ملة الإسلام

السورة 44 · 59 آية · Dr. Muhamad Habib, Bhai Harpreet Singh, Maulana Wahiduddin Khan

سورة الدخان باللغة البنجابية

السورة بالعربية مع التفسير استمع إلى سورة الدخان (1,230 قارئاً)
مكيةسورة الدخان٥٩ آية

بِسۡمِ ٱللَّهِ ٱلرَّحۡمَٰنِ ٱلرَّحِيمِ

حمٓ ١ਹਾ. ਮੀਮ وَٱلۡكِتَٰبِ ٱلۡمُبِينِ ٢ਸਹੁੰ ਹੈ ਇਸ ਸਪੱਸ਼ਟ ਕਿਤਾਬ ਦੀ। إِنَّآ أَنزَلۡنَٰهُ فِي لَيۡلَةٍ مُّبَٰرَكَةٍۚ إِنَّا كُنَّا مُنذِرِينَ ٣ਅਸੀਂ ਇਸ ਨੂੰ ਇੱਕ ਬਰਕਤ ਵਾਲੀ ਰਾਤ ਨੂੰ ਪ੍ਰਕਾਸ਼ਿਤ ਕੀਤਾ। ਬੇਸ਼ੱਕ ਅਸੀਂ ਚਿਤਾਵਨੀ ਦੇਣ ਵਾਲੇ ਸੀ। فِيهَا يُفۡرَقُ كُلُّ أَمۡرٍ حَكِيمٍ ٤ਉਸ ਰਾਤ ਨੂੰ ਹਰੇਕ ਗਿਆਨਮਈ ਫੈਸਲੇ ਨਿਰਧਾਰਿਤ ਕਰ ਦਿੱਤੇ ਜਾਂਦੇ ਹਨ। أَمۡرًا مِّنۡ عِندِنَآۚ إِنَّا كُنَّا مُرۡسِلِينَ ٥ਸਾਡੇ ਹੁਕਮ ਨਾਲ, ਬੇਸ਼ੱਕ ਅਸੀਂ ਹੀ ਭੇਜਣ ਵਾਲੇ ਸੀ। رَحۡمَةً مِّن رَّبِّكَۚ إِنَّهُۥ هُوَ ٱلسَّمِيعُ ٱلۡعَلِيمُ ٦ਤੇਰੇ ਰੱਬ ਦੀ ਕਿਰਪਾ ਨਾਲ, ਉਹ ਹੀ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। رَبِّ ٱلسَّمَٰوَٰتِ وَٱلۡأَرۡضِ وَمَا بَيۡنَهُمَآۖ إِن كُنتُم مُّوقِنِينَ ٧ਆਕਾਸ਼ਾਂ, ਧਰਤੀ ਅਤੇ ਜਿਹੜਾ ਕੁਝ ਇਨ੍ਹਾਂ ਦੇ ਵਿਚਕਾਰ ਹੈ, ਦਾ ਪਾਲਣਹਾਰ ਹੈ। ਜੇਕਰ ਤੁਸੀ ਵਿਸ਼ਵਾਸ਼ ਕਰਨ ਵਾਲੇ ਹੋਵੋ। لَآ إِلَٰهَ إِلَّا هُوَ يُحۡيِۦ وَيُمِيتُۖ رَبُّكُمۡ وَرَبُّ ءَابَآئِكُمُ ٱلۡأَوَّلِينَ ٨ਉਸ ਤੋਂ ਬਿਨਾ ਕੋਈ ਪੂਜਣਯੋਗ ਨਹੀਂ। ਉਹ ਹੀ ਜੀਵਿਤ ਕਰਦਾ ਹੈ, ਅਤੇ ਮੌਤ ਦਿੰਦਾ ਹੈ। ਉਹ ਤੁਹਾਡਾ ਵੀ ਰੱਬ ਅਤੇ ਤੁਹਾਡੇ ਪਿਛਲੇ ਹੋ ਚੁੱਕੇ ਪਿਉ-ਦਾਦਿਆਂ ਦਾ ਵੀ ਪਾਲਣਹਾਰ ਹੈ। بَلۡ هُمۡ فِي شَكٍّ يَلۡعَبُونَ ٩ਸਗੋਂ ਉਹ ਸ਼ੱਕ ਵਿਚ ਪਏ ਹੋਏ ਖੇਡ ਰਹੇ ਹਨ। فَٱرۡتَقِبۡ يَوۡمَ تَأۡتِي ٱلسَّمَآءُ بِدُخَانٍ مُّبِينٍ ١٠ਤਾਂ ਉਸ ਦਿਨ ਦੀ ਉਡੀਕ ਕਰੋਂ, ਜਦੋਂ ਅਸਮਾਨ ਇੱਕ ਪ੍ਰਤੱਖ ਧੂੰਏ' ਵਾਂਗ ਪ੍ਰਗਟ ਹੋਂਵੇਗਾ। يَغۡشَى ٱلنَّاسَۖ هَٰذَا عَذَابٌ أَلِيمٌ ١١ਉਹ ਲੋਕਾਂ ਨੂੰ ਘੇਰ ਲਵੇਗਾ। ਇਹ ਇੱਕ ਦਰਦਨਾਕ ਸਜ਼ਾ ਹੈ। رَّبَّنَا ٱكۡشِفۡ عَنَّا ٱلۡعَذَابَ إِنَّا مُؤۡمِنُونَ ١٢ਹੇ ਸਾਡੇ ਪਾਲਣਹਾਰ! ਸਾਡੇ ਤੋਂ ਆਪਣੀ ਸਜ਼ਾ ਨੂੰ ਟਾਲ ਦੇ, ਅਸੀਂ ਈਮਾਨ ਲਿਆਉਂਦੇ ਹਾਂ। أَنَّىٰ لَهُمُ ٱلذِّكۡرَىٰ وَقَدۡ جَآءَهُمۡ رَسُولٌ مُّبِينٌ ١٣ਉਨ੍ਹਾਂ ਲਈ ਨਸੀਹਤ ਕਿੱਥੇ? ਉਨ੍ਹਾਂ ਦੇ ਕੋਲ ਸਪੱਸ਼ਟ ਬਿਆਨ ਕਰਨ ਵਾਲਾ ਨਬੀ ਆ ਚੁੱਕਾ ਸੀ। ثُمَّ تَوَلَّوۡاْ عَنۡهُ وَقَالُواْ مُعَلَّمٌ مَّجۡنُونٌ ١٤ਫਿਰ ਉਨ੍ਹਾਂ ਨੇ ਉਨ੍ਹਾਂ ਤੋਂ ਮੂੰਹ ਮੋੜ ਲਿਆ ਅਤੇ ਆਖਿਆ ਕਿ ਇਹ ਤਾਂ ਇੱਕ ਸਿਖਾਇਆ ਹੋਇਆ ਮਸਤਾਨਾ ਹੈ। إِنَّا كَاشِفُواْ ٱلۡعَذَابِ قَلِيلًاۚ إِنَّكُمۡ عَآئِدُونَ ١٥ਅਸੀਂ ਕੁਝ ਸਮੇਂ ਲਈ ਅਜ਼ਾਬ (ਸਜ਼ਾ) ਨੂੰ ਹਟਾ ਵੀ ਦੇਈਏ ਤਾਂ ਤੂਸੀਂ ਫਿਰ ਆਪਣੀ ਉਸ ਹੀ ਹਾਲਤ ਵਿਚ ਆ ਜਾਵੋਗੇ। يَوۡمَ نَبۡطِشُ ٱلۡبَطۡشَةَ ٱلۡكُبۡرَىٰٓ إِنَّا مُنتَقِمُونَ ١٦ਜਿਸ ਦਿਨ ਅਸੀਂ ਚੰਗੀ ਤਰ੍ਹਾਂ ਫੜ੍ਹਾਂਗੇ, ਉਸ ਦਿਨ ਪੂਰਾ ਬਦਲਾ ਲਵਾਂਗੇ। ۞ وَلَقَدۡ فَتَنَّا قَبۡلَهُمۡ قَوۡمَ فِرۡعَوۡنَ وَجَآءَهُمۡ رَسُولٌ كَرِيمٌ ١٧ਅਤੇ ਇਨ੍ਹਾਂ ਤੋਂ ਪਹਿਲਾਂ ਅਸੀਂ ਫਿਰਔਨ ਦੀ ਕੌਮ ਵਾ ਇਮਤਿਹਾਨ ਲਿਆ। ਅਤੇ ਇਨ੍ਹਾਂ ਦੇ ਕੋਲ ਇੱਕ ਇੱਜ਼ਤ ਵਾਲਾ ਰਸੂਲ ਆਇਆ। أَنۡ أَدُّوٓاْ إِلَيَّ عِبَادَ ٱللَّهِۖ إِنِّي لَكُمۡ رَسُولٌ أَمِينٌ ١٨ਕਿ ਅੱਲਾਹ ਦੇ ਆਦਮੀਆਂ ਨੂੰ ਮੇਰੇ ਸਪੂਰਦ ਕਰੋ। ਮੈ' ਤੁਹਾਡੇ ਲਈ ਇੱਕ ਭਰੋਸੇ ਯੋਗ ਪੈਗ਼ੰਬਰ ਹਾਂ। وَأَن لَّا تَعۡلُواْ عَلَى ٱللَّهِۖ إِنِّيٓ ءَاتِيكُم بِسُلۡطَٰنٍ مُّبِينٍ ١٩ਅਤੇ ਇਹ ਕਿ ਅੱਲਾਹ ਦੇ ਅੱਗੇ ਬਗਾਵਤ ਨਾ ਕਰੋ। ਮੈਂ ਤੁਹਾਡੇ ਸਾਹਮਣੇ ਇੱਕ ਸਪੱਸ਼ਟ ਦਲੀਲ ਪੇਸ਼ ਕਰਦਾ ਹਾਂ। وَإِنِّي عُذۡتُ بِرَبِّي وَرَبِّكُمۡ أَن تَرۡجُمُونِ ٢٠ਅਤੇ ਮੈਂ ਆਪਣੇ ਅਤੇ ਤੁਹਾਡੇ ਰੱਬ ਦੀ ਸ਼ਰਣ ਲੈ ਚੁੱਕਾ ਹਾਂ। ਇਸ ਗੱਲ ਤੋਂ' ਤੂਸੀ' ਮੈਨੂੰ ਪੱਥਰ ਮਾਰ ਕੇ ਮਾਰ ਦੇਵੋ। وَإِن لَّمۡ تُؤۡمِنُواْ لِي فَٱعۡتَزِلُونِ ٢١ਅਤੇ ਜੇਕਰ ਤੁਸੀ ਈਮਾਨ ਨਹੀ ਲਿਆਉਂਦੇ ਤਾਂ ਮੇਰੇ ਤੋਂ ਅਲੱਗ ਹੋ ਜਾਵੋ। فَدَعَا رَبَّهُۥٓ أَنَّ هَٰٓؤُلَآءِ قَوۡمٌ مُّجۡرِمُونَ ٢٢ਸੋ ਮੂਸਾ ਨੇ ਆਪਣੇ ਰੱਬ ਨੂੰ ਪੁਕਾਰਿਆ, ਕਿ ਇਹ ਲੋਕ ਅਪਰਾਧੀ ਹਨ। فَأَسۡرِ بِعِبَادِي لَيۡلًا إِنَّكُم مُّتَّبَعُونَ ٢٣ਤਾਂ ਹੁਣ ਤੁਸੀਂ ਮੇਰੇ ਆਦਮੀਆਂ ਨੂੰ ਰਾਤੋ-ਰਾਤ ਲੈ ਕੇ ਚਲੇ ਜਾਉਂ। (ਕਿਉਂਕਿ) ਤੁਹਾਡਾ ਪਿੱਛਾ ਕੀਤਾ ਜਾਵੇਗਾ। وَٱتۡرُكِ ٱلۡبَحۡرَ رَهۡوًاۖ إِنَّهُمۡ جُندٌ مُّغۡرَقُونَ ٢٤ਅਤੇ ਤੁਸੀਂ (ਸਮੁੰਦਰ ਦੇ) ਪਾਣੀ ਨੂੰ ਖੁਸ਼ਕ ਹੋਇਆ ਛੱਡ ਦੇਵੋ। ਉਨ੍ਹਾਂ ਦੀਆਂ ਫੌਜਾਂ ਡੁੱਬਣ ਵਾਲੀਆਂ ਹਨ। كَمۡ تَرَكُواْ مِن جَنَّٰتٍ وَعُيُونٍ ٢٥ਉਨ੍ਹਾਂ (ਲੋਕਾਂ) ਨੇ ਕਿਨ੍ਹੇ ਹੀ ਬਾਗ਼ ਅਤੇ ਝਰਨੇ। وَزُرُوعٍ وَمَقَامٍ كَرِيمٍ ٢٦ਖੇਤੀ-ਬ਼ਾੜੀਆਂ ਅਤੇ ਵਧੀਆ ਮਹਿਲ। وَنَعۡمَةٍ كَانُواْ فِيهَا فَٰكِهِينَ ٢٧ਆਰਾਮ ਦੇ ਸਾਧਨ, ਜਿਨ੍ਹਾਂ ਵਿਚ ਉਹ ਪ੍ਰਸੰਨ ਰਹਿੰਦੇ ਸਨ, ਸਭ ਛੱਡ ਦਿੱਤੇ। كَذَٰلِكَۖ وَأَوۡرَثۡنَٰهَا قَوۡمًا ءَاخَرِينَ ٢٨ਇਸ ਤਰ੍ਹਾਂ ਹੀ ਹੋਇਆ। ਅਤੇ ਅਸੀਂ ਦੂਜੀ ਕੌਮ ਨੂੰ ਉਨ੍ਹਾਂ ਦਾ ਮਾਲਕ ਬਣਾ ਦਿੱਤਾ। فَمَا بَكَتۡ عَلَيۡهِمُ ٱلسَّمَآءُ وَٱلۡأَرۡضُ وَمَا كَانُواْ مُنظَرِينَ ٢٩ਅਤੇ ਨਾ ਉਨ੍ਹਾਂ ਤੇ ਅਕਾਸ਼ ਰੋਇਆ ਅਤੇ ਨਾ ਧਰਤੀ ਰੋਈ ਅਤੇ ਨਾ ਉਨ੍ਹਾਂ ਨੂੰ ਮੌਕਾ ਦਿੱਤਾ ਗਿਆ। وَلَقَدۡ نَجَّيۡنَا بَنِيٓ إِسۡرَٰٓءِيلَ مِنَ ٱلۡعَذَابِ ٱلۡمُهِينِ ٣٠ਅਤੇ ਅਸੀਂ ਇਸਰਾਈਲ ਦੀ ਔਲਾਦ ਨੂੰ ਅਪਮਾਨ ਜਨਕ ਸਜ਼ਾ ਤੋਂ ਛੁਟਕਾਰਾ ਦੇ ਦਿੱਤਾ। مِن فِرۡعَوۡنَۚ إِنَّهُۥ كَانَ عَالِيًا مِّنَ ٱلۡمُسۡرِفِينَ ٣١ਭਾਵ ਫਿਰਔਨ ਤੋਂ, ਬੇਸ਼ੱਕ ਉਹ ਬਾਗ਼ੀ ਅਤੇ ਹੱਦਾਂ ਤੋਂ ਨਿਕਲ ਜਾਣ ਵਾਲਿਆਂ ਵਿਚੋਂ ਸੀ। وَلَقَدِ ٱخۡتَرۡنَٰهُمۡ عَلَىٰ عِلۡمٍ عَلَى ٱلۡعَٰلَمِينَ ٣٢ਅਤੇ ਅਸੀਂ' ਉਨ੍ਹਾਂ ਨੂੰ ਆਪਣੇ ਗਿਆਨ ਦੇ ਨਜ਼ਰੀਏ ਨਾਲ ਸੰਸਾਰ ਵਾਲਿਆਂ ਤੇ ਸ੍ਰੇਸ਼ਟਤਾ ਪ੍ਰ ਦਾਨ ਕੀਤੀ। وَءَاتَيۡنَٰهُم مِّنَ ٱلۡأٓيَٰتِ مَا فِيهِ بَلَٰٓؤٌاْ مُّبِينٌ ٣٣ਅਤੇ ਅਸੀਂ ਉਨ੍ਹਾਂ ਨੂੰ ਅਜਿਹੀਆਂ ਨਿਸ਼ਾਨੀਆਂ ਦਿੱਤੀਆਂ ਜਿਨ੍ਹਾਂ ਵਿਚ ਸਪੱਸ਼ਟ ਇਮਤਿਹਾਨ ਸੀ। إِنَّ هَٰٓؤُلَآءِ لَيَقُولُونَ ٣٤ਇਹ ਲੋਕ ਆਖਦੇ ਹਨ। إِنۡ هِيَ إِلَّا مَوۡتَتُنَا ٱلۡأُولَىٰ وَمَا نَحۡنُ بِمُنشَرِينَ ٣٥ਸਿਰਫ਼ ਇਹ ਹੀ ਸਾਡੀ ਪਹਿਲੀ ਮੌਤ ਹੈ ਅਤੇ ਅਸੀਂ ਮੁੜ ਨਹੀਂ ਜ਼ੁੱਕੇ ਜਾਵਾਂਗੇ। فَأۡتُواْ بِـَٔابَآئِنَآ إِن كُنتُمۡ صَٰدِقِينَ ٣٦ਅਤੇ ਜੇਕਰ ਤੁਸੀਂ ਸੱਚੇ ਹੋ ਤਾਂ ਸਾਡੇ ਪਿਉ-ਦਾਢਿਆਂ ਨੂੰ (ਜੀਵਿਤ) ਕਰਕੇ ਲੈ ਆਵੋ। أَهُمۡ خَيۡرٌ أَمۡ قَوۡمُ تُبَّعٍ وَٱلَّذِينَ مِن قَبۡلِهِمۡ أَهۡلَكۡنَٰهُمۡۚ إِنَّهُمۡ كَانُواْ مُجۡرِمِينَ ٣٧ਭਲਾ ਇਹ ਵਧੀਆ ਹਨ ਜਾਂ ਤੁੱਬਾਅ ਦੀ ਕੌਂਮ ਅਤੇ ਉਹ ਲੋਕ ਜਿਹੜੇ ਪਹਿਲਾਂ ਸਨ, ਅਸੀਂ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ। ਬੇਸ਼ੱਕ ਉਹ ਅਵੱਗਿਆਕਾਰੀ ਸਨ। وَمَا خَلَقۡنَا ٱلسَّمَٰوَٰتِ وَٱلۡأَرۡضَ وَمَا بَيۡنَهُمَا لَٰعِبِينَ ٣٨ਅਤੇ ਅਸੀਂ ਆਕਾਸ਼ਾਂ, ਧਰਤੀ ਅਤੇ ਜਿਹੜਾ ਇਨ੍ਹਾਂ ਦੇ ਵਿਚਕਾਰ ਹੈ, ਖੇਡ ਦੇ ਰੂਪ ਵਿਚ ਨਹੀਂ ਬਣਾਇਆ مَا خَلَقۡنَٰهُمَآ إِلَّا بِٱلۡحَقِّ وَلَٰكِنَّ أَكۡثَرَهُمۡ لَا يَعۡلَمُونَ ٣٩ਉਨ੍ਹਾਂ ਨੂੰ ਅਸੀਂ ਸੱਚ ਦੇ ਨਾਲ ਬਣਾਇਆ, ਪਰ ਉਨ੍ਹਾਂ ਦੇ ਜ਼ਿਆਦਾਤਰ ਲੋਕ ਨਹੀਂ ਜਾਣਦੇ। إِنَّ يَوۡمَ ٱلۡفَصۡلِ مِيقَٰتُهُمۡ أَجۡمَعِينَ ٤٠ਬੇਸ਼ੱਕ ਇਨ੍ਹਾਂ ਸਾਰਿਆ ਦੇ ਫ਼ੈਸਲੇ ਦਾ ਦਿਨ ਦਾ ਸਮਾਂ ਨਿਰਧਾਰਿਤ ਹੈ। يَوۡمَ لَا يُغۡنِي مَوۡلًى عَن مَّوۡلًى شَيۡـًٔا وَلَا هُمۡ يُنصَرُونَ ٤١ਜਿਸ ਦਿਨ ਕੋਈ ਰਿਸ਼ਤੇਦਾਰ ਕਿਸੇ ਦੂਜੇ ਰਿਸ਼ਤੇਦਾਰ ਦੇ ਕੰਮ ਨਹੀਂ ਆਵੇਗਾ ਅਤੇ ਨਾ ਉਨ੍ਹਾਂ ਦੀ ਕੁਝ ਮਦਦ ਕੀਤੀ ਜਾਵੇਗੀ। إِلَّا مَن رَّحِمَ ٱللَّهُۚ إِنَّهُۥ هُوَ ٱلۡعَزِيزُ ٱلرَّحِيمُ ٤٢ਹਾਂ ਪਰੰਤੂ ਉਹ ਜਿਸ ਤੇ ਅੱਲਾਹ ਰਹਿਮਤ ਕਰੇ। ਬੇਸ਼ੱਕ ਅੱਲਾਹ ਤਾਕਤਵਰ ਅਤੇ ਰਹਿਮਤ ਵਾਲਾ ਹੈ। إِنَّ شَجَرَتَ ٱلزَّقُّومِ ٤٣ਜਕੂਮ (ਥੋਹਰ) ਦਾ ਦਰੱਖਤ। طَعَامُ ٱلۡأَثِيمِ ٤٤ਪਾਪੀ ਦਾ ਭੋਜਨ ਹੋਵੇਗਾ। كَٱلۡمُهۡلِ يَغۡلِي فِي ٱلۡبُطُونِ ٤٥ਤੇਲ ਦੀ ਪਰਤ ਵਰਗਾ, ਉਹ ਪੇਟ ਵਿਚ ਉਬਾਲੇ ਮਾਰੇਗਾ। كَغَلۡيِ ٱلۡحَمِيمِ ٤٦ਜਿਸ ਤਰਾਂ ਗਰਮ ਪਾਣੀ ਉਬਲਦਾ ਹੈ। خُذُوهُ فَٱعۡتِلُوهُ إِلَىٰ سَوَآءِ ٱلۡجَحِيمِ ٤٧ਇਨ੍ਹਾਂ ਨੂੰ ਫੜ੍ਹੋ ਅਤੇ ਘੜੀਸਦੇ ਹੋਏ ਨਰਕ ਦੇ ਵਿਚਕਾਰ ਤੱਕ ਲੈ ਜਾਵੋ। ثُمَّ صُبُّواْ فَوۡقَ رَأۡسِهِۦ مِنۡ عَذَابِ ٱلۡحَمِيمِ ٤٨ਫਿਰ ਇਸ ਦੇ ਸਿਰ ਤੇ ਉਬਲਦੇ ਹੋਏ ਪਾਣੀ ਨੂੰ ਪਾ ਕੇ ਸਜ਼ਾ ਦੇਵੋ। ذُقۡ إِنَّكَ أَنتَ ٱلۡعَزِيزُ ٱلۡكَرِيمُ ٤٩ਚੱਖੋਂ ਇਸ ਨੂੰ, ਤੂੰ ਬੜਾ ਇੱਜ਼ਤ ਵਾਲਾ ਅਤੇ ਪਤਵੰਤਾ ਹੈ। إِنَّ هَٰذَا مَا كُنتُم بِهِۦ تَمۡتَرُونَ ٥٠ਇਹ ਉਹ ਚੀਜ਼ (ਨਰਕ) ਹੈ ਜਿਸ ਤੇ ਤੁਸੀਂ ਸ਼ੱਕ ਕਰਦੇ ਸੀ। إِنَّ ٱلۡمُتَّقِينَ فِي مَقَامٍ أَمِينٍ ٥١ਬੇਸ਼ੱਕ ਅੱਲਾਹ ਤੋਂ ਡਰਨ ਵਾਲੇ ਸ਼ਾਂਤੀ ਦੇ ਸਥਾਨ ਤੇ ਹੋਣਗੇ। فِي جَنَّٰتٍ وَعُيُونٍ ٥٢ਬਾਗ਼ਾਂ ਅਤੇ ਝਰਨਿਆਂ ਵਿਚ। يَلۡبَسُونَ مِن سُندُسٍ وَإِسۡتَبۡرَقٍ مُّتَقَٰبِلِينَ ٥٣ਉਹ ਪਤਲੇ ਅਤੇ ਮੌਟੇ ਰੇਸ਼ਮ ਦੇ ਕਪੜੇ ਪਾ ਕੇ (ਇੱਕ-ਦੂਜੇ ਦੇ? ਆਹਮਣੇ-ਸਾਹਮਣੇ ਬੈਠੇ ਹੋਣਗੇ।) كَذَٰلِكَ وَزَوَّجۡنَٰهُم بِحُورٍ عِينٍ ٥٤ਇਹ ਗੱਲ ਇਸ ਤਰ੍ਹਾਂ ਹੈ ਕਿ ਅਸੀਂ ਖੂਬਸੂਰਤ ਅੱਖਾਂ ਵਾਲੀਆਂ ਹੂਰਾਂ ਨਾਲ ਉਨ੍ਹਾਂ ਦਾ ਵਿਆਹ ਕਰ ਦੇਵਾਂਗੇ। يَدۡعُونَ فِيهَا بِكُلِّ فَٰكِهَةٍ ءَامِنِينَ ٥٥ਉਹ ਉਸ ਵਿਚ ਹਰੇਕ ਪ੍ਰਕਾਰ ਦੇ ਫ਼ਲਾਂ ਦੇ ਮਜ਼ੇ ਲੈਣਗੇ। لَا يَذُوقُونَ فِيهَا ٱلۡمَوۡتَ إِلَّا ٱلۡمَوۡتَةَ ٱلۡأُولَىٰۖ وَوَقَىٰهُمۡ عَذَابَ ٱلۡجَحِيمِ ٥٦ਉਹ ਉੱਤੇ ਮੌਤ ਨੂੰ ਨਹੀ' ਚਖਣਗੇ, ਪਰੰਤੂ (ਬਿਨਾ) ਉਹ ਮੌਤ ਜਿਹੜੀ ਪਹਿਲਾਂ ਆ ਚੁੱਕੀ ਹੈ। ਅਤੇ ਅੱਲਾਹ ਨੇ ਉਨ੍ਹਾਂ ਨੂੰ ਨਰਕ ਦੀ ਸਜ਼ਾ ਤੋਂ ਬਚਾ ਲਿਆ। فَضۡلًا مِّن رَّبِّكَۚ ذَٰلِكَ هُوَ ٱلۡفَوۡزُ ٱلۡعَظِيمُ ٥٧ਇਹ ਤੇਰੇ ਰੱਬ ਦੀ ਕਿਰਪਾ ਨਾਲ ਹੋਵੇਗਾ, ਇਹ ਵੱਡੀ ਸਫ਼ਲਤਾ ਹੈ। فَإِنَّمَا يَسَّرۡنَٰهُ بِلِسَانِكَ لَعَلَّهُمۡ يَتَذَكَّرُونَ ٥٨ਅਸੀਂ ਇਸ ਕਿਤਾਬ ਨੂੰ ਤੁਹਾਡੀ ਭਾਸ਼ਾ ਵਿਚ ਆਸਾਨ ਬਣਾ ਦਿੱਤਾ ਹੈ ਤਾਂ ਕਿ ਲੋਕ ਨਸੀਹਤ ਪ੍ਰਾਪਤ ਕਰਨ। فَٱرۡتَقِبۡ إِنَّهُم مُّرۡتَقِبُونَ ٥٩ਤਾਂ ਤੁਸੀਂ ਵੀ ਉਡੀਕ ਕਰੋ, ਉਹ ਵੀ ਉਡੀਕ ਕਰ ਰਹੇ ਹਨ।

الترجمة: Dr. Muhamad Habib, Bhai Harpreet Singh, Maulana Wahiduddin Khan.