بِسۡمِ ٱللَّهِ ٱلرَّحۡمَٰنِ ٱلرَّحِيمِ
هَلۡ أَتَىٰ عَلَى ٱلۡإِنسَٰنِ حِينٌ مِّنَ ٱلدَّهۡرِ لَمۡ يَكُن شَيۡـًٔا مَّذۡكُورًا ١ਕਦੇ ਮਨੁੱਖ ਤੇ ਬੀਤੇ ਸਮੇਂ ਵਿਚ ਇੱਕ ਅਜਿਹਾ ਸਮਾਂ ਵੀ ਆਇਆ ਹੈ ਜਦੋਂ ਉਹ ਕੋਈ ਬਿਆਨ ਕਰਨ ਵਾਲੀ ਵਸਤੂ ਨਹੀਂ ਸੀ। إِنَّا خَلَقۡنَا ٱلۡإِنسَٰنَ مِن نُّطۡفَةٍ أَمۡشَاجٍ نَّبۡتَلِيهِ فَجَعَلۡنَٰهُ سَمِيعَۢا بَصِيرًا ٢ਅਸੀਂ ਮਨੁੱਖ ਨੂੰ ਇੱਕ ਰਲੀ-ਮਿਲੀ ਬੂੰਦ ਤੋਂ ਪੈਦਾ ਕੀਤਾ ਅਤੇ ਅਸੀਂ ਉਸ ਨੂੰ ਪਲਟਦੇ ਰਹੇ। ਫਿਰ ਅਸੀਂ ਉਸ ਨੂੰ ਸੁਣਨ ਵਾਲਾ ਅਤੇ ਦੇਖਣ ਵਾਲਾ ਬਣਾ ਦਿੱਤਾ। إِنَّا هَدَيۡنَٰهُ ٱلسَّبِيلَ إِمَّا شَاكِرًا وَإِمَّا كَفُورًا ٣ਅਸੀਂ ਹੀ ਉਸ ਨੂੰ ਰਾਹ ਸਮਝਾਇਆ, ਚਾਹੇ ਉਹ ਸ਼ੁਕਰ ਕਰਨ ਵਾਲਾ ਬਣੇ ਜਾਂ ਨਾ-ਸ਼ੁਕਰਾ। إِنَّآ أَعۡتَدۡنَا لِلۡكَٰفِرِينَ سَلَٰسِلَاْ وَأَغۡلَٰلًا وَسَعِيرًا ٤ਅਸੀਂ ਅੱਵਗਿਆਕਾਰੀਆਂ ਲਈ ਬੇੜੀਆਂ ਅਤੇ ਤੌਕ (ਗਲੇ ਦਾ ਪਟਾ) ਅਤੇ ਭੜਕਦੀ ਹੋਈ ਅੱਗ ਤਿਆਰ ਕਰ ਰੱਖੀ ਹੈ। إِنَّ ٱلۡأَبۡرَارَ يَشۡرَبُونَ مِن كَأۡسٍ كَانَ مِزَاجُهَا كَافُورًا ٥ਨੇਕ ਲੋਕ ਅਜਿਹੇ ਪਿਆਲਿਆਂ ਨਾਲ (ਸ਼ਰਾਬ) ਪੀਣਗੇ ਜਿਨ੍ਹਾਂ ਵਿਚ ਕਫੂਰ ਵਾਲੇ ਪਾਣੀ ਦਾ ਮਿਸ਼ਰਨ ਹੋਵੇਗਾ। عَيۡنًا يَشۡرَبُ بِهَا عِبَادُ ٱللَّهِ يُفَجِّرُونَهَا تَفۡجِيرًا ٦ਉਸ (ਵੱਗਦੇ ਹੋਏ) ਝਰਨੇ ਵਿੱਚੋਂ ਅੱਲਾਹ ਦੇ ਬੰਦੇ ਪੀਣਗੇ। ਉਹ ਉਸ ਵਿਚੋਂ' ਸ਼ਾਖਾਂਵਾ (ਛੋਟੀਆਂ ਨਹਿਰਾਂ) ਕੱਢ ਲੈਣਗੇ। يُوفُونَ بِٱلنَّذۡرِ وَيَخَافُونَ يَوۡمًا كَانَ شَرُّهُۥ مُسۡتَطِيرًا ٧ਉਹ ਲੋਕ ਜ਼ਰੂਰੀ ਕੰਮਾਂ ਨੂੰ ਪੂਰਾ ਕਰਦੇ ਹਨ ਅਤੇ ਅਜਿਹੇ ਦਿਨਾਂ ਤੋਂ ਡਰਦੇ ਹਨ ਜਿਸ ਦੀ ਸਖ਼ਤੀ ਬੜੀ ਵਿਆਪਕ ਹੋਵੇਗੀ। وَيُطۡعِمُونَ ٱلطَّعَامَ عَلَىٰ حُبِّهِۦ مِسۡكِينًا وَيَتِيمًا وَأَسِيرًا ٨ਅਤੇ ਉਸ ਦੇ ਪ੍ਰੇਮ ਵਿਚ ਫ਼ਕੀਰਾਂ, ਅਨਾਥਾਂ ਅਤੇ ਕੈਦੀਆਂ ਨੂੰ ਭੋਜਨ ਖਵਾਉਂਦੇ ਹਨ। إِنَّمَا نُطۡعِمُكُمۡ لِوَجۡهِ ٱللَّهِ لَا نُرِيدُ مِنكُمۡ جَزَآءً وَلَا شُكُورًا ٩ਅਸੀਂ ਜਿਹੜਾ ਤੁਹਾਨੂੰ ਖਵਾਉਂਦੇ ਹਾਂ, ਉਹ ਅੱਲਾਹ ਦੀ ਖੁਸ਼ੀ ਲੈਣ ਲਈ ਹੈ। ਅਸੀਂ ਤੁਹਾਡੇ ਤੋਂ ਨਾ ਕੋਈ ਮੁਆਵਜ਼ਾ ਚਾਹੁੰਦੇ ਹਾਂ ਅਤੇ ਨਾ ਸ਼ੁਕਰਗੁਜ਼ਾਰੀ ਦੀ ਇੱਛਾ। إِنَّا نَخَافُ مِن رَّبِّنَا يَوۡمًا عَبُوسًا قَمۡطَرِيرًا ١٠ਬੇਸ਼ੱਕ ਅਸੀਂ ਆਪਣੇ ਰੱਬ ਤੋਂ ਉਸ ਦਿਨ ਦਾ ਖੌਫ਼ ਰਖਦੇ ਹਾਂ ਜਿਹੜਾ ਵਲੋਂ ਇੱਕ ਸਖ਼ਤ ਅਤੇ ਕੌੜਾ ਦਿਨ ਹੋਵੇਗਾ। فَوَقَىٰهُمُ ٱللَّهُ شَرَّ ذَٰلِكَ ٱلۡيَوۡمِ وَلَقَّىٰهُمۡ نَضۡرَةً وَسُرُورًا ١١ਤਾਂ ਅੱਲਾਹ ਨੇ ਉਸ ਨੂੰ ਉਸ ਦਿਨ ਦੀ ਸਖ਼ਤੀ ਤੋਂ ਬਚਾ ਲਿਆ ਅਤੇ ਉਨ੍ਹਾਂ ਨੂੰ ਤਾਜ਼ਗੀ ਅਤੇ ਖੁਸ਼ੀ ਪ੍ਰਦਾਨ ਕੀਤੀ। وَجَزَىٰهُم بِمَا صَبَرُواْ جَنَّةً وَحَرِيرًا ١٢ਅਤੇ ਉਨ੍ਹਾਂ ਦੇ ਸਬਰ ਦੇ ਬਦਲੇ ਉਨ੍ਹਾਂ ਨੂੰ ਜੰਨਤ ਅਤੇ ਰੇਸ਼ਮੀ ਕੱਪੜੇ ਬਖਸੇ। مُّتَّكِـِٔينَ فِيهَا عَلَى ٱلۡأَرَآئِكِۖ لَا يَرَوۡنَ فِيهَا شَمۡسًا وَلَا زَمۡهَرِيرًا ١٣ਉਹ ਤਖ਼ਤਾਂ ਤੇ (ਸਿਰਾਹਣਿਆੰ) ਨੂੰ ਢੋਅ ਲਾ ਕੇ ਬੈਠੇ ਹੋਣਗੇ। ਉੱਤੇ ਨਾ ਉਹ ਗਰਮੀ ਦਾ ਸਾਹਮਣਾ ਕਰਨਗੇ ਅਤੇ ਨਾ ਸਰਦੀ ਦਾ। وَدَانِيَةً عَلَيۡهِمۡ ظِلَٰلُهَا وَذُلِّلَتۡ قُطُوفُهَا تَذۡلِيلًا ١٤ਜੰਨਤਾਂ ਦੀ ਛਾਂ ਉਨ੍ਹਾਂ ਤੇ ਝੁਕੀ ਹੋਈ ਹੋਵੇਗੀ ਅਤੇ ਉਸ ਦੇ ਫ਼ਲ ਉਨ੍ਹਾਂ ਦੀ ਪਹੁੰਚ ਵਿਚ ਹੋਣਗੇ। وَيُطَافُ عَلَيۡهِم بِـَٔانِيَةٍ مِّن فِضَّةٍ وَأَكۡوَابٍ كَانَتۡ قَوَارِيرَا۠ ١٥ਉਨ੍ਹਾਂ ਦੇ ਅੱਗੇ ਚਾਂਦੀ ਦੇ ਭਾਂਡੇ ਅਤੇ ਕੱਚ ਦੇ ਪਿਆਲੇ ਘੁੰਮ ਰਹੇ ਹੋਣਗੇ। قَوَارِيرَاْ مِن فِضَّةٍ قَدَّرُوهَا تَقۡدِيرًا ١٦ਸ਼ੀਸ਼ੇ ਵੀ ਚਾਂਦੀ ਦੇ ਹੋਣਗੇ, ਜਿੰਨ੍ਹਾ ਨੂੰ ਪਿਲਾਉਣ ਵਾਲਿਆਂ ਨੇ ਠੀਕ ਅੰਦਾਜ਼ੇ ਅਨੁਸਾਰ ਭਰਿਆ ਹੋਵੇਗਾ। وَيُسۡقَوۡنَ فِيهَا كَأۡسًا كَانَ مِزَاجُهَا زَنجَبِيلًا ١٧ਅਤੇ ਉੱਥੇ ਉਨ੍ਹਾਂ ਨੂੰ ਇੱਕ ਹੋਰ ਜਾਮ ਪਿਆਇਆ ਜਾਵੇਗਾ ਜਿਸ ਵਿਚ ਅਦਰਕ ਦਾ ਮਿਸ਼ਰਨ ਹੋਵੇਗਾ। عَيۡنًا فِيهَا تُسَمَّىٰ سَلۡسَبِيلًا ١٨ਇਹ ਉਸ ਵਿਚ ਇੱਕ ਝਰਨਾਂ ਹੈ ਜਿਸ ਨੂੰ “ਸਲਸਬੀਲ” ਕਿਹਾ ਜਾਂਦਾ ਹੈ। ۞ وَيَطُوفُ عَلَيۡهِمۡ وِلۡدَٰنٌ مُّخَلَّدُونَ إِذَا رَأَيۡتَهُمۡ حَسِبۡتَهُمۡ لُؤۡلُؤًا مَّنثُورًا ١٩ਅਤੇ ਉਨ੍ਹਾਂ ਦੇ ਕੋਲ ਅਜਿਹੇ ਬੱਚੇ ਘੁੰਮ ਰਹੇ ਹੋਣਗੇ ਜਿਹੜੇ ਹਮੇਸ਼ਾਂ (ਨੌਜਵਾਨ) ਬੱਚੇ ਹੀ ਰਹਿਣਗੇ। ਤੁਸੀ' ਉਨ੍ਹਾਂ ਨੂੰ ਵੇਖੋ ਤਾਂ ਜਾਣੋ ਕਿ ਇਹ ਉਹ ਮੌਤੀ ਹਨ, ਜਿਹੜੇ ਖਿੰਡਾ ਦਿੱਤੇ ਗਏ ਹਨ। وَإِذَا رَأَيۡتَ ثَمَّ رَأَيۡتَ نَعِيمًا وَمُلۡكًا كَبِيرًا ٢٠ਅਤੇ ਤੁਸੀਂ ਜਿੱਥੇ ਵੀ ਦੇਖੋਗੇ (ਉੱਥੇ) ਉਹ ਹੀ ਮਹਾਨ ਨਿਅਮਤ ਵਾਲਾ ਅਤੇ ਅਜ਼ੀਮ ਪਾਤਸ਼ਾਹੀ ਦੇਖੋਂਗੇ। عَٰلِيَهُمۡ ثِيَابُ سُندُسٍ خُضۡرٌ وَإِسۡتَبۡرَقٌۖ وَحُلُّوٓاْ أَسَاوِرَ مِن فِضَّةٍ وَسَقَىٰهُمۡ رَبُّهُمۡ شَرَابًا طَهُورًا ٢١ਉਨ੍ਹਾਂ ਦੇ ਉੱਪਰ ਪਤਲੇ ਰੇਸ਼ਮ ਦੇ ਹਰੇ ਕੱਪੜੇ ਹੋਣਗੇ ਅਤੇ ਮੋਟੇ ਰੇਸ਼ਮ ਦੇ ਵੀ ਅਤੇ ਉਨ੍ਹਾਂ ਨੂੰ ਚਾਂਦੀ ਦੇ ਕੜੇ (ਕੰਗਨ) ਪਹਿਣਾਏ ਜਾਣਗੇ ਅਤੇ ਉਨ੍ਹਾਂ ਦਾ ਰੱਬ ਉਨ੍ਹਾਂ ਨੂੰ ਪਵਿੱਤਰ (ਸ਼ਰਾਬ) ਪਿਆਵੇਗਾ। إِنَّ هَٰذَا كَانَ لَكُمۡ جَزَآءً وَكَانَ سَعۡيُكُم مَّشۡكُورًا ٢٢ਬੇਸ਼ੱਕ ਇਹ ਤੁਹਾਡਾ ਼ਦਲ ਹੈ ਅਤੇ ਤੁਹਾਡੀ ਘਾਲ ਕਮਾਈ ਸਵੀਕਾਰ ਹੋਈ। إِنَّا نَحۡنُ نَزَّلۡنَا عَلَيۡكَ ٱلۡقُرۡءَانَ تَنزِيلًا ٢٣ਅਸੀਂ ਤੁਹਾਡੇ ਉੱਪਰ ਥੋੜ੍ਹਾ ਥੋੜ੍ਹਾ ਕਰਕੇ ਕੁਰਆਨ ਉਤਾਰਿਆ। فَٱصۡبِرۡ لِحُكۡمِ رَبِّكَ وَلَا تُطِعۡ مِنۡهُمۡ ءَاثِمًا أَوۡ كَفُورًا ٢٤ਸੋ ਤੁਸੀਂ ਆਪਣੇ ਰੱਬ ਤੇ ਹੁਕਮ ਤੇ ਧੀਰਜ ਰੱਖੋ ਅਤੇ ਉਸ ਵਿਚ ਕਿਸੇ ਪਾਪੀ ਜਾਂ ਨਾ ਸ਼ੁਕਰੇ ਦੀ ਗੱਲ ਨਾ ਮੰਨੋ। وَٱذۡكُرِ ٱسۡمَ رَبِّكَ بُكۡرَةً وَأَصِيلًا ٢٥ਅਤੇ ਸੁਲ੍ਹਾ ਸ਼ਾਮ ਆਪਣੇ ਰੱਬ ਦਾ ਨਾਮ ਯਾਦ ਕਰੋ। وَمِنَ ٱلَّيۡلِ فَٱسۡجُدۡ لَهُۥ وَسَبِّحۡهُ لَيۡلًا طَوِيلًا ٢٦ਅਤੇ ਉਸ ਨੂੰ ਰਾਤ ਨੂੰ ਵੀ ਸਿਜਦਾ ਕਰੋ ਅਤੇ ਰਾਤ ਦੇ ਲੰਮੇ ਹਿੱਸੇ ਵਿਚ ਵੀ ਉਸ ਦੀ ਸਿਫ਼ਤ ਸਲਾਹ ਕਰੋ। إِنَّ هَٰٓؤُلَآءِ يُحِبُّونَ ٱلۡعَاجِلَةَ وَيَذَرُونَ وَرَآءَهُمۡ يَوۡمًا ثَقِيلًا ٢٧ਇਹ ਲੋਕ ਜਲਦੀ ਮਿਲਣ ਵਾਲੀ ਚੀਜ਼ ਚਾਹੁੰਦੇ ਹਨ ਅਤੇ ਇਨ੍ਹਾਂ ਨੇ ਆਪਣੇ ਪਿੱਛੇ ਇੱਕ ਭਾਰੀ ਦਿਨ ਨੂੰ ਛੱਡ ਰੱਖਿਆ ਹੈ। نَّحۡنُ خَلَقۡنَٰهُمۡ وَشَدَدۡنَآ أَسۡرَهُمۡۖ وَإِذَا شِئۡنَا بَدَّلۡنَآ أَمۡثَٰلَهُمۡ تَبۡدِيلًا ٢٨ਅਸੀਂ ਹੀ ਉਨ੍ਹਾਂ ਨੂੰ ਪੈਦਾ ਕੀਤਾ ਅਤੇ ਅਸੀਂ ਹੀ ਉਨ੍ਹਾਂ ਦੇ ਢਾਂਚੇ ਨੂੰ ਪੱਕਾ ਕੀਤਾ ਅਤੇ ਜਦੋਂ ਅਸੀਂ ਚਾਹਾਂਗੇ ਤਾਂ ਉਨ੍ਹਾਂ ਦੇ ਬਦਲੇ ਉਨ੍ਹਾਂ ਵਰਗੇ ਹੋਰ ਲੋਕ ਲੈ ਆਵਾਂਗੇ। إِنَّ هَٰذِهِۦ تَذۡكِرَةٌۖ فَمَن شَآءَ ٱتَّخَذَ إِلَىٰ رَبِّهِۦ سَبِيلًا ٢٩ਇਹ ਇੱਕ ਉਪਦੇਸ਼ ਹੈ ਤਾਂ ਜਿਹੜਾ ਬੰਦਾ ਚਾਹੇ ਆਪਣੇ ਰੱਬ ਵੱਲ (ਜਾਣ ਵਾਲਾ) ਰਾਹ ਅਪਣਾ ਲਵੇ। وَمَا تَشَآءُونَ إِلَّآ أَن يَشَآءَ ٱللَّهُۚ إِنَّ ٱللَّهَ كَانَ عَلِيمًا حَكِيمًا ٣٠ਅਤੇ ਤੁਸੀਂ ਨਹੀਂ ਚਾਹ ਸਕਦੇ ਪਰੰਤੂ ਇਹ ਕਿ ਜਿਹੜਾ ਅੱਲਾਹ ਨੂੰ ਮਨਜ਼ੂਰ ਹੋਵੇ। ਬੇਸ਼ੱਕ ਅੱਲਾਹ ਜਾਣਨ ਵਾਲਾ ਅਤੇ ਬਿਬੇਕ ਵਾਲਾ ਹੈ। يُدۡخِلُ مَن يَشَآءُ فِي رَحۡمَتِهِۦۚ وَٱلظَّٰلِمِينَ أَعَدَّ لَهُمۡ عَذَابًا أَلِيمَۢا ٣١ਉਹ ਜਿਸ ਨੂੰ ਚਾਹੁੰਦਾ ਹੈ ਆਪਣੀ ਰਹਿਮਤ ਵਿਚ ਦਾਖਿਲਾ ਦਿੰਦਾ ਹੈ ਅਤੇ ਉਸ ਨੇ ਅੱਤਿਆਚਾਰੀਆਂ ਲਈ ਦੁੱਖਦਾਇਕ ਸਜ਼ਾ ਤਿਆਰ ਕਰ ਰੱਖੀ ਹੈ।