Millat al-Islam

Chapter 91 · 15 verses · Dr. Muhamad Habib, Bhai Harpreet Singh, Maulana Wahiduddin Khan

Surah Ash-Shams in Panjabi

Arabic with tafsir Listen to Surah Ash-Shams (1346 reciters)
Meccanسورة الشمس15 verses

بِسۡمِ ٱللَّهِ ٱلرَّحۡمَٰنِ ٱلرَّحِيمِ

وَٱلشَّمۡسِ وَضُحَىٰهَا ١ਸੰਹੁ ਹੈ ਸੂਰਜ ਦੀ ਅਤੇ ਉਸ ਦੀ ਧੁੱਪ ਦੀ। وَٱلۡقَمَرِ إِذَا تَلَىٰهَا ٢ਅਤੇ ਚੰਨ ਦੀ ਜਦੋਂ ਉਹ ਸੂਰਜ ਦੇ ਪਿੱਛੇ ਨਿਕਲੇ। وَٱلنَّهَارِ إِذَا جَلَّىٰهَا ٣ਅਤੇ ਦਿਨ ਦੀ, ਜਦੋਂ ਉਹ ਉੱਸ ਨੂੰ ਪ੍ਰਕਾਸ਼ਮਈ ਕਰ ਦੇਵੇ। وَٱلَّيۡلِ إِذَا يَغۡشَىٰهَا ٤ਅਤੇ ਰਾਤ ਦੀ ਜਦੋਂ ਉਹ ਉਸ ਨੂੰ ਛਿਪਾ ਲਵੇ। وَٱلسَّمَآءِ وَمَا بَنَىٰهَا ٥ਅਤੇ ਆਕਾਸ਼ ਦੀ, ਅਤੇ (ਉਸ ਦੀ) ਜਿਸ ਨੇ ਉਸ ਨੂੰ ਪੈਦਾ ਕੀਤਾ। وَٱلۡأَرۡضِ وَمَا طَحَىٰهَا ٦ਅਤੇ ਧਰਤੀ ਦੀ ਅਤੇ (ਉਸ ਦੀ) ਜਿਸ ਨੇ ਇਸ ਨੂੰ ਫ਼ੈਲਾਇਆ। وَنَفۡسٍ وَمَا سَوَّىٰهَا ٧ਅਤੇ ਜਾਨ ਦੀ ਅਤੇ (ਉਸ ਦੀ) ਜਿਸ ਨੇ ਇਸ ਨੂੰ ਠੀਕ ਕੀਤਾ। فَأَلۡهَمَهَا فُجُورَهَا وَتَقۡوَىٰهَا ٨ਫਿਰ ਇਸ ਨੂੰ ਅਕਲ ਦਿੱਤੀ। ਉਸ ਦੀ ਬੁਰਾਈ ਦੀ ਅਤੇ ਭਲਾਈ ਦੀ। قَدۡ أَفۡلَحَ مَن زَكَّىٰهَا ٩ਸਫ਼ਲ ਹੋਇਆ, ਜਿਸਨੇ ਉਸ (ਰੂਹ) ਨੂੰ ਪਵਿੱਤਰ ਕੀਤਾ। وَقَدۡ خَابَ مَن دَسَّىٰهَا ١٠ਅਤੇ ਅਸਫ਼ਲ ਹੋਇਆ, ਜਿਸ ਨੇ ਉਸ ਨੂੰ ਮੈਲਾ ਕੀਤਾ। كَذَّبَتۡ ثَمُودُ بِطَغۡوَىٰهَآ ١١ਸਮੂਦ ਨੇ ਆਪਣੇ ਬਾਗ਼ੀਪੁਣੇ ਕਾਰਣ ਝੁਠਲਾਇਆ। إِذِ ٱنۢبَعَثَ أَشۡقَىٰهَا ١٢ਜਦੋਂ ਉਨ੍ਹਾਂ ਵਿਚੋਂ ਇੱਕ ਬਹੁਤ ਮੰਦਭਾਗਾ ਉੱਠ ਖੜ੍ਹਾ ਹੋਇਆ। فَقَالَ لَهُمۡ رَسُولُ ٱللَّهِ نَاقَةَ ٱللَّهِ وَسُقۡيَٰهَا ١٣ਤਾਂ ਅੱਲਾਹ ਦੇ ਰਸੂਲ ਨੇ ਉਨ੍ਹਾਂ ਨੂੰ ਆਖਿਆ, ਕਿ ਅੱਲਾਹ ਦੀ ਊਠਨੀ ਅਤੇ ਉਸ ਦੇ ਪਾਣੀ ਪੀਣ ਤੋਂ ਸਾਵਧਾਨ ਹੋ ਜਾਵੋ। فَكَذَّبُوهُ فَعَقَرُوهَا فَدَمۡدَمَ عَلَيۡهِمۡ رَبُّهُم بِذَنۢبِهِمۡ فَسَوَّىٰهَا ١٤ਤਾਂ ਉਨ੍ਹਾਂ ਨੇ ਉਸ ਨੂੰ ਝੁਠਲਾਇਆ, ਫਿਰ ਊਠਨੀ ਨੂੰ ਮਾਰ ਦਿੱਤਾ। ਫਿਰ ਉਨ੍ਹਾਂ ਦੇ ਰੱਬ ਨੇ ਉਨ੍ਹਾਂ ਦੇ ਪਾਪਾਂ ਦੇ ਕਾਰਨ ਉਨ੍ਹਾਂ ਤੇ ਆਫ਼ਤ ਭੇਜੀ। ਫਿਰ ਸਾਰਿਆਂ ਨੂੰ ਤਬਾਹ ਕਰ ਦਿੱਤਾ। ਫਿਰ ਸਭ ਨੂੰ ਬ਼ਰਾਬ਼ਰ ਕਰ ਦਿੱਤਾ। وَلَا يَخَافُ عُقۡبَٰهَا ١٥ਉਹ ਨਹੀਂ ਡਰਦਾ, ਕਿ ਉਸ ਤੋਂ ਪਿਛੋਂ ਕੀ ਹੋਵੇਗਾ।

Translation: Dr. Muhamad Habib, Bhai Harpreet Singh, Maulana Wahiduddin Khan.