السورة بالعربية مع التفسير
استمع إلى سورة التكاثر (1,279 قارئاً)
بِسۡمِ ٱللَّهِ ٱلرَّحۡمَٰنِ ٱلرَّحِيمِ
أَلۡهَىٰكُمُ ٱلتَّكَاثُرُ ١ਜ਼ਿਆਦਾ ਦੇ ਲਾਲਚ ਨੇ ਤੁਹਾਨੂੰ ਭੂਲਾ ਰੱਖਿਆ ਹੈ। حَتَّىٰ زُرۡتُمُ ٱلۡمَقَابِرَ ٢ਇੱਥੋਂ ਤੱਕ ਕਿ ਤੁਸੀਂ ਕਬਰਾਂ ਵਿਚ ਜਾ ਪੁੱਜੇ। كـَلَّا سَوۡفَ تَعۡلَمُونَ ٣ਕਦੇ ਵੀ ਨਹੀਂ, ਤੁਸੀਂ ਬਹੁਤ ਜਲਦੀ ਜਾਣ ਲਵੌਗੇ। ثُمَّ كـَلَّا سَوۡفَ تَعۡلَمُونَ ٤ਫਿਰ ਕਦੇ ਵੀ ਨਹੀਂ, ਤੁਸੀਂ ਬਹੁਤ ਜਲਦੀ ਜਾਣ ਲਵੋਗੇ। كـَلَّا لَوۡ تَعۡلَمُونَ عِلۡمَ ٱلۡيَقِينِ ٥ਕਦੇ ਵੀ ਨਹੀਂ, ਜੇਕਰ ਤੁਸੀਂ ਵਿਸ਼ਵਾਸ਼ ਦੇ ਨਾਲ ਜਾਣਦੇ। لَتَرَوُنَّ ٱلۡجَحِيمَ ٦ਕਿ ਤੁਸੀਂ ਨਰਕ ਨੂੰ ਜ਼ਰੂਰ ਦੇਖੌਗੇ। ثُمَّ لَتَرَوُنَّهَا عَيۡنَ ٱلۡيَقِينِ ٧ਫਿਰ ਤੁਸੀਂ ਉਸ ਨੂੰ ਵਿਸ਼ਵਾਸ਼ ਦੀ ਅੱਖ ਨਾਲ ਦੇਖੋਗੇ। ثُمَّ لَتُسۡـَٔلُنَّ يَوۡمَئِذٍ عَنِ ٱلنَّعِيمِ ٨ਫਿਰ ਉਸ ਦਿਨ ਯਕੀਨਨ ਤੁਹਾਡੇ ਤੋਂ ਨਿਅਮਤਾਂ ਦੇ ਸੰਬੰਧੀ ਜ਼ਰੂਰ ਪੁੱਛ ਹੋਵੇਗੀ।
الترجمة: Dr. Muhamad Habib, Bhai Harpreet Singh, Maulana Wahiduddin Khan.