بِسۡمِ ٱللَّهِ ٱلرَّحۡمَٰنِ ٱلرَّحِيمِ
يَٰٓأَيُّهَا ٱلۡمُدَّثِّرُ ١ਹੇ (ਮੁਹੰਮਦ) ਕੱਪੜੇ ਵਿਚ ਲਿਪਟਣ ਵਾਲੇ قُمۡ فَأَنذِرۡ ٢ਉੱਠ ਅਤੇ ਲੋਕਾਂ ਨੂੰ ਡਰਾ وَرَبَّكَ فَكَبِّرۡ ٣ਅਤੇ ਆਪਣੇ ਰੱਬ ਦੀ ਵਡਿਆਈ ਬਿਆਨ ਕਰ। وَثِيَابَكَ فَطَهِّرۡ ٤ਅਤੇ ਆਪਣੇ ਕੱਪੜਿਆਂ ਨੂੰ ਪਵਿੱਤਰ ਰੱਖ। وَٱلرُّجۡزَ فَٱهۡجُرۡ ٥ਅਤੇ ਗੰਦਗੀ ਨੂੰ ਛੱਡ ਦੇ وَلَا تَمۡنُن تَسۡتَكۡثِرُ ٦ਅਤੇ ਅਜਿਹਾ ਨਾ ਕਰੋ, ਕਿ ਉਪਕਾਰ ਕਰੋ ਅਤੇ ਫ਼ਲ ਦੀ ਇੱਛਾ ਬਹੁਤੀ ਰੱਖੋ। وَلِرَبِّكَ فَٱصۡبِرۡ ٧ਅਤੇ ਆਪਣੇ ਰੱਬ ਲਈ ਧੀਰਜ ਰੱਖੋ। فَإِذَا نُقِرَ فِي ٱلنَّاقُورِ ٨ਫਿਰ ਜਦੋਂ ਬਿਗਲ ਵਜਾਇਆ ਜਾਵੇਗਾ। فَذَٰلِكَ يَوۡمَئِذٍ يَوۡمٌ عَسِيرٌ ٩ਤਾਂ ਉਹ ਬਹੁਤ ਸਖ਼ਤ ਦਿਨ ਹੋਵੇਗਾ। عَلَى ٱلۡكَٰفِرِينَ غَيۡرُ يَسِيرٍ ١٠ਅਵੱਗਿਆਕਾਰੀਆਂ ਲਈ ਅਸਾਨ ਨਹੀਂ ਹੋਵੇਗਾ। ذَرۡنِي وَمَنۡ خَلَقۡتُ وَحِيدًا ١١ਮੈਨੂੰ ਛੱਡ ਦੇਵੋ ਅਤੇ ਉਸ ਬੰਦੇ ਨੂੰ ਵੀ ਜਿਸ ਨੂੰ ਸੈਂ ਇਕੱਲਾ ਪੈਦਾ ਕੀਤਾ ਹੈ। وَجَعَلۡتُ لَهُۥ مَالًا مَّمۡدُودًا ١٢ਅਤੇ ਉਸ ਨੂੰ ਬਹੁਤ ਸਾਰਾ ਮਾਲ ਦਿੱਤਾ। وَبَنِينَ شُهُودًا ١٣ਅਤੇ ਨੇੜੇ ਰਹਿਣ ਵਾਲੇ ਪੁੱਤਰ। وَمَهَّدتُّ لَهُۥ تَمۡهِيدًا ١٤ਅਤੇ ਹਰ ਤਰ੍ਹਾਂ ਦਾ ਸਮਾਨ ਉਨ੍ਹਾਂ ਲਈ ਹਾਜ਼ਿਰ ਕਰ ਦਿੱਤਾ ਹੈ। ثُمَّ يَطۡمَعُ أَنۡ أَزِيدَ ١٥ਫਿਰ ਉਹ ਲਾਲਸਾ ਰੱਖਦਾ ਹੈ ਕਿ ਮੈਂ ਉਸ ਨੂੰ ਹੋਰ ਦੇਂਵਾ। كـَلَّآۖ إِنَّهُۥ كَانَ لِأٓيَٰتِنَا عَنِيدًا ١٦ਕਦੇ ਵੀ ਨਹੀਂ, ਉਹ ਮੇਰੀਆਂ ਆਇਤਾਂ ਦਾ ਵਿਰੋਧੀ ਹੈ। سَأُرۡهِقُهُۥ صَعُودًا ١٧ਜਲਦੀ ਹੀ ਮੈਂ ਉਸ ਨੂੰ ਇੱਕ ਔਖੀ ਚੜ੍ਹਾਈ ਤੇ ਚੜ੍ਹਾਂਵਂਗ। إِنَّهُۥ فَكَّرَ وَقَدَّرَ ١٨ਉਸ ਨੇ ਸੋਚਿਆ ਅਤੇ ਗੱਲ ਬਣਾ ਨਹੀਂ। فَقُتِلَ كَيۡفَ قَدَّرَ ١٩ਸੋ ਉਹ ਨਸ਼ਟ ਹੋਇਆ, ਉਸ ਨੇ ਕਿਹੋ ਜਿਹੀ ਗੱਲ ਬਣਾਈ। ثُمَّ قُتِلَ كَيۡفَ قَدَّرَ ٢٠ਫਿਰ ਉਹ ਹਲਾਕ ਹੋ ਜਾਵੇ, ਉਸ ਨੇ ਕਿਹੋਂ ਜਿਹੀ ਗੱਲ ਬਣਾਈ। ثُمَّ نَظَرَ ٢١ਫਿਰ ਉਸ ਨੇ ਦੇਖਿਆ। ثُمَّ عَبَسَ وَبَسَرَ ٢٢ਫਿਰ ਉਸ ਨੇ ਤਿਊਂੜੀ ਚੜ੍ਹਾਈ ਅਤੇ ਮੂੰਹ ਬਣਾਇਆ। ثُمَّ أَدۡبَرَ وَٱسۡتَكۡبَرَ ٢٣ਫਿਰ ਪਿੱਠ ਫੇਰੀ ਅਤੇ ਹੰਕਾਰ ਕੀਤਾ। فَقَالَ إِنۡ هَٰذَآ إِلَّا سِحۡرٌ يُؤۡثَرُ ٢٤ਫਿਰ ਬੋਲਿਆ ਇਹ ਤਾਂ ਸਿਰਫ਼ ਲਿੱਕ ਜਾਦੂ ਹੈ ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ। إِنۡ هَٰذَآ إِلَّا قَوۡلُ ٱلۡبَشَرِ ٢٥ਇਹ ਤਾਂ ਸਿਰਫ਼ ਮਨੁੱਖ ਦੀ ਬਾਣੀ ਹੈ। سَأُصۡلِيهِ سَقَرَ ٢٦ਮੈਂ ਉਸ ਨੂੰ ਜਲਦੀ ਹੀ ਨਰਕ ਵਿਚ ਸੁੱਟ ਦੇਵਾਂਗਾ। وَمَآ أَدۡرَىٰكَ مَا سَقَرُ ٢٧ਅਤੇ ਤੁਸੀਂ ਕੀ ਜਾਣੋ, ਕਿ ਨਰਕ ਕੀ ਹੈ। لَا تُبۡقِي وَلَا تَذَرُ ٢٨ਨਾ ਬਾਕੀ ਰਹਿਣ ਦੇਵੇਗੀ ਅਤੇ ਨਾ ਛੱਡੇਗੀ। لَوَّاحَةٌ لِّلۡبَشَرِ ٢٩ਚਮੜੀ ਨੂੰ ਝੁਲਸਾ ਦੇਣ ਵਾਲੀ। عَلَيۡهَا تِسۡعَةَ عَشَرَ ٣٠ਉਸ ਤੇ ਉਨੀਂ (19) ਫ਼ਰਿਸ਼ਤੇ ਹਨ। وَمَا جَعَلۡنَآ أَصۡحَٰبَ ٱلنَّارِ إِلَّا مَلَٰٓئِكَةًۖ وَمَا جَعَلۡنَا عِدَّتَهُمۡ إِلَّا فِتۡنَةً لِّلَّذِينَ كَفَرُواْ لِيَسۡتَيۡقِنَ ٱلَّذِينَ أُوتُواْ ٱلۡكِتَٰبَ وَيَزۡدَادَ ٱلَّذِينَ ءَامَنُوٓاْ إِيمَٰنًا وَلَا يَرۡتَابَ ٱلَّذِينَ أُوتُواْ ٱلۡكِتَٰبَ وَٱلۡمُؤۡمِنُونَ وَلِيَقُولَ ٱلَّذِينَ فِي قُلُوبِهِم مَّرَضٌ وَٱلۡكَٰفِرُونَ مَاذَآ أَرَادَ ٱللَّهُ بِهَٰذَا مَثَلًاۚ كَذَٰلِكَ يُضِلُّ ٱللَّهُ مَن يَشَآءُ وَيَهۡدِي مَن يَشَآءُۚ وَمَا يَعۡلَمُ جُنُودَ رَبِّكَ إِلَّا هُوَۚ وَمَا هِيَ إِلَّا ذِكۡرَىٰ لِلۡبَشَرِ ٣١ਅਸੀਂ ਨਰਕ ਦੇ ਕਰਮਚਾਰੀ ਸਿਰਫ਼ ਫ਼ਰਿਸ਼ਤਿਆਂ ਨੂੰ ਬਣਾਇਆ ਅਤੇ ਅਸੀਂ ਉਨ੍ਹਾਂ ਦੀ ਜਿਹੜੀ ਗਿਣਤੀ ਰੱਖੀ ਹੈ ਉਹ ਸਿਰਫ਼ ਅਵੱਗਿਆਕਾਰੀਆਂ ਨੂੰ ਪਰਖਣ ਲਈ ਹੈ। ਤਾਂ ਕਿ ਉਹ ਲੋਕ ਵਿਸ਼ਵਾਸ਼ ਹਾਸਲ ਕਰਨ ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ। ਅਤੇ ਈਮਾਨ ਵਾਲੇ ਆਪਣੇ ਈਮਾਨ ਨੂੰ ਵਧਾਉਣ ਅਤੇ ਕਿਤਾਬ ਵਾਲੇ (ਯਾਹੂਵੀ ਤੇ ਇਸਾਈ) ਅਤੇ ਮੋਮਿਨ ਸ਼ੱਕ ਨਾ ਕਰਨ, ਤਾਂ ਕਿ ਜਿਨ੍ਹਾਂ ਲੋਕਾਂ ਦੇ ਦਿਲ ਵਿਚ ਰੋਂਗ ਹੈ ਉਹ ਅਤੇ ਅਵੱਗਿਆਕਾਰੀ ਲੋਕ ਆਖਣਗੇ, ਕਿ ਇਸ ਨਾਲ ਅੱਲਾਹ ਦਾ ਕੀ ਮਤਲਬ ਹੈ। ਇਸ ਤਰ੍ਹਾਂ ਅੱਲਾਹ ਜਿਸ ਨੂੰ ਚਾਹੁੰਦਾ ਹੈ ਭਟਕਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਨਸੀਹਤ ਪ੍ਰਦਾਨ ਕਰਦਾ ਹੈ। ਤੇਰੇ ਰੱਬ ਦੀਆਂ ਫੌਜਾਂ ਨੂੰ ਸਿਰਫ਼ ਉਹੀ ਜਾਣਦਾ ਹੈ। ਇਹ ਤਾਂ ਬੱਸ ਲੋਕਾਂ ਨੂੰ ਸਮਝਾਉਣਾ ਹੈ। كـَلَّا وَٱلۡقَمَرِ ٣٢ਕਦੇ ਵੀ ਨਹੀਂ, ਸਹੂੰ ਹੈ ਚੰਨ ਦੀ وَٱلَّيۡلِ إِذۡ أَدۡبَرَ ٣٣ਅਤੇ ਰਾਤ ਦੀ ਜਦੋਂ ਉਹ ਜਾਣ ਲੱਗੇ। وَٱلصُّبۡحِ إِذَآ أَسۡفَرَ ٣٤ਅਤੇ ਸਵੇਰ ਦੀ ਜਦੋਂ ਉਹ ਚੜ੍ਹ ਜਾਵੇ। إِنَّهَا لَإِحۡدَى ٱلۡكُبَرِ ٣٥ਬੇਸ਼ੱਕ ਨਰਕ ਵੱਡੀਆਂ ਚੀਜ਼ਾਂ ਵਿਚੋਂ ਹੈ। نَذِيرًا لِّلۡبَشَرِ ٣٦ਮਨੁੱਖ ਲਈ ਡਰਾਵਾ। لِمَن شَآءَ مِنكُمۡ أَن يَتَقَدَّمَ أَوۡ يَتَأَخَّرَ ٣٧ਉਨ੍ਹਾਂ ਲਈ ਜਿਹੜੇ ਤੁਹਾਡੇ ਵਿਚੋਂ ਅੱਗੇ ਵੱਲ ਵਧੇ ਜਾਂ ਪਿੱਛੇ ਵੱਲ ਮੁੜੇ। كُلُّ نَفۡسِۭ بِمَا كَسَبَتۡ رَهِينَةٌ ٣٨ਹਰੇਕ ਬੰਦਾ ਆਪਣੇ ਕਰਮਾਂ ਦੇ ਬਦਲੇ ਗਹਿਣੇ (ਗਿਰਵੀ) ਹੈ। إِلَّآ أَصۡحَٰبَ ٱلۡيَمِينِ ٣٩ਬਿਲ੍ਹਾਂ ਸੱਜੇ ਵਾਲਿਆਂ ਦੇ। فِي جَنَّٰتٍ يَتَسَآءَلُونَ ٤٠[ਕੌਣ ਹੋਣਗੇ] ਬਾਗਾਂ ਵਿੱਚ, ਇੱਕ ਦੂਜੇ ਤੋਂ ਪ੍ਰਸ਼ਨ ਕਰਦੇ عَنِ ٱلۡمُجۡرِمِينَ ٤١ਅਪਰਾਧੀ ਬਾਰੇ مَا سَلَكَكُمۡ فِي سَقَرَ ٤٢[ਅਤੇ ਉਹਨਾਂ ਨੂੰ ਪੁੱਛਦੇ ਹੋਏ], \" ਤੁਹਾਨੂੰ ਸਾਕਾਰ ਵਿੱਚ ਕਿਸ ਚੀਜ਼ ਨੇ ਪਾ ਦਿੱਤਾ قَالُواْ لَمۡ نَكُ مِنَ ٱلۡمُصَلِّينَ ٤٣ਉਹ ਕਹਿਣਗੇ, ਅਸੀਂ ਪ੍ਰਾਰਥਨਾ ਕਰਨ ਵਾਲਿਆਂ ਵਿੱਚੋਂ ਨਹੀਂ ਸੀ وَلَمۡ نَكُ نُطۡعِمُ ٱلۡمِسۡكِينَ ٤٤ਅਤੇ ਅਸੀਂ ਗਰੀਬਾਂ ਨੂੰ ਨਹੀਂ ਖੁਆਇਆ وَكُنَّا نَخُوضُ مَعَ ٱلۡخَآئِضِينَ ٤٥ਅਤੇ ਅਸੀਂ ਵਿਚਾਰ ਕਰਨ ਵਾਲਿਆਂ ਨਾਲ ਬਹਿਸ ਕਰਦੇ। وَكُنَّا نُكَذِّبُ بِيَوۡمِ ٱلدِّينِ ٤٦ਅਤੇ ਅਸੀਂ ਇਨਸਾਫ਼ ਦੇ ਦਿਨ ਤੋਂ ਮੁਨਕਰ ਸੀ। حَتَّىٰٓ أَتَىٰنَا ٱلۡيَقِينُ ٤٧ਇੱਥੋਂ ਤੱਕ ਕਿ ਉਹ ਯਕੀਨਨੀ ਗੱਲ ਸਾਡੇ ਤੇ ਆ ਗਈ। فَمَا تَنفَعُهُمۡ شَفَٰعَةُ ٱلشَّٰفِعِينَ ٤٨ਤਾਂ ਉਨ੍ਹਾਂ ਨੂੰ ਸਿਫ਼ਾਰਿਸ਼ ਕਰਨ ਵਾਲਿਆਂ ਦੀ ਸਿਫ਼ਾਰਿਸ਼ ਕੋਈ ਵੀ ਲਾਭ ਨਹੀਂ ਦੇਵੇਗੀ। فَمَا لَهُمۡ عَنِ ٱلتَّذۡكِرَةِ مُعۡرِضِينَ ٤٩ਫਿਰ ਉਨ੍ਹਾਂ ਨੂੰ ਕੀ ਹੋ ਗਿਆ ਕਿ ਉਹ ਉਪਦੇਸ਼ ਤੋਂ ਮੂੰਹ ਮੋੜਦੇ ਹਨ। كَأَنَّهُمۡ حُمُرٌ مُّسۡتَنفِرَةٌ ٥٠ਜਿਵੇਂ, ਕਿ ਉਹ ਜੰਗਲੀ ਗਧੇ ਹੋਣ। فَرَّتۡ مِن قَسۡوَرَةِۭ ٥١ਜਿਹੜੇ ਸ਼ੇਰ ਦੇ ਅੱਗੇ ਭੱਜੇ ਜਾ ਰਹੇ ਹਨ। بَلۡ يُرِيدُ كُلُّ ٱمۡرِيٍٕ مِّنۡهُمۡ أَن يُؤۡتَىٰ صُحُفًا مُّنَشَّرَةً ٥٢ਸਗੋਂ ਉਨ੍ਹਾਂ ਵਿਚੋਂ ਹਰੇਕ ਬੰਦਾ ਇਹ ਚਾਹੁੰਦਾ ਹੈ, ਕਿ ਉਸ ਨੂੰ ਖੁੱਲ੍ਹੀ ਹੋਈ ਕਿਤਾਬ ਦਿੱਤੀ ਜਾਵੇ। كـَلَّاۖ بَل لَّا يَخَافُونَ ٱلۡأٓخِرَةَ ٥٣ਕਦੇ ਵੀ ਨਹੀਂ, ਸਗੋ ਇਹ ਲੋਕ ਪ੍ਰਲੋਕ ਤੋਂ ਨਹੀਂ ਡਰਦੇ। كـَلَّآ إِنَّهُۥ تَذۡكِرَةٌ ٥٤ਕਦੇ ਵੀ ਨਹੀਂ। ਇਹ ਤਾਂ ਇੱਕ ਉਪਦੇਸ਼ ਹੈ। فَمَن شَآءَ ذَكَرَهُۥ ٥٥ਸੋ ਜਿਸ ਦਾ ਜੀਅ ਚਾਹੇ (ਉਹ) ਉਸ ਤੋਂ ਉਪਦੇਸ਼ ਪ੍ਰਾਪਤ ਕਰੇ। وَمَا يَذۡكُرُونَ إِلَّآ أَن يَشَآءَ ٱللَّهُۚ هُوَ أَهۡلُ ٱلتَّقۡوَىٰ وَأَهۡلُ ٱلۡمَغۡفِرَةِ ٥٦ਅਤੇ ਉਹ ਉਸ ਤੋਂ ਉਪਦੇਸ਼ ਪ੍ਰਾਪਤ ਨਹੀ' ਕਰਨਗੇ ਪਰੰਤੂ ਇਹ ਕਿ ਜੇ ਅੱਲਾਹ ਚਾਹੇ। ਉਹ ਹੀ ਹੈ ਜਿਸ ਤੋਂ ਡਰਨਾ ਚਾਹੀਦਾ ਹੈ ਅਤੇ ਉਹ ਹੀ ਮੁਆਫ਼ੀ ਦੇਣ ਦੇ ਯੋਗ ਹੈ।