Millat al-Islam

Chapter 68 · 52 verses · Dr. Muhamad Habib, Bhai Harpreet Singh, Maulana Wahiduddin Khan

Surah Al-Qalam in Panjabi

Arabic with tafsir Listen to Surah Al-Qalam (1262 reciters)
Meccanسورة القلم52 verses

بِسۡمِ ٱللَّهِ ٱلرَّحۡمَٰنِ ٱلرَّحِيمِ

نٓۚ وَٱلۡقَلَمِ وَمَا يَسۡطُرُونَ ١ਨੂਨ, ਕਲਮ ਦੀ ਅਤੇ ਜਿਹੜੇ (ਕਲਮਾਂ ਵਾਲੇ) ਲਿਖਦੇ ਹਨ, ਉਸ ਦੀ ਸੰਹੁ। مَآ أَنتَ بِنِعۡمَةِ رَبِّكَ بِمَجۡنُونٍ ٢ਤੁਸੀਂ ਆਪਣੇ ਰੱਬ ਦੀ ਕਿਰਪਾ ਨਾਲ ਦੀਵਾਨੇ ਨਹੀਂ ਹੋ। وَإِنَّ لَكَ لَأَجۡرًا غَيۡرَ مَمۡنُونٍ ٣ਅਤੇ ਬੇਸ਼ੱਕ ਤੁਹਾਡੇ ਲਈ ਬਦਲਾ ਹੈ ਕਦੇ ਨਾ ਮੁੱਕਣ ਵਾਲਾ। وَإِنَّكَ لَعَلَىٰ خُلُقٍ عَظِيمٍ ٤ਅਤੇ ਬੇਸ਼ੱਕ ਤੁਸੀਂ ਇੱਕ ਉੱਚੇ ਇਖ਼ਲਾਕ ਤੇ ਹੋ। فَسَتُبۡصِرُ وَيُبۡصِرُونَ ٥ਸੋ ਬਹੁਤ ਛੇਤੀ ਹੀ ਤੁਸੀਂ ਦੇਖੋਗੇ ਅਤੇ ਉਹ ਵੀ ਦੇਖਣਗੇ। بِأَييِّكُمُ ٱلۡمَفۡتُونُ ٦ਕਿ ਤੁਹਾਡੇ ਵਿਚੋਂ ਕਿਸ ਨੂੰ ਝੱਲਪੁਣਾ (ਦੀਵਾਨਾਪਣ) ਹੈ إِنَّ رَبَّكَ هُوَ أَعۡلَمُ بِمَن ضَلَّ عَن سَبِيلِهِۦ وَهُوَ أَعۡلَمُ بِٱلۡمُهۡتَدِينَ ٧ਤੁਹਾਡਾ ਰੱਬ ਹੀ ਚੰਗੀ ਤਰਾਂ ਜਾਣਦਾ ਹੈ, ਜਿਹੜਾ ਉਸ ਦੇ ਰਾਹ ਤੋਂ ਭਟਕਿਆ ਹੋਇਆ ਹੈ ਅਤੇ ਉਹ ਰਾਹ ਤੇ ਚੱਲਣ ਵਾਲਿਆਂ ਨੂੰ ਵੀ ਚੰਗੀ ਤਰਾਂ ਜਾਣਦਾ ਹੈ। فَلَا تُطِعِ ٱلۡمُكَذِّبِينَ ٨ਸੋ ਤੁਸੀਂ ਇਨ੍ਹਾਂ ਝੁਠਲਾਉਣ ਵਾਲਿਆਂ ਦਾ ਕਿਹਾ ਨਾ ਮੰਨੋਂ। وَدُّواْ لَوۡ تُدۡهِنُ فَيُدۡهِنُونَ ٩ਉਹ ਚਾਹੁੰਦੇ ਹਨ ਕਿ ਤੁਸੀਂ ਨਰਮ ਪੈ ਜਾਵੋ, ਤਾਂ ਉਹ ਵੀ ਨਰਮ ਪੈ ਜਾਣਗੇ। وَلَا تُطِعۡ كُلَّ حَلَّافٍ مَّهِينٍ ١٠ਅਤੇ ਤੁਸੀਂ ਅਜਿਹੇ ਬੰਦੇ ਦਾ ਕਹਿਣਾ ਨਾ ਮੰਨੋ, ਜਿਹੜਾ ਬਹੁਤਾ ਸਹੁੰਆਂ ਖਾਣ ਵਾਲਾ ਹੋਵੇ هَمَّازٍ مَّشَّآءِۭ بِنَمِيمٍ ١١ਅਤੇ ਸ਼ੇਕਦਰਾ ਹੋਵੇ, ਵਿਅੰਗ ਕਰਨ ਵਾਲਾ ਹੋਵੇ, ਜ਼ੁਗਲੀਆਂ ਕਰਦਾ ਫਿਰਦਾ ਹੋਵੇ। مَّنَّاعٍ لِّلۡخَيۡرِ مُعۡتَدٍ أَثِيمٍ ١٢ਚੰਗੇ ਕੰਮਾਂ ਤੋਂ ਰੋਕਣ ਵਾਲਾ ਹੋਵੇ, ਹੱਦਾਂ ਦਾ ਉਲਘੰਣ ਕਰਨ ਵਾਲਾ ਹੋਵੇ, ਬੇਈਮਾਨੀ ਕਰਨ ਵਾਲਾ ਹੋਵੇ। عُتُلِّۭ بَعۡدَ ذَٰلِكَ زَنِيمٍ ١٣ਪੱਥਰ ਦਿਲ ਹੋਵੇ ਅਤੇ ਇਸ ਤੋਂ ਵੱਧ ਕੇ ਬਦ ਜ਼ਾਤ ਹੋਵੇ। أَن كَانَ ذَا مَالٍ وَبَنِينَ ١٤ਇਸ ਲਈ ਕਿ ਉਹ ਦੌਲਤ ਅਤੇ ਔਲਾਦ ਵਾਲਾ ਹੈ। إِذَا تُتۡلَىٰ عَلَيۡهِ ءَايَٰتُنَا قَالَ أَسَٰطِيرُ ٱلۡأَوَّلِينَ ١٥ਜਦੋਂ ਉਸ ਨੂੰ ਸਾਡੀਆਂ ਆਇਤਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ, ਤਾਂ ਉਹ ਆਖਦਾ ਹੈ ਕਿ ਇਹ ਪਹਿਲਾਂ ਹੋ ਚੁੱਕਿਆਂ ਦੀਆਂ ਪ੍ਰਮਾਣਾਂ ਤੋਂ ਰਹਿਤ ਗੱਲਾਂ ਹਨ। سَنَسِمُهُۥ عَلَى ٱلۡخُرۡطُومِ ١٦ਜਲਦੀ ਹੀ ਅਸੀਂ ਉਸ ਦੇ ਨੱਕ ਨੂੰ ਦਾਗੀ ਕਰਾਂਗੇ। إِنَّا بَلَوۡنَٰهُمۡ كَمَا بَلَوۡنَآ أَصۡحَٰبَ ٱلۡجَنَّةِ إِذۡ أَقۡسَمُواْ لَيَصۡرِمُنَّهَا مُصۡبِحِينَ ١٧ਅਸੀਂ ਉਨ੍ਹਾਂ ਨੂੰ ਇਮਤਿਹਾਨ ਵਿਚ ਪਾਇਆ, ਜਿਸ ਤਰਾਂ ਅਸੀਂ ਸ਼ਾਗ ਵਾਲਿਆਂ ਨੂੰ ਇਮਤਿਹਾਨ ਵਿਚ ਪਾਇਆ ਸੀ। ਜਦੋਂ' ਉਨ੍ਹਾਂ ਨੇ ਸਹੁੰ ਖਾਧੀ ਸੀ ਕਿ ਉਹ ਸਵੇਰੇ ਸ਼ਾਮ ਜ਼ਰੂਰ ਉਸ ਦਾ ਫ਼ਲ ਤੋੜ ਲੈਣਗੇ। وَلَا يَسۡتَثۡنُونَ ١٨ਉਨ੍ਹਾਂ ਨੇ ਇੰਨਸ਼ਾਂ ਅੱਲਾਹ (ਅੱਲਾਹ ਨੇ ਚਾਹਿਆ) ਨਹੀ ਕਿਹਾ। فَطَافَ عَلَيۡهَا طَآئِفٌ مِّن رَّبِّكَ وَهُمۡ نَآئِمُونَ ١٩ਸੋ ਉਸ ਬਾਗ਼ ਤੇ ਤੇਰੇ ਰੱਬ ਵੱਲੋਂ ਇੱਕ ਫਿਰਨ ਵਾਲਾ ਫਿਰ ਗਿਆ ਅਤੇ ਉਹ ਸੌ ਰਹੇ ਸੀ। فَأَصۡبَحَتۡ كَٱلصَّرِيمِ ٢٠ਸੋ ਉਹ ਇਉਂ ਹੋ ਗਿਆ ਜਿਵੇਂ ਕੱਟੀ ਹੋਈ ਫ਼ਸਲ। فَتَنَادَوۡاْ مُصۡبِحِينَ ٢١ਸੋ ਸਵੇਰੇ ਉਨ੍ਹਾਂ ਨੇ ਇੱਕ ਦੂਜੇ ਨੂੰ ਪੁਕਾਰਿਆ। أَنِ ٱغۡدُواْ عَلَىٰ حَرۡثِكُمۡ إِن كُنتُمۡ صَٰرِمِينَ ٢٢ਕਿ ਸਵੇਰੇ ਆਪਣੇ ਖੇਤ ਚੱਲੋਂ, ਜੇਕਰ ਤੁਸੀਂ ਫ਼ਲ ਤੋੜਨਾ ਹੈ। فَٱنطَلَقُواْ وَهُمۡ يَتَخَٰفَتُونَ ٢٣ਫਿਰ ਉਹ ਚੱਲ ਪਏ ਅਤੇ ਹੌਲੀ ਹੌਲੀ ਕਹਿ ਰਹੇ ਸਨ। أَن لَّا يَدۡخُلَنَّهَا ٱلۡيَوۡمَ عَلَيۡكُم مِّسۡكِينٌ ٢٤ਕਿ ਅੱਜ ਕੋਈ ਕੰਗਾਲ ਤੁਹਾਡੇ ਕੋਲ ਬਾਗ਼ ਵਿਚ ਨਾ ਆ ਸਕੇ। وَغَدَوۡاْ عَلَىٰ حَرۡدٍ قَٰدِرِينَ ٢٥ਅਤੇ ਉਹ ਆਪਣੇ ਆਪ ਨੂੰ ਸਮਰੱਥ ਸਮਝ ਕੇ ਤੂਰੇ। (ਜਿਵੇਂ ਖੇਤੀ ਤੇ ਪੂਰਨ ਅਧਿਕਾਰ ਰੱਖਦੇ ਹੋਣ) فَلَمَّا رَأَوۡهَا قَالُوٓاْ إِنَّا لَضَآلُّونَ ٢٦ਫਿਰ ਜਦੋਂ ਬਾਗ਼ ਨੂੰ (ਉਜੜਿਆ) ਦੇਖਿਆ ਤਾਂ ਆਖਣ ਲੱਗੇ ਕਿ ਅਸੀਂ ਰਾਹ ਭੁੱਲ ਗਏ। بَلۡ نَحۡنُ مَحۡرُومُونَ ٢٧ਸਗੋਂ ਅਸੀਂ ਵਾਂਝੇ ਗਏ। قَالَ أَوۡسَطُهُمۡ أَلَمۡ أَقُل لَّكُمۡ لَوۡلَا تُسَبِّحُونَ ٢٨ਉਨ੍ਹਾਂ ਵਿਚੋਂ ਜਿਹੜਾ ਬਿਹਤਰ ਬੰਦਾ ਸੀ, ਉਸ ਨੇ ਆਖਿਆ ਕਿ ਮੈਂ' ਤੁਹਾਨੂੰ ਕਿਹਾ ਨਹੀਂ ਸੀ ਕਿ ਤੁਸੀ ਲੋਕ ਸਿਫ਼ਤ ਸਲਾਹ ਕਿਉਂ ਨਹੀਂ ਕਰਦੇ। قَالُواْ سُبۡحَٰنَ رَبِّنَآ إِنَّا كُنَّا ظَٰلِمِينَ ٢٩ਉਨ੍ਹਾਂ ਨੇ ਆਖਿਆ ਕਿ ਸਾਡਾ ਰੱਬ ਪਵਿੱਤਰ ਹੈ। ਬੇਸ਼ੱਕ ਅਸੀਂ ਜ਼ਾਲਿਮ ਸੀ। فَأَقۡبَلَ بَعۡضُهُمۡ عَلَىٰ بَعۡضٍ يَتَلَٰوَمُونَ ٣٠ਫਿਰ ਉਹ ਆਪਿਸ ਵਿਚ ਇੱਕ ਦੂਜੇ ਤੇ ਦੌਸ਼ ਲਾਉਣ ਲੱਗੇ। قَالُواْ يَٰوَيۡلَنَآ إِنَّا كُنَّا طَٰغِينَ ٣١ਉਨ੍ਹਾਂ ਨੇ ਆਖਿਆ ਕਿ ਸਾਨੂੰ ਅਫਸੋਸ ਹੈ, ਬੇਸ਼ੱਕ ਅਸੀਂ ਹੱਦਾਂ ਦਾ ਉਲੰਘਣ ਕਰਨ ਵਾਲੇ ਸੀ। عَسَىٰ رَبُّنَآ أَن يُبۡدِلَنَا خَيۡرًا مِّنۡهَآ إِنَّآ إِلَىٰ رَبِّنَا رَٰغِبُونَ ٣٢ਉਮੀਦ ਹੈ ਕਿ ਸਾਡਾ ਰੱਬ ਸਾਨੂੰ ਇਸ ਤੋਂ ਵੀ ਵਧੀਆ ਬਾਗ਼ ਇਸ ਦੇ ਬਦਲੇ ਵਿਚ ਦੇ ਦੇਵੇ। ਅਸੀਂ ਉਸ ਵੱਲ ਹੀ ਮੁੜਦੇ ਹਾਂ। كَذَٰلِكَ ٱلۡعَذَابُۖ وَلَعَذَابُ ٱلۡأٓخِرَةِ أَكۡبَرُۚ لَوۡ كَانُواْ يَعۡلَمُونَ ٣٣ਆਫ਼ਤ ਇਸ ਤਰਾਂ ਹੀ ਆਉਂਦੀ ਹੈ ਅਤੇ ਪ੍ਰਲੋਕ ਦੀ ਸਜ਼ਾ ਇਸ ਤੋਂ ਵੀ ਵੱਡੀ ਹੈ। ਕਾਸ਼! ਇਹ ਲੋਕ ਜਾਣਵੇ। إِنَّ لِلۡمُتَّقِينَ عِندَ رَبِّهِمۡ جَنَّٰتِ ٱلنَّعِيمِ ٣٤ਬੇਸ਼ੱਕ ਡਰਨ ਵਾਲਿਆਂ ਲਈ ਉਨ੍ਹਾਂ ਦੇ ਰੱਬ ਦੇ ਕੋਲ ਨਿਅਮਤਾਂ ਦੇ ਬਾਗ਼ ਹਨ। أَفَنَجۡعَلُ ٱلۡمُسۡلِمِينَ كَٱلۡمُجۡرِمِينَ ٣٥ਕੀ ਅਸੀਂ ਆਗਿਆਕਾਰੀਆਂ ਨੂੰ ਅਵੱਗਿਆਕਾਰੀਆਂ ਦੇ ਬਰਾਬਰ ਕਰ ਦੇਵਾਂਗੇ مَا لَكُمۡ كَيۡفَ تَحۡكُمُونَ ٣٦ਤੁਹਾਨੂੰ ਕੀ ਹੋਇਆ ਤੁਸੀਂ ਕਿਹੋ ਜਿਹਾ ਫ਼ੈਸਲਾ ਕਰਦੇ ਹੋ। أَمۡ لَكُمۡ كِتَٰبٌ فِيهِ تَدۡرُسُونَ ٣٧ਕੀ ਤੁਹਾਡੇ ਕੋਲ ਕੋਈ ਕਿਤਾਬ ਹੈ। ਜਿਸ ਵਿਚੋਂ ਤੁਸੀਂ ਪੜ੍ਹਦੇ ਹੋ। إِنَّ لَكُمۡ فِيهِ لَمَا تَخَيَّرُونَ ٣٨ਇਸ ਵਿਚ ਤੁਹਾਡੇ ਲਈ ਉਹ ਹੈ, ਜਿਸ ਨੂੰ ਤੁਸੀਂ ਪਸੰਦ ਕਰਦੇ ਹੋ। أَمۡ لَكُمۡ أَيۡمَٰنٌ عَلَيۡنَا بَٰلِغَةٌ إِلَىٰ يَوۡمِ ٱلۡقِيَٰمَةِ إِنَّ لَكُمۡ لَمَا تَحۡكُمُونَ ٣٩ਕੀ ਰਹਿਣਗੀਆਂ, ਕਿ ਤੁਹਾਡੇ ਲਈ ਉਹੀ ਕੁਝ ਹੈ। ਜਿਹੜਾ ਤੁਸੀਂ ਚਾਹੋਗੇ। سَلۡهُمۡ أَيُّهُم بِذَٰلِكَ زَعِيمٌ ٤٠ਇਨ੍ਹਾਂ ਨੂੰ ਪੁੱਛੋ ਕਿ ਇਨ੍ਹਾਂ ਵਿਚੋ ਉਸ ਦਾ ਜ਼ਿੰਮੇਦਾਰ ਕੌਣ ਹੈ। أَمۡ لَهُمۡ شُرَكَآءُ فَلۡيَأۡتُواْ بِشُرَكَآئِهِمۡ إِن كَانُواْ صَٰدِقِينَ ٤١ਕੀ ਉਨ੍ਹਾਂ ਲਈ ਕੁਝ ਹੋਰ ਵੀ ਸ਼ਰੀਕ (ਭਾਈਵਾਲ) ਹਨ, ਤਾਂ ਉਹ ਆਪਣੇ ਸ਼ਰੀਕਾਂ ਨੂੰ ਲਿਆਉਣ, ਜੇਕਰ ਉਹ ਸੱਚੇ ਹੋਣ। يَوۡمَ يُكۡشَفُ عَن سَاقٍ وَيُدۡعَوۡنَ إِلَى ٱلسُّجُودِ فَلَا يَسۡتَطِيعُونَ ٤٢ਜਿਸ ਦਿਨ ਅਸਲੀਅਤ ਤੋਂ ਪਰਦਾ ਜ਼ੁੱਕਿਆ ਜਾਵੇਗਾ। ਅਤੇ ਲੋਕ ਸਿਜਦੇ ਲਈ ਸੱਦੇ ਜਾਣਗੇ। ਤਾਂ ਉਹ ਸਿਜਦਾ ਨਾ ਕਰ ਸਕਣਗੇ। خَٰشِعَةً أَبۡصَٰرُهُمۡ تَرۡهَقُهُمۡ ذِلَّةٌۖ وَقَدۡ كَانُواْ يُدۡعَوۡنَ إِلَى ٱلسُّجُودِ وَهُمۡ سَٰلِمُونَ ٤٣ਉਨ੍ਹਾਂ ਦੀਆਂ ਨਜ਼ਰਾਂ ਝੂਕੀਆਂ ਹੋਣਗੀਆਂ। ਉਨ੍ਹਾਂ ਤੇ ਅਨਾਦਰ ਛਾਇਆ ਹੋਵੇਗਾ। ਅਤੇ ਉਹ ਸਿਜਦਾ ਲਈ ਸੱਦੇ ਜਾਂਦੇ ਸੀ। ਉਹ ਰਿਸ਼ਟ ਪੂਸ਼ਟ ਸਨ। فَذَرۡنِي وَمَن يُكَذِّبُ بِهَٰذَا ٱلۡحَدِيثِۖ سَنَسۡتَدۡرِجُهُم مِّنۡ حَيۡثُ لَا يَعۡلَمُونَ ٤٤ਸੋ ਮੈਨੂੰ ਅਤੇ ਉਨ੍ਹਾਂ ਨੂੰ ਛੱਡੋ, ਜਿਹੜੇ ਇਸ ਬਾਣੀ ਨੂੰ ਝੁਠਲਾਉਂਦੇ ਹਨ, ਅਸੀਂ' ਉਨ੍ਹਾਂ ਨੂੰ ਹੌਲੀ ਹੌਲੀ ਉਥੋਂ ਲਿਆ ਰਹੇ ਹਾਂ, ਜਿਥੋਂ ਉਹ ਨਹੀਂ ਜਾਣਦੇ। وَأُمۡلِي لَهُمۡۚ إِنَّ كَيۡدِي مَتِينٌ ٤٥ਅਤੇ ਮੈਂ ਉਨ੍ਹਾਂ ਨੂੰ ਮੌਕਾ ਦੇ ਰਿਹਾ ਹਾਂ, ਬੇਸ਼ੱਕ ਮੇਰੀ ਪਕੜ ਬਹੁਤ ਮਜ਼ਸ਼ੂਤ ਹੈ। أَمۡ تَسۡـَٔلُهُمۡ أَجۡرًا فَهُم مِّن مَّغۡرَمٍ مُّثۡقَلُونَ ٤٦ਕੀ ਤੁਸੀਂ' ਇਨ੍ਹਾਂ ਤੋਂ ਕੁਝ ਸੇਵਾ ਫ਼ਲ (ਮਿਹਨਤਾਨਾ? ਮੰਗਦੇ ਹੋ। ਕਿ ਉਹ ਚੱਟੀ (ਤਾਵਾਨ) ਦੇ ਭਾਰ ਥੱਲੇ ਦੱਬੇ ਜਾ ਰਹੇ ਹਨ। أَمۡ عِندَهُمُ ٱلۡغَيۡبُ فَهُمۡ يَكۡتُبُونَ ٤٧ਜਾਂ ਉਨ੍ਹਾਂ ਦੇ ਕੋਲ ਗਾਇਬ ਦੀ ਜਾਣਕਾਰੀ ਹੈ, ਜੋ ਉਹ ਲਿਖ ਰਹੇ ਹਨ فَٱصۡبِرۡ لِحُكۡمِ رَبِّكَ وَلَا تَكُن كَصَاحِبِ ٱلۡحُوتِ إِذۡ نَادَىٰ وَهُوَ مَكۡظُومٌ ٤٨ਸੋ ਆਪਣੇ ਰੱਬ ਦੇ ਫ਼ੈਸਲੇ ਤੱਕ ਹੌਸਲਾ ਰੱਖੋਂ ਅਤੇ ਮੱਛੀ (ਦੀ ਬੁਰਕੀ ਬਨਣ) ਵਾਲੇ (ਯੂਨਸ) ਦੀ ਤਰ੍ਹਾਂ ਨਾ ਬਣ ਜਾਉ, ਜਦੋਂ ਉਸ ਨੇ ਪੁਕਾਰਿਆ ਤਾਂ ਉਹ ਦੁੱਖ ਨਾਲ ਭਰਿਆ ਹੋਇਆ ਸੀ। لَّوۡلَآ أَن تَدَٰرَكَهُۥ نِعۡمَةٌ مِّن رَّبِّهِۦ لَنُبِذَ بِٱلۡعَرَآءِ وَهُوَ مَذۡمُومٌ ٤٩ਜੇਕਰ ਉਸ ਦੇ ਰੱਬ ਦੀ ਕਿਰਪਾ ਉਸ ਦੇ ਨਾਲ ਨਾ ਹੁੰਦੀ ਤਾਂ ਉਹ ਬੇਕਦਰਾ ਹੋ ਕੇ ਰੜੇ ਮੈਦਾਨ ਵਿਚ ਸੁੱਟ ਦਿੱਤਾ ਜਾਂਦਾ। فَٱجۡتَبَٰهُ رَبُّهُۥ فَجَعَلَهُۥ مِنَ ٱلصَّٰلِحِينَ ٥٠ਫਿਰ ਉਸ ਦੇ ਰੱਬ ਨੇ ਉਸ ਨੂੰ ਸਨਮਾਨਿਤ ਕੀਤਾ। ਸੋ ਉਸ ਨੂੰ ਸਦਾਚਾਰੀਆਂ ਵਿਚ ਸ਼ਾਮਿਲ ਕਰ ਦਿੱਤਾ ਗਿਆ। وَإِن يَكَادُ ٱلَّذِينَ كَفَرُواْ لَيُزۡلِقُونَكَ بِأَبۡصَٰرِهِمۡ لَمَّا سَمِعُواْ ٱلذِّكۡرَ وَيَقُولُونَ إِنَّهُۥ لَمَجۡنُونٌ ٥١ਅਤੇ ਇਹ ਅਵੱਗਿਆਕਾਰੀ ਲੋਕ ਜਦੋਂ ਉਪਦੇਸ਼ ਨੂੰ ਸੁਣਦੇ ਹਨ, ਤਾਂ ਇਸ ਤਰਾਂ ਤੁਹਾਨੂੰ ਦੇਖਦੇ ਹਨ, ਜਿਵੇ ਸਮਝੋ ਆਪਣੀ ਨਜ਼ਰ ਨਾਲ ਤੁਹਾਨੂੰ ਬਹਿਕਾ ਦੇਣਗੇ ਅਤੇ ਆਖਦੇ ਹਨ ਕਿ ਇਹ ਜ਼ਰੂਰ ਦੀਵਾਨਾ ਹੈ। وَمَا هُوَ إِلَّا ذِكۡرٌ لِّلۡعَٰلَمِينَ ٥٢ਅਤੇ ਉਹ ਸੰਸਾਰ ਵਾਲਿਆਂ ਲਈ ਸਿਰਫ਼ ਇੱਕ ਉਪਦੇਸ਼ ਹੈ।

Translation: Dr. Muhamad Habib, Bhai Harpreet Singh, Maulana Wahiduddin Khan.