ملة الإسلام

السورة 71 · 28 آية · Dr. Muhamad Habib, Bhai Harpreet Singh, Maulana Wahiduddin Khan

سورة نوح باللغة البنجابية

السورة بالعربية مع التفسير استمع إلى سورة نوح (1,290 قارئاً)
مكيةسورة نوح٢٨ آية

بِسۡمِ ٱللَّهِ ٱلرَّحۡمَٰنِ ٱلرَّحِيمِ

إِنَّآ أَرۡسَلۡنَا نُوحًا إِلَىٰ قَوۡمِهِۦٓ أَنۡ أَنذِرۡ قَوۡمَكَ مِن قَبۡلِ أَن يَأۡتِيَهُمۡ عَذَابٌ أَلِيمٌ ١ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਰਸੂਲ ਬਣਾ ਕੇ ਭੇਜਿਆ ਕਿ ਆਪਣੀ ਕੌਮ ਦੇ ਲੋਕਾਂ ਨੂੰ ਸਾਵਧਾਨ ਕਰ ਦੇਵੇਂ, ਇਸ ਤੋਂ' ਪਹਿਲਾਂ ਕਿ ਉਨ੍ਹਾਂ ਉੱਤੇ ਇਕ ਦਰਦਨਾਕ ਆਫ਼ਤ ਆ ਜਾਵੇ। قَالَ يَٰقَوۡمِ إِنِّي لَكُمۡ نَذِيرٌ مُّبِينٌ ٢ਉਸ ਨੇ ਆਖਿਆ ਕਿ ਹੇ ਮੈਰੀ ਕੌਮ ਦੇ! ਮੈਂ ਤੁਹਾਡੇ ਲਈ ਇੱਕ ਸਪੱਸ਼ਟ ਡਰਾਉਣ ਵਾਲਾ ਹਾਂ। أَنِ ٱعۡبُدُواْ ٱللَّهَ وَٱتَّقُوهُ وَأَطِيعُونِ ٣ਕਿ ਤੁਸੀਂ ਅੱਲਾਹ ਦੀ ਇਬਾਦਤ ਕਰੋ ਅਤੇ ਉਸ ਤੋਂ ਡਰੋ ਅਤੇ ਮੇਰੀ ਆਗਿਆ ਦਾ ਪਾਲਣ ਕਰੋ। يَغۡفِرۡ لَكُم مِّن ذُنُوبِكُمۡ وَيُؤَخِّرۡكُمۡ إِلَىٰٓ أَجَلٍ مُّسَمًّىۚ إِنَّ أَجَلَ ٱللَّهِ إِذَا جَآءَ لَا يُؤَخَّرُۚ لَوۡ كُنتُمۡ تَعۡلَمُونَ ٤ਅੱਲਾਹ ਤੁਹਾਡੇ ਪਾਪਾਂ ਨੂੰ ਮੁਆਫ਼ ਕਰ ਦੇਵੇਗਾ ਅਤੇ ਤੁਹਾਨੂੰ ਇੱਕ ਮਿੱਥੇ ਹੋਏ ਸਮੇਂ ਤੱਕ ਮੌਕਾ ਦੇਵੇਗਾ ਬੇਸ਼ੱਕ ਜਦੋਂ ਅੱਲਾਹ ਦਾ ਮਿੱਥਿਆ ਹੋਇਆ ਸਮਾਂ ਆ ਜਾਂਦਾ ਹੈ ਫਿਰ ਉਹ ਟਾਲਿਆ ਨਹੀਂ ਜਾਂਦਾ, ਕਾਸ਼! ਤੁਸੀਂ ਉਸ ਨੂੰ ਜਾਣਦੇ। قَالَ رَبِّ إِنِّي دَعَوۡتُ قَوۡمِي لَيۡلًا وَنَهَارًا ٥ਨੂਹ ਨੇ ਆਖਿਆ ਕਿ ਹੇ ਮੇਰਿਆ ਰੱਬਾ! ਮੈਂ ਆਪਣੀ ਕੌਂਮ ਨੂੰ ਦਿਨ ਅਤੇ ਰਾਤ ਨੂੰ ਪੁਕਾਰਿਆ। فَلَمۡ يَزِدۡهُمۡ دُعَآءِيٓ إِلَّا فِرَارًا ٦ਪਰੰਤੂ ਮੇਰੀ ਪੁਕਾਰ ਨੇ ਉਨ੍ਹਾਂ ਦੀ (ਮੇਰੇ ਤੋਂ) ਦੂਰੀ ਵਿਚ ਹੀ ਵਾਧਾ ਕੀਤਾ। وَإِنِّي كُلَّمَا دَعَوۡتُهُمۡ لِتَغۡفِرَ لَهُمۡ جَعَلُوٓاْ أَصَٰبِعَهُمۡ فِيٓ ءَاذَانِهِمۡ وَٱسۡتَغۡشَوۡاْ ثِيَابَهُمۡ وَأَصَرُّواْ وَٱسۡتَكۡبَرُواْ ٱسۡتِكۡبَارًا ٧ਅਤੇ ਮੈਂ ਜਦੋਂ ਵੀ ਉਨ੍ਹਾਂ ਨੂੰ ਸ਼ੁਲਾਇਆ ਕਿ ਤੁਸੀਂ ਉਨ੍ਹਾਂ ਨੂੰ ਮੁਆਫ਼ ਕਰ ਦਿਉ ਤਾਂ ਉਨ੍ਹਾਂ ਨੇ ਆਪਣੇ ਕੰਨਾਂ ਵਿਚ ਉਂਗਲਾ ਪਾ ਲਈਆਂ ਅਤੇ ਆਪਣੇ ਉੱਪਰ ਆਪਣੇ ਕੱਪੜੇ ਲਪੇਟ ਲਏ ਅਤੇ ਜਿੱਦ ਤੇ ਅੜ ਗਏ ਅਤੇ ਬਹੁਤ ਹੀ ਹੰਕਾਰ ਕੀਤਾ। ثُمَّ إِنِّي دَعَوۡتُهُمۡ جِهَارًا ٨ਫਿਰ ਮੈਂ ਉਨ੍ਹਾਂ ਨੂੰ ਖੁਲ੍ਹ ਕੇ ਪੁਕਾਰਿਆ। ثُمَّ إِنِّيٓ أَعۡلَنتُ لَهُمۡ وَأَسۡرَرۡتُ لَهُمۡ إِسۡرَارًا ٩ਫਿਰ ਮੈਂ ਉਨ੍ਹਾਂ ਵਿਚਕਾਰ ਸਮੂਹਕ ਤੌਰ ਤੇ ਪ੍ਰਚਾਰ ਕੀਤਾ ਅਤੇ ਉਨ੍ਹਾਂ ਨੂੰ ਹੌਲੀ ਜਿਹੀ ਸਮਝਾਇਆ। فَقُلۡتُ ٱسۡتَغۡفِرُواْ رَبَّكُمۡ إِنَّهُۥ كَانَ غَفَّارًا ١٠ਸੈਂ ਕਿਹਾ ਕਿ ਆਪਣੇ ਰੱਬ ਤੋਂ ਮੁਆਫ਼ੀ ਮੰਗੋ ਬੇਸ਼ੱਕ ਉਹ ਬੜਾ ਮੁਆਫ਼ੀ ਦੇਣ ਵਾਲਾ ਹੈ। يُرۡسِلِ ٱلسَّمَآءَ عَلَيۡكُم مِّدۡرَارًا ١١ਉਹ ਤੁਹਾਡੇ ਤੇ ਅਸਮਾਨ ਵਿਚੋਂ ਕਾਫ਼ੀ ਪਾਣੀ ਵਰਸਾਏਗਾ। وَيُمۡدِدۡكُم بِأَمۡوَٰلٍ وَبَنِينَ وَيَجۡعَل لَّكُمۡ جَنَّٰتٍ وَيَجۡعَل لَّكُمۡ أَنۡهَٰرًا ١٢ਅਤੇ ਤੁਹਾਡੀ ਜਾਇਦਾਦ ਅਤੇ ਤੁਹਾਡੀ ਔਲਾਦ ਵਿਚ ਵਾਧਾ ਕਰੇਗਾ ਅਤੇ ਤੁਹਾਡੇ ਲਈ ਬਾਗ਼ ਪੈਦਾ ਕਰੇਗਾ ਅਤੇ ਤੁਹਾਡੇ ਲਈ ਨਹਿਰਾਂ ਵਗਾ ਦੇਵੇਗਾ। مَّا لَكُمۡ لَا تَرۡجُونَ لِلَّهِ وَقَارًا ١٣ਤੁਹਾਨੂੰ ਕੀ ਹੋ ਗਿਆ ਹੈ ਕਿ ਤੁਸੀਂ ਅੱਲਾਹ ਦੀ ਮਹਾਨਤਾ ਨੂੰ ਨਹੀਂ ਮੰਨਦੇ ਹੋ। وَقَدۡ خَلَقَكُمۡ أَطۡوَارًا ١٤ਹਾਲਾਂਕਿ ਉਸ ਨੇ ਤੁਹਾਨੂੰ ਤਰ੍ਹਾਂ-ਤਰ੍ਹਾਂ ਨਾਲ ਬਣਾਇਆ। أَلَمۡ تَرَوۡاْ كَيۡفَ خَلَقَ ٱللَّهُ سَبۡعَ سَمَٰوَٰتٍ طِبَاقًا ١٥ਕੀ ਤੁਸੀਂ ਦੇਖਿਆ ਨਹੀਂ ਕਿ ਅੱਲਾਹ ਨੇ ਕਿਸ ਤਰ੍ਹਾਂ ਇੱਕ ਤੇ ਇੱਕ ਸੱਤ ਅਸਮਾਨ ਬਣਾਏ। وَجَعَلَ ٱلۡقَمَرَ فِيهِنَّ نُورًا وَجَعَلَ ٱلشَّمۡسَ سِرَاجًا ١٦ਅਤੇ ਉਸ ਨੇ ਚੰਨ ਨੂੰ ਪ੍ਰਕਾਸ਼ ਅਤੇ ਸੂਰਜ ਨੂੰ ਦੀਵਾ ਬਣਾਇਆ। وَٱللَّهُ أَنۢبَتَكُم مِّنَ ٱلۡأَرۡضِ نَبَاتًا ١٧ਅਤੇ ਅੱਲਾਹ ਨੇ ਤੁਹਾਨੂੰ ਧਰਤੀ ਵਿੱਚੋਂ ਵਿਸ਼ੇਸ਼ ਢੰਗ ਨਾਲ ਪੈਦਾ ਕੀਤਾ। ثُمَّ يُعِيدُكُمۡ فِيهَا وَيُخۡرِجُكُمۡ إِخۡرَاجًا ١٨ਫਿਰ ਉਹ ਤੁਹਾਨੂੰ ਧਰਤੀ ਵਿਚ ਵਾਪਿਸ ਲੈ ਜਾਵੇਗਾ ਅਤੇ ਫਿਰ ਉਸ ਵਿਚੋਂ ਤੁਹਾਨੂੰ ਸ਼ਾਹਰ ਲੈ ਆਵੇਗਾ। وَٱللَّهُ جَعَلَ لَكُمُ ٱلۡأَرۡضَ بِسَاطًا ١٩ਅਤੇ ਅੱਲਾਹ ਨੇ ਤੁਹਾਡੇ ਲਈ ਧਰਤੀ ਨੂੰ ਪੱਧਰਾ ਬਣਾਇਆ ਹੈ। لِّتَسۡلُكُواْ مِنۡهَا سُبُلًا فِجَاجًا ٢٠ਤਾਂ ਕਿ ਤੁਸੀ ਉਸ ਦੇ ਚੌੜੇ ਰਸਤਿਆਂ ਤੇ ਚੱਲੋ। قَالَ نُوحٌ رَّبِّ إِنَّهُمۡ عَصَوۡنِي وَٱتَّبَعُواْ مَن لَّمۡ يَزِدۡهُ مَالُهُۥ وَوَلَدُهُۥٓ إِلَّا خَسَارًا ٢١ਨੂਹ ਨੇ ਆਖਿਆ ਹੇ ਮੇਰਿਆ ਰੱਬਾ! ਇਨ੍ਹਾਂ ਨੇ ਮੇਰਾ ਆਖਿਆ ਨਹੀਂ ਮੰਨਿਆ ਅਤੇ ਅਜਿਹੇ ਬੰਦਿਆਂ ਦਾ ਪਾਲਣ ਕੀਤਾ' ਜਿਨ੍ਹਾਂ ਦੀ ਜਾਇਦਾਦ ਅਤੇ ਔਲਾਦ ਨੇ ਉਨ੍ਹਾਂ ਦੇ ਨੁਕਸਾਨ ਵਿਚ ਹੀ ਵਾਧਾ ਕੀਤਾ। وَمَكَرُواْ مَكۡرًا كُبَّارًا ٢٢ਅਤੇ ਇਨ੍ਹਾਂ ਨੇ ਬੜੇ ਛਲ-ਕਪਟ ਕੀਤੇ। وَقَالُواْ لَا تَذَرُنَّ ءَالِهَتَكُمۡ وَلَا تَذَرُنَّ وَدًّا وَلَا سُوَاعًا وَلَا يَغُوثَ وَيَعُوقَ وَنَسۡرًا ٢٣ਅਤੇ ਇਨ੍ਹਾਂ ਨੇ ਕਿਹਾ ਕਿ ਤੁਸੀਂ ਆਪਣੇ ਪੂਜਨੀਕਾਂ ਨੂੰ ਕਦੇ ਵੀ ਨਾ ਛੱਡਿਉ। ਅਤੇ ਤੁਸੀਂ ਕਦੇ ਵੀ ਵੱਦ ਨੂੰ ਅਤੇ ਨਾ ਸਵਾਅ ਨੂੰ ਅਤੇ ਨਾਂ ਯਗੂਸ ਨੂੰ ਅਤੇ ਨਾ ਯਗੂਕ ਨੂੰ ਅਤੇ ਨਾ ਨਸਰ ਨੂੰ ਛੱਡਣਾ। وَقَدۡ أَضَلُّواْ كَثِيرًاۖ وَلَا تَزِدِ ٱلظَّٰلِمِينَ إِلَّا ضَلَٰلًا ٢٤ਅਤੇ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਭਟਕਾ ਦਿੱਤਾ। ਅਤੇ ਹੁਣ ਤੂੰ ਇਨ੍ਹਾਂ ਕੁਰਾਹੀ ਲੋਕਾਂ ਦੀ ਗੁੰਮਰਾਹੀ ਵਿਚ ਵਾਧਾ ਕਰ। مِّمَّا خَطِيٓـَٰٔتِهِمۡ أُغۡرِقُواْ فَأُدۡخِلُواْ نَارًا فَلَمۡ يَجِدُواْ لَهُم مِّن دُونِ ٱللَّهِ أَنصَارًا ٢٥ਆਪਣੇ ਪਾਪਾਂ ਦੇ ਕਾਰਨ ਉਹ ਡੋਬੇ ਗਏ ਅਤੇ ਫਿਰ ਅੱਗ ਵਿਚ ਸੁੱਟੇ ਗਏ। ਤਾਂ ਉਨ੍ਹਾਂ ਨੇ ਆਪਣੇ ਲਈ ਅੱਲਾਹ ਤੋਂ ਬਚਾਉਣ ਵਾਲਾ ਕੋਈ ਮਦਦਗਾਰ ਨਾ ਪਾਇਆ। وَقَالَ نُوحٌ رَّبِّ لَا تَذَرۡ عَلَى ٱلۡأَرۡضِ مِنَ ٱلۡكَٰفِرِينَ دَيَّارًا ٢٦ਅਤੇ ਨੂਹ ਨੇ ਆਖਿਆ ਕਿ ਹੇ ਮੇਰੇ ਪਾਲਣਹਾਰ! ਤੂੰ ਇਨ੍ਹਾਂ ਅਵੱਗਿਆਕਾਰੀਆਂ ਵਿਚੋਂ ਧਰਤੀ ਤੇ ਕੋਈ ਵੱਸਣ ਵਾਲਾ ਨਾ ਛੱਡ । إِنَّكَ إِن تَذَرۡهُمۡ يُضِلُّواْ عِبَادَكَ وَلَا يَلِدُوٓاْ إِلَّا فَاجِرًا كَفَّارًا ٢٧ਜੇਕਰ ਤੂੰ ਇਨ੍ਹਾਂ ਨੂੰ ਛੱਡ ਦਿੱਤਾ ਤਾਂ ਇਹ ਤੇਰੇ ਸ਼ੰਦਿਆਂ ਨੂੰ ਭਟਕਾਉਣਗੇ। ਅਤੇ ਇਨ੍ਹਾਂ ਦੇ ਵੱਸ਼ ਵਿਚ ਜਿਹੜਾ ਪੈਂਦਾ ਹੋਵੇਗਾ ਉਹ ਵਿਭਚਾਰੀ ਅਤੇ ਸਖਤ ਅਵੱਗਿਆਕਾਰੀ ਹੀ ਹੋਵੇਗਾ। رَّبِّ ٱغۡفِرۡ لِي وَلِوَٰلِدَيَّ وَلِمَن دَخَلَ بَيۡتِيَ مُؤۡمِنًا وَلِلۡمُؤۡمِنِينَ وَٱلۡمُؤۡمِنَٰتِۖ وَلَا تَزِدِ ٱلظَّٰلِمِينَ إِلَّا تَبَارَۢا ٢٨ਹੇ ਮੇਰੇ ਪਾਲਣਹਾਰ! ਮੈਨੂੰ ਮੁਆਫ਼ ਕਰ ਦੇ ਅਤੇ ਮੇਰੇ ਮਾਤਾ ਪਿਤਾ ਨੂੰ ਮੁਆਫ਼ ਕਰ ਦੇ। ਅਤੇ ਜਿਹੜਾ ਮੇਰੇ ਘਰ ਵਿਚ ਸ਼ਰਧਾਵਾਨ ਹੋ ਕੇ ਦਾਖਿਲ ਹੋਵੇ ਤੂੰ ਉਸ ਨੂੰ ਵੀ ਮੁਆਫ਼ ਕਰ ਦੇ। ਅਤੇ ਸਾਰੇ ਪਵਿੱਤਰ ਮਰਦਾਂ ਅਤੇ ਔਰਤਾਂ ਨੂੰ ਮੁਆਫ਼ ਕਰ ਦੇ। ਅਤੇ ਅੱਤਿਆਚਾਰੀਆਂ ਲਈ ਵਿਨਾਸ਼ ਤੋਂ` ਬਿਨ੍ਹਾਂ ਕਿਸੇ ਚੀਜ਼ ਵਿਚ ਵਾਧਾ ਨਾ ਕਰ।

الترجمة: Dr. Muhamad Habib, Bhai Harpreet Singh, Maulana Wahiduddin Khan.