ملة الإسلام

السورة 85 · 22 آية · Dr. Muhamad Habib, Bhai Harpreet Singh, Maulana Wahiduddin Khan

سورة البروج باللغة البنجابية

السورة بالعربية مع التفسير استمع إلى سورة البروج (1,332 قارئاً)
مكيةسورة البروج٢٢ آية

بِسۡمِ ٱللَّهِ ٱلرَّحۡمَٰنِ ٱلرَّحِيمِ

وَٱلسَّمَآءِ ذَاتِ ٱلۡبُرُوجِ ١ਸਹੂੰ ਹੈ ਬੂਰਜਾਂ (ਤਾਰਾ ਮੰਡਲ) ਵਾਲੇ ਅਸਮਾਨ ਦੀ। وَٱلۡيَوۡمِ ٱلۡمَوۡعُودِ ٢ਅਤੇ ਵਾਅਦੇ ਵਾਲੇ ਦਿਨ ਦੀ। وَشَاهِدٍ وَمَشۡهُودٍ ٣ਅਤੇ ਦੇਖਣ ਵਾਲੇ ਦੀ ਅਤੇ ਜਿਹੜਾ ਦੇਖਿਆ ਗਿਆ। قُتِلَ أَصۡحَٰبُ ٱلۡأُخۡدُودِ ٤ਨਾਸ਼ ਹੋਏ ਖਾਈ ਵਾਲੇ। ٱلنَّارِ ذَاتِ ٱلۡوَقُودِ ٥ਜਿਨ੍ਹਾਂ ਵਿਚ ਭਟਕਦੇ ਹੋਏ ਬਾਲਣ ਦੀ ਅੱਗ ਸੀ। إِذۡ هُمۡ عَلَيۡهَا قُعُودٌ ٦ਜਦੋਂ ਕਿ ਉਹ ਉਸ ਤੇ ਬੈਠੇ ਹੋਏ ਸਨ। وَهُمۡ عَلَىٰ مَا يَفۡعَلُونَ بِٱلۡمُؤۡمِنِينَ شُهُودٌ ٧ਅਤੇ ਜੋ ਕੂਝ ਉਹ ਈਮਾਨ ਲਿਆਉਣ ਵਾਲਿਆਂ ਨਾਲ ਕਰ ਰਹੇ ਸਨ। ਉਹ ਉਸ ਨੂੰ ਦੇਖ ਰਹੇ ਸੀ। وَمَا نَقَمُواْ مِنۡهُمۡ إِلَّآ أَن يُؤۡمِنُواْ بِٱللَّهِ ٱلۡعَزِيزِ ٱلۡحَمِيدِ ٨ਅਤੇ ਉਨ੍ਹਾਂ ਨਾਲ ਉਸ ਦਾ ਵੈਰ ਇਸ ਤੋਂ ਬਿਨਾ ਹੋਰ ਕਿਸੇ ਕਾਰਨ ਨਹੀਂ ਸੀ, ਕਿ ਉਹ ਉਸ ਅੱਲਾਹ ਉੱਪਰ ਈਮਾਨ ਲਿਆਏ, ਜਿਹੜਾ ਤਾਕਤਵਰ ਅਤੇ ਪ੍ਰਸੰਸਾ ਵਾਲਾ ਹੈ। ٱلَّذِي لَهُۥ مُلۡكُ ٱلسَّمَٰوَٰتِ وَٱلۡأَرۡضِۚ وَٱللَّهُ عَلَىٰ كُلِّ شَيۡءٍ شَهِيدٌ ٩ਧਰਤੀ ਅਤੇ ਅਸਮਾਨਾਂ ਵਿਚ ਉਸ ਦਾ ਹੀ ਸਾਮਰਾਜ ਹੈ ਅਤੇ ਅੱਲਾਹ ਹਰ ਚੀਜ਼ ਨੂੰ ਦੇਖ ਰਿਹਾ ਹੈ। إِنَّ ٱلَّذِينَ فَتَنُواْ ٱلۡمُؤۡمِنِينَ وَٱلۡمُؤۡمِنَٰتِ ثُمَّ لَمۡ يَتُوبُواْ فَلَهُمۡ عَذَابُ جَهَنَّمَ وَلَهُمۡ عَذَابُ ٱلۡحَرِيقِ ١٠ਜਿਨ੍ਹਾਂ ਲੋਕਾਂ ਨੇ ਮੋਮਿਨ ਮਰਦਾਂ ਅਤੇ ਮੌਮਿਨ ਔਰਤਾਂ ਨੂੰ ਦੁੱਖ ਦਿੱਤੇ, ਫਿਰ ਤੌਬਾ ਨਾ ਕੀਤੀ, ਤਾਂ ਉਨ੍ਹਾਂ ਲਈ ਨਰਕ ਦੀ ਸਜ਼ਾ ਹੈ। إِنَّ ٱلَّذِينَ ءَامَنُواْ وَعَمِلُواْ ٱلصَّٰلِحَٰتِ لَهُمۡ جَنَّٰتٌ تَجۡرِي مِن تَحۡتِهَا ٱلۡأَنۡهَٰرُۚ ذَٰلِكَ ٱلۡفَوۡزُ ٱلۡكَبِيرُ ١١ਅਤੇ ਉਨ੍ਹਾਂ ਲਈ ਸੜਨ ਦੀ ਸਜ਼ਾ ਹੈ। ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ, ਉਨ੍ਹਾਂ ਲਈ (ਉਹ) ਬਾਗ਼ ਹਨ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਇਹ ਵੱਡੀ ਸਫ਼ਲਤਾ ਹੈ। إِنَّ بَطۡشَ رَبِّكَ لَشَدِيدٌ ١٢ਬੇਸ਼ੱਕ ਤੇਰੇ ਰੱਬ ਦੀ ਪਕੜ ਬੜੀ ਸਖ਼ਤ ਹੈ। إِنَّهُۥ هُوَ يُبۡدِئُ وَيُعِيدُ ١٣ਉਹ ਹੀ ਆਰੰਭ ਕਰਦਾ ਹੈ ਅਤੇ ਉਹ ਹੀ ਦੂਜੀ ਵਾਰ ਜਿਉਂਦਾ ਕਰੇਗਾ। وَهُوَ ٱلۡغَفُورُ ٱلۡوَدُودُ ١٤ਅਤੇ ਉਹ ਹੀ ਮੁਆਫ਼ੀ ਦੇਣ ਵਾਲਾ ਹੈ। ਪ੍ਰੇਮ ਕਰਨ ਵਾਲਾ ਹੈ। ذُو ٱلۡعَرۡشِ ٱلۡمَجِيدُ ١٥ਉੱਚੇ ਸਿੰਘਾਸਨਾਂ ਦਾ ਮਾਲਕ। فَعَّالٌ لِّمَا يُرِيدُ ١٦ਜੋ ਚਾਹੁੰਦਾ ਹੈ ਕਰ ਦਿੰਦਾ ਹੈ। هَلۡ أَتَىٰكَ حَدِيثُ ٱلۡجُنُودِ ١٧ਕੀ ਤੁਹਾਨੂੰ ਫੌਜਾਂ ਦੀ ਖ਼ਬਰ ਪੁੱਜੀ ਹੈ। فِرۡعَوۡنَ وَثَمُودَ ١٨ਫਿਰਔਨ ਅਤੇ ਸਮੂਦ ਦੀ। بَلِ ٱلَّذِينَ كَفَرُواْ فِي تَكۡذِيبٍ ١٩ਸਗੋਂ ਇਹ ਅਵੱਗਿਆਕਾਰੀ ਝੁਠਲਾਉਣ ਲੱਗੇ ਹੋਏ ਹਨ। وَٱللَّهُ مِن وَرَآئِهِم مُّحِيطُۢ ٢٠ਅਤੇ ਅੱਲਾਹ ਨੇ ਉਸ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਹੈ। بَلۡ هُوَ قُرۡءَانٌ مَّجِيدٌ ٢١ਸਗੋਂ ਉਹ ਇੱਕ ਗੋਰਵਸ਼ਾਲੀ ਕੁਰਆਨ ਹੈ। فِي لَوۡحٍ مَّحۡفُوظِۭ ٢٢ਲੋਹ-ਏ-ਮਹਿਫੂਜ਼ ਵਿਚ ਲਿਖਿਆ ਹੋਇਆ ਹੈ।

الترجمة: Dr. Muhamad Habib, Bhai Harpreet Singh, Maulana Wahiduddin Khan.