Millat al-Islam

Chapter 80 · 42 verses · Dr. Muhamad Habib, Bhai Harpreet Singh, Maulana Wahiduddin Khan

Surah Abasa in Panjabi

Arabic with tafsir Listen to Surah Abasa (1306 reciters)
Meccanسورة عبس42 verses

بِسۡمِ ٱللَّهِ ٱلرَّحۡمَٰنِ ٱلرَّحِيمِ

عَبَسَ وَتَوَلَّىٰٓ ١ਉਸ ਨੇ ਮੱਥੇ ਤਿਉੜੀਆਂ ਚੜ੍ਹਾਈਆਂ ਅਤੇ ਮੂੰਹ ਫੇਰ ਲਿਆ। أَن جَآءَهُ ٱلۡأَعۡمَىٰ ٢ਇਸ ਗੱਲ ਲਈ ਕਿ ਉਸ ਦੇ ਕੌਲ ਅੰਨ੍ਹਾਂ ਆਇਆ। وَمَا يُدۡرِيكَ لَعَلَّهُۥ يَزَّكَّىٰٓ ٣ਅਤੇ ਤੁਹਾਨੂੰ ਕੀ ਪਤਾ ਕਿ ਉਹ ਸੁਧਰ ਜਾਵੇ। أَوۡ يَذَّكَّرُ فَتَنفَعَهُ ٱلذِّكۡرَىٰٓ ٤ਜਾਂ ਉਹ ਉਪਦੇਸ਼ ਨੂੰ ਸੁਣੇ ਅਤੇ ਉਪਦੇਸ਼ ਉਸ ਦੇ ਕੰਮ ਆ ਜਾਵੇ। أَمَّا مَنِ ٱسۡتَغۡنَىٰ ٥ਜਿਹੜਾ ਬੰਦਾ ਲਾਪਰਵਾਹੀ ਵਰਤਦਾ ਹੈ। فَأَنتَ لَهُۥ تَصَدَّىٰ ٦ਤੁਸੀਂ ਉਸ ਦੀ ਚਿੰਤਾ ਵਿਚ ਪਏ ਰਹਿੰਦੇ ਹੋ। وَمَا عَلَيۡكَ أَلَّا يَزَّكَّىٰ ٧ਹਾਲਾਂਕਿ ਜੇਕਰ ਉਹ ਨਾ ਸੁਧਰੇ ਤਾਂ ਤੁਹਾਡੇ ਉੱਤੇ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ। وَأَمَّا مَن جَآءَكَ يَسۡعَىٰ ٨ਅਤੇ ਜਿਹੜਾ ਬੰਦਾ ਤੁਹਾਡੇ ਕੌਲ ਭੱਜਦਾ ਹੋਇਆ ਆਉਂਦਾ ਹੈ। وَهُوَ يَخۡشَىٰ ٩ਅਤੇ ਉਹ ਡਰਦਾ ਹੈ। فَأَنتَ عَنۡهُ تَلَهَّىٰ ١٠ਤਾਂ ਤੁਸੀਂ ਉਸ ਨਾਲ ਲਾਪਰਵਾਹੀ ਵਰਤਦੇ ਹੋ। كـَلَّآ إِنَّهَا تَذۡكِرَةٌ ١١ਕਦੇ ਵੀ ਨਹੀਂ, ਇਹ ਤਾਂ ਇੱਕ ਉਪਦੇਸ਼ ਹੈ। فَمَن شَآءَ ذَكَرَهُۥ ١٢ਸੋ ਜਿਹੜਾ ਚਾਹੇ ਉਸ ਨੂੰ ਯਾਦ ਕਰੇ। فِي صُحُفٍ مُّكَرَّمَةٍ ١٣ਉਹ ਅਜਿਹੇ ਸਤਿਕਾਰਯੋਗ ਸਹੀਫ਼ਿਆਂ (ਗ੍ਰੰਥਾਂ) ਵਿਚ ਹੈ। مَّرۡفُوعَةٍ مُّطَهَّرَةِۭ ١٤ਜਿਹੜੇ ਸ੍ਰੇਸ਼ਟ ਅਤੇ ਪਵਿੱਤਰ ਹਨ। بِأَيۡدِي سَفَرَةٍ ١٥ਲਿਖਣ ਵਾਲਿਆਂ ਦੇ ਹੱਥਾਂ ਵਿੱਚ। كِرَامِۭ بَرَرَةٍ ١٦ਇੱਜ਼ਤਦਾਰ ਅਤੇ ਨੇਕ। قُتِلَ ٱلۡإِنسَٰنُ مَآ أَكۡفَرَهُۥ ١٧ਬੁਰਾ ਹੋਵੇ ਮਨੁੱਖ ਦਾ, ਉਹ ਕਿਹੋ ਜਿਹਾ ਅਕ੍ਰਿਤਘਣ (ਨਾ-ਸ਼ੁਕਰਾ) ਹੈ। مِنۡ أَيِّ شَيۡءٍ خَلَقَهُۥ ١٨ਉਸ ਨੂੰ ਅੱਲਾਹ ਨੇ ਕਿਸ ਚੀਜ਼ ਤੋਂ ਪੈਦਾ ਕੀਤਾ ਹੈ। مِن نُّطۡفَةٍ خَلَقَهُۥ فَقَدَّرَهُۥ ١٩ਇੱਕ ਬੂੰਦ ਤੋਂ ਉਸ ਨੂੰ ਪੈਦਾ ਕੀਤਾ, ਫਿਰ ਉਸ ਲਈ ਅੰਦਾਜ਼ਾ ਠਹਿਰਾਇਆ। ثُمَّ ٱلسَّبِيلَ يَسَّرَهُۥ ٢٠ਫਿਰ ਉਸ ਲਈ ਰਸਤਾ ਸੌਖਾ ਕਰ ਦਿੱਤਾ। ثُمَّ أَمَاتَهُۥ فَأَقۡبَرَهُۥ ٢١ਫਿਰ ਉਸ ਨੂੰ ਮੌਤ ਦਿੱਤੀ, ਫਿਰ ਉਸ ਨੂੰ ਕਬਰ ਵਿਚ ਲੈ ਗਿਆ। ثُمَّ إِذَا شَآءَ أَنشَرَهُۥ ٢٢ਫਿਰ ਜਦੋਂ ਉਹ ਚਾਹੇਗਾ ਤਾਂ ਉਸ ਨੂੰ ਮੁੜ ਜੀਵਿਤ ਕਰ ਦੇਵੇਗਾ। كـَلَّا لَمَّا يَقۡضِ مَآ أَمَرَهُۥ ٢٣ਕਦੇ ਵੀ ਨਹੀਂ ਉਸ ਨੇ ਉਹ ਪੂਰਾ ਨਹੀਂ' ਕੀਤਾ, ਜਿਸ ਦਾ ਅੱਲਾਹ ਨੇ ਉਸ ਨੂੰ ਹੁਕਮ ਕੀਤਾ ਸੀ। فَلۡيَنظُرِ ٱلۡإِنسَٰنُ إِلَىٰ طَعَامِهِۦٓ ٢٤ਸੋ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਭੋਜਨ ਨੂੰ ਦੇਖੇ। أَنَّا صَبَبۡنَا ٱلۡمَآءَ صَبًّا ٢٥ਅਸੀਂ ਚੰਗੀ ਤਰ੍ਹਾਂ ਪਾਣੀ ਵਰਸਾਇਆ। ثُمَّ شَقَقۡنَا ٱلۡأَرۡضَ شَقًّا ٢٦ਫਿਰ ਅਸੀਂ ਧਰਤੀ ਨੂੰ ਖਾਸ ਤੌਰ ਤੇ ਪਾੜਿਆ। فَأَنۢبَتۡنَا فِيهَا حَبًّا ٢٧ਫਿਰ ਉਸ ਵਿਚ ਅਨਾਜ ਉਗਾਇਆ। وَعِنَبًا وَقَضۡبًا ٢٨ਅੰਗੂਰ ਅਤੇ ਤਰਕਾਰੀਆਂ। وَزَيۡتُونًا وَنَخۡلًا ٢٩ਜੈਤੂਨ ਅਤੇ ਖੰਜੂਰ। وَحَدَآئِقَ غُلۡبًا ٣٠ਅਤੇ ਸੰਘਣੇ ਬਾਗ਼। وَفَٰكِهَةً وَأَبًّا ٣١ਫ਼ਲ ਅਤੇ ਹਰਿਆਲੀ। مَّتَٰعًا لَّكُمۡ وَلِأَنۡعَٰمِكُمۡ ٣٢ਤੁਹਾਡੇ ਅਤੇ ਤੁਹਾਡੇ ਪਸ਼ੂਆਂ ਲਈ ਜੀਵਨ ਸਮੱਗਰੀ ਦੇ ਰੂਪ ਵਿਚ (ਇਹ ਸਾਰਾ ਕੁਝ ਪੈਦਾ ਕੀਤਾ)। فَإِذَا جَآءَتِ ٱلصَّآخَّةُ ٣٣ਸੋ ਜਦੋਂ (ਕਿਆਮਤ ਦਾ) ਕੰਨਾਂ ਨੂੰ ਬੋਲਾ ਕਰ ਦੇਣ ਵਾਲਾ ਉਹ ਸ਼ੋਰ ਹੋਵੇਗਾ। يَوۡمَ يَفِرُّ ٱلۡمَرۡءُ مِنۡ أَخِيهِ ٣٤ਜਿਸ ਦਿਨ ਮਨੁੱਖ ਆਪਣੇ ਭਰਾਵਾਂ ਤੋਂ (ਦੂਰ) ਭੱਜੇਗਾ। وَأُمِّهِۦ وَأَبِيهِ ٣٥ਅਤੇ ਆਪਣੀ ਮਾਂ ਤੋਂ ਅਤੇ ਆਪਣੇ ਪਿਉ ਤੋਂ। وَصَٰحِبَتِهِۦ وَبَنِيهِ ٣٦ਅਤੇ ਆਪਣੀ ਪਤਨੀ ਅਤੇ ਆਪਣੇ ਪੁੱਤਰਾਂ ਤੋਂ। لِكُلِّ ٱمۡرِيٍٕ مِّنۡهُمۡ يَوۡمَئِذٍ شَأۡنٌ يُغۡنِيهِ ٣٧ਉਨ੍ਹਾਂ ਵਿਚੋਂ ਹਰੇਕ ਬੰਦਾ ਨੂੰ ਉਸ ਦਿਨ ਅਜਿਹਾ ਫਿਕਰ ਹੋਵੇਗਾ, ਜਿਹੜਾ ਉਨ੍ਹਾਂ ਨੂੰ ਦੂਸਰਿਆਂ ਤੋਂ ਬੇਪਰਵਾਹ ਕਰ ਦੇਵੇਗਾ। وُجُوهٌ يَوۡمَئِذٍ مُّسۡفِرَةٌ ٣٨ਕੁਝ ਚਿਹਰੇ ਉਸ ਦਿਨ ਚਮਕ ਰਹੇ ਹੋਣਗੇ। ضَاحِكَةٌ مُّسۡتَبۡشِرَةٌ ٣٩ਹੱਸਦੇ ਹੋਏ ਅਤੇ ਖੁਸ਼ੀਆਂ ਮਾਣਦੇ ਹੋਏ। وَوُجُوهٌ يَوۡمَئِذٍ عَلَيۡهَا غَبَرَةٌ ٤٠ਅਤੇ ਉਸ ਦਿਨ ਕੁਝ ਚਿਹਰਿਆਂ ਤੇ ਧੂੜ ਮਿੱਟੀ ਉੱਡ ਰਹੀ ਹੋਵੇਗੀ। تَرۡهَقُهَا قَتَرَةٌ ٤١ਉਨ੍ਹਾਂ ਉੱਤੇ ਕਾਲਖ ਛਾਈ ਹੋਈ ਹੋਵੇਗੀ। أُوْلَٰٓئِكَ هُمُ ٱلۡكَفَرَةُ ٱلۡفَجَرَةُ ٤٢ਇਹ ਹੀ ਲੋਕ ਢੀਠ ਅਵੱਗਿਆਕਾਰੀ ਹਨ।

Translation: Dr. Muhamad Habib, Bhai Harpreet Singh, Maulana Wahiduddin Khan.