ملة الإسلام

السورة 43 · 89 آية · Dr. Muhamad Habib, Bhai Harpreet Singh, Maulana Wahiduddin Khan

سورة الزخرف باللغة البنجابية

السورة بالعربية مع التفسير استمع إلى سورة الزخرف (1,181 قارئاً)
مكيةسورة الزخرف٨٩ آية

بِسۡمِ ٱللَّهِ ٱلرَّحۡمَٰنِ ٱلرَّحِيمِ

حمٓ ١ਹਾ. ਮੀਮ وَٱلۡكِتَٰبِ ٱلۡمُبِينِ ٢ਸਨੂੰ ਹੈ ਇਸ ਰੌਸ਼ਨਮਈ ਕਿਤਾਬ ਦੀ। ਅਸੀਂ ਇਸ إِنَّا جَعَلۡنَٰهُ قُرۡءَٰنًا عَرَبِيًّا لَّعَلَّكُمۡ تَعۡقِلُونَ ٣ਨੂੰ ਅਰਬੀ ਭਾਸ਼ਾ ਦਾ ਕੁਰਆਨ ਬਣਾਇਆ ਤਾਂ ਕਿ ਤੁਸੀਂ ਸਮਝ ਸਕੋ। وَإِنَّهُۥ فِيٓ أُمِّ ٱلۡكِتَٰبِ لَدَيۡنَا لَعَلِيٌّ حَكِيمٌ ٤ਬੇਸ਼ੱਕ ਇਹ ਮੂਲ ਕਿਤਾਬ (ਲੋਹੇ-ਏ-ਮਹਿਫੂਜ਼) ਵਿਚ ਸਾਡੇ ਕੋਲ (ਲਿਖੀ) ਹੈ। ਉੱਚੀ ਅਤੇ ਬਿਬੇਕਪੂਰਨ ਹੈ। أَفَنَضۡرِبُ عَنكُمُ ٱلذِّكۡرَ صَفۡحًا أَن كُنتُمۡ قَوۡمًا مُّسۡرِفِينَ ٥ਕੀ ਅਸੀਂ ਤੁਹਾਡੇ ਮਾਰਗ ਦਰਸ਼ਨ ਵਿਚ ਇਸ ਲਈ ਅਣਦੇਖੀ ਕਰ ਲਵਾਂਗੇ, ਕਿ ਤੁਸੀਂ` ਹੱਦਾਂ ਦਾ ਉਲੰਘਣ ਕਰਨ ਵਾਲੇ ਹੋਵੋ। وَكَمۡ أَرۡسَلۡنَا مِن نَّبِيٍّ فِي ٱلۡأَوَّلِينَ ٦ਅਤੇ ਅਸੀਂ ਪਿਛਲੇ ਲੋਕਾਂ ਵਿਚਕਾਰ ਕਿੰਨੇ ਨਬੀ ਭੇਜੇ وَمَا يَأۡتِيهِم مِّن نَّبِيٍّ إِلَّا كَانُواْ بِهِۦ يَسۡتَهۡزِءُونَ ٧ਅਤੇ ਅਸੀਂ (ਅਜਿਹਾ) ਕੋਈ ਨਬੀ ਨਹੀਂ ਆਇਆ, ਜਿਸ ਦਾ ਉਨ੍ਹਾਂ ਨੇ ਮਜ਼ਾਕ ਨਾ ਉਡਾਇਆ ਹੋਵੇ। فَأَهۡلَكۡنَآ أَشَدَّ مِنۡهُم بَطۡشًا وَمَضَىٰ مَثَلُ ٱلۡأَوَّلِينَ ٨ਫਿਰ ਜਿਹੜੇ ਲੋਕ ਇਸ ਤੋਂ ਜ਼ਿਆਦਾ ਤਾਕਤਵਰ ਸੀ, ਉਨ੍ਹਾਂ ਨੂੰ ਅਸੀਂ ਨਸ਼ਟ ਕਰ ਦਿੱਤਾ। ਅਤੇ ਪਹਿਲੇ ਲੋਕਾਂ ਦੀਆਂ ਮਿਸਾਲਾਂ ਗੁਜ਼ਰ ਚੁੱਕੀਆਂ ਹਨ। وَلَئِن سَأَلۡتَهُم مَّنۡ خَلَقَ ٱلسَّمَٰوَٰتِ وَٱلۡأَرۡضَ لَيَقُولُنَّ خَلَقَهُنَّ ٱلۡعَزِيزُ ٱلۡعَلِيمُ ٩ਅਤੇ ਜੇਕਰ ਤੁਸੀਂ ਇਨ੍ਹਾਂ ਤੋਂ ਪੁੱਛੋਂ ਕਿ ਆਕਾਸ਼ਾਂ ਅਤੇ ਧਰਤੀ ਨੂੰ ਕਿਸ ਨੇ ਬਣਾਇਆ ਹੈ ਤਾਂ ਉਹ ਜ਼ਰੂਰ ਆਖਣਗੇ ਕਿ ਇਨ੍ਹਾਂ ਨੂੰ ਤਾਕਤਵਰ ਅਤੇ ਜਾਣਨ ਵਾਲੇ ਨੇ ਬਣਾਇਆ। ٱلَّذِي جَعَلَ لَكُمُ ٱلۡأَرۡضَ مَهۡدًا وَجَعَلَ لَكُمۡ فِيهَا سُبُلًا لَّعَلَّكُمۡ تَهۡتَدُونَ ١٠ਜਿਸ ਨੇ ਤੁਹਾਡੇ ਲਈ ਧਰਤੀ ਨੂੰ ਫਰਸ਼ ਬਣਾਇਆ ਅਤੇ ਉਸ ਵਿਚ ਤੁਹਾਡੇ ਲਈ ਰਾਹ ਬਣਾਏ, ਤਾਂ ਕਿ ਤੁਸੀਂ ਰਾਹ ਦੇਖੋ। وَٱلَّذِي نَزَّلَ مِنَ ٱلسَّمَآءِ مَآءَۢ بِقَدَرٍ فَأَنشَرۡنَا بِهِۦ بَلۡدَةً مَّيۡتًاۚ كَذَٰلِكَ تُخۡرَجُونَ ١١ਅਤੇ ਜਿਸ ਨੇ ਇੱਕ ਅੰਦਾਜ਼ੇ ਅਨੁਸਾਰ ਜ਼ਮੀਨ ਵਿਚੋਂ ਪਾਣੀ ਉਤਾਰਿਆ, ਫਿਰ ਅਸੀਂ ਉਸ ਨਾਲ ਮਰੀ ਹੋਈ (ਬੰਜਰ) ਧਰਤੀ ਨੂੰ ਜੀਵਤ (ਹਰੀ-ਭਰੀ) ਕਰ ਦਿੱਤਾ। ਇਸ ਤਰਾਂ ਤੁਸੀਂ ਕੱਢੇ ਜਾਵੋਗੇ। وَٱلَّذِي خَلَقَ ٱلۡأَزۡوَٰجَ كُلَّهَا وَجَعَلَ لَكُم مِّنَ ٱلۡفُلۡكِ وَٱلۡأَنۡعَٰمِ مَا تَرۡكَبُونَ ١٢ਅਤੇ ਜਿਸ ਨੇ ਹਰ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਅਤੇ ਤੁਹਾਡੇ ਲਈ ਉਹ ਬੇੜੀਆਂ ਅਤੇ ਪਸ਼ੂ ਬਣਾਏ, ਜਿਨ੍ਹਾਂ ਤੇ ਤੁਸੀਂ ਸਵਾਰੀ ਕਰਦੇ ਹੋ। لِتَسۡتَوُۥاْ عَلَىٰ ظُهُورِهِۦ ثُمَّ تَذۡكُرُواْ نِعۡمَةَ رَبِّكُمۡ إِذَا ٱسۡتَوَيۡتُمۡ عَلَيۡهِ وَتَقُولُواْ سُبۡحَٰنَ ٱلَّذِي سَخَّرَ لَنَا هَٰذَا وَمَا كُنَّا لَهُۥ مُقۡرِنِينَ ١٣ਤਾਂ ਕਿ ਤੁਸੀਂ ਉਨ੍ਹਾਂ ਦੀਆਂ ਪਿੱਠਾਂ ਤੇ ਚੜ੍ਹਕੇ ਬੈਠੋਂ। ਫਿਰ ਤੁਸੀਂ ਆਪਣੇ ਰੱਬ ਦੀ ਨਿਅਮਤ ਨੂੰ ਯਾਦ ਕਰੋਂ। ਜਦੋਂ ਤੁਸੀਂ ਉਨ੍ਹਾਂ ਤੇ ਸਵਾਰੀ ਕਰੋਂ। ਅਤੇ ਆਪੋ, ਕਿ ਪਵਿੱਤਰ ਹੈ ਉਹ ਜਿਸ ਨੇ ਇਨ੍ਹਾਂ ਚੀਜ਼ਾਂ ਨੂੰ ਸਾਡੇ ਵੱਸ ਵਿਚ ਕਰ ਦਿੱਤਾ। ਅਤੇ ਇਨ੍ਹਾਂ ਨੂੰ ਵੱਸ ਵਿਚ ਕਰਨ ਦੀ ਤਾਕਤ ਸਾਡੇ ਵਿਚ ਨਹੀਂ ਸੀ। وَإِنَّآ إِلَىٰ رَبِّنَا لَمُنقَلِبُونَ ١٤ਅਤੇ ਬੇਸ਼ੱਕ ਅਸੀਂ ਆਪਣੇ ਰੱਬ ਵੱਲ ਵਾਪਿਸ ਮੁੜਨ ਵਾਲੇ ਹਾਂ। وَجَعَلُواْ لَهُۥ مِنۡ عِبَادِهِۦ جُزۡءًاۚ إِنَّ ٱلۡإِنسَٰنَ لَكَفُورٌ مُّبِينٌ ١٥ਅਤੇ ਉਨ੍ਹਾਂ ਲੋਕਾਂ ਨੇ ਅੱਲਾਹ ਦੇ ਬੰਦਿਆਂ ਵਿਚੋਂ ਉਸ ਲਈ ਅੰਸ਼ (ਸੰਤਾਨ) ਨਿਸ਼ਚਿਤ ਕੀਤਾ। ਬੇਸ਼ੱਕ ਮਨੁੱਖ ਸਪੱਸ਼ਟ ਨਾ-ਸ਼ੁਕਰਾ ਹੈ। أَمِ ٱتَّخَذَ مِمَّا يَخۡلُقُ بَنَاتٍ وَأَصۡفَىٰكُم بِٱلۡبَنِينَ ١٦ਕੀ ਅੱਲਾਹ ਨੇ ਆਪਣੀ ਸਿਰਜਣਾ ਵਿਚ ਬੇਟੀਆਂ ਪਸੰਦ ਕੀਤੀਆਂ ਅਤੇ ਤੁਹਾਨੂੰ ਪੁੱਤਰਾਂ ਨਾਲ ਨਵਾਜ਼ਿਆ ਕੀਤਾ। وَإِذَا بُشِّرَ أَحَدُهُم بِمَا ضَرَبَ لِلرَّحۡمَٰنِ مَثَلًا ظَلَّ وَجۡهُهُۥ مُسۡوَدًّا وَهُوَ كَظِيمٌ ١٧ਅਤੇ ਜਦੋਂ ਉਨ੍ਹਾਂ ਵਿਚੋਂ ਕਿਸੇ ਨੂੰ ਉਸ ਚੀਜ਼ ਦੀ ਖ਼ਬਰ ਦਿੱਤੀ ਜਾਂਦੀ ਹੈ। ਜਿਸ ਨੂੰ ਉਹ ਰਹਿਮਾਨ ਲਈ ਬਿਆਨ ਕਰਦਾ ਹੈ। ਤਾਂ ਉਸ ਦਾ ਚਿਹਰਾ ਕਾਲਾ ਪੈ ਜਾਂਦਾ ਹੈ। ਅਤੇ ਉਹ ਦੁੱਖ ਨਾਲ ਭਰ ਜਾਂਦਾ ਹੈ। أَوَمَن يُنَشَّؤُاْ فِي ٱلۡحِلۡيَةِ وَهُوَ فِي ٱلۡخِصَامِ غَيۡرُ مُبِينٍ ١٨ਕੀ ਉਹ ਜਿਹੜੀ ਹਾਰਾਂ ਸਿੰਗਾਰਾਂ ਨਾਲ ਪਲੀ ਹੋਵੇ ਅਤੇ ਲੜਾਈ ਵੇਲੇ ਗੱਲ ਨਾ ਕਰ ਸਕੇ। وَجَعَلُواْ ٱلۡمَلَٰٓئِكَةَ ٱلَّذِينَ هُمۡ عِبَٰدُ ٱلرَّحۡمَٰنِ إِنَٰثًاۚ أَشَهِدُواْ خَلۡقَهُمۡۚ سَتُكۡتَبُ شَهَٰدَتُهُمۡ وَيُسۡـَٔلُونَ ١٩ਅਤੇ ਫ਼ਰਿਸ਼ਤੇ ਜਿਹੜੇ ਰਹਿਮਾਨ ਦੇ ਆਦਮੀ ਹਨ। ਉਨ੍ਹਾਂ ਨੂੰ ਉਨ੍ਹਾਂ ਨੇ ਔਰਤਾਂ ਘੋਸ਼ਿਤ ਕਰ ਰੱਖਿਆ ਹੈ। ਕੀ ਉਹ ਉਨ੍ਹਾਂ ਦੀ ਸਿਰਜਣਾ ਦੇ ਸਮੇ ਹਾਜ਼ਿਰ ਸਨ। ਉਨ੍ਹਾਂ ਦਾ ਇਹ ਦਾਵਾ ਲਿਖ ਲਿਆ ਜਾਵੇਗਾ ਅਤੇ ਉਨ੍ਹਾਂ ਤੋਂ ਪੁੱਛ ਹੋਵੇਗੀ। وَقَالُواْ لَوۡ شَآءَ ٱلرَّحۡمَٰنُ مَا عَبَدۡنَٰهُمۗ مَّا لَهُم بِذَٰلِكَ مِنۡ عِلۡمٍۖ إِنۡ هُمۡ إِلَّا يَخۡرُصُونَ ٢٠ਅਤੇ ਉਹ ਆਖਦੇ ਹਨ ਕਿ ਜੇਕਰ ਰਹਿਮਾਨ ਚਾਹੁੰਦਾ ਤਾਂ ਅਸੀਂ ਉਨ੍ਹਾਂ ਦੀ ਇਬਾਦਤ ਨਾ ਕਰਦੇ। ਉਨ੍ਹਾਂ ਨੂੰ ਇਸ ਦਾ ਕੋਈ ਗਿਆਨ ਨਹੀਂ'। ਉਹ ਸਿਰਫ਼ ਮਿਥੀਆਂ ਗੱਲ ਕਰ ਰਹੇ ਹਨ। أَمۡ ءَاتَيۡنَٰهُمۡ كِتَٰبًا مِّن قَبۡلِهِۦ فَهُم بِهِۦ مُسۡتَمۡسِكُونَ ٢١ਕੀ ਅਸੀਂ ਇਨ੍ਹਾਂ ਨੂੰ ਇਸ ਤੋਂ ਪਹਿਲਾਂ ਕੋਈ ਕਿਤਾਬ ਦਿੱਤੀ ਹੈ। ਤਾਂ ਇਨ੍ਹਾਂ ਨੇ ਇਸ ਨੂੰ ਦ੍ਰਿੜਤਾ ਨਾਲ ਫੜ੍ਹ ਰੱਖਿਆ ਹੈ। بَلۡ قَالُوٓاْ إِنَّا وَجَدۡنَآ ءَابَآءَنَا عَلَىٰٓ أُمَّةٍ وَإِنَّا عَلَىٰٓ ءَاثَٰرِهِم مُّهۡتَدُونَ ٢٢ਸਗੋਂ ਉਹ ਕਹਿੰਦੇ ਹਨ ਕਿ ਅਸੀਂ ਆਪਣੇ ਪਿਉ-ਦਾਢਿਆਂ ਨੂੰ ਇੱਕ ਰਾਹ ਤੇ ਦੇਖਿਆ ਹੈ ਅਤੇ ਅਸੀਂ ਉਨ੍ਹਾਂ ਦੇ ਪਿੱਛੇ ਚੱਲ ਰਹੇ ਹਾਂ। وَكَذَٰلِكَ مَآ أَرۡسَلۡنَا مِن قَبۡلِكَ فِي قَرۡيَةٍ مِّن نَّذِيرٍ إِلَّا قَالَ مُتۡرَفُوهَآ إِنَّا وَجَدۡنَآ ءَابَآءَنَا عَلَىٰٓ أُمَّةٍ وَإِنَّا عَلَىٰٓ ءَاثَٰرِهِم مُّقۡتَدُونَ ٢٣ਅਤੇ ਇਸੇ ਤਰਾਂ ਅਸੀਂ ਤੁਹਾਡੇ ਤੋਂ ਪਹਿਲਾਂ ਜਿਸ ਬਸਤੀ ਵਿਚ ਕੋਈ ਡਰਾਉਣ (ਸਾਵਧਾਨ ਕਰਨ) ਵਾਲਾ ਭੇਜਿਆ ਤਾਂ ਉਸ ਤੇ ਪਤਵੰਤਿਆਂ ਨੇ ਕਿਹਾ ਕਿ ਅਸੀਂ ਆਪਣੇ ਪਿਉ- ਵਾਦਿਆਂ ਨੂੰ ਇੱਕ ਰਾਹ ਤੇ (ਚਲਦੇ) ਦੇਖਿਆ ਹੈ ਅਤੇ ਅਸੀਂ ਉਨ੍ਹਾਂ ਦੇ ਪਿੱਛੇ ਜਾ ਰਹੇ ਹਾਂ। ۞ قَٰلَ أَوَلَوۡ جِئۡتُكُم بِأَهۡدَىٰ مِمَّا وَجَدتُّمۡ عَلَيۡهِ ءَابَآءَكُمۡۖ قَالُوٓاْ إِنَّا بِمَآ أُرۡسِلۡتُم بِهِۦ كَٰفِرُونَ ٢٤ਨਜ਼ੀਰ (ਡਰਉਣ ਵਾਲਾ) ਨੇ ਆਖਿਆ, ਕਿ ਜੇਕਰ ਮੈਂ ਇਸ ਤੋਂ ਵੀ ਜ਼ਿਆਦਾ, ਜਿਸ ਉੱਤੇ ਤੁਸੀਂ ਆਪਣੇ ਪਿਉ ਦਾਦਿਆਂ ਨੂੰ ਚਲਦੇ ਦੇਖਿਆ ਹੈ, ਯੋਗ ਰਾਹ ਤੁਹਾਨੂੰ ਦਸਾਂ। ਤਾਂ ਉਨ੍ਹਾਂ ਨੇ ਆਖਿਆ ਕਿ ਅਸੀਂ ਉਸ (ਉਪਦੇਸ਼) ਤੋਂ ਇਨਕਾਰ ਕਰਦੇ ਹਾਂ, ਜਿਹੜਾ ਤੁਹਾਨੂੰ ਦੇ ਕੇ ਭੇਜਿਆ ਗਿਆ ਹੈ। فَٱنتَقَمۡنَا مِنۡهُمۡۖ فَٱنظُرۡ كَيۡفَ كَانَ عَٰقِبَةُ ٱلۡمُكَذِّبِينَ ٢٥ਤਾਂ ਅਸੀਂ ਉਨ੍ਹਾਂ ਤੋਂ ਬਦਲਾ ਲਿਆ। ਸੋ ਦੇਖੋ ਕਿ ਇਨਕਾਰ ਕਰਨ ਵਾਲਿਆਂ ਦਾ ਕੀ ਹਸ਼ਰ ਹੋਇਆ। وَإِذۡ قَالَ إِبۡرَٰهِيمُ لِأَبِيهِ وَقَوۡمِهِۦٓ إِنَّنِي بَرَآءٌ مِّمَّا تَعۡبُدُونَ ٢٦ਅਤੇ ਜਦੋਂ ਇਬਰਾਹੀਮ ਨੇ ਆਪਣੇ ਪਿਤਾ ਅਤੇ ਆਪਣੀ ਕੌਮ ਨੂੰ ਆਖਿਆ ਕਿ ਮੈ' ਉਨ੍ਹਾਂ ਚੀਜ਼ਾਂ ਤੋਂ ਮੁਕਤ ਹਾਂ, ਜਿਨ੍ਹਾਂ ਦੀ ਤੁਸੀਂ ਇਬਾਦਤ ਕਰਦੇ ਹੋ। إِلَّا ٱلَّذِي فَطَرَنِي فَإِنَّهُۥ سَيَهۡدِينِ ٢٧ਪਰੰਤੂ ਉਹ ਜਿਸ ਨੇ ਮੈਨੂੰ ਪੈਦਾ ਕੀਤਾ, ਬੇਸ਼ੱਕ ਉਹ ਮੇਰਾ ਮਾਰਗ ਦਰਸ਼ਨ ਕਰੇਗਾ। وَجَعَلَهَا كَلِمَةَۢ بَاقِيَةً فِي عَقِبِهِۦ لَعَلَّهُمۡ يَرۡجِعُونَ ٢٨ਅਤੇ ਇਬਰਾਹੀਮ ਇਹ ਹੀ ਵਾਕ ਆਪਣੇ ਪਿੱਛੇ ਆਪਣੀ ਔਲਾਦ ਲਈ ਛੱਡ ਗਿਆ। ਤਾਂ ਕਿ ਉਹ ਉਸ ਵੱਲ ਵਾਪਿਸ ਆ ਜਾਣ। بَلۡ مَتَّعۡتُ هَٰٓؤُلَآءِ وَءَابَآءَهُمۡ حَتَّىٰ جَآءَهُمُ ٱلۡحَقُّ وَرَسُولٌ مُّبِينٌ ٢٩ਸਗੋਂ ਮੈਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦੁਨਿਆਵੀ ਸਮੱਗਰੀ ਪ੍ਰਦਾਨ ਕੀਤੀ। ਇਥੋਂ ਤੱਕ ਕਿ ਉਨ੍ਹਾਂ ਦੇ ਕੋਲ ਸੱਚ ਆਇਆ ਅਤੇ ਸਪੱਸ਼ਟ ਸੁਣਾ ਦੇਣ ਵਾਲਾ ਰਸੂਲ ਵੀ। وَلَمَّا جَآءَهُمُ ٱلۡحَقُّ قَالُواْ هَٰذَا سِحۡرٌ وَإِنَّا بِهِۦ كَٰفِرُونَ ٣٠ਅਤੇ ਜਦੋਂ ਉਨ੍ਹਾਂ ਦੇ ਕੋਲ ਸੱਚ ਆ ਗਿਆ ਤਾਂ ਉਨ੍ਹਾਂ ਨੇ ਆਖਿਆ ਕਿ ਇਹ ਤਾਂ ਜਾਦੂ ਹੈ ਅਤੇ ਅਸੀਂ ਇਸ ਤੋਂ ਇਨਕਾਰ ਕਰਦੇ ਹਾਂ। وَقَالُواْ لَوۡلَا نُزِّلَ هَٰذَا ٱلۡقُرۡءَانُ عَلَىٰ رَجُلٍ مِّنَ ٱلۡقَرۡيَتَيۡنِ عَظِيمٍ ٣١ਅਤੇ ਉਨ੍ਹਾਂ ਨੇ ਆਖਿਆ ਕਿ ਇਹ ਕੁਰਆਨ ਦੋਵਾਂ ਬਸਤੀਆਂ ਵਿਚੋਂ ਕਿਸੇ ਵੱਡੇ ਬੰਦੇ ਤੇ ਕਿਉਂ ਨਹੀਂ ਉਤਰਿਆ। أَهُمۡ يَقۡسِمُونَ رَحۡمَتَ رَبِّكَۚ نَحۡنُ قَسَمۡنَا بَيۡنَهُم مَّعِيشَتَهُمۡ فِي ٱلۡحَيَوٰةِ ٱلدُّنۡيَاۚ وَرَفَعۡنَا بَعۡضَهُمۡ فَوۡقَ بَعۡضٍ دَرَجَٰتٍ لِّيَتَّخِذَ بَعۡضُهُم بَعۡضًا سُخۡرِيًّاۗ وَرَحۡمَتُ رَبِّكَ خَيۡرٌ مِّمَّا يَجۡمَعُونَ ٣٢ਕੀ ਇਹ ਲੋਕ ਤੇਰੇ ਰੱਬ ਦੀ ਕਿਰਪਾ ਨੂੰ ਵੰਡਦੇ ਹਨ। ਦੁਨਿਆਵੀ ਜੀਵਨ ਵਿਚ ਅਸੀਂ ਉਨ੍ਹਾਂ ਦੇ ਰਿਜ਼ਕ ਨੂੰ ਵੰਡਿਆ ਹੈ। ਅਸੀਂ ਇੱਕ ਨੂੰ ਦੂਜੇ ਤੇ ਉੱਤਮਤਾ ਬਖਸ਼ੀ ਹੈ। ਤਾਂ ਕਿ ਉਹ ਇੱਕ ਦੂਜੇ ਦਾ ਕਾਰਜ ਸਵਾਰਨ। ਅਤੇ ਤੇਰੇ ਰੱਬ ਦੀ ਕਿਰਪਾ ਉਸ ਤੋਂ ਉੱਤਮ ਹੈ, ਜਿਹੜਾ ਇਹ ਇਕੱਠਾ ਕਰ ਰਹੇ ਹਨ। وَلَوۡلَآ أَن يَكُونَ ٱلنَّاسُ أُمَّةً وَٰحِدَةً لَّجَعَلۡنَا لِمَن يَكۡفُرُ بِٱلرَّحۡمَٰنِ لِبُيُوتِهِمۡ سُقُفًا مِّن فِضَّةٍ وَمَعَارِجَ عَلَيۡهَا يَظۡهَرُونَ ٣٣ਅਤੇ ਇਹ ਗੱਲ ਨਾ ਹੁੰਦੀ ਕਿ ਸਾਰੇ ਲੋਕ ਇੱਕ ਹੀ ਰਾਹ ਤੇ (ਪਾਂਧੀ) ਹੋ ਜਾਣਗੇ। ਇਸ ਲਈ ਜਿਹੜੇ ਲੋਕ ਰਹਿਮਾਨ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਲਈ ਅਸੀਂ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਚਾਂਦੀ ਦੀਆਂ ਬਣਾ ਦਿੰਦੇ ਹਾਂ ਅਤੇ ਪੌੜੀਆਂ ਵੀ ਜਿਨ੍ਹਾਂ ਤੇ ਉਹ ਚੜਦੇ ਹਨ। وَلِبُيُوتِهِمۡ أَبۡوَٰبًا وَسُرُرًا عَلَيۡهَا يَتَّكِـُٔونَ ٣٤ਅਤੇ ਉਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਵੀ ਅਤੇ ਪਲੰਘ ਵੀ ਜਿਨ੍ਹਾਂ ਤੇ ਉਹ ਸਿਰ੍ਹਾਣਾ ਲਾ ਕੇ ਬੈਠਦੇ ਹਨ। وَزُخۡرُفًاۚ وَإِن كُلُّ ذَٰلِكَ لَمَّا مَتَٰعُ ٱلۡحَيَوٰةِ ٱلدُّنۡيَاۚ وَٱلۡأٓخِرَةُ عِندَ رَبِّكَ لِلۡمُتَّقِينَ ٣٥ਅਤੇ ਸੋਨੇ ਦੇ ਵੀ, ਅਤੇ ਇਹ ਚੀਜ਼ਾਂ ਤਾਂ ਸਿਰਫ਼ ਦੁਨਿਆਵੀ ਜੀਵਨ ਦੀ ਸਮੱਗਰੀ ਹਨ। ਪ੍ਰਲੋਕ ਤੇਰੇ ਰੱਬ ਦੇ ਕੋਲ ਪ੍ਰਹੇਜ਼ਗਾਰਾਂ ਲਈ ਹੈ। وَمَن يَعۡشُ عَن ذِكۡرِ ٱلرَّحۡمَٰنِ نُقَيِّضۡ لَهُۥ شَيۡطَٰنًا فَهُوَ لَهُۥ قَرِينٌ ٣٦ਅਤੇ ਜਿਹੜੇ ਬੰਦੇ ਰਹਿਮਾਨ ਦੇ ਉਪਦੇਸ਼ ਤੋਂ ਮੂੰਹ ਮੌੜਦੇ ਹਨ, ਤਾਂ ਅਸੀਂ ਉਨ੍ਹਾਂ ਤੇ ਇੱਕ ਸ਼ੈਤਾਨ ਨਿਯੁਕਤ ਕਰ ਦਿੰਦੇ ਹਾਂ ਤਾਂ ਉਹ ਉਸ ਦਾ ਮਿੱਤਰ ਬਣ ਜਾਂਦਾ ਹੈ। وَإِنَّهُمۡ لَيَصُدُّونَهُمۡ عَنِ ٱلسَّبِيلِ وَيَحۡسَبُونَ أَنَّهُم مُّهۡتَدُونَ ٣٧ਅਤੇ ਉਹ ਉਨ੍ਹਾਂ ਨੂੰ ਚੰਗੇ ਰਾਹ ਤੋਂ ਰੋਕਦਾ ਰਹਿੰਦਾ ਹੈ। ਅਤੇ ਇਹ ਲੋਕ ਸਮਝਦੇ ਹਨ ਕਿ ਇਹ ਠੀਕ ਰਾਹ ਤੇ ਹਨ। حَتَّىٰٓ إِذَا جَآءَنَا قَالَ يَٰلَيۡتَ بَيۡنِي وَبَيۡنَكَ بُعۡدَ ٱلۡمَشۡرِقَيۡنِ فَبِئۡسَ ٱلۡقَرِينُ ٣٨ਇਥੋਂ ਤੱਕ ਕਿ ਇਹ ਜਦੋਂ ਸਾਡੇ ਕੋਲ ਆਵੇਗਾ ਅਤੇ ਆਖੇਗਾ ਕਿ ਕਾਸ! ਮੇਰੇ ਅਤੇ ਤੇਰੇ ਵਿਚਕਾਰ ਪੂਰਬ ਅਤੇ ਪੱਛਮ ਜਿੰਨੀ ਦੂਰੀ ਹੁੰਵੀ। ਤੂੰ ਤਾਂ ਬੁਰਾ ਮਿੱਤਰ ਹੈ। وَلَن يَنفَعَكُمُ ٱلۡيَوۡمَ إِذ ظَّلَمۡتُمۡ أَنَّكُمۡ فِي ٱلۡعَذَابِ مُشۡتَرِكُونَ ٣٩ਅਤੇ ਜਦੋਂ' ਤੁਸੀਂ ਜ਼ੁਲਮ ਕਰ ਚੁੱਕੇ, ਤਾਂ ਅੱਜ ਇਹ ਗੱਲ ਤੁਹਾਨੂੰ ਕੋਈ ਲਾਭ ਨਹੀਂ' ਦੇਵੇਗੀ ਕਿ ਤੁਸੀ' ਸਾਰੇ ਸਜ਼ਾ ਦੇ ਭਾਈਵਾਲ ਹੋ। أَفَأَنتَ تُسۡمِعُ ٱلصُّمَّ أَوۡ تَهۡدِي ٱلۡعُمۡيَ وَمَن كَانَ فِي ضَلَٰلٍ مُّبِينٍ ٤٠ਤਾਂ ਕੀ ਤੁਸੀਂ ਗੂੰਗਿਆਂ ਨੂੰ ਸੁਣਾਵੌਂਗੇ। ਜਾਂ ਤੁਸੀਂ ਅੰਨ੍ਹਿਆਂ ਨੂੰ ਰਾਹ ਦਿਖਾਉਗੇ, ਜਾਂ ਉਨ੍ਹਾਂ ਨੂੰ ਜਿਹੜੇ ਪ੍ਰਤੱਖ ਗੁੰਮਰਾਹੀ ਦੇ ਮਾਰਗ ਤੇ ਹਨ। فَإِمَّا نَذۡهَبَنَّ بِكَ فَإِنَّا مِنۡهُم مُّنتَقِمُونَ ٤١ਇਸ ਲਈ ਜੇਕਰ ਅਸੀਂ ਤੁਹਾਨੂੰ ਚੁੱਕ ਲਈਏ, ਤਾਂ ਅਸੀਂ ਉਨ੍ਹਾਂ ਤੋਂ ਬਦਲਾ ਲੈਣ ਵਾਲੇ ਹਾਂ। أَوۡ نُرِيَنَّكَ ٱلَّذِي وَعَدۡنَٰهُمۡ فَإِنَّا عَلَيۡهِم مُّقۡتَدِرُونَ ٤٢ਜਾਂ ਤੁਹਾਨੂੰ ਦਿਖਾ ਦੇਵਾਂਗੇ ਉਹ ਵਸਤੂ ਜਿਸ ਦਾ ਅਸੀਂ ਉਨ੍ਹਾਂ ਨਾਲ ਵਾਅਦਾ ਕੀਤਾ ਹੈ। فَٱسۡتَمۡسِكۡ بِٱلَّذِيٓ أُوحِيَ إِلَيۡكَۖ إِنَّكَ عَلَىٰ صِرَٰطٍ مُّسۡتَقِيمٍ ٤٣ਤਾਂ ਅਸੀਂ ਉਨ੍ਹਾਂ ਉੱਪਰ ਪੂਰਨ ਰੂਪ ਨਾਲ ਸਮਰੱਥਾ ਵਾਲੇ ਹਾਂ। ਇਸ ਲਈ ਤੁਸੀਂ ਇਸ ਨੂੰ ਦ੍ਰਿੜਤਾ ਪੂਰਵਕ ਫੜੀ ਰੱਖੋ, ਜਿਹੜਾ ਤੁਹਾਡੇ ਉੱਪਰ ਵਹੀ (ਪ੍ਰਕਾਸ਼ਨਾ) ਕੀਤਾ ਗਿਆ ਹੈ। ਬੇਸ਼ੱਕ ਤੁਸੀਂ ਇੱਕ ਸਿੱਧੇ ਰਾਹ ਤੇ ਹੋ। وَإِنَّهُۥ لَذِكۡرٌ لَّكَ وَلِقَوۡمِكَۖ وَسَوۡفَ تُسۡـَٔلُونَ ٤٤ਅਤੇ ਇਹ ਤੁਹਾਡੇ ਲਈ ਅਤੇ ਤੁਹਾਡੀ ਕੌਮ ਲਈ ਉਪਦੇਸ਼ ਹੈ। ਜਲਦੀ ਹੀ ਉਨ੍ਹਾਂ ਤੋਂ ਪੁੱਛ ਹੋਵੇਗੀ। وَسۡـَٔلۡ مَنۡ أَرۡسَلۡنَا مِن قَبۡلِكَ مِن رُّسُلِنَآ أَجَعَلۡنَا مِن دُونِ ٱلرَّحۡمَٰنِ ءَالِهَةً يُعۡبَدُونَ ٤٥ਅਤੇ ਜਿਨ੍ਹਾਂ ਨੂੰ ਅਸੀਂ' ਤੁਹਾਡੇ ਤੋਂ ਪਹਿਲਾਂ ਭੇਜਿਆ ਹੈ। ਉਨ੍ਹਾਂ ਨੂੰ ਪੁੱਛ ਲਵੋਂ ਕਿ ਕੀ ਅਸੀ' ਰਹਿਮਾਨ ਤੋਂ ਸ਼ਿਨਾ ਹੋਰ ਪੂਜਣਯੋਗ ਬਣਾਏ ਸਨ ਕਿ ਉਨ੍ਹਾਂ ਦੀ ਪੂਜਾ ਕੀਤੀ ਜਾਵੇ। وَلَقَدۡ أَرۡسَلۡنَا مُوسَىٰ بِـَٔايَٰتِنَآ إِلَىٰ فِرۡعَوۡنَ وَمَلَإِيْهِۦ فَقَالَ إِنِّي رَسُولُ رَبِّ ٱلۡعَٰلَمِينَ ٤٦ਅਤੇ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇ ਨਾਲ ਫਿਰਔਨ ਅਤੇ ਉਸਦੇ ਸਰਦਾਰਾਂ ਦੇ ਕੋਲ ਭੇਜਿਆ, ਤਾਂ ਉਸ ਨੇ ਆਖਿਆ ਕਿ ਮੈਂ ਸੰਸਾਰ ਦੇ ਮਾਲਕ ਦਾ ਭੇਜਿਆ ਹੋਇਆ ਹਾਂ। فَلَمَّا جَآءَهُم بِـَٔايَٰتِنَآ إِذَا هُم مِّنۡهَا يَضۡحَكُونَ ٤٧ਤਾਂ ਜਦੋਂ ਉਹ ਉਨ੍ਹਾਂ ਦੇ ਕੋਲ ਸਾਡੀਆਂ ਨਿਸ਼ਾਨੀਆਂ ਦੇ ਨਾਲ ਆਇਆ ਤਾਂ ਉਹ ਉਸ ਉੱਤੇ ਹੱਸਣ ਲੱਗੇ। وَمَا نُرِيهِم مِّنۡ ءَايَةٍ إِلَّا هِيَ أَكۡبَرُ مِنۡ أُخۡتِهَاۖ وَأَخَذۡنَٰهُم بِٱلۡعَذَابِ لَعَلَّهُمۡ يَرۡجِعُونَ ٤٨ਅਤੇ ਅਸੀਂ ਉਨ੍ਹਾਂ ਨੂੰ ਜਿਹੜੀਆਂ ਨਿਸ਼ਾਨੀਆਂ ਦਿਖਾਉਂਦੇ ਸੀ, ਉਹ ਪਹਿਲੀ ਨਿਸ਼ਾਨੀ ਤੋਂ ਵੱਧ ਕੇ ਹੁੰਦੀ ਸੀ। ਅਤੇ ਅਸੀਂ ਉਨ੍ਹਾਂ ਨੂੰ ਸਜ਼ਾ ਵਿਚ ਫੜ੍ਹਿਆ ਤਾਂ ਕਿ ਉਹ ਵਾਪਿਸ ਪਰਤਣ। وَقَالُواْ يَٰٓأَيُّهَ ٱلسَّاحِرُ ٱدۡعُ لَنَا رَبَّكَ بِمَا عَهِدَ عِندَكَ إِنَّنَا لَمُهۡتَدُونَ ٤٩ਅਤੇ ਉਨ੍ਹਾਂ ਨੇ ਆਖਿਆ ਕਿ ਹੈ ਜਾਦੂਗਰ ਸਾਡੇ ਲਈ ਆਪਣੇ ਰੱਬ ਦੇ ਅੱਗੇ ਬੇਨਤੀ ਕਰੋਂ, ਉਸ ਚਨ ਦੇ ਆਧਾਰ ਤੇ ਜਿਹ 7 ਉਸਨੇ ਤੁਹਾਡੇ ਨਾਲ ਕੀਤਾ ਹੈ। ਅਸੀਂ ਜ਼ਰੂਰ ਰਾਹ ਤੇ ਆ ਜਾਵਾਂਗੇ। فَلَمَّا كَشَفۡنَا عَنۡهُمُ ٱلۡعَذَابَ إِذَا هُمۡ يَنكُثُونَ ٥٠ਫਿਰ ਜਦੋਂ ਅਸੀਂ ਉਹ ਆਫ਼ਤ ਉਨ੍ਹਾਂ ਤੋਂ ਦੂਰ ਕਰ ਦਿੱਤੀ, ਤਾਂ ਉਨ੍ਹਾਂ ਨੇ ਆਪਣਾ ਵਚਨ ਤੋੜ ਦਿੱਤਾ। وَنَادَىٰ فِرۡعَوۡنُ فِي قَوۡمِهِۦ قَالَ يَٰقَوۡمِ أَلَيۡسَ لِي مُلۡكُ مِصۡرَ وَهَٰذِهِ ٱلۡأَنۡهَٰرُ تَجۡرِي مِن تَحۡتِيٓۚ أَفَلَا تُبۡصِرُونَ ٥١ਅਤੇ ਫਿਰਔਨ ਨੇ ਆਪਣੀ ਕੌਮ ਦੇ ਵਿਚਕਾਰ ਪੁਕਾਰ ਕੇ ਆਖਿਆ, ਕਿ ਹੇ ਮੇਰੀ ਕੋਮ! ਕੀ ਮਿਸਰ ਦਾ ਸਾਮਰਾਜ ਮੇਰਾ ਨਹੀਂ ਹੈ। ਅਤੇ ਨਹਿਰਾਂ ਜਿਹੜੀਆਂ ਮੇਰੇ ਥੱਲੇ ਵਗ ਰਹੀਆਂ ਹਨ। ਕੀ ਤੁਸੀ' ਲੋਕ ਦੇਖਦੇ ਨਹੀਂ। أَمۡ أَنَا۠ خَيۡرٌ مِّنۡ هَٰذَا ٱلَّذِي هُوَ مَهِينٌ وَلَا يَكَادُ يُبِينُ ٥٢ਸਗੋਂ ਮੈਂ ਉਸ ਬੰਦੇ ਨਾਲੋਂ ਉੱਤਮ ਹਾਂ ਜਿਹੜਾ ਕਿ ਨੀਵਾਂ ਹੈ ਅਤੇ ਸਪੱਸ਼ਟ ਬੋਲ ਵੀ ਨਹੀਂ ਸਕਦਾ। فَلَوۡلَآ أُلۡقِيَ عَلَيۡهِ أَسۡوِرَةٌ مِّن ذَهَبٍ أَوۡ جَآءَ مَعَهُ ٱلۡمَلَٰٓئِكَةُ مُقۡتَرِنِينَ ٥٣ਫਿਰ ਕਿਉਂ ਨਾ ਉਸ ਲਈ ਸੋਨੇ ਦੇ ਕੜੇ ਆ ਜਾਂਦੇ ਜਾਂ ਫ਼ਰਿਸ਼ਤੇ ਉਨ੍ਹਾਂ ਦੇ ਨਾਲ ਖੰਭ (ਪੰਖ) ਬੰਨ੍ਹ ਕੇ ਆ ਜਾਂਦੇ। فَٱسۡتَخَفَّ قَوۡمَهُۥ فَأَطَاعُوهُۚ إِنَّهُمۡ كَانُواْ قَوۡمًا فَٰسِقِينَ ٥٤ਸੋ ਉਸ ਨੇ ਅਪਣੀ ਕੌਮ ਨੂੰ ਬਿਬੇਕਹੀਣ ਕਰ ਦਿੱਤਾ। ਫਿਰ ਉਨ੍ਹਾਂ ਨੇ ਉਸ ਦੀ ਗੱਲ ਮੰਨ ਲਈ। ਇਹ ਇਨਕਾਰੀ ਲੋਕ ਸਨ। فَلَمَّآ ءَاسَفُونَا ٱنتَقَمۡنَا مِنۡهُمۡ فَأَغۡرَقۡنَٰهُمۡ أَجۡمَعِينَ ٥٥ਫਿਰ ਜਦੋਂ ਉਨ੍ਹਾਂ ਨੇ ਸਾਨੂੰ ਗੁੱਸਾ ਦਿਵਾਇਆ ਤਾਂ ਅਸੀਂ ਉਨ੍ਹਾਂ ਤੋ ਬਦਲਾ ਲਿਆ। ਅਤੇ ਅਸੀਂ ਉਨ੍ਹਾਂ ਸਾਰਿਆਂ ਨੂੰ ਡੁਬਾ ਦਿੱਤਾ। فَجَعَلۡنَٰهُمۡ سَلَفًا وَمَثَلًا لِّلۡأٓخِرِينَ ٥٦ਫਿਰ ਅਸੀਂ ਉਨ੍ਹਾਂ ਨੂੰ ਬੀਤੀ ਹੋਈ ਕਹਾਣੀ ਬਣਾ ਦਿੱਤਾ। ਅਤੇ ਦੂਜਿਆਂ ਲਈ ਇੱਕ ਸਿੱਖਿਆ ਦਾ ਆਦਰਸ਼। ۞ وَلَمَّا ضُرِبَ ٱبۡنُ مَرۡيَمَ مَثَلًا إِذَا قَوۡمُكَ مِنۡهُ يَصِدُّونَ ٥٧ਅਤੇ ਜਦੋਂ ਮਰੀਅਮ ਦੇ ਬੇਟੇ ਦੀ ਮਿਸਾਲ ਦਿੱਤੀ ਗਈ ਤਾਂ ਤੁਹਾਡੀ ਕੌਮ ਦੇ ਲੋਕ ਉਸ ਤੇ ਚਿੱਲਾ ਉੱਠੇ। وَقَالُوٓاْ ءَأَٰلِهَتُنَا خَيۡرٌ أَمۡ هُوَۚ مَا ضَرَبُوهُ لَكَ إِلَّا جَدَلَۢاۚ بَلۡ هُمۡ قَوۡمٌ خَصِمُونَ ٥٨ਅਤੇ ਉਨ੍ਹਾਂ ਨੇ ਆਖਿਆ ਕਿ ਸਾਡੇ ਪੂਜਨੀਕ ਚੰਗੇ ਹਨ ਜਾਂ ਉਹ। ਇਹ ਮਿਸਾਲ ਉਹ ਸਿਰਫ਼ ਤੁਹਾਡੇ ਨਾਲ ਲੜਨ ਲਈ ਹੀ ਬਿਆਨ ਕਰਦੇ ਹਨ। إِنۡ هُوَ إِلَّا عَبۡدٌ أَنۡعَمۡنَا عَلَيۡهِ وَجَعَلۡنَٰهُ مَثَلًا لِّبَنِيٓ إِسۡرَٰٓءِيلَ ٥٩ਸਗੋਂ ਇਹ ਝਗੜਾਲੂ ਲੋਕ ਹਨ। ਈਸਾ ਤਾਂ ਸਾਡਾ ਸਿਰਫ਼ ਇੱਕ ਬੰਦਾ ਸੀ, ਜਿਸ ਤੇ ਅਸੀਂ ਕਿਰਪਾ ਕੀਤੀ ਅਤੇ ਉਸ ਨੂੰ ਇਸਰਾਈਲ ਦੀ ਔਲਾਦ ਲਈ ਇੱਕ ਆਦਰਸ਼ ਬਣ ਦਿੱਤਾ। وَلَوۡ نَشَآءُ لَجَعَلۡنَا مِنكُم مَّلَٰٓئِكَةً فِي ٱلۡأَرۡضِ يَخۡلُفُونَ ٦٠ਅਤੇ ਜੇਕਰ ਅਸੀਂ ਚਾਹੀਏ ਤਾਂ ਤੁਹਾਡੇ ਅੰਦਰੋਂ ਫ਼ਰਿਸ਼ਤੇ ਪੈਦਾ ਕਰ ਦਿੰਦੇ। ਜਿਹੜੇ ਧਰਤੀ ਤੇ ਤੁਹਾਡੇ ਵਾਰਿਸ ਹੁੰਦੇ। وَإِنَّهُۥ لَعِلۡمٌ لِّلسَّاعَةِ فَلَا تَمۡتَرُنَّ بِهَا وَٱتَّبِعُونِۚ هَٰذَا صِرَٰطٌ مُّسۡتَقِيمٌ ٦١ਅਤੇ ਬੇਸ਼ੱਕ ਈਸਾ ਕਿਆਮਤ ਦਾ ਇੱਕ ਨਿਸ਼ਾਨ ਹੈ, ਤਾਂ ਤੁਸੀਂ ਇਸ ਵਿਚ ਸ਼ੱਕ ਨਾ ਕਰੋ। ਅਤੇ ਮੇਰੇ ਹੁਕਮ ਦਾ ਪਾਲਣ ਕਰੋ। ਇਹ ਹੀ ਸਿੱਧਾ ਰਾਹ ਹੈ। وَلَا يَصُدَّنَّكُمُ ٱلشَّيۡطَٰنُۖ إِنَّهُۥ لَكُمۡ عَدُوٌّ مُّبِينٌ ٦٢ਅਤੇ ਸ਼ੈਤਾਨ ਤੁਹਾਨੂੰ ਇਸ ਤੋਂ ਰੋਕ ਨਾ ਸਕੇ। ਬੇਸ਼ੱਕ ਉਹ ਤੁਹਾਡਾ ਪ੍ਰਤੱਖ ਦੁਸ਼ਮਣ ਹੈ। وَلَمَّا جَآءَ عِيسَىٰ بِٱلۡبَيِّنَٰتِ قَالَ قَدۡ جِئۡتُكُم بِٱلۡحِكۡمَةِ وَلِأُبَيِّنَ لَكُم بَعۡضَ ٱلَّذِي تَخۡتَلِفُونَ فِيهِۖ فَٱتَّقُواْ ٱللَّهَ وَأَطِيعُونِ ٦٣ਅਤੇ ਜਦੋਂ ਈਸਾ ਸਪੱਸ਼ਟ ਨਿਸ਼ਾਨੀਆਂ ਲੈ ਕੇ ਆਇਆ, ਉਸ ਨੇ ਆਖਿਆ ਕਿ ਮੈਂ ਤੁਹਾਡੇ ਕੋਲ ਸਮਝਦਾਰੀ (ਦੀ ਕਿਤਾਬ) ਲੈ ਕੇ ਆਇਆ ਹਾਂ ਤਾਂ ਹੋ। ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰਾ ਹੁਕਮ ਮੰਨੋ। إِنَّ ٱللَّهَ هُوَ رَبِّي وَرَبُّكُمۡ فَٱعۡبُدُوهُۚ هَٰذَا صِرَٰطٌ مُّسۡتَقِيمٌ ٦٤ਬੇਸ਼ੱਕ ਅੱਲਾਹ ਹੀ ਮੇਰਾ ਰੱਬ ਹੈ ਅਤੇ ਤੁਹਾਡਾ ਵੀ, ਤਾਂ ਤੁਸੀਂ ਉਸ ਦੀ ਹੀ ਇਬਾਦਤ ਕਰੋਂ। ਇਹ ਹੀ ਸਿੱਧਾ ਰਾਹ ਹੈ। فَٱخۡتَلَفَ ٱلۡأَحۡزَابُ مِنۢ بَيۡنِهِمۡۖ فَوَيۡلٌ لِّلَّذِينَ ظَلَمُواْ مِنۡ عَذَابِ يَوۡمٍ أَلِيمٍ ٦٥ਫਿਰ ਸਮੂਹਾਂ ਨੇ ਆਪਿਸ ਵਿਚ ਮੱਤਭੇਦ ਕੀਤਾ। ਉਨ੍ਹਾਂ ਲੋਕਾਂ ਲਈ ਇੱਕ ਦਰਦਨਾਕ ਦਿਨ ਦੀ ਸਜ਼ਾ ਤੋਂ ਵਿਨਾਸ਼ ਹੈ, ਜਿਨ੍ਹਾਂ ਨੇ ਜ਼ੁਲਮ ਕੀਤਾ। هَلۡ يَنظُرُونَ إِلَّا ٱلسَّاعَةَ أَن تَأۡتِيَهُم بَغۡتَةً وَهُمۡ لَا يَشۡعُرُونَ ٦٦ਇਹ ਲੋਕ ਸਿਰਫ਼ ਕਿਆਮਤ ਦੀ ਉਡੀਕ ਕਰ ਰਹੇ ਹਨ, ਕਿ ਉਹ ਇਨ੍ਹਾਂ ਤੇ ਅਚਾਨਕ ਆ ਡਿੱਗੇ, ਇਨ੍ਹਾਂ ਨੂੰ ਪਤਾ ਵੀ ਨਾ ਚੱਲੇ। ٱلۡأَخِلَّآءُ يَوۡمَئِذِۭ بَعۡضُهُمۡ لِبَعۡضٍ عَدُوٌّ إِلَّا ٱلۡمُتَّقِينَ ٦٧ਸਾਰੇ ਮਿੱਤਰ ਉਸ ਦਿਨ ਇੱਕ ਦੂਜੇ ਦੇ ਦੁਸ਼ਮਣ ਹੋਣਗੇ। ਬਿਨਾਂ ਡਰਨ ਵਾਲਿਆਂ ਦੇ। يَٰعِبَادِ لَا خَوۡفٌ عَلَيۡكُمُ ٱلۡيَوۡمَ وَلَآ أَنتُمۡ تَحۡزَنُونَ ٦٨ਹੇ ਮੇਰੇ ਬੰਦਿਓ! ਅੱਜ ਨਾ ਤੁਹਾਨੂੰ ਨਾ ਕੋਈ ਡਰ ਹੈ ਅਤੇ ਨਾ ਤੁਸੀਂ ਦੁਖੀ ਹੋਵੋਗੇ। ٱلَّذِينَ ءَامَنُواْ بِـَٔايَٰتِنَا وَكَانُواْ مُسۡلِمِينَ ٦٩ਜਿਹੜੇ ਲੋਕ ਸਾਡੀਆਂ ਆਇਤਾਂ ਤੇ ਈਮਾਨ ਲਿਆਏ ਅਤੇ ਆਗਿਆਕਾਰੀ ਰਹੇ। ٱدۡخُلُواْ ٱلۡجَنَّةَ أَنتُمۡ وَأَزۡوَٰجُكُمۡ تُحۡبَرُونَ ٧٠ਤੁਸੀਂ ਅਤੇ ਤੁਹਾਡੀਆਂ ਪਤਨੀਆਂ ਜੰਨਤ ਵਿਚ ਦਾਖ਼ਿਲ ਹੋ ਜਾਵੇਂ, ਤੁਸੀਂ ਪ੍ਰਸੰਨ ਕੀਤੇ ਜਾਵੋਗੇ। يُطَافُ عَلَيۡهِم بِصِحَافٍ مِّن ذَهَبٍ وَأَكۡوَابٍۖ وَفِيهَا مَا تَشۡتَهِيهِ ٱلۡأَنفُسُ وَتَلَذُّ ٱلۡأَعۡيُنُۖ وَأَنتُمۡ فِيهَا خَٰلِدُونَ ٧١ਉਨ੍ਹਾਂ ਦੇ ਸਾਮ੍ਹਣੇ ਸੋਨੇ ਦੇ ਪਿਆਲੇ ਅਤੇ ਥਾਲੀਆਂ ਪੇਸ਼ ਕੀਤੇ ਜਾਣਗੇ। ਅਤੇ ਉੱਤੇ ਉਹ ਵਸਤੂਆਂ ਹੋਣਗੀਆਂ, ਜਿਨ੍ਹਾਂ ਦਾ ਮਨ ਚਾਹੇਗਾ ਅਤੇ ਜਿਨ੍ਹਾਂ ਨਾਲ ਅੱਖਾਂ ਨੂੰ ਤ੍ਰਿਪਤੀ ਮਿਲੇਗੀ। ਤੁਸੀਂ ਇੱਥੇ ਹਮੇਸ਼ਾ ਰਹੋਗੇ। وَتِلۡكَ ٱلۡجَنَّةُ ٱلَّتِيٓ أُورِثۡتُمُوهَا بِمَا كُنتُمۡ تَعۡمَلُونَ ٧٢ਅਤੇ ਇਹ ਉਹ ਜੰਨਤ ਹੈ, ਜਿਸ ਦੇ ਤੁਸੀਂ ਉਸ ਕਾਰਨ ਮਾਲਕ ਬਣਾਏ ਗਏ, ਜੋ ਤੁਸੀਂ ਕਰਦੇ ਸੀ। لَكُمۡ فِيهَا فَٰكِهَةٌ كَثِيرَةٌ مِّنۡهَا تَأۡكُلُونَ ٧٣ਤੁਹਾਡੇ ਲਈ ਇਸ ਵਿਚ ਬਹੁਤ ਸਾਰੇ ਫ਼ਲ ਹਨ, ਜਿਨ੍ਹਾਂ ਵਿਚੋਂ ਤੁਸੀਂ ਖਾਓਗੇ। إِنَّ ٱلۡمُجۡرِمِينَ فِي عَذَابِ جَهَنَّمَ خَٰلِدُونَ ٧٤ਬੇਸ਼ੱਕ ਅਪਰਾਧੀ ਲੋਕ ਹਮੇਸ਼ਾ ਨਰਕ ਦੀ ਸਜ਼ਾ ਵਿਚ ਰਹਿਣਗੇ। لَا يُفَتَّرُ عَنۡهُمۡ وَهُمۡ فِيهِ مُبۡلِسُونَ ٧٥ਉਹ ਉਨ੍ਹਾਂ ਤੋਂ ਹੌਲੀ ਨਹੀ ਕੀਤੀ ਜਾਵੇਗੀ ਅਤੇ ਉਹ ਉਸ ਵਿਚ ਨਿਰਾਸ਼ ਹੋ ਕੇ ਪਏ ਰਹਿਣਗੇ। وَمَا ظَلَمۡنَٰهُمۡ وَلَٰكِن كَانُواْ هُمُ ٱلظَّٰلِمِينَ ٧٦ਅਤੇ ਅਸੀਂ' ਉਨ੍ਹਾਂ ਤੇ ਜ਼ੁਲਮ ਨਹੀਂ ਕੀਤਾ ਸਗੋਂ ਉਹ ਖੁਦ ਹੀ ਜ਼ਾਲਿਮ ਸਨ। وَنَادَوۡاْ يَٰمَٰلِكُ لِيَقۡضِ عَلَيۡنَا رَبُّكَۖ قَالَ إِنَّكُم مَّٰكِثُونَ ٧٧ਅਤੇ ਉਹ ਪੁਕਾਰਣਗੇ ਕਿ ਹੇ ਮਾਲਕ! ਤੁਹਾਡਾ ਰੱਬ ਸਾਨੂੰ ਖ਼ਤਮ ਕਰ ਦੇਵੇ। ਫ਼ਰਿਸ਼ਤਾ ਆਖੇਗਾ, ਤੁਸੀਂ ਇਸੇ ਤਰਾਂ ਪਏ ਰਹਿਣਾ ਹੈ। لَقَدۡ جِئۡنَٰكُم بِٱلۡحَقِّ وَلَٰكِنَّ أَكۡثَرَكُمۡ لِلۡحَقِّ كَٰرِهُونَ ٧٨ਅਸੀਂ ਤੁਹਾਡੇ ਕੋਲ ਸੱਚ ਲੈ ਕੇ ਆਏ ਪਰੰਤੂ ਤੁਹਾਡੇ ਵਿਚੋਂ ਜ਼ਿਆਦਾਤਰ ਲੋਕ ਸੱਚ ਤੋਂ ਬੇਮੁੱਖ ਰਹੇ। أَمۡ أَبۡرَمُوٓاْ أَمۡرًا فَإِنَّا مُبۡرِمُونَ ٧٩ਕੀ ਉਨ੍ਹਾਂ ਨੇ ਕੋਈ ਗੱਲ ਪੱਕੀ ਕਰ ਲਈ ਤਾਂ ਅਸੀਂ ਵੀ ਇੱਕ ਗੱਲ ਪੱਕੀ ਕਰ ਲਵਾਂਗੇ। أَمۡ يَحۡسَبُونَ أَنَّا لَا نَسۡمَعُ سِرَّهُمۡ وَنَجۡوَىٰهُمۚ بَلَىٰ وَرُسُلُنَا لَدَيۡهِمۡ يَكۡتُبُونَ ٨٠ਕੀ ਇਨ੍ਹਾਂ ਦਾ ਭਰਮ ਹੈ ਕਿ ਅਸੀਂ ਇਨ੍ਹਾਂ ਦੇ ਰਹੱਸਾਂ ਨੂੰ ਅਤੇ ਇਨ੍ਹਾਂ ਦੀਆਂ ਸਲਾਹਾਂ ਨੂੰ ਨਹੀਂ ਸੁਣ ਰਹੇ? ਹਾਂ ਸਾਡੇ ਭੇਜੇ ਹੋਏ (ਫ਼ਰਿਸ਼ਤੇ) ਉਨ੍ਹਾਂ ਦੀਆਂ ਸਾਰੀਆਂ ਗੱਲਾਂ ਲਿਖਦੇ ਰਹਿੰਦੇ ਹਨ। قُلۡ إِن كَانَ لِلرَّحۡمَٰنِ وَلَدٌ فَأَنَا۠ أَوَّلُ ٱلۡعَٰبِدِينَ ٨١ਆਖੋ, ਕਿ ਜੇਕਰ ਰਹਿਮਾਨ ਦੇ ਔਲਾਦ ਹੋਵੇ ਤਾਂ ਮੈਂ ਸਾਰਿਆਂ ਤੋਂ ਪਹਿਲਾਂ ਉਸ ਦੀ ਪੂਜਾ ਕਰਨ ਵਾਲਾ ਹਾਂ। سُبۡحَٰنَ رَبِّ ٱلسَّمَٰوَٰتِ وَٱلۡأَرۡضِ رَبِّ ٱلۡعَرۡشِ عَمَّا يَصِفُونَ ٨٢ਆਕਾਸ਼ਾਂ ਅਤੇ ਧਰਤੀ ਦਾ ਮਾਲਕ ਅਤੇ ਸਿੰਘਾਸਣ ਦਾ ਮਾਲਕ। ਉਹ ਉਨ੍ਹਾਂ ਗੱਲਾਂ ਤੋਂ ਪਵਿੱਤਰ ਹੈ ਜਿਹੜੀਆਂ ਇਹ ਲੋਕ ਬਿਆਨ ਕਰਦੇ ਹਨ। فَذَرۡهُمۡ يَخُوضُواْ وَيَلۡعَبُواْ حَتَّىٰ يُلَٰقُواْ يَوۡمَهُمُ ٱلَّذِي يُوعَدُونَ ٨٣ਸੋ ਉਨ੍ਹਾਂ ਨੂੰ ਛੱਡ ਦੇਵੋਂ ਕਿ ਉਹ ਵਾਦ-ਵਿਵਾਦ ਕਰਨ ਅਤੇ ਖੇਡਣ, ਇੱਥੋਂ ਤੱਕ ਕਿ ਉਹ ਉਸ ਦਿਲ ਦਾ ਸਾਹਮਣਾ ਕਰਨ, ਜਿਸ ਦਾ ਇਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ। وَهُوَ ٱلَّذِي فِي ٱلسَّمَآءِ إِلَٰهٌ وَفِي ٱلۡأَرۡضِ إِلَٰهٌۚ وَهُوَ ٱلۡحَكِيمُ ٱلۡعَلِيمُ ٨٤ਅਤੇ ਉਹ ਹੀ ਹੈ ਜਿਹੜਾ ਆਕਾਸ਼ਾਂ ਦਾ ਮਾਲਕ ਹੈ ਅਤੇ ਉਹ ਹੀ ਧਰਤੀ ਦਾ ਮਾਲਕ ਹੈ ਅਤੇ ਉਹ ਹੀ ਤਤਵੇਤਾ, ਗਿਆਨ ਵਾਲਾ ਹੈ। وَتَبَارَكَ ٱلَّذِي لَهُۥ مُلۡكُ ٱلسَّمَٰوَٰتِ وَٱلۡأَرۡضِ وَمَا بَيۡنَهُمَا وَعِندَهُۥ عِلۡمُ ٱلسَّاعَةِ وَإِلَيۡهِ تُرۡجَعُونَ ٨٥ਅਤੇ ਬਹੁਤ ਬਰਕਤ ਵਾਲੀ ਹੈ ਉਹ ਹਸਤੀ ਜਿਸ ਦਾ ਸਾਮਰਾਜ ਆਕਾਸ਼ ਅਤੇ ਧਰਤੀ ਵਿਚ਼ ਹੈ। ਅਤੇ ਜਿਹੜਾ ਕੁਝ ਇਨ੍ਹਾਂ ਦੇ ਵਿਚਕਾਰ ਹੈ। ਅਤੇ ਉਸ ਦੇ ਕੋਲ ਹੀ ਕਿਆਮਤ ਦੇ ਦਿਨ ਦੀ ਖ਼ਬਰ ਹੈ। ਅਤੇ ਉਸ ਵੱਲ ਹੀ ਤੁਸੀਂ ਵਾਪਿਸ ਮੋੜੇ ਜਾਵੋਗੇ। وَلَا يَمۡلِكُ ٱلَّذِينَ يَدۡعُونَ مِن دُونِهِ ٱلشَّفَٰعَةَ إِلَّا مَن شَهِدَ بِٱلۡحَقِّ وَهُمۡ يَعۡلَمُونَ ٨٦ਅਤੇ ਅੱਲਾਹ ਤੋਂ ਬਿਨਾਂ ਜਿਨ੍ਹਾਂ ਨੂੰ ਇਹ ਲੋਕ ਪੁਕਾਰਦੇ ਹਨ ਉਹ ਸਿਫ਼ਾਰਸ਼ ਦਾ ਅਧਿਕਾਰ ਨਹੀਂ ਰੱਖਦੇ। ਪਰੰਤੂ ਉਹ ਸੱਚ ਦੀ ਗਵਾਹੀ ਦੇਣਗੇ ਅਤੇ ਉਹ ਜਾਣਦੇ ਹੋਣਗੇ। وَلَئِن سَأَلۡتَهُم مَّنۡ خَلَقَهُمۡ لَيَقُولُنَّ ٱللَّهُۖ فَأَنَّىٰ يُؤۡفَكُونَ ٨٧ਅਤੇ ਜੇਕਰ ਤੁਸੀਂ ਉਨ੍ਹਾਂ ਤੋਂ ਪੁੱਛੋਗੇ ਕਿ ਇਨ੍ਹਾਂ ਨੂੰ ਕਿਸ ਨੇ ਪੈਦਾ ਕੀਤਾ ਹੈ, ਤਾਂ ਉਹ ਇਹ ਹੀ ਆਖਣਗੇ ਕਿ ਅੱਲਾਹ ਨੇ। ਫਿਰ ਉਹ ਕਿਥੇ ਭਟਕ ਜਾਂਦੇ ਹਨ وَقِيلِهِۦ يَٰرَبِّ إِنَّ هَٰٓؤُلَآءِ قَوۡمٌ لَّا يُؤۡمِنُونَ ٨٨ਅਤੇ ਉਨ੍ਹਾਂ ਨੂੰ ਨਬੀਆਂ ਦੇ ਇਸ ਕਥਨ ਦੀ ਖ਼ਬਰ ਹੈ ਕਿ ਹੈ ਮੇਰਿਆ ਰੱਬਾ! ਇਹ ਅਜਿਹੇ ਲੋਕ ਹਨ ਕਿ ਈਮਾਨ ਨਹੀਂ ਲਿਆਉਂਦੇ। فَٱصۡفَحۡ عَنۡهُمۡ وَقُلۡ سَلَٰمٌۚ فَسَوۡفَ يَعۡلَمُونَ ٨٩ਇਸ ਲਈ ਇਨ੍ਹਾਂ ਦੀ ਅਣਦੇਖੀ ਕਰੋ ਅਤੇ ਆਖੋਂ ਕਿ ਸਲਾਮ ਹੈ ਤੁਹਾਨੂੰ। ਜਲਦੀ ਹੀ ਇਨ੍ਹਾਂ ਨੂੰ ਪਤਾ ਲੱਗ ਜਾਵੇਗਾ।

الترجمة: Dr. Muhamad Habib, Bhai Harpreet Singh, Maulana Wahiduddin Khan.