Millat al-Islam

Chapter 69 · 52 verses · Dr. Muhamad Habib, Bhai Harpreet Singh, Maulana Wahiduddin Khan

Surah Al-Haaqqa in Panjabi

Arabic with tafsir Listen to Surah Al-Haaqqa (1332 reciters)
Meccanسورة الحاقة52 verses

بِسۡمِ ٱللَّهِ ٱلرَّحۡمَٰنِ ٱلرَّحِيمِ

ٱلۡحَآقَّةُ ١ਉਹ ਹੋਣ ਵਾਲੀ। مَا ٱلۡحَآقَّةُ ٢ਕੀ ਹੈ ਉਹ ਹੋਣ ਵਾਲੀ وَمَآ أَدۡرَىٰكَ مَا ٱلۡحَآقَّةُ ٣ਅਤੇ ਤੁਸੀਂ ਕੀ ਜਾਣੋ ਕਿ ਕੀ ਹੈ ਉਹ ਹੋਣ ਵਾਲੀ ਹੈ। كَذَّبَتۡ ثَمُودُ وَعَادُۢ بِٱلۡقَارِعَةِ ٤ਸਮੂਦ ਅਤੇ ਆਦ ਨੇ ਉਸ ਖੜਖੜਾਉਣ ਵਾਲੀ ਚੀਜ਼ ਨੂੰ ਝੁਠਲਾਇਆ। فَأَمَّا ثَمُودُ فَأُهۡلِكُواْ بِٱلطَّاغِيَةِ ٥ਸੋ ਸਮੂਦ ਤਾਂ ਇੱਕ ਭਿਆਨਕ ਦੁਰਘਟਨਾ وَأَمَّا عَادٌ فَأُهۡلِكُواْ بِرِيحٍ صَرۡصَرٍ عَاتِيَةٍ ٦ਵਿਚ ਨਸ਼ਟ ਕਰ ਦਿੱਤੇ ਗਏ। سَخَّرَهَا عَلَيۡهِمۡ سَبۡعَ لَيَالٍ وَثَمَٰنِيَةَ أَيَّامٍ حُسُومًاۖ فَتَرَى ٱلۡقَوۡمَ فِيهَا صَرۡعَىٰ كَأَنَّهُمۡ أَعۡجَازُ نَخۡلٍ خَاوِيَةٍ ٧ਤੇ ਆਦ, ਉਹ ਤਾਂ ਇੱਕ ਤੇਜ਼ ਹਨੇਰੀ ਨਾਲ ਨਸ਼ਟ ਕਰ ਦਿੱਤੇ ਗਏ। (7) ਉਸ ਨੂੰ ਅੱਲਾਹ ਨੇ ਲਗਾਤਾਰ ਸੱਤ ਰਾਤਾਂ ਅਤੇ ਅੱਠ ਦਿਨ ਉਨ੍ਹਾਂ ਤੇ ਲਗਾਈ ਰੱਖਿਆ, ਤਾਂ ਤੁਸੀਂ ਦੇਖਦੇ ਹੋ ਕਿ ਉੱਤੇ ਉਹ ਇਸ ਤਰ੍ਹਾਂ ਡਿੱਗੇ ਪਏ ਹਨ, ਜਿਵੇ' ਖਜੂਰ ਦੇ ਖੋਖਲੇ ਤਣੇ। فَهَلۡ تَرَىٰ لَهُم مِّنۢ بَاقِيَةٍ ٨ਤਾਂ ਕੀ ਤੁਹਾਨੂੰ ਉਨ੍ਹਾਂ ਵਿਚੋ' ਕੋਈ ਬਚਿਆ ਹੋਇਆ ਦਿਖਾਈ ਦਿੰਦਾ ਹੈ। وَجَآءَ فِرۡعَوۡنُ وَمَن قَبۡلَهُۥ وَٱلۡمُؤۡتَفِكَٰتُ بِٱلۡخَاطِئَةِ ٩ਫਿਰਔਨ ਅਤੇ ਉਸ ਤੋਂ ਪਹਿਲਾਂ ਵਾਲਿਆਂ ਨੇ ਅਤੇ ਪੂਠੀਆਂ ਹੋਈ ਬਸਤੀਆਂ ਨੇ ਅਪਰਾਧ ਕੀਤਾ। فَعَصَوۡاْ رَسُولَ رَبِّهِمۡ فَأَخَذَهُمۡ أَخۡذَةً رَّابِيَةً ١٠ਉਨ੍ਹਾਂ ਨੇ ਆਪਣੇ ਰੱਬ ਦੇ ਰਸੂਲ ਦੀ ਅਵੱਗਿਆ ਕੀਤੀ ਤਾਂ ਅੱਲਾਹ ਨੇ ਉਨ੍ਹਾਂ ਨੂੰ ਬਹੁਤ ਸਖਤੀ ਨਾਲ ਫੜ੍ਹਿਆ। إِنَّا لَمَّا طَغَا ٱلۡمَآءُ حَمَلۡنَٰكُمۡ فِي ٱلۡجَارِيَةِ ١١ਅਤੇ ਜਦੋਂ ਪਾਣੀ ਹੱਦੋਂ ਲੰਘ ਗਿਆ ਤਾਂ ਅਸੀਂ ਤੁਹਾਨੂੰ ਬੇੜੀ ਵਿਚ ਸਵਾਰ ਕਰਵਾਇਆ। لِنَجۡعَلَهَا لَكُمۡ تَذۡكِرَةً وَتَعِيَهَآ أُذُنٌ وَٰعِيَةٌ ١٢ਤਾਂ ਕਿ ਅਸੀਂ ਉਸ ਨੂੰ ਤੁਹਾਡੇ ਲਈ ਯਾਦਗਾਰ ਬਣਾ ਦੇਈਏ ਅਤੇ ਯਾਦ ਰੱਖਣ ਵਾਲੇ ਕੰਨ ਉਸ ਨੂੰ ਯਾਦ ਰੱਖਣ। فَإِذَا نُفِخَ فِي ٱلصُّورِ نَفۡخَةٌ وَٰحِدَةٌ ١٣ਸੋ ਜਦੋਂ ਬਿਗਲ ਵਿਚ ਅਚਾਨਕ ਇਕ ਫੂਕ ਮਾਰੀ ਜਾਵੇਗੀ। وَحُمِلَتِ ٱلۡأَرۡضُ وَٱلۡجِبَالُ فَدُكَّتَا دَكَّةً وَٰحِدَةً ١٤ਅਤੇ ਧਰਤੀ ਅਤੇ ਪਹਾੜਾਂ ਨੂੰ ਉਠਾ ਕੇ ਇੱਕੋ ਬਾਰ ਵਿਚ ਜ਼ੂਰਾ ਜ਼ੂਰਾ ਕਰ ਦਿੱਤਾ ਜਾਵੇਗਾ। فَيَوۡمَئِذٍ وَقَعَتِ ٱلۡوَاقِعَةُ ١٥ਤਾਂ ਉਸ ਦਿਨ ਘਟਨ ਵਾਲੀ ਘਟ ਜਾਵੇਗੀ। وَٱنشَقَّتِ ٱلسَّمَآءُ فَهِيَ يَوۡمَئِذٍ وَاهِيَةٌ ١٦ਅਤੇ ਆਕਾਸ਼ ਪਾਟ ਜਾਵੇਗਾ ਤਾਂ ਉਹ ਉਸ ਦਿਨ ਪੂਰਨ ਤੌਰ ਤੇ ਖ਼ਤਮ ਹੋ ਜਾਵੇਗਾ। وَٱلۡمَلَكُ عَلَىٰٓ أَرۡجَآئِهَاۚ وَيَحۡمِلُ عَرۡشَ رَبِّكَ فَوۡقَهُمۡ يَوۡمَئِذٍ ثَمَٰنِيَةٌ ١٧ਅਤੇ ਫ਼ਰਿਸ਼ਤੇ ਉਸ ਦੇ ਕਿਨਾਰਿਆਂ ਤੇ ਹੋਣਗੇ ਅਤੇ ਤੇਰੇ ਰੱਬ ਦੇ ਸਿੰਘਾਸਣ ਨੂੰ ਉਸ ਦਿਨ ਅੱਠ ਫ਼ਰਿਸ਼ਤਿਆਂ ਨੇ ਆਪਣੇ ਉੱਪਰ ਚੁੱਕਿਆ ਹੋਵੇਗਾ। يَوۡمَئِذٍ تُعۡرَضُونَ لَا تَخۡفَىٰ مِنكُمۡ خَافِيَةٌ ١٨ਉਸ ਦਿਨ ਤੁਸੀਂ ਪੇਸ਼ ਕੀਤੇ ਜਾਵੋਗੇ। ਤੁਹਾਡੀ ਕੋਈ ਗੱਲ ਛਿਪੀ ਹੋਈ ਨਾ ਹੋਵੇਗੀ। فَأَمَّا مَنۡ أُوتِيَ كِتَٰبَهُۥ بِيَمِينِهِۦ فَيَقُولُ هَآؤُمُ ٱقۡرَءُواْ كِتَٰبِيَهۡ ١٩ਤਾਂ ਜਿਸ ਬੰਦੇ ਨੂੰ ਉਸ ਦਾ ਕਰਮ ਪੱਤਰ ਉਸ ਦੇ ਸੱਜੇ ਹੱਥ ਵਿਚ ਦਿੱਤਾ ਜਾਵੇਗਾ ਤਾਂ ਉਹ ਆਖੇਗਾ ਕਿ ਲਉ ਮੇਰਾ ਕਰਮ ਪੱਤਰ ਪੜ੍ਹੋ। إِنِّي ظَنَنتُ أَنِّي مُلَٰقٍ حِسَابِيَهۡ ٢٠ਮੈਂ ਕਲਪਣਾ ਕੀਤੀ ਸੀ ਕਿ ਮੈਨੂੰ ਮੇਰਾ ਹਿਸਾਬ ਦਿੱਤਾ ਜਾਣ ਵਾਲਾ ਹੈ। فَهُوَ فِي عِيشَةٍ رَّاضِيَةٍ ٢١ਤਾਂ ਉਹ ਇੱਕ ਪਸੰਦਾਦਾਇਕ ਸੁੱਖ ਮਈ ਜੀਵਨ ਵਿਚ ਹੋਵੇਗਾ। فِي جَنَّةٍ عَالِيَةٍ ٢٢ਉੱਚੇ ਬਾਗ਼ਾਂ ਵਿਚ। قُطُوفُهَا دَانِيَةٌ ٢٣ਉਸ ਦੇ ਫਲ ਝੂਕੇ ਪਏ ਰਹੇ ਹੋਣਗੇ। كُلُواْ وَٱشۡرَبُواْ هَنِيٓـَٔۢا بِمَآ أَسۡلَفۡتُمۡ فِي ٱلۡأَيَّامِ ٱلۡخَالِيَةِ ٢٤ਅਨੰਦ ਪੂਰਬਕ ਖਾਉ ਅਤੇ ਪੀਉ, ਉਨ੍ਹਾਂ ਕਰਮਾਂ ਦੇ ਫਲਸਰੂਪ ਜਿਹੜੇ ਤੁਸੀਂ ਬੀਤੇ ਦਿਨਾ ਵਿਚ ਕੀਤੇ ਹਨ। وَأَمَّا مَنۡ أُوتِيَ كِتَٰبَهُۥ بِشِمَالِهِۦ فَيَقُولُ يَٰلَيۡتَنِي لَمۡ أُوتَ كِتَٰبِيَهۡ ٢٥ਅਤੇ ਜਿਸ ਬੰਦੇ ਦਾ ਕਰਮ ਪੱਤਰ ਉਸ ਦੇ ਖੱਬੇ ਹੱਥ ਵਿਚ ਦਿੱਤਾ ਜਾਵੇਗਾ, ਤਾਂ ਉਹ ਆਖੇਗਾ ਕਿ ਕਾਸ਼! ਮੇਰਾ ਕਰਮ ਪੱਤਰ ਮੈਨੂੰ ਨਾਂ ਦਿੱਤਾ ਜਾਂਦਾ। وَلَمۡ أَدۡرِ مَا حِسَابِيَهۡ ٢٦ਅਤੇ ਮੈਂ ਨਹੀਂ ਜਾਣਦਾ ਕਿ ਮੇਰਾ ਹਿਸਾਬ ਕੀ ਹੈ। يَٰلَيۡتَهَا كَانَتِ ٱلۡقَاضِيَةَ ٢٧ਕਾਸ਼! ਉਹ ਮੌਤ ਹੀ ਆਖਰੀ ਹੁੰਦੀ। مَآ أَغۡنَىٰ عَنِّي مَالِيَهۡۜ ٢٨ਮੋਰੀ ਜਾਇਦਾਦ ਮੇਰੇ ਕੰਮ ਨਾ ਆਈ। هَلَكَ عَنِّي سُلۡطَٰنِيَهۡ ٢٩ਮੇਰੀ ਹਕੂਮਤ ਖ਼ਤਮ ਹੋ ਗਈ। خُذُوهُ فَغُلُّوهُ ٣٠ਉਸ ਬੰਦੇ ਨੂੰ ਫੜ੍ਹੋ ਅਤੇ ਉਨ੍ਹਾਂ ਦੇ ਪਟਾ ਪਾਉ। ثُمَّ ٱلۡجَحِيمَ صَلُّوهُ ٣١ਫਿਰ ਉਸ ਨੂੰ ਨਰਕ ਵਿਚ ਸੁੱਟ ਦੇਉ। ثُمَّ فِي سِلۡسِلَةٍ ذَرۡعُهَا سَبۡعُونَ ذِرَاعًا فَٱسۡلُكُوهُ ٣٢ਫ਼ਿਰ ਇੱਕ ਜ਼ੌਜੀਰ ਵਿਚ, ਜਿਸ ਦੀ ਲੰਬਾਈ ਸੱਤਰ (70) ਹੱਥ ਹੈ, ਉਸ ਨੂੰ ਘੁੱਟ ਦੇਵੋ। إِنَّهُۥ كَانَ لَا يُؤۡمِنُ بِٱللَّهِ ٱلۡعَظِيمِ ٣٣ਇਹ ਬੰਦਾ ਅਜ਼ੀਮ ਰੱਬ (ਮਹਾਨ ਅੱਲਾਹ) ਤੇ ਵਿਬਵਾਸ਼ ਨਹੀਂ ਰੱਖਦਾ ਸੀ। وَلَا يَحُضُّ عَلَىٰ طَعَامِ ٱلۡمِسۡكِينِ ٣٤ਅਤੇ ਉਹ ਕੰਗਾਲਾਂ ਨੂੰ ਰੋਟੀ ਖਵਾਉਣ ਲਈ ਪ੍ਰੇਤ ਵੀ ਨਹੀਂ ਕਰਦਾ ਸੀ। فَلَيۡسَ لَهُ ٱلۡيَوۡمَ هَٰهُنَا حَمِيمٌ ٣٥ਸੋ ਅੱਜ ਇਥੇ ਉਸ ਦੇ ਨਾਲ ਕੋਈ ਹਮਦਰਦੀ ਰੱਖਣ ਵਾਲਾ ਨਹੀਂ। وَلَا طَعَامٌ إِلَّا مِنۡ غِسۡلِينٍ ٣٦ਅਤੇ ਨਾ ਜ਼ਖਮਾਂ ਦੇ ਧੋਣ ਤੇ (ਨਿਕਲੀ ਪਾਕ) ਤੋਂ ਸ਼ਿਨਾ ਉਨ੍ਹਾਂ ਲਈ ਕੋਈ ਭੋਜਨ ਨਹੀਂ। لَّا يَأۡكُلُهُۥٓ إِلَّا ٱلۡخَٰطِـُٔونَ ٣٧ਇਸ (ਭੋਜਨ) ਨੂੰ ਪਾਪੀਆਂ ਤੋਂ ਬਿਨਾ ਕੋਈ ਨਹੀਂ ਖਾਵੇਗਾ। فَلَآ أُقۡسِمُ بِمَا تُبۡصِرُونَ ٣٨ਤਾਂ ਨਹੀਂ ਮੈਂ ਸਹੂੰ ਖਾਂਦਾ ਹਾਂ, ਉਨ੍ਹਾਂ ਚੀਜ਼ਾਂ ਦੀ ਜਿਸ ਨੂੰ ਤੁਸੀਂ ਦੇਖਦੇ ਹੋ। وَمَا لَا تُبۡصِرُونَ ٣٩ਅਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਦੇਖਦੇ। إِنَّهُۥ لَقَوۡلُ رَسُولٍ كَرِيمٍ ٤٠ਬੇਸ਼ੱਕ ਇਹ ਇੱਕ ਸਨਮਾਨਿਤ ਸੰਦੇਸ਼ ਵਾਹਕ ਬਾਣੀ ਹੈ। وَمَا هُوَ بِقَوۡلِ شَاعِرٍۚ قَلِيلًا مَّا تُؤۡمِنُونَ ٤١ਅਤੇ ਇਹ ਕਿਸੇ ਕਵੀ ਦੀ ਰਚਨਾ ਨਹੀਂ, ਤੁਸੀਂ ਬਹੁਤ ਘੱਟ ਸ਼ਰਧਾਵਾਨ ਬਣਦੇ ਹੋ। وَلَا بِقَوۡلِ كَاهِنٍۚ قَلِيلًا مَّا تَذَكَّرُونَ ٤٢ਇਹ ਕਿਸੇ ਜੋਤਸ਼ੀ ਦੀ ਬਾਣੀ ਨਹੀਂ, ਤੁਸੀ' ਬਹੂਤ ਘੱਟ ਚਿੰਤਤ ਹੁੰਦੇ ਹੋ। تَنزِيلٌ مِّن رَّبِّ ٱلۡعَٰلَمِينَ ٤٣(ਇਹ ਕੁਰਆਨ) ਜਗਤ ਦੇ ਮਾਲਕ ਵੱਲੋਂ ਉਤਾਰਿਆ ਹੋਇਆ ਹੈ। وَلَوۡ تَقَوَّلَ عَلَيۡنَا بَعۡضَ ٱلۡأَقَاوِيلِ ٤٤ਅਤੇ ਜੇਕਰ ਇਹ ਪੈਗ਼ੰਬਰ ਕੋਈ ਗੱਲ ਘੜ੍ਹ ਕੇ ਲਿਆਉਂਦੇ ਹਨ। لَأَخَذۡنَا مِنۡهُ بِٱلۡيَمِينِ ٤٥ਤਾਂ ਅਸੀਂ ਉਸ ਦਾ ਸੱਜਾ ਹੱਥ ਫੜ੍ਹ ਲੈਂਦੇ ਹਾਂ। ثُمَّ لَقَطَعۡنَا مِنۡهُ ٱلۡوَتِينَ ٤٦ਫਿਰ ਅਸੀਂ ਉਸ ਦੇ ਦਿਲ ਦੀ ਨਸ ਕੱਟ ਦਿੰਦੇ ਹਾਂ। فَمَا مِنكُم مِّنۡ أَحَدٍ عَنۡهُ حَٰجِزِينَ ٤٧ਫਿਰ ਤੁਹਾਡੇ ਵਿਚੋਂ ਕੋਈ ਇਸ ਤੋਂ ਸਾਨੂੰ ਰੋਕਣ ਵਾਲਾ ਨਾ ਹੁੰਦਾ। وَإِنَّهُۥ لَتَذۡكِرَةٌ لِّلۡمُتَّقِينَ ٤٨ਅਤੇ ਬੇਸ਼ੱਕ ਇਹ ਸੰਜਮੀਆਂ ਲਈ ਸਿੱਖਿਆ ਹੈ। وَإِنَّا لَنَعۡلَمُ أَنَّ مِنكُم مُّكَذِّبِينَ ٤٩ਅਤੇ ਅਸੀਂ ਜਾਣਦੇ ਹਾਂ ਕਿ ਤੁਹਾਡੇ ਵਿਚੋਂ ਇਸ ਤੋਂ ਇਨਕਾਰ ਕਰਨ ਵਾਲੇ ਹਨ। وَإِنَّهُۥ لَحَسۡرَةٌ عَلَى ٱلۡكَٰفِرِينَ ٥٠ਅਤੇ ਉਹ ਇਨਕਾਰ ਕਰਨ ਵਾਲਿਆਂ ਲਈ ਪਛਤਾਵਾ ਹੈ। وَإِنَّهُۥ لَحَقُّ ٱلۡيَقِينِ ٥١ਅਤੇ ਇਹ ਯਕੀਨਨ ਸੱਚ ਹੈ। فَسَبِّحۡ بِٱسۡمِ رَبِّكَ ٱلۡعَظِيمِ ٥٢ਸੋ ਤੁਸੀਂ ਆਪਣੇ ਮਹਾਨ ਰੱਬ ਦੇ ਨਾਮ ਵੀ ਸਿਫ਼ਤ ਸਲਾਹ ਕਰੋ।

Translation: Dr. Muhamad Habib, Bhai Harpreet Singh, Maulana Wahiduddin Khan.