Millat al-Islam

Chapter 75 · 40 verses · Dr. Muhamad Habib, Bhai Harpreet Singh, Maulana Wahiduddin Khan

Surah Al-Qiyama in Panjabi

Arabic with tafsir Listen to Surah Al-Qiyama (1375 reciters)

بِسۡمِ ٱللَّهِ ٱلرَّحۡمَٰنِ ٱلرَّحِيمِ

لَآ أُقۡسِمُ بِيَوۡمِ ٱلۡقِيَٰمَةِ ١ਨਹੀਂ, ਮੈਂ ਕਿਆਮਤ ਦੇ ਦਿਨ ਦੀ ਸਹੂੰ ਖਾਂਦਾ ਹਾਂ। وَلَآ أُقۡسِمُ بِٱلنَّفۡسِ ٱللَّوَّامَةِ ٢ਅਤੇ ਨਹੀਂ, ਮੈਂ ਨਿੰਦਿਆ ਕਰਨ ਵਾਲੀ ਆਤਮਾਂ ਦੀ ਸਹੁੰ ਖਾਂਦਾ ਹਾਂ। أَيَحۡسَبُ ٱلۡإِنسَٰنُ أَلَّن نَّجۡمَعَ عِظَامَهُۥ ٣ਕੀ ਮਨੁੱਖ ਸਮਝਦਾ ਹੈ ਕਿ ਅਸੀਂ ਉਸ ਦੀਆਂ ਹੱਡੀਆਂ ਨੂੰ ਇਕੱਠਾਂ ਨਹੀਂ ਕਰਾਂਗੇ। بَلَىٰ قَٰدِرِينَ عَلَىٰٓ أَن نُّسَوِّيَ بَنَانَهُۥ ٤ਕਿਉਂ' ਨਹੀਂ ਅਸੀਂ ਇਸ ਦੇ ਸਮਰੱਥ ਹਾਂ ਕਿ ਉਸ ਦੀਆਂ ਉਂਗਲੀਆਂ ਦੇ ਪੌਟੇ ਪੌਟੇ ਨੂੰ ਠੀਕ ਕਰ ਦੇਈਏ। بَلۡ يُرِيدُ ٱلۡإِنسَٰنُ لِيَفۡجُرَ أَمَامَهُۥ ٥ਸਗੋਂ ਮਨੁੱਖ ਚਾਹੁੰਦਾ ਹੈ ਕਿ ਉਹ ਉਸ ਦੇ ਸਾਹਮਣੇ ਹੱਠ ਕਰੇ। يَسۡـَٔلُ أَيَّانَ يَوۡمُ ٱلۡقِيَٰمَةِ ٦ਉਹ ਪੁੱਛਦਾ ਹੈ ਕਿ ਕਿਆਮਤ ਦਾ ਦਿਨ ਕਦੋਂ ਆਵੇਗਾ فَإِذَا بَرِقَ ٱلۡبَصَرُ ٧ਤਾਂ ਜਦੋਂ ਅੱਖਾਂ ਚੁੰਧਿਆ ਜਾਣਗੀਆਂ। وَخَسَفَ ٱلۡقَمَرُ ٨ਅਤੇ ਚੰਦ ਪ੍ਰਕਾਸ਼ਹੀਣ ਹੋ ਜਾਵੇਗਾ। وَجُمِعَ ٱلشَّمۡسُ وَٱلۡقَمَرُ ٩ਅਤੇ ਸੂਰਜ ਤੇ ਚੰਦ ਇਕੱਠੇ ਕਰ ਦਿੱਤੇ ਜਾਣਗੇ। يَقُولُ ٱلۡإِنسَٰنُ يَوۡمَئِذٍ أَيۡنَ ٱلۡمَفَرُّ ١٠ਉਸ ਦਿਨ ਮਨੁੱਖ ਆਖੇਗਾ ਕਿ (ਮੈਂ) ਕਿੱਥੇ ਭੱਜਾ। كـَلَّا لَا وَزَرَ ١١ਕਦੇ ਵੀ ਨਹੀਂ, ਕਿਤੇ ਸ਼ਰਣ ਨਹੀਂ। إِلَىٰ رَبِّكَ يَوۡمَئِذٍ ٱلۡمُسۡتَقَرُّ ١٢ਉਸ ਦਿਨ ਤੇਰੇ ਰੱਬ ਕੋਲ ਹੀ ਟਿਕਾਣਾ ਹੈ। يُنَبَّؤُاْ ٱلۡإِنسَٰنُ يَوۡمَئِذِۭ بِمَا قَدَّمَ وَأَخَّرَ ١٣ਉਸ ਦਿਨ ਮਨੁੱਖ ਨੂੰ ਦੱਸਿਆ ਜਾਵੇਗਾ ਕਿ ਉਸ ਨੇ ਅੱਗੇ ਕੀ ਭੇਜਿਆ ਅਤੇ ਪਿੱਛੇ ਕੀ ਛੱਡਿਆ। بَلِ ٱلۡإِنسَٰنُ عَلَىٰ نَفۡسِهِۦ بَصِيرَةٌ ١٤ਸਗੋਂ ਮਨੁੱਖ ਖ਼ੁਦ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਣਦਾ ਹੈ। وَلَوۡ أَلۡقَىٰ مَعَاذِيرَهُۥ ١٥ਭਾਵੇਂ ਉਹ ਕਿੰਨੇ ਹੀ ਬਹਾਨੇ ਪੇਸ਼ ਕਰੇ। لَا تُحَرِّكۡ بِهِۦ لِسَانَكَ لِتَعۡجَلَ بِهِۦٓ ١٦ਤੁਸੀਂ ਉਸ ਦੇ ਪੜ੍ਹਣ ਤੇ ਆਪਣੀ ਜ਼ੁਬਾਨ ਨਾ ਚਲਾਉਂ (ਕਾਹਲੀ ਨਾਲ) ਕਿ ਤੁਸੀਂ ਉਸ ਨੂੰ ਜਲਦੀ ਸਿਖ ਲਵੋ। إِنَّ عَلَيۡنَا جَمۡعَهُۥ وَقُرۡءَانَهُۥ ١٧ਸਾਡੇ ਉੱਪਰ (ਜ਼ਿੰਮੇਵਾਰੀ) ਹੈ ਉਸ ਨੂੰ ਇਕੱਠਾ ਕਰਨਾ ਅਤੇ ਉਸ ਨੂੰ ਸੁਣਾਉਣਾ। فَإِذَا قَرَأۡنَٰهُ فَٱتَّبِعۡ قُرۡءَانَهُۥ ١٨ਤਾਂ ਜਦੋਂ ਅਸੀਂ ਉਸ ਨੂੰ ਸੁਣਾਈਏ ਤਾਂ ਤੁਸੀਂ ਉਸ ਸੁਣੇ ਹੋਏ ਦਾ ਪਾਲਣ ਕਰੋਂ। ثُمَّ إِنَّ عَلَيۡنَا بَيَانَهُۥ ١٩ਫਿਰ ਸਾਡੇ ਉੱਪਰ (ਜ਼ਿੰਮੇ) ਹੈ ਉਸ ਨੂੰ ਬਿਆਨ ਕਰਨਾ। كـَلَّا بَلۡ تُحِبُّونَ ٱلۡعَاجِلَةَ ٢٠ਕਦੇ ਵੀ ਨਹੀਂ' ਸਗੋਂ ਤੁਸੀ' ਚਾਹੁੰਦੇ ਹੋ ਜਿਹੜੀ ਜਲਦੀ ਆਵੇ। وَتَذَرُونَ ٱلۡأٓخِرَةَ ٢١ਅਤੇ ਤੁਸੀਂ ਛੱਡਦੇ ਹੋ ਜਿਹੜੀ ਦੇਰ ਨਾਲ ਆਵੇ। وُجُوهٌ يَوۡمَئِذٍ نَّاضِرَةٌ ٢٢ਉਸ ਦਿਨ ਕੁਝ ਚੇਹਰੇ ਖਿੜੇ ਹੋਣਗੇ। إِلَىٰ رَبِّهَا نَاظِرَةٌ ٢٣ਆਪਣੇ ਰੱਬ ਵੱਲ ਵੇਖ ਰਹੇ ਹੋਣਗੇ। وَوُجُوهٌ يَوۡمَئِذِۭ بَاسِرَةٌ ٢٤ਅਤੇ ਉਸ ਦਿਨ ਕੁਝ ਚਿਹਰੇ ਉਦਾਸ ਹੋਣਗੇ। تَظُنُّ أَن يُفۡعَلَ بِهَا فَاقِرَةٌ ٢٥ਸੋਚ ਰਹੇ ਹੋਣਗੇ ਕਿ ਉਨ੍ਹਾਂ ਦੇ ਨਾਲ ਲੱਕ ਤੋੜਣ ਵਾਲਾ ਫੈਸਲਾ ਕੀਤਾ ਜਾਵੇਗਾ। كـَلَّآ إِذَا بَلَغَتِ ٱلتَّرَاقِيَ ٢٦ਕਦੇ ਵੀ ਨਹੀਂ ਜਦੋਂ ਪ੍ਰਾਣ (ਗਲੇ ਦੀ) ਸੰਘੀ ਤੱਕ ਪਹੁੰਚ ਜਾਣਗੇ। وَقِيلَ مَنۡۜ رَاقٍ ٢٧ਅਤੇ ਕਿਹਾ ਜਾਵੇਗਾ ਕਿ ਝਾੜ ਫੂਕ ਕਰਨ ਵਾਲਾ ਕੌਣ ਹੈ। وَظَنَّ أَنَّهُ ٱلۡفِرَاقُ ٢٨ਅਤੇ ਉਹ ਸਮਝ ਲੈਣਗੇ ਕਿ ਇਹ ਵਿਛੜਣ ਦਾ ਸਮਾਂ ਹੈ। وَٱلۡتَفَّتِ ٱلسَّاقُ بِٱلسَّاقِ ٢٩ਅਤੇ ਪਿੰਨੀ (ਪਿੰਝਣੀ) ਤੇ ਪਿੰਨੀ ਚੜ ਜਾਵੇਗੀ। إِلَىٰ رَبِّكَ يَوۡمَئِذٍ ٱلۡمَسَاقُ ٣٠ਉਹ ਦਿਨ ਤੇਰੇ ਰੱਬ ਵੱਲ ਜਾਣ ਵਾ ਹੋਵੇਗਾ। فَلَا صَدَّقَ وَلَا صَلَّىٰ ٣١ਤਾਂ ਉਸ ਨੇ ਸੱਚ ਨਾ ਮੰਨਿਆਂ ਅਤੇ ਨਾ ਨਮਾਜ਼ ਪੜ੍ਹੀ। وَلَٰكِن كَذَّبَ وَتَوَلَّىٰ ٣٢ਸਗੋਂ ਝੁਠਲਾਇਆ ਅਤੇ ਮੂੰਹ ਮੌੜਿਆ। ثُمَّ ذَهَبَ إِلَىٰٓ أَهۡلِهِۦ يَتَمَطَّىٰٓ ٣٣ਫਿਰ ਆਕੜਦਾ ਹੋਇਆ ਆਪਣੇ ਲੋਕਾਂ ਵੱਲ ਚਲਾ ਗਿਆ। أَوۡلَىٰ لَكَ فَأَوۡلَىٰ ٣٤ਅਫਸੋਸ ਹੈ, ਤੇਰੇ ਉੱਪਰ ਅਫਸੋਸ ਹੈ। ثُمَّ أَوۡلَىٰ لَكَ فَأَوۡلَىٰٓ ٣٥ਫਿਰ ਅਫਸੋਸ ਹੈ, ਤੇਰੇ ਤੇ ਅਫਸੋਸ ਹੈ। أَيَحۡسَبُ ٱلۡإِنسَٰنُ أَن يُتۡرَكَ سُدًى ٣٦ਕੀ ਮਨੁੱਖ ਸਮਝਦਾ ਹੈ ਕਿ ਉਸ ਨੂੰ ਐਵੇਂ ਹੀ ਛੱਡ ਦਿੱਤਾ ਜਾਵੇਗਾ। أَلَمۡ يَكُ نُطۡفَةً مِّن مَّنِيٍّ يُمۡنَىٰ ٣٧ਕੀ ਉਹ (ਗਰਭ ਵਿੱਚ) ਟਪਕਾਏ ਹੋਏ ਵੀਰਜ ਦੀ ਇੱਕ ਬੂੰਦ ਨਹੀਂ ਸੀ ثُمَّ كَانَ عَلَقَةً فَخَلَقَ فَسَوَّىٰ ٣٨ਫਿਰ ਉਹ ਖੂਨ ਦੀ ਇੱਕ ਲੋਥੜਾ (ਜੰਮਿਆਂ ਲਹੂ) ਹੋ ਗਿਆ ਫਿਰ ਅੱਲਾਹ ਨੇ ਸਿਰਜਿਆ ਤੇ ਫਿਰ ਅੰਗ ਠੀਕ ਕੀਤੇ। فَجَعَلَ مِنۡهُ ٱلزَّوۡجَيۡنِ ٱلذَّكَرَ وَٱلۡأُنثَىٰٓ ٣٩ਫਿਰ ਉਸ ਦੀਆਂ ਦੋ ਕਿਸਮਾਂ ਕਰ ਦਿੱਤੀਆਂ। (ਇੱਕ) ਆਦਮੀ' ਅਤੇ (ਇੱਕ) ਔਰਤ। أَلَيۡسَ ذَٰلِكَ بِقَٰدِرٍ عَلَىٰٓ أَن يُحۡـِۧيَ ٱلۡمَوۡتَىٰ ٤٠ਕੀ ਉਹ ਇਸ ਦੇ ਸਮਰੱਥ ਨਹੀਂ ਸੀ ਕਿ ਮ੍ਰਿਤਕਾਂ ਨੂੰ ਜੀਵਤ ਕਰ ਦੇਵੇ।

Translation: Dr. Muhamad Habib, Bhai Harpreet Singh, Maulana Wahiduddin Khan.