ملة الإسلام

السورة 56 · 96 آية · Dr. Muhamad Habib, Bhai Harpreet Singh, Maulana Wahiduddin Khan

سورة الواقعة باللغة البنجابية

السورة بالعربية مع التفسير استمع إلى سورة الواقعة (1,362 قارئاً)
مكيةسورة الواقعة٩٦ آية

بِسۡمِ ٱللَّهِ ٱلرَّحۡمَٰنِ ٱلرَّحِيمِ

إِذَا وَقَعَتِ ٱلۡوَاقِعَةُ ١ਜਦੋਂ ਹੋਣ ਵਾਲੀ ਘਟਨਾ ਹੋ ਜਾਵੇਗੀ। لَيۡسَ لِوَقۡعَتِهَا كَاذِبَةٌ ٢ਉਸ ਦੇ ਵਾਪਰਨ ਵਿਚ ਕੋਈ ਝੂਠ ਨਹੀਂ। خَافِضَةٌ رَّافِعَةٌ ٣ਉਹ ਨੀਂਵਾ ਅਤੇ ਉੱਚਾ ਕਰਨ ਵਾਲੀ ਹੋਵੇਗੀ। إِذَا رُجَّتِ ٱلۡأَرۡضُ رَجًّا ٤ਜਦੋਂ ਧਰਤੀ ਹਿਲਾ ਦਿੱਤੀ ਜਾਵੇਗੀ। وَبُسَّتِ ٱلۡجِبَالُ بَسًّا ٥ਅਤੇ ਪਹਾੜ ਟੁੱਟ ਕੇ ਚੂਰਾ ਚੂਰਾ ਹੋ ਜਾਣਗੇ। فَكَانَتۡ هَبَآءً مُّنۢبَثًّا ٦ਫਿਰ ਉਹ ਖਿੱਲਰੀ ਹੋਈ ਧੂੜ ਸਣ ਕੇ ਰਹਿ ਜਾਣਗੇ। وَكُنتُمۡ أَزۡوَٰجًا ثَلَٰثَةً ٧ਅਤੇ ਤੁਸੀਂ ਲੋਕ ਤਿੰਨ ਤਰ੍ਹਾਂ ਦੇ ਹੋ ਜਾਵੇਂਗੇ। فَأَصۡحَٰبُ ٱلۡمَيۡمَنَةِ مَآ أَصۡحَٰبُ ٱلۡمَيۡمَنَةِ ٨ਫਿਰ ਸੱਜੇ ਹੱਥ ਵਾਲੇ, ਕੀ ਖੂਬ ਹਨ। وَأَصۡحَٰبُ ٱلۡمَشۡـَٔمَةِ مَآ أَصۡحَٰبُ ٱلۡمَشۡـَٔمَةِ ٩ਅਤੇ ਖੱਬੇ ਹੱਥ ਵਾਲੇ (ਅਫਸੋਸ), ਖੱਬੇ ਹੱਥ ਵਾਲੇ ਕਿਹੋ ਜਿਹੇ ਬੂਰੇ ਹਨ। وَٱلسَّٰبِقُونَ ٱلسَّٰبِقُونَ ١٠ਅਤੇ ਅੱਗੇ ਵਾਲੇ ਤਾਂ ਅੱਗੇ ਵਾਲੇ ਹੀ ਹਨ। أُوْلَٰٓئِكَ ٱلۡمُقَرَّبُونَ ١١ਉਹ ਨੇੜੇ ਰਹਿਣ ਵਾਲੇ ਲੋਕ ਹਨ। فِي جَنَّٰتِ ٱلنَّعِيمِ ١٢ਨਿਅਮਤਾਂ ਦੇ ਬਾਗ਼ਾਂ ਵਿੱਚ। ثُلَّةٌ مِّنَ ٱلۡأَوَّلِينَ ١٣ਉਨ੍ਹਾਂ ਦੀ ਵੱਡੀ ਸੰਖਿਆਂ ਪਹਿਲੇ ਲੋਕਾਂ ਵਿਚ ਹੋਵੇਗੀ। وَقَلِيلٌ مِّنَ ٱلۡأٓخِرِينَ ١٤ਅਤੇ ਥੋੜ੍ਹੇ ਪਿਛਲਿਆਂ ਵਿਚੋਂ ਹੋਣਗੇ। عَلَىٰ سُرُرٍ مَّوۡضُونَةٍ ١٥(ਹੀਰੇ ਮੋਤੀਆਂ ਨਾਲ) ਜੜਾਊ ਤਖ਼ਤਾਂ ਤੇ। مُّتَّكِـِٔينَ عَلَيۡهَا مُتَقَٰبِلِينَ ١٦ਸਿਰ੍ਹਾਣਾ ਲਾ ਕੇ ਆਹਮਣੇ ਸਾਹਮਣੇ ਬੈਠੇ ਹੋਣਗੇ। يَطُوفُ عَلَيۡهِمۡ وِلۡدَٰنٌ مُّخَلَّدُونَ ١٧ਉਨ੍ਹਾਂ ਦੇ ਕੋਲ ਹਮੇਸ਼ਾਂ ਰਹਿਣ ਵਾਲੇ ਬੱਚੇ (ਨੌਜਵਾਨ) ਘੁੰਮ ਰਹੇ ਹੋਣਗੇ। بِأَكۡوَابٍ وَأَبَارِيقَ وَكَأۡسٍ مِّن مَّعِينٍ ١٨ਕੱਪ ਅਤੇ ਜੱਗ ਲੈ ਕੇ ਅਤੇ ਵਧੀਆ ਸ਼ਰਾਬ ਦਾ ਪਿਆਲਾ। لَّا يُصَدَّعُونَ عَنۡهَا وَلَا يُنزِفُونَ ١٩ਉਸ ਨਾਲ ਨਾ ਸਿਰ ਦੁੱਖੇਗਾ ਨਾ ਬੁੱਧੀ ਵਿਚ ਵਿਕਾਰ ਆਵੇਗਾ। وَفَٰكِهَةٍ مِّمَّا يَتَخَيَّرُونَ ٢٠ਅਤੇ ਫ਼ਲ ਜਿਹੜੇ ਉਹ ਚਾਹੁੰਣ ਜ਼ੁਣ ਲੈਣ। وَلَحۡمِ طَيۡرٍ مِّمَّا يَشۡتَهُونَ ٢١ਅਤੇ ਪੰਛੀਆਂ ਦਾ ਉਹ ਮਾਸ ਜਿਹੜਾ ਉਨ੍ਹਾਂ ਨੂੰ ਪਸੰਦ ਹੋਵੇ। وَحُورٌ عِينٌ ٢٢ਅਤੇ ਵੱਡੀਆਂ ਅੱਖਾਂ ਵਾਲੀਆਂ (ਖੂਬਸੂਰਤ) ਹੂਰਾਂ। كَأَمۡثَٰلِ ٱللُّؤۡلُوِٕ ٱلۡمَكۡنُونِ ٢٣ਜਿਵੇਂ ਢੱਕੇ ਹੋਏ ਮੋਤੀ ਦੇ ਦਾਣੇ। جَزَآءَۢ بِمَا كَانُواْ يَعۡمَلُونَ ٢٤ਫ਼ਲ ਉਨ੍ਹਾਂ ਕਰਮਾਂ ਦਾ ਜਿਹੜੇ ਉਹ ਕਰਦੇ ਸਨ। لَا يَسۡمَعُونَ فِيهَا لَغۡوًا وَلَا تَأۡثِيمًا ٢٥ਉਸ ਵਿਚ ਉਹ ਕੋਈ ਵਿਅਰਥ ਅਤੇ ਪਾਪ ਦੀ ਗੱਲ ਨਹੀਂ ਸੁਣਨਗੇ। إِلَّا قِيلًا سَلَٰمًا سَلَٰمًا ٢٦ਪਰੰਤੂ ਸਿਰਫ਼ ਉਨ੍ਹਾਂ ਨੂੰ ਸਲਾਮ ਹੋਵੇਗਾ। وَأَصۡحَٰبُ ٱلۡيَمِينِ مَآ أَصۡحَٰبُ ٱلۡيَمِينِ ٢٧ਅਤੇ ਸੱਜੇ ਵਾਲੇ, ਕੀ ਖੂਬ ਹਨ ਸੱਜੇ ਵਾਲੇ। فِي سِدۡرٍ مَّخۡضُودٍ ٢٨ਬੇਰ ਦੇ ਰੁੱਖਾਂ ਵਿਚ ਜਿਨ੍ਹਾਂ ਵਿਚ ਕੰਡਾ ਨਹੀਂ। وَطَلۡحٍ مَّنضُودٍ ٢٩ਅਤੇ ਕੇਲਿਆਂ ਦੇ ਗੁੱਛੇ وَظِلٍّ مَّمۡدُودٍ ٣٠ਅਤੇ ਫੈਲੀ ਹੋਈ ਛਾਂ। وَمَآءٍ مَّسۡكُوبٍ ٣١ਅਤੇ ਵਗਦਾ ਹੋਇਆ ਪਾਣੀ। وَفَٰكِهَةٍ كَثِيرَةٍ ٣٢ਅਤੇ ਭਾਂਤ ਭਾਂਤ ਦੇ ਫ਼ਲ। لَّا مَقۡطُوعَةٍ وَلَا مَمۡنُوعَةٍ ٣٣ਜਿਹੜੇ ਨਾ ਖ਼ਤਮ ਹੋਣਗੇ। ਅਤੇ ਨਾ ਉਨ੍ਹਾਂ ਨੂੰ ਕੋਈ ਰੋਕ ਟੋਕ ਹੋਵੇਗੀ। وَفُرُشٍ مَّرۡفُوعَةٍ ٣٤ਅਤੇ ਉੱਚੇ ਬ਼ਿਸਤਰੇ। إِنَّآ أَنشَأۡنَٰهُنَّ إِنشَآءً ٣٥ਅਸੀਂ ਉਨ੍ਹਾਂ ਔਰਤਾਂ ਨੂੰ ਖਾਸ ਤੌਰ ਤੇ ਬਣਾਇਆ। فَجَعَلۡنَٰهُنَّ أَبۡكَارًا ٣٦ਫਿਰ ਉਨ੍ਹਾਂ ਨੂੰ ਕੰਵਾਰੀਆਂ ਰੱਖਿਆ ਹੈ। عُرُبًا أَتۡرَابًا ٣٧ਮਨਮੋਹਨ ਵਾਲੀਆਂ ਅਤੇ ਇੱਕ ਸਮਾਨ ਉਮਰ ਵਾਲੀਆਂ। لِّأَصۡحَٰبِ ٱلۡيَمِينِ ٣٨ਸੱਜੇ ਵਾਲਿਆਂ ਲਈ। ثُلَّةٌ مِّنَ ٱلۡأَوَّلِينَ ٣٩ਅਗਲਿਆਂ ਵਿੱਚੋਂ ਇੱਕ ਸਮੂਹ ਹੋਂਵੇਗਾ। وَثُلَّةٌ مِّنَ ٱلۡأٓخِرِينَ ٤٠ਅਤੇ ਪਿਛਲਿਆਂ ਵਿਚੋਂ ਵੀ ਇੱਕ ਵੱਡਾ ਸਮੂਹ ਹੋਂਵੇਗਾ। وَأَصۡحَٰبُ ٱلشِّمَالِ مَآ أَصۡحَٰبُ ٱلشِّمَالِ ٤١ਅਤੇ ਖੱਬੇ ਵਾਲੇ, ਕਿਹੋ ਜਿਹੇ ਬੂਰੇ ਹਨ ਖੱਬੇ ਵਾਲੇ। فِي سَمُومٍ وَحَمِيمٍ ٤٢ਅੱਗ ਵਿਚ ਅਤੇ ਖੌਲਦੇ ਹੋਏ ਪਾਣੀ ਵਿੱਚ। وَظِلٍّ مِّن يَحۡمُومٍ ٤٣ਅਤੇ ਕਾਲੇ ਧੂੰਏ ਦੀ ਛਾਂ ਵਿੱਚ। لَّا بَارِدٍ وَلَا كَرِيمٍ ٤٤ਨਾ ਠੰਢਾ ਨਾ ਚੰਗਾ ਲੱਗਣ ਵਾਲਾ। إِنَّهُمۡ كَانُواْ قَبۡلَ ذَٰلِكَ مُتۡرَفِينَ ٤٥ਇਹ ਲੋਕ ਇਸ ਤੋਂ ਪਹਿਲਾਂ ਖੁਸ਼ਹਾਲ ਸਨ। وَكَانُواْ يُصِرُّونَ عَلَى ٱلۡحِنثِ ٱلۡعَظِيمِ ٤٦ਅਤੇ ਉਹ ਵੱਡੇ ਪਾਪ ਤੇ ਅੜੇ ਰਹਿੰਦੇ ਸਨ। وَكَانُواْ يَقُولُونَ أَئِذَا مِتۡنَا وَكُنَّا تُرَابًا وَعِظَٰمًا أَءِنَّا لَمَبۡعُوثُونَ ٤٧ਅਤੇ ਉਹ ਕਹਿੰਦੇ ਸੀ, ਕਿ ਜਦੋਂ ਅਸੀਂ ਮਰ ਜਾਵਾਂਗੇ ਅਤੇ ਅਸੀਂ ਮਿੱਟੀ ਅਤੇ ਹੱਡੀਆਂ ਹੋ ਜਾਵਾਂਗੇ ਤਾਂ ਕੀ ਅਸੀਂ ਫਿਰ ਉਠਾਏ ਜਾਵਾਂਗੇ أَوَءَابَآؤُنَا ٱلۡأَوَّلُونَ ٤٨ਅਤੇ ਕੀ ਸਾਡੇ ਪਹਿਲੇ ਪਿਉ ਦਾਦੇ ਵੀ قُلۡ إِنَّ ٱلۡأَوَّلِينَ وَٱلۡأٓخِرِينَ ٤٩ਆਖੋਂ, ਕਿ ਅਗਲੇ ਤੇ ਪਿਛਲੇ। لَمَجۡمُوعُونَ إِلَىٰ مِيقَٰتِ يَوۡمٍ مَّعۡلُومٍ ٥٠ਇੱਕ ਮਿੱਥੇ ਹੋਏ ਸਮੇਂ ਦੇ ਦਿਨ ਤੇ ਸਾਰੇ ਇੱਕਠੇ ਕੀਤੇ ਜਾਵੋਗੇ। ثُمَّ إِنَّكُمۡ أَيُّهَا ٱلضَّآلُّونَ ٱلۡمُكَذِّبُونَ ٥١ਫਿਰ ਹੇ ਬਹਿਕੇ ਹੋਏ ਅਤੇ ਝੁਠਲਾਉਣ ਵਾਲਿਓ لَأٓكِلُونَ مِن شَجَرٍ مِّن زَقُّومٍ ٥٢ਜ਼ਾਕੂਮ (ਥੋਰ) ਦੇ ਰੁੱਖ ਖਾਉਗੇ। فَمَالِـُٔونَ مِنۡهَا ٱلۡبُطُونَ ٥٣ਫਿਰ ਉਸ ਨਾਲ ਆਪਣਾ ਪੇਟ ਭਰੋਗੇ। فَشَٰرِبُونَ عَلَيۡهِ مِنَ ٱلۡحَمِيمِ ٥٤ਫਿਰ ਉਸ ਤੋਂ ਬਾਅਦ ਉਬਲਦਾ ਪਾਣੀ ਪੀਉਗੇ। فَشَٰرِبُونَ شُرۡبَ ٱلۡهِيمِ ٥٥ਫਿਰ ਤਿਹਾਏ ਉਠਾ ਦੀ ਤੜ੍ਹਾਂ ਪੀਉਂਗੇ। هَٰذَا نُزُلُهُمۡ يَوۡمَ ٱلدِّينِ ٥٦ਇਹ ਉਨ੍ਹਾਂ ਦੀ ਇਨਸਾਫ਼ ਦੇ ਦਿਨ ਮਹਿਮਾਨ ਨਿਵਾਜ਼ੀ ਹੋਵੇਗੀ। نَحۡنُ خَلَقۡنَٰكُمۡ فَلَوۡلَا تُصَدِّقُونَ ٥٧ਅਸੀਂ ਤੁਹਾਨੂੰ ਪੈਦਾ ਕੀਤਾ ਹੈ ਫਿਰ ਤੁਸੀਂ ਪੁਸ਼ਟੀ ਕਿਉਂ ਨਹੀਂ ਕਰਦੇ أَفَرَءَيۡتُم مَّا تُمۡنُونَ ٥٨ਕੀ ਤੁਸੀਂ ਉਸ ਚੀਜ਼ (ਵੀਰਜ਼) ਬਾਰੇ ਵਿਚਾਰ ਕੀਤਾ ਜਿਹੜਾ ਤੁਸੀਂ (ਔਰਤਾਂ ਵੇ ਗਰਭ ਵਿੱਚ) ਟਪਕਾਉਂਦੇ ਹੋ। ءَأَنتُمۡ تَخۡلُقُونَهُۥٓ أَمۡ نَحۡنُ ٱلۡخَٰلِقُونَ ٥٩ਕੀ ਤੁਸੀ ਉਸ ਨੂੰ ਆਕਾਰ (ਇਨਸਾਨ ਬਣਾਉਂਦੇ ਹੋ) ਦਿੰਦੇ ਹੋ ਜਾਂ ਅਸੀਂ। نَحۡنُ قَدَّرۡنَا بَيۡنَكُمُ ٱلۡمَوۡتَ وَمَا نَحۡنُ بِمَسۡبُوقِينَ ٦٠ਅਸੀਂ ਤੁਹਾਡੇ ਵਿਚ ਮੌਤ ਨਿਯਤ ਕੀਤੀ ਹੈ ਅਤੇ ਅਸੀਂ_ਉਸ ਤੋਂ ਆਜਿਜ਼ (ਮਜਬੂਰ) ਨਹੀਂ। عَلَىٰٓ أَن نُّبَدِّلَ أَمۡثَٰلَكُمۡ وَنُنشِئَكُمۡ فِي مَا لَا تَعۡلَمُونَ ٦١ਕਿ ਤੁਹਾਡੀ ਜਗ੍ਹਾ ਤੇ ਤੁਹਾਡੇ ਵਰਗੇ ਪੈਦਾ ਕਰ ਦਿੱਤੇ ਜਾਣ ਅਤੇ ਤੁਹਾਨੂੰ ਅਜਿਹੇ ਰੂਪ ਵਿਚ ਬਣਾ ਦਿੱਤਾ ਜਾਵੇ, ਜਿਸ ਨੂੰ ਤੁਸੀਂ ਜਾਣਦੇ ਨਹੀਂ। وَلَقَدۡ عَلِمۡتُمُ ٱلنَّشۡأَةَ ٱلۡأُولَىٰ فَلَوۡلَا تَذَكَّرُونَ ٦٢ਅਤੇ ਤੁਸੀਂ ਪਹਿਲੇ ਜਨਮ ਨੂੰ ਜਾਣਦੇ ਹੋ?ਫਿਰ ਸਿੱਖਿਆ ਕਿਉਂ ਨਹੀਂ ਲੈਂਦੇ أَفَرَءَيۡتُم مَّا تَحۡرُثُونَ ٦٣ਕੀ ਤੁਸੀਂ ਉਸ ਚੀਜ਼ ਤੇ ਵਿਚਾਰ ਕੀਤਾ ਜਿਹੜੀ ਤੁਸੀਂ ਬੀਜਦੇ ਹੋ। ءَأَنتُمۡ تَزۡرَعُونَهُۥٓ أَمۡ نَحۡنُ ٱلزَّٰرِعُونَ ٦٤ਕੀ ਤੁਸੀ ਉਸ ਨੂੰ ਉਗਾਉਂਦੇ ਹੋ ਜਾਂ ਅਸੀਂ ਉਗਾਉਣ ਵਾਲੇ ਹਾਂ। لَوۡ نَشَآءُ لَجَعَلۡنَٰهُ حُطَٰمًا فَظَلۡتُمۡ تَفَكَّهُونَ ٦٥ਜੇਕਰ ਅਸੀਂ ਚਾਹੀਏ ਤਾਂ ਉਸ ਨੂੰ ਜ਼ੂਰ-ਜੂਰ ਕਰ ਦੇਈਏ, ਫਿਰ ਤੁਸੀਂ ਗੱਲਾਂ ਕਰਦੇ ਰਹਿ ਜਾਉ। إِنَّا لَمُغۡرَمُونَ ٦٦ਕਿ ਅਸੀਂ ਤਾਂ ਘਾਟੇ ਵਿਚ ਚਲੇ ਗਏ। بَلۡ نَحۡنُ مَحۡرُومُونَ ٦٧ਸਗੋਂ ਅਸੀਂ ਪੂਰਨ ਤੌਰ ਤੇ ਉਜੜ ਗਏ। أَفَرَءَيۡتُمُ ٱلۡمَآءَ ٱلَّذِي تَشۡرَبُونَ ٦٨ਕੀ ਤੁਸੀਂ ਵਿਚਾਰ ਕੀਤਾ ਉਸ ਪਾਣੀ ਤੇ ਜਿਹੜਾ ਤੁਸੀਂ ਪੀਂਦੇ ਹੋ। ءَأَنتُمۡ أَنزَلۡتُمُوهُ مِنَ ٱلۡمُزۡنِ أَمۡ نَحۡنُ ٱلۡمُنزِلُونَ ٦٩ਕੀ ਉਸ ਨੂੰ ਬੱਦਲਾਂ ਵਿਚੋਂ ਤੁਸੀਂ ਉਤਾਰਿਆ ਹੈ। لَوۡ نَشَآءُ جَعَلۡنَٰهُ أُجَاجًا فَلَوۡلَا تَشۡكُرُونَ ٧٠ਜਾਂ ਅਸੀਂ ਉਤਾਰਨ ਵਾਲੇ ਹਾਂ। ਜੇਕਰ ਅਸੀਂ ਚਾਹੀਏ ਤਾਂ ਉਸ ਨੂੰ ਬੇਹੱਦ ਖਾਰਾ ਕਰ ਦੇਈਏ। ਫਿਰ ਤੁਸੀਂ ਸ਼ੁਕਰ ਕਿਉਂ ਨਹੀਂ ਕਰਦੇ أَفَرَءَيۡتُمُ ٱلنَّارَ ٱلَّتِي تُورُونَ ٧١ਕੀ ਤੁਸੀਂ ਉਸ ਅੱਗ ਤੇ ਵਿਚਾਰ ਕੀਤਾ ਜਿਸ ਨੂੰ ਤੁਸੀਂ ਬਾਲਦੇ ਹੋ। ءَأَنتُمۡ أَنشَأۡتُمۡ شَجَرَتَهَآ أَمۡ نَحۡنُ ٱلۡمُنشِـُٔونَ ٧٢ਕੀ ਉਸ ਦੇ ਰੁੱਖ ਨੂੰ ਤੂਸੀਂ' ਪੈਦਾ ਕੀਤਾ ਹੈ ਜਾਂ ਅਸੀਂ' ਪੈਦਾ ਕਰਨ ਵਾਲੇ ਹਾਂ। نَحۡنُ جَعَلۡنَٰهَا تَذۡكِرَةً وَمَتَٰعًا لِّلۡمُقۡوِينَ ٧٣ਅਸੀਂ ਉਸ ਨੂੰ ਯਾਦ ਕਰਨ ਲਈ ਬਣਾਇਆ ਹੈ ਅਤੇ ਰਾਹੀਆਂ ਪਾਂਧੀਆਂ ਦੇ ਵਰਤਣ ਲਈ। فَسَبِّحۡ بِٱسۡمِ رَبِّكَ ٱلۡعَظِيمِ ٧٤ਸੋ ਤੁਸੀਂ ਆਪਣੇ ਮਹਾਨ ਰੱਬ ਦੀ ਸਿਫ਼ਤ ਸਲਾਹ ਕਰੋ। ۞ فَلَآ أُقۡسِمُ بِمَوَٰقِعِ ٱلنُّجُومِ ٧٥ਤਾਂ ਨਹੀਂ ਮੈਂ ਤਾਰਿਆਂ ਦੀਆਂ ਮੰਜ਼ਲਾਂ ਦੀ ਸਹੂੰ ਖਾਂਦਾ ਹਾਂ। وَإِنَّهُۥ لَقَسَمٌ لَّوۡ تَعۡلَمُونَ عَظِيمٌ ٧٦ਅਤੇ ਜੇਕਰ ਤੁਸੀਂ ਵਿਚਾਰ ਕਰੋਂ ਤਾਂ ਇਹ ਬਹੁਤ ਵੱਡੀ ਸਹੂੰ ਹੈ। إِنَّهُۥ لَقُرۡءَانٌ كَرِيمٌ ٧٧ਬੇਸ਼ੱਕ ਇਹ ਇੱਕ ਉੱਚੇ ਰੁਤਬੇ ਵਾਲਾ ਕੁਰਆਨ ਹੈ। فِي كِتَٰبٍ مَّكۡنُونٍ ٧٨ਇੱਕ ਸੁਰੱਖਿਅਤ ਕਿਤਾਬ ਵਿਚ (ਲਿਖਿਆ ਹੋਇਆ ਹੈ)। لَّا يَمَسُّهُۥٓ إِلَّا ٱلۡمُطَهَّرُونَ ٧٩ਇਸ ਨੂੰ ਉਹ ਹੀ ਹੱਥ ਲਾਉਂਦੇ ਹਨ ਜਿਹੜੇ ਪਵਿੱਤਰ ਬਣਾਏ ਗਏ ਹਨ। تَنزِيلٌ مِّن رَّبِّ ٱلۡعَٰلَمِينَ ٨٠ਇਹ ਸਾਰੇ ਸੰਸਾਰ ਦੇ ਰੱਬ ਵੱਲੋਂ ਉਤਰਿਆ ਹੈ। أَفَبِهَٰذَا ٱلۡحَدِيثِ أَنتُم مُّدۡهِنُونَ ٨١ਫਿਰ ਕੀ ਤੁਸੀਂ ਇਸ ਬਾਣੀ ਨਾਲ ਬੇਪਰਵਾਹੀ ਵਰਤਦੇ ਹੋ। وَتَجۡعَلُونَ رِزۡقَكُمۡ أَنَّكُمۡ تُكَذِّبُونَ ٨٢ਅਤੇ ਤੁਸੀਂ ਆਪਣਾ ਹਿੱਸਾ ਇਹ ਲੈਂਦੇ ਹੋ। ਕੀ ਤੁਸੀਂ ਇਸ ਤੋਂ ਇਨਕਾਰ ਕਰਦੇ ਹੋ। فَلَوۡلَآ إِذَا بَلَغَتِ ٱلۡحُلۡقُومَ ٨٣ਫਿਰ ਕਿਉਂ ਨਹੀਂ, ਜਦੋਂ ਰੂਹ ਸੰਘ ਵਿਚ ਆ ਪਹੁੰਚਦੀ ਹੈ وَأَنتُمۡ حِينَئِذٍ تَنظُرُونَ ٨٤ਅਤੇ ਤੁਸੀਂ ਉਸ ਵੇਲੇ ਦੇਖ ਰਹੇ ਹੁੰਦੇ ਹੋ। وَنَحۡنُ أَقۡرَبُ إِلَيۡهِ مِنكُمۡ وَلَٰكِن لَّا تُبۡصِرُونَ ٨٥ਅਤੇ ਅਸੀਂ ਤੁਹਾਡੇ ਤੋਂ ਜ਼ਿਆਦਾ ਉਸ ਬੰਦੇ ਦੇ ਨੇੜੇ ਹੁੰਦੇ ਹਾਂ ਪਰ ਤੁਸੀਂ ਨਹੀਂ ਦੇਖਦੇ। فَلَوۡلَآ إِن كُنتُمۡ غَيۡرَ مَدِينِينَ ٨٦ਫਿਰ ਕਿਉਂ ਨਹੀਂ ਜੇਕਰ ਤੁਸੀਂ ਅਧੀਨ ਨਹੀਂ ਹੋ। تَرۡجِعُونَهَآ إِن كُنتُمۡ صَٰدِقِينَ ٨٧ਤਾਂ ਤੁਸੀਂ ਉਸ ਰੂਹ ਨੂੰ ਮੋੜ ਕਿਉਂ ਨਹੀਂ ਲਿਆਉਂਦੇ, ਜੇਕਰ ਤੁਸੀਂ ਸੱਚੇ ਹੋ। فَأَمَّآ إِن كَانَ مِنَ ٱلۡمُقَرَّبِينَ ٨٨ਤਾਂ ਜੇਕਰ ਉਹ (ਅੱਲਾਹ ਦੇ) ਨਜ਼ਦੀਕੀਆਂ ਵਿਚੋਂ' ਹੈ। فَرَوۡحٌ وَرَيۡحَانٌ وَجَنَّتُ نَعِيمٍ ٨٩ਤਾਂ ਆਰਾਮ ਹੈ ਅਤੇ ਚੰਗੀ ਸੁੱਖ ਸਮੱਗਰੀ ਹੈ ਅਤੇ ਨਿਅਮਤ ਦੇ ਬਾਗ਼ ਹਨ। وَأَمَّآ إِن كَانَ مِنۡ أَصۡحَٰبِ ٱلۡيَمِينِ ٩٠ਅਤੇ ਜੇਕਰ ਉਹ ਸੱਜੇ ਵਾਲਿਆਂ ਵਿਚੋਂ ਹਨ। فَسَلَٰمٌ لَّكَ مِنۡ أَصۡحَٰبِ ٱلۡيَمِينِ ٩١ਤਾਂ ਤੁਹਾਡੇ ਉੱਤੇ ਸਲਾਮਤੀ ਹੋਵੇ (ਕਿਉਂਕਿ) ਤੁਸੀ' ਸੱਚਾਈ ਵਾਲਿਆਂ ਵਿਚੋਂ ਹੋ। وَأَمَّآ إِن كَانَ مِنَ ٱلۡمُكَذِّبِينَ ٱلضَّآلِّينَ ٩٢ਅਤੇ ਜੇਕਰ ਉਹ ਇਨਕਾਰ ਕਰਨ ਵਾਲੇ ਕੁਰਾਹੀਏ ਲੋਕਾਂ ਵਿਚੋਂ' ਹੈ। فَنُزُلٌ مِّنۡ حَمِيمٍ ٩٣ਤਾਂ ਉਸ ਦੀ ਗਰਮ ਪਾਣੀ ਨਾਲ ਮਹਿਮਾਨ ਨਿਵਾਜ਼ੀ ਹੋਵੇਗੀ। وَتَصۡلِيَةُ جَحِيمٍ ٩٤ਅਤੇ ਨਰਕ ਵਿਚ ਦਾਖ਼ਿਲ ਕੀਤਾ ਜਾਣਾ ਹੈ। إِنَّ هَٰذَا لَهُوَ حَقُّ ٱلۡيَقِينِ ٩٥ਬੇਸ਼ੱਕ ਇਹ ਅਟੱਲ ਸੱਚਾਈ ਹੈ। فَسَبِّحۡ بِٱسۡمِ رَبِّكَ ٱلۡعَظِيمِ ٩٦ਸੋ ਤੁਸੀਂ ਆਪਣੇ ਮਹਾਨ ਰੱਬ ਦੇ ਨਾਮ ਵੀ ਸਿਫ਼ਤ ਸਲਾਹ ਕਰੋ।

الترجمة: Dr. Muhamad Habib, Bhai Harpreet Singh, Maulana Wahiduddin Khan.