بِسۡمِ ٱللَّهِ ٱلرَّحۡمَٰنِ ٱلرَّحِيمِ
وَٱلَّيۡلِ إِذَا يَغۡشَىٰ ١ਸਹੁੰ ਹੈ ਰਾਤ ਦੀ, ਜਦੋਂ ਉਹ (ਦਿਨ ਤੇ) ਛਾ ਜਾਵੇ। وَٱلنَّهَارِ إِذَا تَجَلَّىٰ ٢ਅਤੇ ਦਿਨ ਦੀ ਜਦੋਂ ਉਹ ਪ੍ਰਕਾਸ਼ਮਾਨ ਹੋ ਜਾਵੇ। وَمَا خَلَقَ ٱلذَّكَرَ وَٱلۡأُنثَىٰٓ ٣ਅਤੇ ਉਸ ਦੇ ਪੈਦਾ ਕੀਤੇ ਨਰ ਅਤੇ ਮਾਦਾ ਦੀ (ਸਹੁੰ)। إِنَّ سَعۡيَكُمۡ لَشَتَّىٰ ٤ਕਿ ਤੁਹਾਡੇ ਯਤਨ ਵੱਖਰੇ-ਵੱਖਰੇ ਹਨ। فَأَمَّا مَنۡ أَعۡطَىٰ وَٱتَّقَىٰ ٥ਤਾਂ ਜਿਸ ਨੇ (ਅੱਲਾਹ ਦੇ ਰਾਹ ਵਿਚ ਧਨ) ਦਿੱਤਾ ਅਤੇ ਉਹ ਡਰਿਆ। وَصَدَّقَ بِٱلۡحُسۡنَىٰ ٦ਅਤੇ ਉਸ ਨੇ ਭਲਾਈ ਨੂੰ ਸੱਚ ਮੰਨਿਆ। فَسَنُيَسِّرُهُۥ لِلۡيُسۡرَىٰ ٧ਤਾਂ ਉਸ ਨੂੰ ਅਸੀਂ ਸੌਖੇ ਰਾਹ ਲਈ ਸਹੂਲਤ ਦੇਵਾਂਗੇ। وَأَمَّا مَنۢ بَخِلَ وَٱسۡتَغۡنَىٰ ٨ਅਤੇ ਜਿਸ ਨੇ ਕੰਜੂਸੀ ਕੀਤੀ ਅਤੇ ਲਾਪ੍ਵਾਹ ਰਿਹਾ। وَكَذَّبَ بِٱلۡحُسۡنَىٰ ٩। ਅਤੇ ਭਲਾਈ ਤੋਂ ਇਨਕਾਰ ਕੀਤਾ। فَسَنُيَسِّرُهُۥ لِلۡعُسۡرَىٰ ١٠ਤਾਂ ਅਸੀਂ ਉਸ ਨੂੰ ਔਖੇ ਰਾਹ ਤੇ ਪਾਵਾਂਗੇ। وَمَا يُغۡنِي عَنۡهُ مَالُهُۥٓ إِذَا تَرَدَّىٰٓ ١١ਅਤੇ ਜਦੋਂ ਉਹ ਖਾਈ (ਨਰਕ) ਵਿਚ ਡਿੱਗੇਗਾ ਤਾਂ ਉਸ ਦੀ ਜਾਇਦਾਦ ਉਸ ਦੇ ਕੰਮ ਨਹੀਂ ਆਵੇਗੀ। إِنَّ عَلَيۡنَا لَلۡهُدَىٰ ١٢ਬੇਸ਼ੱਕ ਸਾਡੀ ਜ਼ਿੰਮੇਵਾਰੀ ਹੈ ਰਾਹ ਦੱਸਣਾ। وَإِنَّ لَنَا لَلۡأٓخِرَةَ وَٱلۡأُولَىٰ ١٣ਅਤੇ ਬੇਸ਼ੱਕ ਸਾਡੇ ਅਧਿਕਾਰ ਵਿਚ ਹੈ, ਪ੍ਰਲੋਕ ਅਤੇ ਸੰਸਾਰ। فَأَنذَرۡتُكُمۡ نَارًا تَلَظَّىٰ ١٤ਸੋ ਮੈਂ ਤੁਹਾਨੂੰ ਭੜਕਦੀ ਹੋਈ ਅੱਗ ਤੋਂ ਡਰਾ ਦਿੱਤਾ। لَا يَصۡلَىٰهَآ إِلَّا ٱلۡأَشۡقَى ١٥ਉਸ ਵਿਚ ਉਹ ਹੀ ਡਿੱਗੇਗਾ ਜਿਹੜਾ ਬੜਾ ਮੰਦਭਾਗਾ ਹੈ। ٱلَّذِي كَذَّبَ وَتَوَلَّىٰ ١٦ਜਿਸ ਨੇ ਝੁਠਲਾਇਆ ਅਤੇ ਮੂੰਹ ਮੌੜਿਆ। وَسَيُجَنَّبُهَا ٱلۡأَتۡقَى ١٧ਜ਼ਿਆਦਾ ਡਰਨ ਵਾਲਿਆਂ ਨੂੰ ਉਸ ਤੋਂ ਸੁਰੱਖਿਅਤ ਰੱਖਿਆ ਜਾਵੇਗਾ। ٱلَّذِي يُؤۡتِي مَالَهُۥ يَتَزَكَّىٰ ١٨ਜਿਹੜਾ ਪਵਿੱਤਰ ਹੋਣ ਲਈ ਆਪਣੀ ਜਾਇਦਾਦ ਦਿੰਦਾ ਹੈ। وَمَا لِأَحَدٍ عِندَهُۥ مِن نِّعۡمَةٍ تُجۡزَىٰٓ ١٩ਅਤੇ ਉਸ ਦਾ ਕਿਸੇ ਤੇ, ਕੋਈ ਉਪਕਾਰ ਨਹੀਂ?ਜਿਸ ਦਾ ਬਦਲਾ ਉਸ ਨੇ ਲੈਣਾ ਹੋਵੇ। إِلَّا ٱبۡتِغَآءَ وَجۡهِ رَبِّهِ ٱلۡأَعۡلَىٰ ٢٠ਪ੍ਰਤੂੰ ਸਿਰਫ਼ ਆਪਣੇ ਅਜ਼ੀਮ ਅੱਲਾਹ ਦੀ ਖੁਸ਼ੀ ਲਈ। وَلَسَوۡفَ يَرۡضَىٰ ٢١ਅਤੇ ਜਲਦੀ ਹੀ ਉਹ ਪ੍ਰਸੰਨ ਹੋ ਜਾਵੇਗਾ।