۞ قَالُوٓاْ أَنُؤۡمِنُ لَكَ وَٱتَّبَعَكَ ٱلۡأَرۡذَلُونَ ١١١ਉਨ੍ਹਾਂ ਨੇ ਕਿਹਾ ਕੀ ਅਸੀਂ ਤੁਹਾਨੂੰ ਮੰਨ ਲਈਏ, ਹਾਲਾਂਕਿ ਤੁਹਾਡੇ ਹੁਕਮ ਦਾ ਪਾਲਣ ਨੀਵੇਂ ਪੱਧਰ ਦੇ ਲੋਕਾਂ ਨੇ ਕੀਤਾ ਹੈ। قَالَ وَمَا عِلۡمِي بِمَا كَانُواْ يَعۡمَلُونَ ١١٢ਨੂਹ ਨੇ ਆਖਿਆ, ਮੈਨੂੰ ਕੀ ਪਤਾ ਜਿਹੜਾ ਉਹ ਕਰਦੇ ਰਹੇ ਹਨ। إِنۡ حِسَابُهُمۡ إِلَّا عَلَىٰ رَبِّيۖ لَوۡ تَشۡعُرُونَ ١١٣ਉਸ ਦਾ ਹਿਸਾਬ ਤਾਂ ਮੇਰੇ ਰੱਬ ਦੇ ਜ਼ਿੰਮੇ ਹੈ, ਜੇਕਰ ਤੁਸੀਂ ਸਮਝੋ। وَمَآ أَنَا۠ بِطَارِدِ ٱلۡمُؤۡمِنِينَ ١١٤ਅਤੇ ਮੈ ਈਮਾਨ ਵਾਲਿਆਂ ਨੂੰ ਦੂਰ ਕਰਨ ਵਾਲਾ ਨਹੀਂ ਹਾਂ। إِنۡ أَنَا۠ إِلَّا نَذِيرٌ مُّبِينٌ ١١٥ਮੈਂ ਤਾਂ ਸਿਰਫ਼ ਇੱਕ ਸਪੱਸ਼ਟ ਤੌਰ ਤੇ ਨਸੀਹਤ ਕਰਨ ਵਾਲਾ ਹਾਂ। قَالُواْ لَئِن لَّمۡ تَنتَهِ يَٰنُوحُ لَتَكُونَنَّ مِنَ ٱلۡمَرۡجُومِينَ ١١٦ਉਨ੍ਹਾਂ ਨੇ ਕਿਹਾ, ਹੇ ਨੂਹ ਅਲੈ! ਜੇਕਰ ਤੂੰ ਬਾਜ਼ ਨਾ ਆਇਆ ਤਾਂ ਜ਼ਰੂਰ ਪੱਥਰਾਂ ਨਾਲ ਮਾਰ ਦਿੱਤੇ ਜਾਉਗੇ। قَالَ رَبِّ إِنَّ قَوۡمِي كَذَّبُونِ ١١٧ਨੂਹ ਅਲੈ ਨੇ ਆਖਿਆ, ਹੇ ਮੇਰੇ ਰੱਬ! ਮੇਰੀ ਕੌਮ ਨੇ ਮੈਨੂੰ ਝੁਠਲਾ ਦਿੱਤਾ ਹੈ। فَٱفۡتَحۡ بَيۡنِي وَبَيۡنَهُمۡ فَتۡحًا وَنَجِّنِي وَمَن مَّعِيَ مِنَ ٱلۡمُؤۡمِنِينَ ١١٨ਇਸ ਲਈ ਤੂੰ ਮੇਰੇ ਅਤੇ ਉਨ੍ਹਾਂ ਦੇ ਵਿਚਕਾਰ ਸਪੱਸ਼ਟ ਫੈਸਲਾ ਕਰ ਅਤੇ ਮੈਨੂੰ ਅਤੇ ਜਿਹੜੇ ਮੋਮਿਨ ਮੇਰੇ ਨਾਲ ਹਨ ਉਨ੍ਹਾਂ ਨੂੰ ਬਚਾ ਲੈ। فَأَنجَيۡنَٰهُ وَمَن مَّعَهُۥ فِي ٱلۡفُلۡكِ ٱلۡمَشۡحُونِ ١١٩ਫਿਰ ਅਸੀਂ' ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਇੱਕ ਭਰੀ ਹੋਈ ਕਿਸ਼ਤੀ ਵਿਚ ਬਚਾ ਲਿਆ। ثُمَّ أَغۡرَقۡنَا بَعۡدُ ٱلۡبَاقِينَ ١٢٠ਫਿਰ ਅਸੀਂ ਉਸ ਤੋਂ ਬਾਅਦ ਬਾਕੀ ਦੇ ਡੁੱਬ ਗਏ إِنَّ فِي ذَٰلِكَ لَأٓيَةًۖ وَمَا كَانَ أَكۡثَرُهُم مُّؤۡمِنِينَ ١٢١ਫਿਰ ਏਸ ਤੋਂ ਬਾਅਦ ਅਜੀਂ ਪਰੰਤੂ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਈਮਾਨ ਲਿਆਉਣ ਵਾਲੇ ਨਹੀਂ। وَإِنَّ رَبَّكَ لَهُوَ ٱلۡعَزِيزُ ٱلرَّحِيمُ ١٢٢ਅਤੇ ਬੇਸ਼ੱਕ ਤੇਰਾ ਰੱਬ ਸ਼ਕੀਤਸ਼ਾਲੀ ਅਤੇ ਰਹਿਮਤ ਕਰਨ ਵਾਲਾ ਹੈ। كَذَّبَتۡ عَادٌ ٱلۡمُرۡسَلِينَ ١٢٣ਆਦ ਨੇ ਰਸੂਲਾਂ ਨੂੰ ਝੁਠਲਾਇਆ। إِذۡ قَالَ لَهُمۡ أَخُوهُمۡ هُودٌ أَلَا تَتَّقُونَ ١٢٤ਜਦੋਂ' ਕਿ ਉਨ੍ਹਾਂ ਦੇ ਭਾਈ ਹੂਦ ਨੇ ਉਨ੍ਹਾਂ ਨੂੰ ਕਿਹਾ ਕਿ ਕੀ ਤੁਸੀਂ ਲੋਕ ਡਰਦੇ ਨਹੀਂ' ਹੋ। إِنِّي لَكُمۡ رَسُولٌ أَمِينٌ ١٢٥ਮੈਂ ਤੁਹਾਡੇ ਲਈ ਇੱਕ ਭਰੋਸੇਮੰਦ ਰਸੂਲ ਹਾਂ। فَٱتَّقُواْ ٱللَّهَ وَأَطِيعُونِ ١٢٦ਇਸ ਲਈ ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ। وَمَآ أَسۡـَٔلُكُمۡ عَلَيۡهِ مِنۡ أَجۡرٍۖ إِنۡ أَجۡرِيَ إِلَّا عَلَىٰ رَبِّ ٱلۡعَٰلَمِينَ ١٢٧ਅਤੇ ਮੈਂ ਇਸ ਲਈ ਤੁਹਾਡੇ ਤੋਂ ਕੋਈ ਸੇਵਾ ਫ਼ਲ ਨਹੀਂ ਮੰਗਦਾ। ਮੇਰਾ ਸੇਵਾ ਫ਼ਲ ਤਾਂ ਸਿਰਫ਼ ਸੰਸਾਰ ਦੇ ਮਾਲਕ ਦੇ ਕੋਲ ਹੈ। أَتَبۡنُونَ بِكُلِّ رِيعٍ ءَايَةً تَعۡبَثُونَ ١٢٨ਕੀ ਤੁਸੀਂ ਹਰ ਇੱਕ ਉਚੀ ਜ਼ਮੀਨ ਉੱਤੇ ਬੇਕਾਰ ਹੀ ਇੱਕ ਨਿਸ਼ਾਨ ਬਣਾਉਂਦੇ ਹੋ। وَتَتَّخِذُونَ مَصَانِعَ لَعَلَّكُمۡ تَخۡلُدُونَ ١٢٩ਅਤੇ ਵੱਡੇ ਵੱਡੇ ਮਹਿਲ ਬਣਾਉਂਦੇ ਹੋ। ਸ਼ਾਇਦ, ਤੁਸੀਂ (ਉਨ੍ਹਾਂ ਵਿੱਚ) ਹਮੇਸ਼ਾ ਰਹਿਣਾ ਹੈ। وَإِذَا بَطَشۡتُم بَطَشۡتُمۡ جَبَّارِينَ ١٣٠ਅਤੇ ਜਦੋਂ ਕਿਸੇ ਨੂੰ ਫੜ੍ਹਦੇ ਹੋ ਤਾਂ ਪੂਰਾ ਨਿਰਦਈ ਜ਼ਾਲਿਮ ਬਣ ਕੇ ਫੜਦੇ ਹੋ। فَٱتَّقُواْ ٱللَّهَ وَأَطِيعُونِ ١٣١ਇਸ ਲਈ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ। وَٱتَّقُواْ ٱلَّذِيٓ أَمَدَّكُم بِمَا تَعۡلَمُونَ ١٣٢ਅਤੇ ਉਸ ਅੱਲਾਹ ਤੋਂ ਡਰੋਂ ਜਿਸ ਨੇ ਉਨ੍ਹਾਂ ਚੀਜ਼ਾਂ ਦੀ ਤੁਹਾਨੂੰ ਸਹਾਇਤਾ ਦਿੱਤੀ ਜਿਸ ਨੂੰ ਤੁਸੀ' ਜਾਣਦੇ ਹੋ। أَمَدَّكُم بِأَنۡعَٰمٍ وَبَنِينَ ١٣٣ਉਸ ਨੇ ਤੁਹਾਡੀ ਪਸ਼ੂਆਂ ਅਤੇ ਔਲਾਦ ਨਾਲ ਮਦਦ ਕੀਤੀ। وَجَنَّٰتٍ وَعُيُونٍ ١٣٤ਬਾਗ਼ਾਂ ਅਤੇ ਸਰੋਤਾਂ ਨਾਲ ਵੀ। إِنِّيٓ أَخَافُ عَلَيۡكُمۡ عَذَابَ يَوۡمٍ عَظِيمٍ ١٣٥ਮੈਂ ਤੁਹਾਡੇ ਉੱਪਰ ਇੱਕ ਵੱਡੇ ਦਿਨ ਦੀ ਸਜ਼ਾ ਤੋਂ ਡਰਦਾ ਹਾਂ। قَالُواْ سَوَآءٌ عَلَيۡنَآ أَوَعَظۡتَ أَمۡ لَمۡ تَكُن مِّنَ ٱلۡوَٰعِظِينَ ١٣٦ਉਨ੍ਹਾਂ ਨੇ ਕਿਹਾ, ਸਾਡੇ ਲਈ ਸ਼ਰਾਬਰ ਹੈ, ਚਾਹੇ ਤੂੰ ਸਾਨੂੰ ਨਸੀਹਤ ਦੇ ਅਤੇ ਚਾਹੇ ਨਸੀਹਤ ਦੇਣ ਵਾਲਾ ਨਾ ਬਣ। إِنۡ هَٰذَآ إِلَّا خُلُقُ ٱلۡأَوَّلِينَ ١٣٧ਇਹ ਤਾਂ ਬੱਸ ਪਿੱਛਲੇ ਹੋ ਚੁੱਕੇ ਲੋਕਾਂ ਦੀ ਇੱਕ ਆਦਤ ਹੈ। وَمَا نَحۡنُ بِمُعَذَّبِينَ ١٣٨ਅਤੇ ਸਾਡੇ ਉੱਪਰ ਕਦੇ ਵੀ ਅਜ਼ਾਬ ਆਉਣ ਵਾਲਾ ਨਹੀਂ। فَكَذَّبُوهُ فَأَهۡلَكۡنَٰهُمۡۚ إِنَّ فِي ذَٰلِكَ لَأٓيَةًۖ وَمَا كَانَ أَكۡثَرُهُم مُّؤۡمِنِينَ ١٣٩ਫਿਰ ਉਨ੍ਹਾਂ ਨੇ ਹੂਦ ਨੂੰ ਝੂਠਲਾ ਦਿੱਤਾ ਅਤੇ ਅਸੀਂ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ। ਬੇਸ਼ੱਕ ਇਸ ਦੇ ਅੰਦਰ ਨਿਸ਼ਾਨੀ ਹੈ। ਅਤੇ ਇਨ੍ਹਾਂ ਵਿਚੋਂ ਜ਼ਿਆਦਤਰ ਲੋਕ ਮੰਨਣ ਵਾਲੇ ਨਹੀਂ। وَإِنَّ رَبَّكَ لَهُوَ ٱلۡعَزِيزُ ٱلرَّحِيمُ ١٤٠ਅਤੇ ਬੇਸ਼ੱਕ ਤੁਹਾਡਾ ਰੱਬ ਉਹ ਸ਼ਕਤੀਸ਼ਾਲੀ ਹੈ, ਜਿਹੜਾ ਰਹਿਮਤ ਵਾਲਾ ਹੈ। كَذَّبَتۡ ثَمُودُ ٱلۡمُرۡسَلِينَ ١٤١ਸਮੂਦ ਨੇ ਰਸੂਲਾਂ ਨੂੰ ਝੁਠਲਾਇਆ। إِذۡ قَالَ لَهُمۡ أَخُوهُمۡ صَٰلِحٌ أَلَا تَتَّقُونَ ١٤٢ਜਦੋਂ ਉਨ੍ਹਾਂ ਦੇ ਭਰਾ ਸਾਲੇਹ ਨੇ ਉਨ੍ਹਾਂ ਨੂੰ ਕਿਹਾ ਕੀ ਤੁਸੀਂ ਡਰਦੇ ਨਹੀਂ। إِنِّي لَكُمۡ رَسُولٌ أَمِينٌ ١٤٣ਮੈਂ ਤੁਹਾਡੇ ਲਈ ਇੱਕ ਅਮਾਨਤਦਾਰ ਰਸੂਲ ਹਾਂ। فَٱتَّقُواْ ٱللَّهَ وَأَطِيعُونِ ١٤٤ਇਸ ਲਈ ਤੁਸੀਂ ਅੱਲਾਹ ਤੋ' ਡਰੋ ਅਤੇ ਮੇਰੀ ਗੱਲ ਮੰਨੋ। وَمَآ أَسۡـَٔلُكُمۡ عَلَيۡهِ مِنۡ أَجۡرٍۖ إِنۡ أَجۡرِيَ إِلَّا عَلَىٰ رَبِّ ٱلۡعَٰلَمِينَ ١٤٥ਅਤੇ ਮੈਂ' ਤੁਹਾਡੇ ਤੋਂ ਇਸ ਲਈ ਕੋਈ ਸੇਵਾ ਫ਼ਲ ਨਹੀਂ ਮੰਗਦਾ ਮੇਰਾ ਸੇਵਾ ਫ਼ਲ ਸਿਰਫ਼ ਸੰਸਾਰ ਦੇ ਮਾਲਕ ਅੱਲਾਹ ਦੇ ਕੋਲ ਹੈ। أَتُتۡرَكُونَ فِي مَا هَٰهُنَآ ءَامِنِينَ ١٤٦ਕੀ ਤੁਹਾਨੂੰ ਉਨ੍ਹਾਂ ਚੀਜ਼ਾਂ ਵਿਚ ਬੇਫ਼ਿਕਰੇ ਹੋ ਕੇ ਰਹਿਣ ਦਿੱਤਾ ਜਾਵੇਗਾ ਜਿਹੜੀਆਂ ਇੱਥੇ ਹਨ। فِي جَنَّٰتٍ وَعُيُونٍ ١٤٧ਬਾਗ਼ਾਂ ਅਤੇ ਝਰਨਿਆਂ ਵਿੱਚ। وَزُرُوعٍ وَنَخۡلٍ طَلۡعُهَا هَضِيمٌ ١٤٨ਅਤੇ ਖੇਤਾਂ ਅਤੇ ਰਸ ਭਰੇ ਗੁੱਛਿਆਂ ਵਾਲੀਆਂ ਖਜ਼ੂਰਾਂ ਵਿੱਚ। وَتَنۡحِتُونَ مِنَ ٱلۡجِبَالِ بُيُوتًا فَٰرِهِينَ ١٤٩ਅਤੇ ਤੁਸੀ' ਪਹਾੜਾਂ ਨੂੰ ਘੜ-ਘੜ ਕੇ ਘਰ ਬਣਾਉਂਦੇ ਹੋ ਅਤੇ ਹੰਕਾਰ ਕਰਦੇ ਹੋ। فَٱتَّقُواْ ٱللَّهَ وَأَطِيعُونِ ١٥٠ਤਾਂ ਅੱਲਾਹ ਤੋਂ' ਡਰੋਂ ਅਤੇ وَلَا تُطِيعُوٓاْ أَمۡرَ ٱلۡمُسۡرِفِينَ ١٥١ਅਤੇ ਅਪਰਾਧੀਆਂ ਦੇ ਹੁਕਮ ਦੀ ਪਾਲਣਾ ਨਾ ਕਰੋ" ਮੇਰੀ ਗੱਲ ਮੰਨੋਂ। ٱلَّذِينَ يُفۡسِدُونَ فِي ٱلۡأَرۡضِ وَلَا يُصۡلِحُونَ ١٥٢ਜਿਹੜੇ ਧਰਤੀ ਉੱਪਰ ਵਿਗਾੜ ਕਰਦੇ ਹਨ ਅਤੇ ਸੁਧਾਰ ਨਹੀਂ ਕਰਦੇ। قَالُوٓاْ إِنَّمَآ أَنتَ مِنَ ٱلۡمُسَحَّرِينَ ١٥٣ਉਨ੍ਹਾਂ ਨੇ ਕਿਹਾ, ਤੁਹਾਡੇ ਉੱਪਰ ਤਾਂ ਕਿਸੇ ਨੇ ਜਾਦੂ ਕਰ ਦਿੱਤਾ ਹੈ। مَآ أَنتَ إِلَّا بَشَرٌ مِّثۡلُنَا فَأۡتِ بِـَٔايَةٍ إِن كُنتَ مِنَ ٱلصَّٰدِقِينَ ١٥٤ਤੁਸੀਂ ਸਿਰਫ਼ ਸਾਡੇ ਵਰਗੇ ਇੱਕ ਆਦਮੀ ਹੋ। ਇਸ ਲਈ ਜੇਕਰ ਤੁਸੀ' ਸੱਚੇ ਹੋ। ਤਾਂ ਕੋਈ ਨਿਸ਼ਾਨੀ ਲੈ ਕੇ ਆਉ। قَالَ هَٰذِهِۦ نَاقَةٌ لَّهَا شِرۡبٌ وَلَكُمۡ شِرۡبُ يَوۡمٍ مَّعۡلُومٍ ١٥٥ਸਾਲਿਹ ਨੇ ਆਖਿਆ, ਇਹ ਇੱਕ ਊਠਣੀ ਹੈ ਇਸ ਲਈ ਪਾਣੀ ਪੀਣ ਦੀ ਇੱਕ ਵਾਰੀ ਹੈ ਅਤੇ ਇੱਕ ਨਿਰਧਾਰਿਤ ਦਿਨ ਤੁਹਾਡੀ ਵਾਰੀ ਹੈ। وَلَا تَمَسُّوهَا بِسُوٓءٍ فَيَأۡخُذَكُمۡ عَذَابُ يَوۡمٍ عَظِيمٍ ١٥٦ਅਤੇ ਇਸ ਨੂੰ ਮਾੜੀ ਨੀਅਤ ਨਾਲ ਨਾ ਛੇੜਣਾ ਨਹੀਂ ਤਾਂ ਇੱਕ ਵੱਡੇ ਦਿਨ ਦੀ ਸਜ਼ਾ ਤੁਹਾਨੂੰ ਫੜ ਲਵੇਗੀ। فَعَقَرُوهَا فَأَصۡبَحُواْ نَٰدِمِينَ ١٥٧ਫਿਰ ਉਨ੍ਹਾਂ ਨੇ ਉਸ ਊਠਣੀ ਨੂੰ ਮਾਰ ਦਿੱਤਾ ਅਤੇ ਉਹ ਪਛਤਾਉਂਦੇ ਰਹਿ ਗਏ। فَأَخَذَهُمُ ٱلۡعَذَابُۚ إِنَّ فِي ذَٰلِكَ لَأٓيَةًۖ وَمَا كَانَ أَكۡثَرُهُم مُّؤۡمِنِينَ ١٥٨ਫਿਰ ਉਨ੍ਹਾਂ ਨੂੰ ਸਜ਼ਾ ਨੇ ਫੜ੍ਹ ਲਿਆ। ਬੇਸ਼ੱਕ ਇਸ ਵਿਚ ਨਿਸ਼ਾਨੀ ਹੈ। ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਮੰਨਣ ਵਾਲੇ ਨਹੀਂ। وَإِنَّ رَبَّكَ لَهُوَ ٱلۡعَزِيزُ ٱلرَّحِيمُ ١٥٩ਅਤੇ ਬੇਸ਼ੱਕ ਤੁਹਾਡਾ ਰੱਬ ਸ਼ਕਤੀਸ਼ਾਲੀ ਅਤੇ ਰਹਿਮਤ ਵਾਲਾ ਹੈ। كَذَّبَتۡ قَوۡمُ لُوطٍ ٱلۡمُرۡسَلِينَ ١٦٠ਲੂਤ ਦੀ ਕੌਮ ਨੇ ਰਸੂਲਾਂ ਤੋਂ ਇਨਕਾਰ ਕੀਤਾ। إِذۡ قَالَ لَهُمۡ أَخُوهُمۡ لُوطٌ أَلَا تَتَّقُونَ ١٦١ਜਦੋਂ' ਉਨ੍ਹਾਂ ਦੇ ਭਰਾ ਲੂਤ ਨੇ ਉਨ੍ਹਾਂ ਨੂੰ ਕਿਹਾ ਕੀ ਤੁਸੀਂ ਡਰਦੇ ਨਹੀਂ। إِنِّي لَكُمۡ رَسُولٌ أَمِينٌ ١٦٢ਮੈਂ ਤੁਹਾਡੇ ਲਈ ਇੱਕ ਭਰੋਸੇਮੰਦ ਰਸੂਲ ਹਾਂ। فَٱتَّقُواْ ٱللَّهَ وَأَطِيعُونِ ١٦٣ਇਸ ਲਈ ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ। وَمَآ أَسۡـَٔلُكُمۡ عَلَيۡهِ مِنۡ أَجۡرٍۖ إِنۡ أَجۡرِيَ إِلَّا عَلَىٰ رَبِّ ٱلۡعَٰلَمِينَ ١٦٤ਮੈਂ ਇਸ ਲਈ ਤੁਹਾਡੇ ਤੋਂ ਕੋਈ ਫ਼ਲ ਨਹੀਂ ਮੰਗਦਾ ਮੇਰਾ ਸੇਵਾ ਫ਼ਲ ਤਾਂ ਸੰਸਾਰ ਦੇ ਮਾਲਕ ਅੱਲਾਹ ਦੇ ਕੋਲ ਹੈ। أَتَأۡتُونَ ٱلذُّكۡرَانَ مِنَ ٱلۡعَٰلَمِينَ ١٦٥ਕੀ ਤੁਸੀਂ ਸੰਸਾਰ ਵਾਲਿਆਂ ਵਿਚੋਂ ਆਦਮੀਆਂ ਦੇ ਕੋਲ ਜਾਂਦੇ ਹੋ। وَتَذَرُونَ مَا خَلَقَ لَكُمۡ رَبُّكُم مِّنۡ أَزۡوَٰجِكُمۚ بَلۡ أَنتُمۡ قَوۡمٌ عَادُونَ ١٦٦ਅਤੇ ਤੁਹਾਡੇ ਰੱਬ ਨੇ ਤੁਹਾਡੇ ਲਈ ਜਿਹੜੀਆਂ ਪਤਨੀਆਂ ਪੈਦਾ ਕੀਤੀਆਂ ਹਨ ਉਨ੍ਹਾਂ ਨੂੰ ਛੱਡਦੇ ਹੋ। ਸਗੋਂ ਤੁਸੀਂ ਹੱਦਾਂ ਟੱਪਣ ਵਾਲੇ ਲੋਕ ਹੋ। قَالُواْ لَئِن لَّمۡ تَنتَهِ يَٰلُوطُ لَتَكُونَنَّ مِنَ ٱلۡمُخۡرَجِينَ ١٦٧ਉਨ੍ਹਾਂ ਨੇ ਆਖਿਆ, ਹੇ ਲੂਤ! ਜੇਕਰ ਤੁਸੀਂ ਸਾਜ਼ ਨਾ ਆਏ ਤਾਂ ਤੁਸੀਂ ਜ਼ਰੂਰ ਕੱਢ ਦਿੱਤੇ ਜਾਉਗੇ। قَالَ إِنِّي لِعَمَلِكُم مِّنَ ٱلۡقَالِينَ ١٦٨ਉਸ ਨੇ ਆਖਿਆ ਮੈਂ' ਤੁਹਾਡੀਆਂ ਕਰਤੂਤਾਂ ਦਾ ਸਖਤ ਚੁਸ਼ਮਨ ਹਾਂ। رَبِّ نَجِّنِي وَأَهۡلِي مِمَّا يَعۡمَلُونَ ١٦٩ਹੇ ਮੇਰੇ ਰੱਬ! ਤੂੰ ਮੈਨੂੰ ਅਤੇ ਮੇਰੇ ਘਰ ਵਾਲਿਆਂ ਨੂੰ ਇਨ੍ਹਾਂ ਦੀਆਂ ਕਰਤੂਤਾਂ ਤੋਂ ਮੁਕਤੀ ਪ੍ਰਦਾਨ ਕਰ। فَنَجَّيۡنَٰهُ وَأَهۡلَهُۥٓ أَجۡمَعِينَ ١٧٠ਇਸ ਲਈ ਅਸੀਂ ਉਸ ਨੂੰ ਅਤੇ ਉਸ ਦੇ ਸਾਰੇ ਘਰ ਵਾਲਿਆਂ ਨੂੰ ਬਚਾ ਲਿਆ। إِلَّا عَجُوزًا فِي ٱلۡغَٰبِرِينَ ١٧١ਪਰ ਇੱਕ ਬੁੱਢੀ ਉੱਤੇ ਰਹਿਣ ਵਾਲਿਆਂ ਵਿਚ ਸ਼ਾਮਿਲ ਹੋ ਗਈ। ثُمَّ دَمَّرۡنَا ٱلۡأٓخَرِينَ ١٧٢ਫਿਰ ਅਸੀਂ ਦੂਸਰਿਆਂ ਨੂੰ ਬਰਬਾਦ ਕਰ ਦਿੱਤਾ। وَأَمۡطَرۡنَا عَلَيۡهِم مَّطَرًاۖ فَسَآءَ مَطَرُ ٱلۡمُنذَرِينَ ١٧٣ਅਤੇ ਅਸੀਂ' ਉਨ੍ਹਾਂ ਉੱਪਰ ਮੀਂਹ ਵਰਸਾਇਆ ਤਾਂ ਕਿੰਨਾ ਬੁਰਾ ਮੀਂਹ ਸੀ ਜਿਹੜਾ ਉਨ੍ਹਾਂ ਤੇ ਵਰਸਿਆ, ਜਿਨ੍ਹਾ ਨੂੰ ਡਰਾਇਆ ਗਿਆ ਸੀ। إِنَّ فِي ذَٰلِكَ لَأٓيَةًۖ وَمَا كَانَ أَكۡثَرُهُم مُّؤۡمِنِينَ ١٧٤ਬੇਸ਼ੱਕ ਇਸ ਵਿਚ ਨਿਸ਼ਾਨੀ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਮੰਨਣ ਵਾਲੇ ਨਹੀਂ ਸਨ। وَإِنَّ رَبَّكَ لَهُوَ ٱلۡعَزِيزُ ٱلرَّحِيمُ ١٧٥ਅਤੇ ਬੇਸ਼ੱਕ ਤੇਰਾ ਰੱਬ ਸ਼ਕਤੀਸ਼ਾਲੀ ਅਤੇ ਰਹਿਮਤ ਵਾਲਾ ਹੈ। كَذَّبَ أَصۡحَٰبُ لۡـَٔيۡكَةِ ٱلۡمُرۡسَلِينَ ١٧٦ਐਕਾ ਦੇ ਲੋਕਾਂ ਨੇ ਰਸੂਲਾਂ ਤੋਂ ਇਨਕਾਰ ਕੀਤਾ। إِذۡ قَالَ لَهُمۡ شُعَيۡبٌ أَلَا تَتَّقُونَ ١٧٧ਜਦੋਂ ਸ਼ੁਐਬ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਡਰਦੇ ਨਹੀਂ। إِنِّي لَكُمۡ رَسُولٌ أَمِينٌ ١٧٨ਮੈਂ ਤੁਹਾਡੇ ਲਈ ਇੱਕ ਭਰੋਸੇਮੰਦ ਰਸੂਲ ਹਾਂ। فَٱتَّقُواْ ٱللَّهَ وَأَطِيعُونِ ١٧٩ਇਸ ਲਈ ਅੱਲਾਹ ਤੋਂ ਡਰੋ ਅਤੇ ਮੇਰੀ ਗੱਲ ਮੰਨੋ। وَمَآ أَسۡـَٔلُكُمۡ عَلَيۡهِ مِنۡ أَجۡرٍۖ إِنۡ أَجۡرِيَ إِلَّا عَلَىٰ رَبِّ ٱلۡعَٰلَمِينَ ١٨٠ਅਤੇ ਮੈਂ ਇਸ ਲਈ ਤੁਹਾਡੇ ਤੋਂ ਕੋਈ ਸੇਵਾ ਫ਼ਲ ਨਹੀਂ' ਮੰਗਦਾ, ਮੇਰਾ ਸੇਵਾ ਫ਼ਲ ਸੰਸਾਰ ਦੇ ਮਾਲਕ ਅੱਲਾਹ ਕੋਲ ਹੈ। ۞ أَوۡفُواْ ٱلۡكَيۡلَ وَلَا تَكُونُواْ مِنَ ٱلۡمُخۡسِرِينَ ١٨١ਤੁਸੀ' ਲੋਕ ਪੂਰਾ-ਪੂਰਾ ਤੋਲੋ ਅਤੇ ਨੁਕਸਾਨ ਕਰਨ ਵਾਲਿਆਂ ਵਿਚ ਸ਼ਾਮਿਲ ਨਾ ਹੋਵੋ। وَزِنُواْ بِٱلۡقِسۡطَاسِ ٱلۡمُسۡتَقِيمِ ١٨٢ਅਤੇ ਤੱਕੜੀ ਦੀ ਡੰਡੀ ਸਿੱਧੀ ਰੱਖ ਕੇ ਤੋਲਿਆ ਕਰੋਂ। وَلَا تَبۡخَسُواْ ٱلنَّاسَ أَشۡيَآءَهُمۡ وَلَا تَعۡثَوۡاْ فِي ٱلۡأَرۡضِ مُفۡسِدِينَ ١٨٣ਅਤੇ ਲੋਕਾਂ ਨੂੰ ਉਨ੍ਹਾਂ ਦੀ ਚੀਜ਼ ਘਟਾ ਕੇ ਨਾ ਦਿਉ ਅਤੇ ਧਰਤੀ ਤੇ ਵਿਗਾੜ ਨਾ ਕਰੋ। وَٱتَّقُواْ ٱلَّذِي خَلَقَكُمۡ وَٱلۡجِبِلَّةَ ٱلۡأَوَّلِينَ ١٨٤ਅਤੇ ਉਸ ਹਸਤੀ ਤੋਂ ਡਰੋ ਜਿਸ ਨੇ ਤੁਹਾਨੂੰ ਅਤੇ ਤੁਹਾਡੀਆਂ ਪਿਛਲੀਆਂ ਪੀੜ੍ਹੀਆਂ ਨੂੰ ਪੈਦਾ ਕੀਤਾ ਹੈ। قَالُوٓاْ إِنَّمَآ أَنتَ مِنَ ٱلۡمُسَحَّرِينَ ١٨٥ਉਨ੍ਹਾਂ ਨੇ ਕਿਹਾ ਤੁਹਾਡੇ ਉੱਪਰ ਤਾਂ ਕਿਸੇ ਨੇ ਜਾਦੂ ਕਰ ਦਿੱਤਾ ਹੈ। وَمَآ أَنتَ إِلَّا بَشَرٌ مِّثۡلُنَا وَإِن نَّظُنُّكَ لَمِنَ ٱلۡكَٰذِبِينَ ١٨٦ਅਤੇ ਤੁਸੀਂ ਸਾਡੇ ਵਰਗੇ ਹੀ ਇੱਕ ਮਨੁੱਖ ਹੋ। ਅਤੇ ਅਸੀਂ ਤਾਂ ਤੁਹਾਨੂੰ ਝੂਠੇ ਲੋਕਾਂ ਵਿਚੋਂ ਸਮਝਦੇ ਹਾਂ। فَأَسۡقِطۡ عَلَيۡنَا كِسَفًا مِّنَ ٱلسَّمَآءِ إِن كُنتَ مِنَ ٱلصَّٰدِقِينَ ١٨٧ਇਸ ਲਈ ਸਾਡੇ ਉੱਪਰ ਅਸਮਾਨ ਤੋ ਕੋਈ ਟੁੱਕੜਾ ਡੇਗੌ ਜੇ ਤੁਸੀਂ ਸੱਚੇ ਹੋ। قَالَ رَبِّيٓ أَعۡلَمُ بِمَا تَعۡمَلُونَ ١٨٨ਸ਼ੁਐਬ ਨੇ ਆਖਿਆ, ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ, ਜੋ ਕੁਝ ਤੁਸੀਂ ਕਰ ਰਹੇ ਹੋ। فَكَذَّبُوهُ فَأَخَذَهُمۡ عَذَابُ يَوۡمِ ٱلظُّلَّةِۚ إِنَّهُۥ كَانَ عَذَابَ يَوۡمٍ عَظِيمٍ ١٨٩ਤਾਂ ਉਨ੍ਹਾਂ ਨੇ ਉਸ ਨੂੰ ਝੁਠਲਾ ਦਿੱਤਾ। ਫਿਰ ਉਨ੍ਹਾਂ ਨੂੰ ਬੱਦਲ ਵਾਲੇ ਦਿਨ ਦੀ ਆਫ਼ਤ ਨੇ ਫੜ੍ਹ ਲਿਆ। إِنَّ فِي ذَٰلِكَ لَأٓيَةًۖ وَمَا كَانَ أَكۡثَرُهُم مُّؤۡمِنِينَ ١٩٠ਬੇਸ਼ੱਕ ਉਹ ਇਕ ਵੱਡੇ ਦਿਨ ਦੀ ਸਜ਼ਾ ਸੀ। ਬੇਸ਼ੱਕ ਇਸ ਵਿਚ ਨਿਸ਼ਾਨੀ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਮੰਨਣ ਵਾਲੇ ਨਹੀਂ। وَإِنَّ رَبَّكَ لَهُوَ ٱلۡعَزِيزُ ٱلرَّحِيمُ ١٩١ਅਤੇ ਬੇਸ਼ੱਕ ਤੁਹਾਡਾ ਰੱਬ ਸ਼ਕਤੀਸ਼ਾਲੀ ਅਤੇ ਰਹਿਮਤ ਵਾਲਾ ਹੈ। وَإِنَّهُۥ لَتَنزِيلُ رَبِّ ٱلۡعَٰلَمِينَ ١٩٢ਬੇਸ਼ੱਕ ਇਹ ਸੰਸਾਰ ਦੇ ਮਾਲਕ ਅੱਲਾਹ ਦੀ ਉਤਾਰੀ ਹੋਈ ਬਾਣੀ ਹੈ। نَزَلَ بِهِ ٱلرُّوحُ ٱلۡأَمِينُ ١٩٣ਅਤੇ ਇਸ ਨੂੰ ਅਮਾਨਤਦਾਰ, ਭਰੋਸੇਯੋਗ ਫ਼ਰਿਸ਼ਤਾ ਲੈ ਕੇ ਉਤਰਿਆ ਹੈ। عَلَىٰ قَلۡبِكَ لِتَكُونَ مِنَ ٱلۡمُنذِرِينَ ١٩٤ਤੁਹਾਡੇ ਦਿਲ ਉੱਤੇ ਤਾਂ ਕਿ ਤੁਸੀਂ ਨਸੀਹਤ ਕਰਨ ਵਾਲਿਆਂ ਵਿਚੋ ਹੋਵੋਂ। بِلِسَانٍ عَرَبِيٍّ مُّبِينٍ ١٩٥ਸਪੱਸ਼ਟ ਅਰਬੀ ਭਾਸ਼ਾ ਵਿਚ وَإِنَّهُۥ لَفِي زُبُرِ ٱلۡأَوَّلِينَ ١٩٦ਅਤੇ ਇਸ ਦਾ ਉਲੇਖ ਪਹਿਲੇ ਮੈ੍‌ਗੰਬਰਾਂ ਦੀਆਂ ਕਿਤਾਬਾਂ ਵਿਚ ਵੀ ਹੈ। أَوَلَمۡ يَكُن لَّهُمۡ ءَايَةً أَن يَعۡلَمَهُۥ عُلَمَٰٓؤُاْ بَنِيٓ إِسۡرَٰٓءِيلَ ١٩٧ਅਤੇ ਕੀ ਇਨ੍ਹਾਂ ਲਈ ਇਹ ਨਿਸ਼ਾਨੀ ਨਹੀਂ। ਇਸ ਨੂੰ ਇਸਰਾਈਲ ਦੇ ਵੰਸ਼ ਦੇ ਉਲਮਾਂ (ਵਿਦਵਾਨ) ਜਾਣਦੇ ਹਨ। وَلَوۡ نَزَّلۡنَٰهُ عَلَىٰ بَعۡضِ ٱلۡأَعۡجَمِينَ ١٩٨ਅਤੇ ਜੇਕਰ ਅਸੀਂ ਇਸ ਨੂੰ ਕਿਸੇ ਅਜਮੀ' (ਗੈਰ ਅਰਬ ਵਾਸੀ) ਉੱਪਰ ਉਤਾਰਦੇ। فَقَرَأَهُۥ عَلَيۡهِم مَّا كَانُواْ بِهِۦ مُؤۡمِنِينَ ١٩٩ਫਿਰ ਉਹ ਉਨ੍ਹਾਂ ਨੂੰ ਪੜ੍ਹ ਕੇ ਸੁਣਾਉਂਦਾ ਤਾਂ ਉਹ ਇਸ ਉੱਪਰ ਈਮਾਨ ਲਿਆਉਣ ਵਾਲੇ ਨਾ ਬਣਦੇ। كَذَٰلِكَ سَلَكۡنَٰهُ فِي قُلُوبِ ٱلۡمُجۡرِمِينَ ٢٠٠ਇਸ ਤਰ੍ਹਾਂ ਅਸੀਂ ਈਮਾਨ ਨਾ ਲਿਆਉਣ ਵਾਲਿਆਂ ਨੂੰ ਪਾਪੀਆਂ ਦੇ ਦਿਲ ਵਿਚ ਪਾ ਰੱਖਿਆ ਹੈ। لَا يُؤۡمِنُونَ بِهِۦ حَتَّىٰ يَرَوُاْ ٱلۡعَذَابَ ٱلۡأَلِيمَ ٢٠١ਇਹ ਲੋਕ ਉਦੋਂ ਤੱਕ ਈਮਾਨ ਨਹੀਂ ਲਿਆਉਣਗੇ ਜਦੋਂ ਤੱਕ ਦਰਦਨਾਕ ਸਜ਼ਾ ਨਾ ਦੇਖ ਲੈਣ। فَيَأۡتِيَهُم بَغۡتَةً وَهُمۡ لَا يَشۡعُرُونَ ٢٠٢ਫਿਰ ਉਹ ਉਨ੍ਹਾਂ ਉੱਪਰ ਅਚਾਨਕ ਆ ਜਾਵੇਗੀ ਅਤੇ ਇਨ੍ਹਾਂ ਨੂੰ ਖ਼ਬਰ ਵੀ ਨਹੀਂ' ਹੋਵੇਗੀ। فَيَقُولُواْ هَلۡ نَحۡنُ مُنظَرُونَ ٢٠٣ਫਿਰ ਉਹ ਕਹਿਣਗੇ ਕੀ ਸਾਨੂੰ ਕੂਝ ਮੌਕਾ ਮਿਲ ਸਕਦਾ ਹੈ। أَفَبِعَذَابِنَا يَسۡتَعۡجِلُونَ ٢٠٤ਕੀ ਉਹ ਸਾਡੀ ਆਫ਼ਤ ਨੂੰ ਜਲਦੀ ਮੰਗ ਰਹੇ ਹਨ أَفَرَءَيۡتَ إِن مَّتَّعۡنَٰهُمۡ سِنِينَ ٢٠٥ਦੱਸੋ ਕਿ ਜੇ ਅਸੀਂ ਇਨ੍ਹਾਂ ਨੂੰ ਕੁਝ ਸਾਲਾਂ ਤੱਕ ਲਾਭ ਦਿੰਦੇ ਰਹੀਏ। ثُمَّ جَآءَهُم مَّا كَانُواْ يُوعَدُونَ ٢٠٦ਫਿਰ ਉਨ੍ਹਾਂ ਉੱਤੇ ਉਹ ਅਜ਼ਾਬ ਆ ਜਾਵੇ ਜਿਸ ਤੋਂ' ਇਨ੍ਹਾਂ ਨੂੰ ਡਰਾਇਆ ਜਾ ਰਿਹਾ। مَآ أَغۡنَىٰ عَنۡهُم مَّا كَانُواْ يُمَتَّعُونَ ٢٠٧ਤਾਂ ਇਹ ਲਾਭ ਇਨ੍ਹਾਂ ਦੇ ਕੀ ਕੰਮ ਆਵੇਗਾ। وَمَآ أَهۡلَكۡنَا مِن قَرۡيَةٍ إِلَّا لَهَا مُنذِرُونَ ٢٠٨ਅਤੇ ਅਸੀਂ ਕਿਸੇ ਬਸਤੀ ਨੂੰ ਵੀ ਬਰਬਾਦ ਨਹੀਂ ਕੀਤਾ ਪਰ ਉਨ੍ਹਾਂ ਲਈ ਡਰਾਉਣ ਵਾਲੇ ਸਨ। ذِكۡرَىٰ وَمَا كُنَّا ظَٰلِمِينَ ٢٠٩ਨਸੀਹਤ ਲਈ ਅਤੇ ਅਸੀਂ ਜ਼ੁਲਮੀ ਨਹੀਂ' ਹਾਂ। وَمَا تَنَزَّلَتۡ بِهِ ٱلشَّيَٰطِينُ ٢١٠ਅਤੇ ਇਸ ਨੂੰ ਸ਼ੈਤਾਨ ਲੈ ਕੇ ਨਹੀਂ ਉਤਰਿਆ। وَمَا يَنۢبَغِي لَهُمۡ وَمَا يَسۡتَطِيعُونَ ٢١١ਨਾ ਉਹ ਇਸ ਦੇ ਯੋਗ ਹੈ ਅਤੇ ਨਾ ਹੀ ਉਹ ਅਜਿਹਾ ਕਰ ਸਕਦੇ ਹਨ। إِنَّهُمۡ عَنِ ٱلسَّمۡعِ لَمَعۡزُولُونَ ٢١٢ਉਹ ਇਸ ਨੂੰ ਸੁਣਨ ਤੋਂ ਰੋਕ ਦਿੱਤੇ ਗਏ ਹਨ। فَلَا تَدۡعُ مَعَ ٱللَّهِ إِلَٰهًا ءَاخَرَ فَتَكُونَ مِنَ ٱلۡمُعَذَّبِينَ ٢١٣ਇਸ ਲਈ ਤੁਸੀਂ ਅੱਲਾਹ ਦੇ ਬਰਾਬਰ ਕਿਸੇ ਹੋਰ ਪੂਜਨੀਕ ਨੂੰ ਨਾ ਪੁਕਾਰੋਂ, ਨਹੀਂ ਤਾਂ ਤੁਸੀ ਵੀ ਸਜ਼ਾ ਪਾਉਣ ਵਾਲਿਆਂ ਵਿਚ ਸ਼ਾਮਿਲ ਹੋ ਜਾਵੋਗੇ। وَأَنذِرۡ عَشِيرَتَكَ ٱلۡأَقۡرَبِينَ ٢١٤ਅਤੇ ਆਪਣੇ ਨਜ਼ਦੀਕੀ ਸੰਬਧੀਆਂ ਨੂੰ ਡਰ ਸੁਣਾਉ। وَٱخۡفِضۡ جَنَاحَكَ لِمَنِ ٱتَّبَعَكَ مِنَ ٱلۡمُؤۡمِنِينَ ٢١٥ਅਤੇ ਉਨ੍ਹਾਂ ਹੋ ਕੇ ਤੁਹਾਡਾ ਪਾਲਣ ਕਰਨ। فَإِنۡ عَصَوۡكَ فَقُلۡ إِنِّي بَرِيٓءٌ مِّمَّا تَعۡمَلُونَ ٢١٦ਇਸ ਲਈ ਜੇਕਰ ਉਹ ਤੁਹਾਡੀ ਅਵੱਗਿਆ ਕਰਨ ਤਾਂ ਆਖੋ, ਕਿ ਜੋ ਕੂਝ ਤੁਸੀਂ ਕਰ ਰਹੇ ਹੋ ਮੈਂ ਉਸ ਤੋਂ ਨਿਰਲੇਪ ਹਾਂ। وَتَوَكَّلۡ عَلَى ٱلۡعَزِيزِ ٱلرَّحِيمِ ٢١٧ਅਤੇ ਸ਼ਕਤੀਸ਼ਾਲੀ ਅਤੇ ਕਿਰਪਾਲੂ ਅੱਲਾਹ ਤੇ ਭਰੋਸਾ ਰੱਖੋ। ٱلَّذِي يَرَىٰكَ حِينَ تَقُومُ ٢١٨ਜਿਹੜਾ ਤੁਹਾਨੂੰ ਵੇਖਦਾ ਹੈ, ਜਦੋਂ' ਤੁਸੀਂ ਉਠਦੇ ਹੋ। وَتَقَلُّبَكَ فِي ٱلسَّٰجِدِينَ ٢١٩ਅਤੇ ਤੁਹਾਡੀਆਂ ਨਮਾਜ਼ੀਆਂ ਦੇ ਨਾਲ ਗਤੀਵਿਧੀਆਂ ਨੂੰ। إِنَّهُۥ هُوَ ٱلسَّمِيعُ ٱلۡعَلِيمُ ٢٢٠ਬੇਸ਼ੱਕ ਉਹ ਸੁਣਨ ਵਾਲਾ ਤੇ ਜਾਣਨ ਵਾਲਾ ਹੈ। هَلۡ أُنَبِّئُكُمۡ عَلَىٰ مَن تَنَزَّلُ ٱلشَّيَٰطِينُ ٢٢١ਕੀ ਮੈਂ ਤੁਹਾਨੂੰ ਦੱਸਾਂ, ਕਿ ਸੈਤਾਨ ਕਿਸ ਉੱਪਰ ਉਤਰਦੇ ਹਨ। تَنَزَّلُ عَلَىٰ كُلِّ أَفَّاكٍ أَثِيمٍ ٢٢٢(ਸੁਣੋ)? ਉਹ ਹਰੇਕ ਝੂਠੇ ਪਾਪੀ ਤੇ ਉਤਰਦੇ ਹਨ। يُلۡقُونَ ٱلسَّمۡعَ وَأَكۡثَرُهُمۡ كَٰذِبُونَ ٢٢٣ਉਹ ਕੰਨ ਲਾਉਂਦੇ ਹਨ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਝੂਠੇ ਹਨ। وَٱلشُّعَرَآءُ يَتَّبِعُهُمُ ٱلۡغَاوُۥنَ ٢٢٤ਅਤੇ ਕਵੀਆਂ ਦੇ ਪਿੱਛੇ ਰਾਹ ਤੋਂ ਭਟਕੇ ਲੋਕ ਚੱਲਦੇ ਹਨ। أَلَمۡ تَرَ أَنَّهُمۡ فِي كُلِّ وَادٍ يَهِيمُونَ ٢٢٥ਕੀ ਤੂਸੀ' ਨਹੀਂ ਦੇਖਦੇ ਕੀ ਉਹ ਹਰੇਕ ਬੀਆਬਾਨ ਜੰਗਲ ਵਿਚ ਭਟਕਦੇ ਹਨ। وَأَنَّهُمۡ يَقُولُونَ مَا لَا يَفۡعَلُونَ ٢٢٦ਅਤੇ ਜੋ ਉਹ ਕਹਿੰਦੇ ਹਨ ਉਹ ਕਰਦੇ ਨਹੀਂ। إِلَّا ٱلَّذِينَ ءَامَنُواْ وَعَمِلُواْ ٱلصَّٰلِحَٰتِ وَذَكَرُواْ ٱللَّهَ كَثِيرًا وَٱنتَصَرُواْ مِنۢ بَعۡدِ مَا ظُلِمُواْۗ وَسَيَعۡلَمُ ٱلَّذِينَ ظَلَمُوٓاْ أَيَّ مُنقَلَبٍ يَنقَلِبُونَ ٢٢٧ਪਰੰਤੂ ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕੰਮ ਕੀਤੇ ਅਤੇ ਉਨ੍ਹਾਂ ਨੇ ਅੱਲਾਹ ਨੂੰ ਬਹੁਤ ਭਾਰੀ ਯਾਦ ਕੀਤਾ ਤਾਂ ਉਨ੍ਹਾਂ ਨੇ ਸੇਵਾ ਫ਼ਲ ਲਿਆ (ਉਹ ਵੀ) ਇਸ ਤੋਂ ਬਾਅਦ ਜਦੋਂ ਉਨ੍ਹਾਂ ਤੇ ਜ਼ੁਲਮ ਹੋਇਆ। ਅਤੇ ਅਤਿਆਚਾਰ ਕਰਨ ਵਾਲਿਆਂ ਨੂੰ ਜਲਦੀ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਕਿਹੜੇ ਸਥਾਨ ਉੱਪਰ ਵਾਪਿਸ ਜਾਣਾ ਹੈ।

Translation: Dr. Muhamad Habib, Bhai Harpreet Singh, Maulana Wahiduddin Khan.