Millat al-Islam

Chapter 77 · 50 verses · Dr. Muhamad Habib, Bhai Harpreet Singh, Maulana Wahiduddin Khan

Surah Al-Mursalat in Panjabi

Arabic with tafsir Listen to Surah Al-Mursalat (1212 reciters)

بِسۡمِ ٱللَّهِ ٱلرَّحۡمَٰنِ ٱلرَّحِيمِ

وَٱلۡمُرۡسَلَٰتِ عُرۡفًا ١ਉਨ੍ਹਾਂ ਹਵਾਵਾਂ ਦੀ ਸਹੁੰ ਜਿਹੜੀ ਛੱਡ ਦਿੱਤੀਆਂ ਜਾਂਦੀਆਂ ਹਨ। فَٱلۡعَٰصِفَٰتِ عَصۡفًا ٢ਫਿਰ ਉਹ ਤੂਫਾਨੀ ਰਫਤਾਰ ਨਾਲ ਚੱਲਦੀਆਂ ਹਨ। وَٱلنَّٰشِرَٰتِ نَشۡرًا ٣ਅਤੇ ਬੱਦਲਾਂ ਨੂੰ ਚੁੱਕ ਕੇ ਫੈਲਾਉਂਦੀਆਂ ਹਨ। فَٱلۡفَٰرِقَٰتِ فَرۡقًا ٤ਫਿਰ ਮਾਮਲਿਆਂ ਨੂੰ ਅਲੱਗ ਕਰਦੀਆਂ ਹਨ। فَٱلۡمُلۡقِيَٰتِ ذِكۡرًا ٥ਫਿਰ ਫ਼ਰਸ਼ਿਤਿਆਂ ਦੀ ਸੌਂਹ ਜਿਹੜੇ ਵਹੀ ਲਿਆਉਂਦੇ ਹਨ। عُذۡرًا أَوۡ نُذۡرًا ٦ਬਹਾਨੇ ਦੇ ਰੂਪ ਵਿਚ ਜਾਂ ਡਰਾਵੇ ਦੇ ਰੂਪ ਵਿੱਚ। إِنَّمَا تُوعَدُونَ لَوَٰقِعٌ ٧ਜਿਹੜਾ ਵਾਅਦਾ ਤੁਹਾਡੇ ਨਾਲ ਕੀਤਾ ਜਾ ਰਿਹਾ ਹੈ, ਉਹ ਜ਼ਰੂਰ ਵਾਪਰਨ ਵਾਲਾ ਹੈ। فَإِذَا ٱلنُّجُومُ طُمِسَتۡ ٨ਸੋ ਜਦੋਂ ਤਾਰੇ ਮੱਧਮ ਪੈ ਜਾਣਗੇ। وَإِذَا ٱلسَّمَآءُ فُرِجَتۡ ٩ਅਤੇ ਜਦੋਂ ਅਸਮਾਨ ਪਾਟ ਜਾਵੇਗਾ। وَإِذَا ٱلۡجِبَالُ نُسِفَتۡ ١٠ਅਤੇ ਜਦੋਂ ਪਹਾੜ ਜ਼ੂਰ-ਜ਼ੂਰ ਕਰ ਦਿੱਤੇ ਜਾਣਗੇ। وَإِذَا ٱلرُّسُلُ أُقِّتَتۡ ١١ਅਤੇ ਜਦੋਂ ਨਿਰਧਾਰਿਤ ਸਮੇਂ ਤੇ ਪੈਗੰਬਰ ਇਕੱਠੇ ਕੀਤੇ ਜਾਣਗੇ। لِأَيِّ يَوۡمٍ أُجِّلَتۡ ١٢ਕਿਸ ਦਿਨ ਲਈ ਮੌਕਾ ਦਿੱਤਾ ਗਿਆ। لِيَوۡمِ ٱلۡفَصۡلِ ١٣ਫ਼ੈਸਲੇ ਦੇ ਦਿਨ ਲਈ। وَمَآ أَدۡرَىٰكَ مَا يَوۡمُ ٱلۡفَصۡلِ ١٤ਅਤੇ ਤੁਹਾਨੂੰ ਕੀ ਪਤਾ ਕਿ ਫੈਸਲੇ ਦਾ ਦਿਨ ਕੀ ਹੈ। وَيۡلٌ يَوۡمَئِذٍ لِّلۡمُكَذِّبِينَ ١٥ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। أَلَمۡ نُهۡلِكِ ٱلۡأَوَّلِينَ ١٦ਕੀ ਅਸੀਂ ਪਿੱਛਲਿਆਂ ਨੂੰ ਨਸ਼ਟ ਨਹੀਂ ਕੀਤਾ। ثُمَّ نُتۡبِعُهُمُ ٱلۡأٓخِرِينَ ١٧ਫਿਰ ਅਸੀਂ ਉਨ੍ਹਾਂ ਦੇ ਪਿੱਛੇ, ਪਿਛਲਿਆਂ ਨੂੰ ਭੇਜਦੇ ਹਾਂ। كَذَٰلِكَ نَفۡعَلُ بِٱلۡمُجۡرِمِينَ ١٨ਅਸੀਂ ਅਪਰਾਧੀਆਂ ਦੇ ਨਾਲ ਅਜਿਹਾ ਹੀ ਕਰਦੇ ਹਾਂ। وَيۡلٌ يَوۡمَئِذٍ لِّلۡمُكَذِّبِينَ ١٩ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। أَلَمۡ نَخۡلُقكُّم مِّن مَّآءٍ مَّهِينٍ ٢٠ਕੀ ਅਸੀਂ ਤੁਹਾਨੂੰ ਤੁੱਛ ਪਾਣੀ ਤੋਂ ਪੈਦਾ ਨਹੀਂ ਕੀਤਾ। فَجَعَلۡنَٰهُ فِي قَرَارٍ مَّكِينٍ ٢١ਫਿਰ ਉੱਸ ਨੂੰ ਇੱਕ ਸੁਰੱਖਿਅਤ ਸਥਾਨ ਤੇ ਰੱਖਿਆ। إِلَىٰ قَدَرٍ مَّعۡلُومٍ ٢٢ਇੱਕ ਮਿੱਥੇ ਹੋਏ ਸਮੇਂ ਤੱਕ। فَقَدَرۡنَا فَنِعۡمَ ٱلۡقَٰدِرُونَ ٢٣ਫਿਰ ਅਸੀਂ ਇੱਕ ਅੰਦਾਜ਼ਾ ਨੀਯਤ ਕੀਤਾ, ਅਸੀਂ ਕਿੰਨਾ ਵਧੀਆ ਅੰਦਾਜ਼ਾਂ ਲਾਉਣ ਵਾਲੇ ਹਾਂ। وَيۡلٌ يَوۡمَئِذٍ لِّلۡمُكَذِّبِينَ ٢٤ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। أَلَمۡ نَجۡعَلِ ٱلۡأَرۡضَ كِفَاتًا ٢٥ਕੀ ਅਸੀਂ ਧਰਤੀ ਨੂੰ ਇੱਕਠਾ ਕਰਨ ਵਾਲਾ ਨਹੀਂ ਬਣਾਇਆ। أَحۡيَآءً وَأَمۡوَٰتًا ٢٦ਜੀਵਿਤ ਅਤੇ ਮ੍ਰਿਤਕ ਲੋਕਾਂ ਲਈ। وَجَعَلۡنَا فِيهَا رَوَٰسِيَ شَٰمِخَٰتٍ وَأَسۡقَيۡنَٰكُم مَّآءً فُرَاتًا ٢٧ਅਤੇ ਅਸੀਂ ਉਸ ਵਿਚ ਉੱਚੇ ਪਹਾੜ ਬਣਾਏ ਅਤੇ ਤੁਹਾਨੂੰ ਮਿੱਠਾ ਪਾਣੀ ਪਿਆਇਆ। وَيۡلٌ يَوۡمَئِذٍ لِّلۡمُكَذِّبِينَ ٢٨ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। ٱنطَلِقُوٓاْ إِلَىٰ مَا كُنتُم بِهِۦ تُكَذِّبُونَ ٢٩ਚੱਲੋ ਉਸ ਚੀਜ਼ ਵੱਲ ਜਿਸ ਤੋਂ ਤੁਸੀਂ ਇਨਕਾਰ ਕਰਦੇ ਸੀ। ٱنطَلِقُوٓاْ إِلَىٰ ظِلٍّ ذِي ثَلَٰثِ شُعَبٍ ٣٠ਚੱਲੋ ਤਿੰਨ ਸ਼ਾਖਾਵਾਂ ਵਾਲੀਆਂ ਛਾਵਾਂ ਵੱਲ। لَّا ظَلِيلٍ وَلَا يُغۡنِي مِنَ ٱللَّهَبِ ٣١ਜਿਸ ਵਿਚ ਨਾ ਛਾਂ ਹੈ, ਨਾ ਉਹ ਗਰਮੀ ਤੋਂ ਬਚਾਉਂਦਾ ਹੈ। إِنَّهَا تَرۡمِي بِشَرَرٍ كَٱلۡقَصۡرِ ٣٢ਅਤੇ ਅੰਗਾਰੇ ਵਰ੍ਹਾਏ ਜਿਵੇਂ ਕਿ ਉੱਚੇ ਭਵਨ। كَأَنَّهُۥ جِمَٰلَتٌ صُفۡرٌ ٣٣ਪੀਲੇ ਊਠਾਂ ਦੀ ਤਰ੍ਹਾਂ। وَيۡلٌ يَوۡمَئِذٍ لِّلۡمُكَذِّبِينَ ٣٤ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। هَٰذَا يَوۡمُ لَا يَنطِقُونَ ٣٥ਅਤੇ ਇਹ ਉਹ ਦਿਨ ਹੈ ਜਿਸ ਵਿਚ ਲੋਕ ਬੋਲ ਨਾ ਸਕਣਗੇ। وَلَا يُؤۡذَنُ لَهُمۡ فَيَعۡتَذِرُونَ ٣٦ਅਤੇ ਨਾ ਉਨ੍ਹਾਂ ਨੂੰ ਆਗਿਆ ਹੋਵੇਗੀ ਕਿ ਉਹ ਕੋਈ ਤਰਕ ਪੇਸ਼ ਕਰਨ। وَيۡلٌ يَوۡمَئِذٍ لِّلۡمُكَذِّبِينَ ٣٧ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। هَٰذَا يَوۡمُ ٱلۡفَصۡلِۖ جَمَعۡنَٰكُمۡ وَٱلۡأَوَّلِينَ ٣٨ਇਹ ਫ਼ੈਸਲੇ ਦਾ ਦਿਨ ਹੈ, ਅਸੀਂ' ਤੁਹਾਨੂੰ ਅਤੇ ਪਹਿਲਾਂ ਵਾਲੇ ਲੋਕਾਂ ਨੂੰ ਇਕੱਠਾ ਕਰ ਲਿਆ ਹੈ। فَإِن كَانَ لَكُمۡ كَيۡدٌ فَكِيدُونِ ٣٩ਤਾਂ ਜੇ ਕੋਈ ਤਦਬੀਰ (ਬਹਾਨਾ) ਸੁੱਝਦੀ ਹੋਵੇ ਤਾਂ ਮੇਰੇ ਤੇ ਤਦਬੀਰ ਚਲਾਉ। وَيۡلٌ يَوۡمَئِذٍ لِّلۡمُكَذِّبِينَ ٤٠ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। إِنَّ ٱلۡمُتَّقِينَ فِي ظِلَٰلٍ وَعُيُونٍ ٤١ਬੇਸ਼ੱਕ ਡਰਨ ਵਾਲੇ ਛਾਂ ਅਤੇ ਝਰਨਿਆਂ ਵਿਚ ਹੋਣਗੇ। وَفَوَٰكِهَ مِمَّا يَشۡتَهُونَ ٤٢ਅਤੇ ਫ਼ਲਾਂ ਵਿਚ ਜਿਹੜੇ ਉਹ ਚਾਹੁਣ। كُلُواْ وَٱشۡرَبُواْ هَنِيٓـَٔۢا بِمَا كُنتُمۡ تَعۡمَلُونَ ٤٣ਉਸ ਕਰਮ ਦੇ ਬਦਲੇ ਜਿਹੜਾ ਤੁਸੀਂ ਕਰਦੇ ਸੀ, ਅਨੰਦ ਨਾਲ ਖਾਉਂ ਅਤੇ ਪੀਉ। إِنَّا كَذَٰلِكَ نَجۡزِي ٱلۡمُحۡسِنِينَ ٤٤ਅਸੀਂ ਨੇਕ ਲੋਕਾਂ ਨੂੰ ਅਜਿਹਾ ਹੀ ਫ਼ਲ ਦਿੰਦੇ ਹਾਂ। وَيۡلٌ يَوۡمَئِذٍ لِّلۡمُكَذِّبِينَ ٤٥ਉਸ ਦਿਨ ਝੂਠਲਾਉਣ ਵਾਲਿਆਂ ਲਈ ਵਿਨਾਸ਼ ਹੈ। كُلُواْ وَتَمَتَّعُواْ قَلِيلًا إِنَّكُم مُّجۡرِمُونَ ٤٦ਖਾਉ ਅਤੇ ਸੁਖ ਲਉ ਥੋੜ੍ਹੇ ਦਿਨ ਬੇਸ਼ੱਕ ਤੁਸੀਂ ਪਾਪੀ ਹੋ। وَيۡلٌ يَوۡمَئِذٍ لِّلۡمُكَذِّبِينَ ٤٧ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। وَإِذَا قِيلَ لَهُمُ ٱرۡكَعُواْ لَا يَرۡكَعُونَ ٤٨ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਝੁਕੋ ਤਾਂ ਉਹ ਝੂਕਦੇ ਨਹੀਂ। وَيۡلٌ يَوۡمَئِذٍ لِّلۡمُكَذِّبِينَ ٤٩ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। فَبِأَيِّ حَدِيثِۭ بَعۡدَهُۥ يُؤۡمِنُونَ ٥٠ਹੁਣ ਇਸ ਤੋਂ ਬਾਅਦ ਉਹ ਕਿਸ ਚੀਜ਼ ਤੇ ਈਮਾਨ ਲਿਆਉਣਗੇ।

Translation: Dr. Muhamad Habib, Bhai Harpreet Singh, Maulana Wahiduddin Khan.