Millat al-Islam

Chapter 86 · 17 verses · Dr. Muhamad Habib, Bhai Harpreet Singh, Maulana Wahiduddin Khan

Surah At-Tariq in Panjabi

Arabic with tafsir Listen to Surah At-Tariq (1312 reciters)
Meccanسورة الطارق17 verses

بِسۡمِ ٱللَّهِ ٱلرَّحۡمَٰنِ ٱلرَّحِيمِ

وَٱلسَّمَآءِ وَٱلطَّارِقِ ١ਸਹੁੰ ਹੈ, ਅਸਮਾਨ ਵੀ ਅਤੇ ਰਾਤ ਨੂੰ ਪ੍ਰਗਟ ਹੋਣ ਵਾਲੇ ਦੀ। وَمَآ أَدۡرَىٰكَ مَا ٱلطَّارِقُ ٢ਅਤੇ ਤੁਸੀ ਕੀ ਜਾਣੋ ਕਿ ਉਹ ਰਾਤ ਨੂੰ ਪ੍ਰਗਟ ਹੋਣ ਵਾਲਾ ਕੀ ਹੈ। ٱلنَّجۡمُ ٱلثَّاقِبُ ٣ਚਮਕੀਲਾ ਤਾਰਾ। إِن كُلُّ نَفۡسٍ لَّمَّا عَلَيۡهَا حَافِظٌ ٤ਕੋਈ ਬੰਦਾ ਅਜਿਹਾ ਨਹੀਂ ਹੈ ਜਿਸ ਦੇ ਉੱਪਰ ਨਿਗਰਾਨ ਨਾ ਹੋਵੇ। فَلۡيَنظُرِ ٱلۡإِنسَٰنُ مِمَّ خُلِقَ ٥ਤਾਂ ਮਨੁੱਖ ਨੂੰ ਦੇਖਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ ਤੋਂ' ਪੈਦਾ ਕੀਤਾ ਗਿਆ ਹੈ। خُلِقَ مِن مَّآءٍ دَافِقٍ ٦ਉਹ ਇੱਕ ਉੱਛਲਦੇ ਹੋਏ ਪਾਣੀ ਤੋਂ ਪੈਦਾ ਕੀਤਾ ਗਿਆ ਹੈ। يَخۡرُجُ مِنۢ بَيۡنِ ٱلصُّلۡبِ وَٱلتَّرَآئِبِ ٧ਜਿਹੜਾ ਨਿਕਲਦਾ ਹੈ ਪਿੱਠ ਅਤੇ ਛਾਤੀ ਦੇ ਵਿਚੋਂ। إِنَّهُۥ عَلَىٰ رَجۡعِهِۦ لَقَادِرٌ ٨ਬੇਸ਼ੱਕ ਉਹ (ਅੱਲਾਹ) ਉਸ ਨੂੰ ਮੁੜ ਜਨਮ ਦੇਣ ਦੀ ਤਾਕਤ ਰੱਖਦਾ ਹੈ। يَوۡمَ تُبۡلَى ٱلسَّرَآئِرُ ٩ਜਿਸ ਦਿਨ ਗੁਪਤ ਗੱਲਾਂ ਦੀ ਪਰਖ ਹੋਵੇਗੀ। فَمَا لَهُۥ مِن قُوَّةٍ وَلَا نَاصِرٍ ١٠ਉਸ ਵੇਲੇ ਮਨੁੱਖ ਦੇ ਕੋਲ ਨਾ ਕੋਈ ਬਲ ਹੋਵੇਗਾ ਅਤੇ ਨਾ ਕੋਈ ਸਹਾਇਕ। وَٱلسَّمَآءِ ذَاتِ ٱلرَّجۡعِ ١١ਸਹੂੰ ਹੈ ਅਸਮਾਨ ਦੇ ਚੱਕਰ ਮਾਰਨ ਵਾਲੇ ਦੀ। وَٱلۡأَرۡضِ ذَاتِ ٱلصَّدۡعِ ١٢ਅਤੇ ਫਟਣ ਵਾਲੀ ਧਰਤੀ ਦੀ। إِنَّهُۥ لَقَوۡلٌ فَصۡلٌ ١٣ਬੇਸ਼ੱਕ ਇਹ ਪੱਕੀ ਗੱਲ ਹੈ। وَمَا هُوَ بِٱلۡهَزۡلِ ١٤ਅਤੇ ਇਹ ਮਜ਼ਾਕ ਦੀ ਗੱਲ ਨਹੀਂ। إِنَّهُمۡ يَكِيدُونَ كَيۡدًا ١٥ਇਹ ਹੁਜਤਾਂ ਕਰਨ ਵਿਚ ਲੱਗੇ ਹੋਏ ਹਨ। وَأَكِيدُ كَيۡدًا ١٦ਅਤੇ ਮੈ' ਵੀ ਯੋਜਨਾ ਬਣਾਉਣ ਵਿਚ ਲੱਗਿਆ ਹੋਇਆ ਹਾਂ। فَمَهِّلِ ٱلۡكَٰفِرِينَ أَمۡهِلۡهُمۡ رُوَيۡدَۢا ١٧ਤਾਂ ਤੁਸੀਂ ਅਵੱਗਿਆਕਾਰੀਆਂ ਨੂੰ ਕੁਝ ਢਿੱਲ ਦੇਵੇਂ, ਬਸ ਕੁਝ ਦਿਨਾਂ ਦੀ ਹੀ ਢਿੱਲ ਦੇਵੋ।

Translation: Dr. Muhamad Habib, Bhai Harpreet Singh, Maulana Wahiduddin Khan.