Millat al-Islam

Chapter 79 · 46 verses · Dr. Muhamad Habib, Bhai Harpreet Singh, Maulana Wahiduddin Khan

Surah An-Naziat in Panjabi

Arabic with tafsir Listen to Surah An-Naziat (1339 reciters)

بِسۡمِ ٱللَّهِ ٱلرَّحۡمَٰنِ ٱلرَّحِيمِ

وَٱلنَّٰزِعَٰتِ غَرۡقًا ١ਸਹੂੰ ਹੈ ਜੜਾਂ ਤੋਂ ਪੁੱਟਣ ਵਾਲੀਆਂ ਹਵਾਵਾਂ ਦੀ। وَٱلنَّٰشِطَٰتِ نَشۡطًا ٢ਅਤੇ ਸਹੁੰ ਹੈ, ਸੱਧਮ ਚੱਲਣ ਵਾਲੀਆਂ ਹਵਾਵਾਂ ਦੀ। وَٱلسَّٰبِحَٰتِ سَبۡحًا ٣ਅਤੇ ਸਹੂੰ ਹੈ, ਤੈਰਨ ਵਾਲੇ ਬੱਦਲਾਂ ਦੀ। فَٱلسَّٰبِقَٰتِ سَبۡقًا ٤ਫਿਰ ਅੱਗੇ ਵਧਣ ਵਾਲਿਆਂ ਦੀ فَٱلۡمُدَبِّرَٰتِ أَمۡرًا ٥ਫਿਰ ਮਾਮਲਿਆਂ ਦਾ ਉਪਾਅ ਕਰਨ ਵਾਲਿਆਂ ਦੀ। يَوۡمَ تَرۡجُفُ ٱلرَّاجِفَةُ ٦ਜਿਸ ਦਿਨ ਹਿਲਾ ਦੇਣ ਵਾਲੀ ਹਿਲਾ ਦੇਵੇਗੀ। تَتۡبَعُهَا ٱلرَّادِفَةُ ٧ਉਸ ਤੋਂ ਮਗਰੋਂ ਇੱਕ ਹੋਰ ਆਉਣ ਵਾਲੀ ਚੀਜ਼ ਆਵੇਗੀ। قُلُوبٌ يَوۡمَئِذٍ وَاجِفَةٌ ٨ਕਿੰਨੇ ਦਿਲ ਉਸ ਤੋਂ ਕੰਬ ਰਹੇ ਹੋਣਗੇ। أَبۡصَٰرُهَا خَٰشِعَةٌ ٩ਉਨ੍ਹਾਂ ਦੀਆਂ ਅੱਖਾਂ ਝੁਕ ਰਹੀਆਂ ਹੋਣਗੀਆਂ। يَقُولُونَ أَءِنَّا لَمَرۡدُودُونَ فِي ٱلۡحَافِرَةِ ١٠ਉਹ ਕਹਿੰਦੇ ਹਨ ਕਿ ਕੀ ਅਸੀਂ ਪਹਿਲੀ ਹਾਲਤ ਵਿਚ ਵਾਪਿਸ ਜਾਂਵਾਗੇ। أَءِذَا كُنَّا عِظَٰمًا نَّخِرَةً ١١ਕਿ ਜਦੋਂ ਸਾਡੀਆਂ ਹੱਡੀਆਂ ਗਲ ਸੜ ਜਾਣਗੀਆਂ। قَالُواْ تِلۡكَ إِذًا كَرَّةٌ خَاسِرَةٌ ١٢ਉਨ੍ਹਾਂ ਨੇ ਆਖਿਆ ਕਿ ਇਹ ਵਾਪਸੀ ਤਾਂ ਬੜੇ ਘਾਟੇ ਵਾਲੀ ਹੋਵੇਗੀ। فَإِنَّمَا هِيَ زَجۡرَةٌ وَٰحِدَةٌ ١٣ਉਹ ਤਾਂ ਬੱਸ ਇੱਕ ਝਿੜਕ ਹੋਵੇਗੀ। فَإِذَا هُم بِٱلسَّاهِرَةِ ١٤ਫਿਰ ਤੁਰੰਤ ਉਹ ਮੈਦਾਨ ਵਿਚ ਹਾਜ਼ਿਰ ਹੋਣਗੇ। هَلۡ أَتَىٰكَ حَدِيثُ مُوسَىٰٓ ١٥ਕੀ ਤੁਹਾਡੇ ਕੋਲ ਮੂਸਾ ਦੀ ਗੱਲ ਪਹੁੰਚੀ ਹੈ। إِذۡ نَادَىٰهُ رَبُّهُۥ بِٱلۡوَادِ ٱلۡمُقَدَّسِ طُوًى ١٦ਜਦੋਂ ਕਿ ਉਸ ਦੇ ਰੱਬ ਨੇ ਉਸ ਨੂੰ ਤੁਵਾ ਦੀ ਪਵਿੱਤਰ ਘਾਟੀ ਵਿਚ ਪੁਕਾਰਿਆ। ٱذۡهَبۡ إِلَىٰ فِرۡعَوۡنَ إِنَّهُۥ طَغَىٰ ١٧ਫਿਰਔਨ ਦੇ ਕੋਲ ਜਾਉ ਉਹ ਬਾਗ਼ੀ ਹੋ ਗਿਆ ਹੈ। فَقُلۡ هَل لَّكَ إِلَىٰٓ أَن تَزَكَّىٰ ١٨ਫਿਰ ਉਸ ਨੂੰ ਪੁੱਛੋ, ਕਿ ਕੀ ਤੈਨੂੰ ਇਸ ਗੱਲ ਦੀ ਇੱਛਾ ਹੈ ਕਿ ਤੂੰ ਸੁਧਰ ਜਾਵੇਂ। وَأَهۡدِيَكَ إِلَىٰ رَبِّكَ فَتَخۡشَىٰ ١٩ਅਤੇ ਮੈਂ ਤੈਨੂੰ ਤੇਰੇ ਰੱਬ ਦਾ ਰਾਹ ਦਿਖਾਵਾਂ, ਫਿਰ ਤੂੰ ਡਰੇ। فَأَرَىٰهُ ٱلۡأٓيَةَ ٱلۡكُبۡرَىٰ ٢٠ਸੋ ਮੂਸਾ ਨੇ ਉਸ ਨੂੰ ਵੱਡੀ ਨਿਸ਼ਾਨੀ ਦਿਖਾਈ। فَكَذَّبَ وَعَصَىٰ ٢١ਫਿਰ ਉਸ ਨੇ ਝੁਠਲਾਇਆ ਅਤੇ ਨਾ ਮੰਨਿਆ। ثُمَّ أَدۡبَرَ يَسۡعَىٰ ٢٢ਫਿਰ ਉਹ ਪਲਟਿਆ, ਯਤਨ ਕਰਦੇ ਹੋਏ। فَحَشَرَ فَنَادَىٰ ٢٣ਫਿਰ ਉਸ ਨੇ ਇਕੱਠਾ ਕੀਤਾ, ਫਿਰ ਉਸ ਨੇ ਪੁਕਾਰਿਆ। فَقَالَ أَنَا۠ رَبُّكُمُ ٱلۡأَعۡلَىٰ ٢٤ਸੋ ਉਸ ਨੇ ਆਖਿਆ ਕਿ ਮੈਂ ਤੁਹਾਡਾ ਸਭ ਤੋਂ ਵੱਡਾ ਰੱਬ ਹਾਂ। فَأَخَذَهُ ٱللَّهُ نَكَالَ ٱلۡأٓخِرَةِ وَٱلۡأُولَىٰٓ ٢٥ਤਾਂ ਅੱਲਾਹ ਨੇ ਉਸ ਨੂੰ ਪ੍ਰਲੋਕ ਅਤੇ ਸੰਸਾਰ ਦੀ ਸਜ਼ਾ ਵਿਚ ਫੜ੍ਹਿਆ। إِنَّ فِي ذَٰلِكَ لَعِبۡرَةً لِّمَن يَخۡشَىٰٓ ٢٦ਬੇਸ਼ੱਕ ਇਸ ਵਿਚ ਹਰੇਕ ਉਸ ਬੰਦੇ ਲਈ ਸਿੱਖਿਆ ਹੈ, ਜਿਹੜਾ (ਅੱਲਾਹ ਤੋਂ) ਡਰੇ। ءَأَنتُمۡ أَشَدُّ خَلۡقًا أَمِ ٱلسَّمَآءُۚ بَنَىٰهَا ٢٧ਕੀ ਤੁਹਾਡਾ ਬਣਾਉਣਾ ਜ਼ਿਆਦਾ ਔਖਾ ਹੈ ਜਾਂ ਆਕਾਸ਼ ਦਾ, ਅੱਲਾਹ ਨੇ ਉਸ ਨੂੰ ਬਣਾਇਆ। رَفَعَ سَمۡكَهَا فَسَوَّىٰهَا ٢٨ਉਸ ਦੀ ਛੱਤ ਨੂੰ ਉੱਚਾ ਕੀਤਾ, ਫਿਰ ਉਸ ਨੂੰ ਠੀਕ ਕੀਤਾ। وَأَغۡطَشَ لَيۡلَهَا وَأَخۡرَجَ ضُحَىٰهَا ٢٩ਫਿਰ ਉਸ ਦੀ ਰਾਤ ਨੂੰ ਹਨੇਰੀ ਬਣਾਇਆ ਅਤੇ ਉਸ ਦੇ ਦਿਨ ਨੂੰ ਪ੍ਰਕਾਸ਼ਵਾਨ ਕੀਤਾ। وَٱلۡأَرۡضَ بَعۡدَ ذَٰلِكَ دَحَىٰهَآ ٣٠ਅਤੇ ਉਸ ਤੋਂ ਬਾਅਦ ਧਰਤੀ ਨੂੰ ਫੈਲਾਇਆ। أَخۡرَجَ مِنۡهَا مَآءَهَا وَمَرۡعَىٰهَا ٣١ਇਸ ਵਿੱਚੋਂ ਉਸ ਦਾ ਪਾਣੀ ਅਤੇ ਚਾਰਾ ਕੱਢਿਆ। وَٱلۡجِبَالَ أَرۡسَىٰهَا ٣٢ਅਤੇ ਪਹਾੜਾਂ ਨੂੰ ਸਥਾਪਿਤ ਕੀਤਾ। مَتَٰعًا لَّكُمۡ وَلِأَنۡعَٰمِكُمۡ ٣٣ਤੁਹਾਡੇ ਲਈ ਅਤੇ ਤੁਹਾਡੇ ਪਸ਼ੂਆਂ ਲਈ ਜੀਵਨ ਸਮੱਗਰੀ ਦੇ ਰੂਪ ਵਿਚ (ਪੈਦਾ ਕੀਤਾ)। فَإِذَا جَآءَتِ ٱلطَّآمَّةُ ٱلۡكُبۡرَىٰ ٣٤ਫਿਰ ਜਦੋਂ ਉਹ ਵੱਡੀ ਆਫ਼ਤ ਆਵੇਗੀ। يَوۡمَ يَتَذَكَّرُ ٱلۡإِنسَٰنُ مَا سَعَىٰ ٣٥ਜਿਸ ਦਿਨ ਮਨੁੱਖ ਆਪਣੇ ਕੀਤੇ ਨੂੰ ਯਾਦ ਕਰੇਗਾ। وَبُرِّزَتِ ٱلۡجَحِيمُ لِمَن يَرَىٰ ٣٦ਅਤੇ ਦੇਖਣ ਵਾਲਿਆਂ ਦੇ ਸਾਹਮਣੇ ਨਰਕ ਪ੍ਰਗਟ ਕਰ ਦਿੱਤਾ ਜਾਵੇਗਾ। فَأَمَّا مَن طَغَىٰ ٣٧ਤਾਂ ਜਿਸ ਨੇ ਸ਼ਗਾਵਤ ਕੀਤੀ। وَءَاثَرَ ٱلۡحَيَوٰةَ ٱلدُّنۡيَا ٣٨ਅਤੇ ਸੰਸਾਰਿਕ ਜੀਵਨ ਨੂੰ ਪਹਿਲ ਦਿੱਤੀ। فَإِنَّ ٱلۡجَحِيمَ هِيَ ٱلۡمَأۡوَىٰ ٣٩ਤਾਂ ਉਨ੍ਹਾਂ ਦਾ ਟਿਕਾਣਾ ਨਰਕ ਹੋਂਵੇਗਾ। وَأَمَّا مَنۡ خَافَ مَقَامَ رَبِّهِۦ وَنَهَى ٱلنَّفۡسَ عَنِ ٱلۡهَوَىٰ ٤٠ਅਤੇ ਜਿਹੜਾ ਬੰਦਾ ਆਪਣੇ ਰੱਬ ਦੇ ਸਾਹਮਣੇ ਖੜ੍ਹੇ ਹੋਣ ਤੋਂ ਡਰਿਆ ਅਤੇ ਆਪਣੇ ਮਨ ਨੂੰ ਬੁਰੀਆਂ ਇੱਛਾਵਾਂ ਤੋਂ ਰੋਕਿਆ। فَإِنَّ ٱلۡجَنَّةَ هِيَ ٱلۡمَأۡوَىٰ ٤١ਤਾਂ ਉਸ ਦਾ ਟਿਕਾਣਾ ਜੰਨਤ ਹੋਵੇਗਾ। يَسۡـَٔلُونَكَ عَنِ ٱلسَّاعَةِ أَيَّانَ مُرۡسَىٰهَا ٤٢ਉਹ ਕਿਆਮਤ ਦੇ ਸਬੰਧ ਵਿਚ ਪੁੱਛਦੇ ਹਨ ਕਿ ਇਹ ਕਦੋਂ ਵਾਪਰੇਗੀ। فِيمَ أَنتَ مِن ذِكۡرَىٰهَآ ٤٣ਉਸ ਦੀ ਚਰਚਾ ਨਾਲ ਤੁਹਾਡਾ ਕੀ ਸਬੰਧ ਹੈ। إِلَىٰ رَبِّكَ مُنتَهَىٰهَآ ٤٤ਇਹ ਮਾਮਲਾ ਤੇਰੇ ਰੱਬ ਨਾਲ ਸਬੰਧਿਤ ਹੈ। إِنَّمَآ أَنتَ مُنذِرُ مَن يَخۡشَىٰهَا ٤٥ਤਾਂ ਤੁਸੀਂ ਸਿਰਫ਼ ਉਸ ਬੰਦੇ ਨੂੰ ਡਰਾਉਣ ਵਾਲੇ ਹੋ, ਜਿਹੜਾ ਡਰੇ। كَأَنَّهُمۡ يَوۡمَ يَرَوۡنَهَا لَمۡ يَلۡبَثُوٓاْ إِلَّا عَشِيَّةً أَوۡ ضُحَىٰهَا ٤٦ਜਿਸ ਦਿਨ ਇਹ ਉਸ ਨੂੰ (ਤਾਂ ਅਜਿਹਾ ਖਿਆਲ ਕਰਨਗੇ) ਦੇਖਣਗੇ ਤਾਂ ਜਾਣੋ ਉਹ ਸੰਸਾਰ ਵਿਚ ਠਹਿਰੇ ਹੀ ਨਹੀਂ। ਜਿਵੇਂ (ਦੁਨੀਆਂ ਵਿਚ ਸਿਰਫ਼) ਇੱਕ ਸ਼ਾਮ ਜਾਂ ਇੱਕ ਸਵੇਰ ਬਤੀਤ ਕੀਤੀ ਹੋਵੇ।

Translation: Dr. Muhamad Habib, Bhai Harpreet Singh, Maulana Wahiduddin Khan.