Millat al-Islam

Chapter 50 · 45 verses · Dr. Muhamad Habib, Bhai Harpreet Singh, Maulana Wahiduddin Khan

Surah Qaf in Panjabi

Arabic with tafsir Listen to Surah Qaf (1391 reciters)
Meccanسورة ق45 verses

بِسۡمِ ٱللَّهِ ٱلرَّحۡمَٰنِ ٱلرَّحِيمِ

قٓۚ وَٱلۡقُرۡءَانِ ٱلۡمَجِيدِ ١ਕਾਫ਼। ਸਹੁੰ ਹੈ ਮਹਾਨਤਾ ਵਾਲੇ ਕੁਰਆਨ ਦੀ। بَلۡ عَجِبُوٓاْ أَن جَآءَهُم مُّنذِرٌ مِّنۡهُمۡ فَقَالَ ٱلۡكَٰفِرُونَ هَٰذَا شَيۡءٌ عَجِيبٌ ٢ਸਗੋਂ' ਉਨ੍ਹਾਂ ਨੂੰ ਹੈਰਾਨੀ ਹੋਈ ਕਿ ਉਨ੍ਹਾਂ ਦੇ ਕੋਲ ਉਨ੍ਹਾਂ ਵਿਚੋਂ ਹੀ ਇੱਕ ਭੈਅ-ਭੀਤ ਕਰਨ ਵਾਲਾ ਆਇਆ ਤਾਂ ਅਵੱਗਿਆਕਾਰੀਆਂ ਨੇ ਆਖਿਆ ਕਿ ਇਹ ਹੈਰਾਨੀਜਨਕ ਚੀਜ਼ ਹੈ। أَءِذَا مِتۡنَا وَكُنَّا تُرَابًاۖ ذَٰلِكَ رَجۡعُۢ بَعِيدٌ ٣ਕੀ ਜਦੋਂ ਅਸੀਂ ਮਰ ਜਾਵਾਂਗੇ ਅਤੇ ਮਿੱਟੀ ਹੋ ਜਾਵਾਂਗੇ। ਇਹ ਦੁਬਾਰਾ ਜੀਵਿਤ ਹੋਣਾ ਬਹੁਤ ਅਸੰਭਵ ਹੈ। قَدۡ عَلِمۡنَا مَا تَنقُصُ ٱلۡأَرۡضُ مِنۡهُمۡۖ وَعِندَنَا كِتَٰبٌ حَفِيظُۢ ٤ਸਾਨੂੰ ਪਤਾ ਹੈ ਜਿਨ੍ਹਾਂ ਧਰਤੀ ਉਨ੍ਹਾਂ ਦੇ (ਸਰੀਰਾਂ ਨੂੰ? ਅੰਦਰੋਂ (ਖਾ ਖਾ ਕੇ) ਘੱਟ ਕਰ ਰਹੀ ਹੈ। ਅਤੇ ਸਾਡੇ ਕੋਲ ਕਿਤਾਬ ਹੈ ਜਿਸ ਵਿਚ ਸਭ ਕੁਝ ਸੁਰੱਖਿਅਤ ਹੈ। بَلۡ كَذَّبُواْ بِٱلۡحَقِّ لَمَّا جَآءَهُمۡ فَهُمۡ فِيٓ أَمۡرٍ مَّرِيجٍ ٥ਸਗੋਂ ਉਨ੍ਹਾਂ ਨੇ ਸੱਚ ਨੂੰ ਝੁਠਲਾਇਆ ਹੈ। (ਉਹ ਵੀ) ਉਦੋਂ ਜਦੋਂ ਉਹ ਉਨ੍ਹਾਂ ਦੇ ਕੋਲ ਆ ਚੁੱਕਿਆ ਹੈ ਤਾਂ ਉਹ ਉਲਝਣ ਵਿਚ ਹੀ ਫਸੇ ਰਹੇ। أَفَلَمۡ يَنظُرُوٓاْ إِلَى ٱلسَّمَآءِ فَوۡقَهُمۡ كَيۡفَ بَنَيۡنَٰهَا وَزَيَّنَّٰهَا وَمَا لَهَا مِن فُرُوجٍ ٦ਕੀ ਇਨ੍ਹਾਂ ਲੋਕਾਂ ਨੇ ਆਪਣੇ ਉੱਪਰ ਅਸਮਾਨ ਨੂੰ ਨਹੀਂ ਵੇਖਿਆ ਕਿ ਅਸੀਂ ਉਸ ਨੂੰ ਕਿਹੋ ਜਿਹਾ ਬਣਾਇਆ ਹੈ ਅਤੇ ਉਸ ਨੂੰ ਸੁੰਦਰਤਾ ਪ੍ਰਦਾਨ ਕੀਤੀ ਹੈ ਜਿਸ ਵਿਚ ਕੋਈ ਦੋਸ਼ ਨਹੀਂ। وَٱلۡأَرۡضَ مَدَدۡنَٰهَا وَأَلۡقَيۡنَا فِيهَا رَوَٰسِيَ وَأَنۢبَتۡنَا فِيهَا مِن كُلِّ زَوۡجِۭ بَهِيجٍ ٧ਅਤੇ ਅਸੀਂ ਧਰਤੀ ਨੂੰ ਪਸਾਰਿਆ ਹੈ ਅਤੇ ਉਸ ਵਿਚ ਪਹਾੜ ਰੱਖ ਦਿੱਤੇ ਹਨ ਅਤੇ ਉਨ੍ਹਾਂ ਵਿਚ ਹਰੇਕ ਪ੍ਰਕਾਰ ਦੀ ਸੁੰਦਰਤਾ ਭਰਪੂਰ ਚੀਜ਼ਾਂ ਪੈਦਾ ਕੀਤੀਆਂ। تَبۡصِرَةً وَذِكۡرَىٰ لِكُلِّ عَبۡدٍ مُّنِيبٍ ٨ਹਰੇਕ ਉਸ ਬੰਦੇ ਨੂੰ ਸਮਝਾਉਣ ਅਤੇ ਯਾਦ ਕਰਵਾਉਣ ਲਈ ਜਿਹੜਾ ਵਾਪਿਸ ਆਵੇ। وَنَزَّلۡنَا مِنَ ٱلسَّمَآءِ مَآءً مُّبَٰرَكًا فَأَنۢبَتۡنَا بِهِۦ جَنَّٰتٍ وَحَبَّ ٱلۡحَصِيدِ ٩ਅਤੇ ਅਸੀਂ ਆਕਾਸ਼ਾਂ ਤੋਂ ਬਰਕਤ ਵਾਲਾ ਪਾਣੀ ਉਤਾਰਿਆ ਫਿਰ ਉਸ ਨਾਲ ਅਸੀਂ ਬਾਗ਼ ਉਗਾਏ ਅਤੇ ਕੱਟੀਆਂ ਜਾਣ ਵਾਲੀਆਂ ਫਸਲਾਂ ਵੀ। وَٱلنَّخۡلَ بَاسِقَٰتٍ لَّهَا طَلۡعٌ نَّضِيدٌ ١٠ਅਤੇ ਖਜੂਰਾਂ ਦੇ ਉੱਚੇ ਰੁੱਖ ਜਿਨ੍ਹਾਂ ਨੂੰ ਗੁੱਥਵੇ' ਗੁੱਛੇ ਲੱਗਦੇ ਹਨ। رِّزۡقًا لِّلۡعِبَادِۖ وَأَحۡيَيۡنَا بِهِۦ بَلۡدَةً مَّيۡتًاۚ كَذَٰلِكَ ٱلۡخُرُوجُ ١١ਇਨਸਾਨਾਂ ਦੇ ਰਿਜ਼ਕ ਲਈ ਅਤੇ ਅਸੀਂ ਉਸ ਦੇ ਰਾਹੀਂ ਮ੍ਰਿਤ ਧਰਤੀ ਨੂੰ ਜੀਵਿਤ ਕਰ ਦਿੱਤਾ। ਇਸ ਤਰ੍ਹਾਂ ਹੀ (ਕਿਆਮਤ ਵਾਲੇ ਦਿਨ) ਧਰਤੀ ਵਿੱਚੋਂ ਨਿਕਲਣਾ ਹੋਵੇਗਾ। كَذَّبَتۡ قَبۡلَهُمۡ قَوۡمُ نُوحٍ وَأَصۡحَٰبُ ٱلرَّسِّ وَثَمُودُ ١٢ਇਸ ਤੋਂ ਪਹਿਲਾਂ ਨੂਹ ਦੀ ਕੌਮ, ਅਰ-ਰਸ (ਖੂਹ) ਵਾਲੇ ਅਤੇ ਸਮੂਦ ਦੇ ਲੋਕ। وَعَادٌ وَفِرۡعَوۡنُ وَإِخۡوَٰنُ لُوطٍ ١٣ਅਤੇ ਆਦ, ਫਿਰਾਔਨ ਅਤੇ ਲੂਤ ਦੇ ਭਰਾ। وَأَصۡحَٰبُ ٱلۡأَيۡكَةِ وَقَوۡمُ تُبَّعٍۚ كُلٌّ كَذَّبَ ٱلرُّسُلَ فَحَقَّ وَعِيدِ ١٤ਅਤੇ ਐਕਾ (ਵਣ) ਵਾਲੇ ਅਤੇ ਤਬਾਅ ਦੀ ਕੌਮ ਨੇ ਵੀ ਝੁਠਲਾਇਆ। ਸਾਰਿਆਂ ਨੇ ਪੈਗਬਰਾਂ ਨੂੰ ਝੁਠਲਾਇਆ। ਸੋ ਮੇਰਾ ਉਨ੍ਹਾਂ ਨੂੰ ਡਰਾਉਣਾ ਅਸਲ ਵਿਚ ਘੱਟ ਕੇ ਰਹੇਗਾ। أَفَعَيِينَا بِٱلۡخَلۡقِ ٱلۡأَوَّلِۚ بَلۡ هُمۡ فِي لَبۡسٍ مِّنۡ خَلۡقٍ جَدِيدٍ ١٥ਕੀ ਅਸੀਂ ਪਹਿਲੀ ਵਾਰ ਮੈਂਦਾ ਕਰਨ ਤੋਂ ਥੱਕੇ ਰਹੇ?ਸਗੋਂ ਇਹ ਲੋਕ ਨਵੇਂ ਸਿਰੇ ਤੋਂ ਧੈਦਾ ਕਰਨ ਵੱਲੋਂ ਸ਼ੱਕ ਵਿਚ ਹਨ। وَلَقَدۡ خَلَقۡنَا ٱلۡإِنسَٰنَ وَنَعۡلَمُ مَا تُوَسۡوِسُ بِهِۦ نَفۡسُهُۥۖ وَنَحۡنُ أَقۡرَبُ إِلَيۡهِ مِنۡ حَبۡلِ ٱلۡوَرِيدِ ١٦ਅਤੇ ਅਸੀਂ ਮਨੁੱਖ ਨੂੰ ਪੈਦਾ ਕੀਤਾ ਅਤੇ ਅਸੀਂ ਜਾਣਦੇ ਹਾਂ ਉਨ੍ਹਾਂ ਗੱਲਾਂ ਨੂੰ ਜਿਹੜੀਆਂ ਉਸ ਦੇ ਦਿਲ ਵਿਚ ਆਉਂਦੀਆਂ ਹਨ ਅਤੇ ਅਸੀਂ ਉਸ ਦੀ ਗਰਦਨ إِذۡ يَتَلَقَّى ٱلۡمُتَلَقِّيَانِ عَنِ ٱلۡيَمِينِ وَعَنِ ٱلشِّمَالِ قَعِيدٌ ١٧ਦੀ ਨਸ ਤੋਂ ਵੀ ਜ਼ਿਆਦਾ ਉਸ ਦੇ ਨੇੜੇ ਹਾਂ। ਜਦੋਂ ਦੋ ਲਿਖਣ ਵਾਲੇ (ਫ਼ਰਿਸ਼ਤੇ) ਲਿਖਦੇ ਰਹਿੰਦੇ ਹਨ ਜਿਹੜੇ ਕਿ ਸੱਜੇ-ਖੱਬੇ ਬੈਠਦੇ ਹਨ। مَّا يَلۡفِظُ مِن قَوۡلٍ إِلَّا لَدَيۡهِ رَقِيبٌ عَتِيدٌ ١٨ਕੋਈ ਸ਼ਬਦ ਨਹੀਂ ਬੋਲਦਾ ਪਰ ਉਨ੍ਹਾਂ ਦੇ ਕੋਲ ਇੱਕ ਸਾਵਧਾਨ ਨਿਗਰਾਨ ਹਾਜ਼ਰ ਰਹਿੰਦਾ ਹੈ। وَجَآءَتۡ سَكۡرَةُ ٱلۡمَوۡتِ بِٱلۡحَقِّۖ ذَٰلِكَ مَا كُنتَ مِنۡهُ تَحِيدُ ١٩ਅਤੇ ਮੌਤ ਦੀ ਬੇਹੋਸ਼ੀ ਅਧਿਕਾਰ ਨਾਲ ਆ ਪੁੱਜੀ, ਇਹ ਉਹੀ ਚੀਜ਼ ਹੈ ਜਿਸ ਤੋਂ ਤੂੰ ਭੱਜਦਾ ਸੀ। وَنُفِخَ فِي ٱلصُّورِۚ ذَٰلِكَ يَوۡمُ ٱلۡوَعِيدِ ٢٠ਜਦੋਂ ਸ਼ਿਗਲ ਵਜਾਇਆ ਜਾਵੇਗਾ ਉਹ ਦਿਨ ਡਰਾਉਣ ਦਾ ਹੋਵੇਗਾ। وَجَآءَتۡ كُلُّ نَفۡسٍ مَّعَهَا سَآئِقٌ وَشَهِيدٌ ٢١ਹਰੇਕ ਬੰਦਾ ਇਸ ਤਰ੍ਹਾਂ (ਸਾਡੇ ਸਾਹਮਣੇ) ਆਵੇਗਾ ਕਿ ਉਸ ਦੇ ਨਾਲ ਇੱਕ ਹੱਕਣ ਵਾਲਾ ਅਤੇ ਇੱਕ ਗਵਾਹੀ ਦੇਣ ਵਾਲਾ ਹੋਵੇਗਾ। لَّقَدۡ كُنتَ فِي غَفۡلَةٍ مِّنۡ هَٰذَا فَكَشَفۡنَا عَنكَ غِطَآءَكَ فَبَصَرُكَ ٱلۡيَوۡمَ حَدِيدٌ ٢٢ਤੁਸੀਂ ਉਸ ਤੋਂ ਅਸਾਵਧਾਨ ਰਹੇ ਤਾਂ ਅਸੀਂ' ਤੁਹਾਡੇ ਉੱਪਰ ਤੋਂ ਪਰਦਾ ਹਟਾ ਦਿੱਤਾ ਤਾਂ ਅੱਜ ਤੁਹਾਡੀ ਨਿਗ੍ਹਾ ਬਹੁਤ ਤੇਜ਼ ਹੈ। وَقَالَ قَرِينُهُۥ هَٰذَا مَا لَدَيَّ عَتِيدٌ ٢٣ਅਤੇ ਉਸ ਦੇ ਨਾਲ ਦਾ ਫ਼ਰਿਸ਼ਤਾ ਆਖੋਗਾ ਕਿ ਇਹ, ਜਿਹੜਾ ਮੇਰੇ ਕੋਲ ਸੀ, ਹਾਜ਼ਿਰ ਹੈ। أَلۡقِيَا فِي جَهَنَّمَ كُلَّ كَفَّارٍ عَنِيدٍ ٢٤ਨਰਕ ਵਿਚ ਸੁੱਟ ਦਿਉ ਅਹਿਸਾਨ ਕੁਲਾਉਣ ਵਾਲੇ ਅਤੇ ਸੱਚਾਈ ਨਾਲ ਵੈਰ ਰੱਖਣ ਵਾਲੇ ਨੂੰ। مَّنَّاعٍ لِّلۡخَيۡرِ مُعۡتَدٍ مُّرِيبٍ ٢٥ਨੇਕੀ ਤੋਂ ਰੋਕਣ ਵਾਲਾ, ਹੱਦਾਂ ਨੂੰ ਪਾਰ ਕਰਨ ਵਾਲਾ ਅਤੇ ਸ਼ੱਕ ਪਾਉਣ ਵਾਲਾ। ٱلَّذِي جَعَلَ مَعَ ٱللَّهِ إِلَٰهًا ءَاخَرَ فَأَلۡقِيَاهُ فِي ٱلۡعَذَابِ ٱلشَّدِيدِ ٢٦ਜਿਸ ਨੇ ਅੱਲਾਹ ਦੇ ਬਰਾਬਰ ਦੂਜੇ ਸ਼ਰੀਕ ਬਣਾਏ। ਸੋ ਇਸ ਨੂੰ ਸੁੱਟ ਦਿਉ ਸਖ਼ਤ ਸਜ਼ਾ ਵਿੱਚ। ۞ قَالَ قَرِينُهُۥ رَبَّنَا مَآ أَطۡغَيۡتُهُۥ وَلَٰكِن كَانَ فِي ضَلَٰلِۭ بَعِيدٍ ٢٧ਇਸ ਦਾ ਸਾਥੀ (ਸ਼ੈਤਾਨ) ਆਖੇਗਾ ਕਿ ਹੇ ਸਾਡੇ ਪਾਲਣਹਾਰ! ਮੈਂ ਇਸ ਬਾਗ਼ੀ ਨੂੰ ਨਹੀਂ ਬਣਾਇਆ ਸਗੋਂ ਇਹ ਖ਼ੁਦ ਰਸਤਾ ਭੁੱਲਿਆ ਹੋਇਆ ਦੂਰ ਜਾ ਡਿੱਗਿਆ ਸੀ। قَالَ لَا تَخۡتَصِمُواْ لَدَيَّ وَقَدۡ قَدَّمۡتُ إِلَيۡكُم بِٱلۡوَعِيدِ ٢٨ਹੁਕਮ ਹੋਵੇਗਾ, ਮੇਰੇ ਸਾਹਮਣੇ ਝਗੜਾ ਨਾ ਕਰੋ ਅਤੇ ਮੈਂ' ਤੁਹਾਨੂੰ ਪਹਿਲਾਂ ਹੀ ਸਜ਼ਾ ਤੋਂ ਸਾਵਧਾਨ ਕਰ ਦਿੱਤਾ ਸੀ। مَا يُبَدَّلُ ٱلۡقَوۡلُ لَدَيَّ وَمَآ أَنَا۠ بِظَلَّٰمٍ لِّلۡعَبِيدِ ٢٩ਇੱਥੇ ਮੇਰੇ ਗੱਲਾਂ ਬਦਲੀਆਂ ਨਹੀਂ ਜਾਂਦੀਆਂ ਅਤੇ ਮੈਂ ਬੰਦਿਆਂ ਉੱਤੇ ਜ਼ੁਲਮ ਕਰਨ ਵਾਲਾ ਨਹੀਂ। يَوۡمَ نَقُولُ لِجَهَنَّمَ هَلِ ٱمۡتَلَأۡتِ وَتَقُولُ هَلۡ مِن مَّزِيدٍ ٣٠ਜਿਸ ਦਿਨ ਅਸੀਂ ਨਰਕ ਨੂੰ ਆਖਾਂਗੇ, ਕੀ ਤੂੰ ਭਰ ਗਇਆ ਹੈਂ ਉਹ ਆਖੇਗਾ ਕੀ ਕੂਝ ਹੋਰ ਵੀ ਹੈ وَأُزۡلِفَتِ ٱلۡجَنَّةُ لِلۡمُتَّقِينَ غَيۡرَ بَعِيدٍ ٣١ਅਤੇ ਜੰਨਤ ਨੂੰ ਡਰਨ ਵਾਲਿਆਂ ਦੇ ਨੇੜੇ ਲਿਆਂਦਾ ਜਾਵੇਗਾ। ਕੁਝ ਵੀ ਦੂਰ ਨਾ ਹੋਵੇਗਾ هَٰذَا مَا تُوعَدُونَ لِكُلِّ أَوَّابٍ حَفِيظٍ ٣٢ਇਹ ਹੈ ਉਹ ਚੀਜ਼ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾਂਦਾ ਸੀ। ਹਰੇਕ ਰੂਜਅ (ਅੱਲਾਹ ਵੱਲ ਮੁੜਨ ਵਾਲਾ) ਵਾਲੇ ਅਤੇ ਯਾਦ ਰੱਖਣ ਵਾਲੇ ਲਈ। مَّنۡ خَشِيَ ٱلرَّحۡمَٰنَ بِٱلۡغَيۡبِ وَجَآءَ بِقَلۡبٍ مُّنِيبٍ ٣٣ਜਿਹੜਾ ਬੰਦਾ ਬਿਨ੍ਹਾਂ ਦੇਖੇ ਰਹਿਮਾਨ ਤੋਂ ਡਰਿਆ ਅਤੇ ਰੂਜਅ ਵਾਲਾ ਦਿਲ ਲੈ ਕੇ ਆਇਆ। ٱدۡخُلُوهَا بِسَلَٰمٍۖ ذَٰلِكَ يَوۡمُ ٱلۡخُلُودِ ٣٤ਦਾਖ਼ਲ ਹੋ ਜਾਉ ਇਸ (ਜੰਨਤ) ਵਿਚ ਸਲਾਮਤੀ ਨਾਲ ਹਮੇਸ਼ਾ ਰਹੇਗਾ। لَهُم مَّا يَشَآءُونَ فِيهَا وَلَدَيۡنَا مَزِيدٌ ٣٥ਉੱਤੇ ਉਨ੍ਹਾਂ ਲਈ ਉਹ ਸਾਰਾ ਕੁਝ ਹੋਵੇਗਾ ਜਿਹੜਾ ਉਹ ਚਾਹੁੰਣਗੇ। ਸਾਡੇ ਕੋਲ ਹੋਰ ਵੀ ਜ਼ਿਆਦਾ ਹੈ। وَكَمۡ أَهۡلَكۡنَا قَبۡلَهُم مِّن قَرۡنٍ هُمۡ أَشَدُّ مِنۡهُم بَطۡشًا فَنَقَّبُواْ فِي ٱلۡبِلَٰدِ هَلۡ مِن مَّحِيصٍ ٣٦ਅਤੇ ਅਸੀਂ' ਉਨ੍ਹਾਂ ਤੋਂ ਪਹਿਲਾਂ ਕਿੰਨੀਆਂ ਹੀ ਕੌਮਾਂ ਨੂੰ ਨਸ਼ਟ ਕਰ ਚੁੱਕੇ ਹਾਂ ਅਤੇ ਉਹ ਤਾਕਤ ਵਿਚ ਵੀ ਇਨ੍ਹਾਂ ਤੋਂ ਕਿਤੇ ਵੱਧ ਸਨ। ਸੋ ਉਨ੍ਹਾਂ ਨੇ ਦੇਸ਼ਾਂ ਨੂੰ ਛਾਣ ਮਾਰਿਆ, ਕਿ ਹੈ ਕੋਈ ਕਿਤੇ ਸ਼ਰਣ ਲੈਣ ਦੀ ਥਾਂ। إِنَّ فِي ذَٰلِكَ لَذِكۡرَىٰ لِمَن كَانَ لَهُۥ قَلۡبٌ أَوۡ أَلۡقَى ٱلسَّمۡعَ وَهُوَ شَهِيدٌ ٣٧ਇਸ ਵਿਚ ਸਿੱਖਿਆ ਹੈ ਉਸ ਬੰਦੇ ਲਈ ਜਿਸ ਦੇ ਕੋਲ ਦਿਲ ਹੋਵੇ ਜਾਂ ਉਹ ਤਨ ਲਾ ਕੇ ਧਿਆਨ ਨਾਲ ਸੁਣਦਾ ਹੋਵੇ। وَلَقَدۡ خَلَقۡنَا ٱلسَّمَٰوَٰتِ وَٱلۡأَرۡضَ وَمَا بَيۡنَهُمَا فِي سِتَّةِ أَيَّامٍ وَمَا مَسَّنَا مِن لُّغُوبٍ ٣٨ਅਤੇ ਅਸੀਂ ਆਕਾਸ਼ਾਂ, ਧਰਤੀ ਅਤੇ ਜਿਹੜਾ ਕੁਝ ਇਨ੍ਹਾਂ ਦੇ ਵਿਚ ਹੈ ਨੂੰ ਛੇ ਦਿਨਾਂ ਵਿਚ ਬਣਾਇਆ ਅਤੇ ਸਾਨੂੰ ਥਕਾਵਟ ਨਹੀਂ ਹੋਈ। فَٱصۡبِرۡ عَلَىٰ مَا يَقُولُونَ وَسَبِّحۡ بِحَمۡدِ رَبِّكَ قَبۡلَ طُلُوعِ ٱلشَّمۡسِ وَقَبۡلَ ٱلۡغُرُوبِ ٣٩ਤਾਂ ਜੋ ਕੂਝ ਉਹ ਕਹਿੰਦੇ ਹਨ ਉਸ ਤੇ ਧੀਰਜ ਰੱਖੋ ਅਤੇ ਆਪਣੇ ਰੱਬ ਦੀ ਸਿਫ਼ਤ ਸਲਾਹ ਪ੍ਰਸੰਸਾ ਦੇ ਨਾਲ ਕਰੋ, ਸੂਰਜ ਨਿਕਲਣ ਤੋਂ ਪਹਿਲਾਂ ਅਤੇ ਉਸ ਦੇ ਡੁੱਬਣ ਤੋਂ ਪਹਿਲਾਂ। وَمِنَ ٱلَّيۡلِ فَسَبِّحۡهُ وَأَدۡبَٰرَ ٱلسُّجُودِ ٤٠ਅਤੇ ਰਾਤ ਨੂੰ ਵੀ ਸਿਜਦਿਆਂ ਤੋਂ ਬਾਅਦ ਉਸ ਦੀ ਸਿਫ਼ਤ ਸਲਾਹ ਕਰੋਂ। وَٱسۡتَمِعۡ يَوۡمَ يُنَادِ ٱلۡمُنَادِ مِن مَّكَانٍ قَرِيبٍ ٤١ਅਤੇ ਕੰਨ ਲਗਾ ਕੇ ਰੱਖੋ ਕਿ ਜਿਸ ਦਿਨ ਪੁਕਾਰਣ ਵਾਲਾ ਬਹੁਤ ਨੇੜੇ ਤੋਂ ਪੁਕਾਰੇਗਾ। يَوۡمَ يَسۡمَعُونَ ٱلصَّيۡحَةَ بِٱلۡحَقِّۚ ذَٰلِكَ يَوۡمُ ٱلۡخُرُوجِ ٤٢ਜਿਸ ਦਿਨ ਲੋਕ ਯਕੀਨਨ ਹੀ ਚਿੰਘਾੜ ਨੂੰ ਸੁਣਨਗੇ, ਉਹ (ਧਰਤੀ ਵਿਚੋਂ) ਨਿਕਲਣ ਦਾ ਦਿਨ ਹੋਵੇਗਾ। إِنَّا نَحۡنُ نُحۡيِۦ وَنُمِيتُ وَإِلَيۡنَا ٱلۡمَصِيرُ ٤٣ਬੇਸ਼ੱਕ ਅਸੀਂ ਹੀ ਜੀਵਿਤ ਕਰਦੇ ਹਾਂ ਅਤੇ ਅਸੀਂ ਹੀ ਮੌਤ ਦਿੰਦੇ ਹਾਂ ਅਤੇ ਸਾਡੇ ਵੱਲ ਹੀ ਵਾਪਿਸ ਮੁੜਣਾ ਹੈ। يَوۡمَ تَشَقَّقُ ٱلۡأَرۡضُ عَنۡهُمۡ سِرَاعًاۚ ذَٰلِكَ حَشۡرٌ عَلَيۡنَا يَسِيرٌ ٤٤ਇਹ ਇਕੱਠੇ ਕਰਨਾ ਸਾਨੂੰ ਸੌਖਾ ਹੈ। نَّحۡنُ أَعۡلَمُ بِمَا يَقُولُونَۖ وَمَآ أَنتَ عَلَيۡهِم بِجَبَّارٍۖ فَذَكِّرۡ بِٱلۡقُرۡءَانِ مَن يَخَافُ وَعِيدِ ٤٥ਅਸੀਂ ਜਾਣਦੇ ਹਾਂ ਜੋ ਕੁਝ ਇਹ ਲੋਕ ਕਹਿ ਰਹੇ ਹਨ। ਅਤੇ ਤੁਸੀਂ ਉਨ੍ਹਾਂ ਤੇ ਧੱਕੇਸ਼ਾਹੀ ਕਰਨ ਵਾਲੇ ਨਹੀਂ' ਹੋ। ਸੋ ਤੁਸੀਂ ਕੁਰਆਨ ਦੇ ਰਾਹੀ' ਉਸ ਬੰਦੇ ਨੂੰ ਉਪਦੇਸ਼ ਦੇਵੇਂ ਜਿਹੜਾ ਮੇਰੇ ਡਰਾਉਣ ਦੇ ਨਾਲ ਡਰੇ।

Translation: Dr. Muhamad Habib, Bhai Harpreet Singh, Maulana Wahiduddin Khan.