بِسۡمِ ٱللَّهِ ٱلرَّحۡمَٰنِ ٱلرَّحِيمِ
لَآ أُقۡسِمُ بِهَٰذَا ٱلۡبَلَدِ ١ਨਹੀਂ, ਮੈਂ ਸਹੁੰ ਖਾਂਦਾ ਹਾਂ ਇਸ ਸ਼ਹਿਰ (ਮੱਕਾ) ਦੀ। وَأَنتَ حِلُّۢ بِهَٰذَا ٱلۡبَلَدِ ٢ਅਤੇ ਤੁਸੀਂ ਇਸ ਵਿਚ ਵਸਦੇ ਹੋ। وَوَالِدٍ وَمَا وَلَدَ ٣ਅਤੇ ਸਹੁੰ ਹੈ ਪਿਤਾ (ਆਦਮ) ਅਤੇ ਉਸ ਦੀ ਔਲਾਦ ਦੀ। لَقَدۡ خَلَقۡنَا ٱلۡإِنسَٰنَ فِي كَبَدٍ ٤ਅਸੀਂ ਮਨੁੱਖ ਨੂੰ ਮਿਹਨਤ ਅਤੇ ਮੁਸ਼ਕਲਾਂ (ਵਿਚ ਰਹਿਣ ਲਈ?) ਬਣਾਇਆ ਹੈ। أَيَحۡسَبُ أَن لَّن يَقۡدِرَ عَلَيۡهِ أَحَدٌ ٥ਕੀ ਉਹ ਸਮਝਦਾ ਹੈ ਕਿ ਉਸ ਤੇ ਕਿਸੇ ਦਾ ਜ਼ੋਰ ਨਹੀਂ। يَقُولُ أَهۡلَكۡتُ مَالًا لُّبَدًا ٦ਆਖਦਾ ਹੈ ਕਿ ਮੈਂ ਬਹੁਤ ਸਾਰਾ ਮਾਲ ਖ਼ਰਚ ਕਰ ਦਿੱਤਾ। أَيَحۡسَبُ أَن لَّمۡ يَرَهُۥٓ أَحَدٌ ٧ਕੀ ਉਹ ਸਮਝਦਾ ਹੈ ਕਿ ਕਿਸੇ ਨੇ ਉਸ ਨੂੰ ਨਹੀਂ ਦੇਖਿਆ। أَلَمۡ نَجۡعَل لَّهُۥ عَيۡنَيۡنِ ٨ਕੀ ਅਸੀਂ ਉਨ੍ਹਾਂ ਨੂੰ ਦੋ ਅੱਖਾਂ ਨਹੀਂ ਦਿੱਤੀਆਂ وَلِسَانًا وَشَفَتَيۡنِ ٩ਇੱਕ ਜੀਭ ਅਤੇ ਦੋ ਬੁੱਲ੍। وَهَدَيۡنَٰهُ ٱلنَّجۡدَيۡنِ ١٠ਅਤੇ ਅਸੀਂ ਉਨ੍ਹਾਂ ਨੂੰ ਦੋ ਰਾਹ ਦੱਸ ਦਿੱਤੇ। فَلَا ٱقۡتَحَمَ ٱلۡعَقَبَةَ ١١ਫਿਰ ਉਹ ਘਾਟੀ ਤੇ ਨਹੀਂ ਚੜ੍ਹਿਆ। وَمَآ أَدۡرَىٰكَ مَا ٱلۡعَقَبَةُ ١٢ਤੁਸੀਂ ਕੀ ਸਮਝੋ ਕਿ ਇਹ ਘਾਟੀ ਕੀ ਹੈ। فَكُّ رَقَبَةٍ ١٣(ਗੁਲਾਮੀ ਤੋਂ) ਕਿਸੇ ਦੀ ਗਰਦਨ ਨੂੰ ਛਡਾਉਣਾ। أَوۡ إِطۡعَٰمٌ فِي يَوۡمٍ ذِي مَسۡغَبَةٍ ١٤ਜਾਂ ਭੁੱਖੇ ਨੂੰ ਭੋਜਨ ਖਵਾਉਣਾ। يَتِيمًا ذَا مَقۡرَبَةٍ ١٥ਅਨਾਥ ਰਿਸ਼ਤੇਦਾਰ ਨੂੰ। أَوۡ مِسۡكِينًا ذَا مَتۡرَبَةٍ ١٦ਜਾਂ ਮਿੱਟੀ ਵਿਚ ਰੂਲੇ ਬੇਸਹਾਰਾ ਨੂੰ। ثُمَّ كَانَ مِنَ ٱلَّذِينَ ءَامَنُواْ وَتَوَاصَوۡاْ بِٱلصَّبۡرِ وَتَوَاصَوۡاْ بِٱلۡمَرۡحَمَةِ ١٧ਫਿਰ ਉਹ ਉਨ੍ਹਾਂ ਲੋਕਾਂ ਵਿਚੋਂ ਹੋਵੇ, ਜਿਹੜਾ ਈਮਾਨ ਲਿਆਵੇ ਅਤੇ ਇੱਕ-ਦੂਜੇ ਨੂੰ ਧੀਰਜ ਅਤੇ ਹਮਦਰਦੀ ਦੀ ਨਸੀਹਤ ਕੀਤੀ। أُوْلَٰٓئِكَ أَصۡحَٰبُ ٱلۡمَيۡمَنَةِ ١٨ਇਹ ਲੋਕ ਹੀ ਭਾਗਾਂ ਵਾਲੇ ਹਨ। وَٱلَّذِينَ كَفَرُواْ بِـَٔايَٰتِنَا هُمۡ أَصۡحَٰبُ ٱلۡمَشۡـَٔمَةِ ١٩ਅਤੇ ਜਿਹੜੇ ਆਇਤਾਂ ਤੋਂ ਇਨਕਾਰ ਕਰਨ ਵਾਲੇ ਹਨ, ਉਹ ਬਦ-ਕਿਸਮਤ ਹਨ। عَلَيۡهِمۡ نَارٌ مُّؤۡصَدَةُۢ ٢٠ਉਨ੍ਹਾਂ ਤੇ ਅੱਗ ਛਾਈ ਹੋਈ ਹੋਵੇਗੀ।