السورة بالعربية مع التفسير
استمع إلى سورة العاديات (1,283 قارئاً)
بِسۡمِ ٱللَّهِ ٱلرَّحۡمَٰنِ ٱلرَّحِيمِ
وَٱلۡعَٰدِيَٰتِ ضَبۡحًا ١ਸਹੁੰ ਹੈ, ਉਨ੍ਹਾਂ ਘੋੜਿਆਂ ਦੀ ਜਿਹੜੇ ਹੱਫਦੇ ਹੋਏ ਦੌੜਦੇ ਹਨ। فَٱلۡمُورِيَٰتِ قَدۡحًا ٢ਫਿਰ ਤੇ ਖੁਰ ਮਾਰ ਕੇ ਚੰਗਿਆੜੀ ਕੱਢਣ ਵਾਲੇ। فَٱلۡمُغِيرَٰتِ صُبۡحًا ٣ਫਿਰ ਅੰਮ੍ਰਿਤ ਵੇਲੇ ਛਾਪਾ ਮਾਰਨ ਵਾਲੇ। فَأَثَرۡنَ بِهِۦ نَقۡعًا ٤ਫਿਰ ਉਸ ਵਿਚ ਧੂੜ ਉਡਾਉਣ ਵਾਲੇ। فَوَسَطۡنَ بِهِۦ جَمۡعًا ٥ਫਿਰ ਉਸ ਸਮੇ ਫੌਜਾਂ ਵਿਚ ਦਾਖ਼ਿਲ ਹੋਣ ਵਾਲੇ। إِنَّ ٱلۡإِنسَٰنَ لِرَبِّهِۦ لَكَنُودٌ ٦ਬੇਸ਼ੱਕ ਮਨੁੱਖ ਆਪਣੇ ਰੱਬ ਦਾ ਨਾ-ਸ਼ੁਕਰਾ ਹੈ। وَإِنَّهُۥ عَلَىٰ ذَٰلِكَ لَشَهِيدٌ ٧ਅਤੇ ਉਹ ਖੁਦ ਇਸ ਦਾ ਗਵਾਹ ਹੈ। وَإِنَّهُۥ لِحُبِّ ٱلۡخَيۡرِ لَشَدِيدٌ ٨ਅਤੇ ਉਹ ਧਨ ਦੇ ਮੋਹ ਵਿਚ ਬੇਹੱਦ ਜਕੜਿਆ ਹੋਇਆ ਹੈ। ۞ أَفَلَا يَعۡلَمُ إِذَا بُعۡثِرَ مَا فِي ٱلۡقُبُورِ ٩ਕੀ ਉਹ ਉਸ ਸਮੇ ਨੂੰ ਨਹੀਂ ਜਾਣਦਾ, ਜਦੋਂ ਉਹ ਕਬਰਾਂ ਵਿਚੋਂ ਕੱਢਿਆ ਜਾਵੇਗਾ। وَحُصِّلَ مَا فِي ٱلصُّدُورِ ١٠ਅਤੇ ਕੱਢਿਆ ਜਾਵੇਗਾ, ਜਿਹੜਾ (ਭੇਦ) ਦਿਲਾਂ ਵਿਚ ਹੈ। إِنَّ رَبَّهُم بِهِمۡ يَوۡمَئِذٍ لَّخَبِيرُۢ ١١ਬੇਸ਼ੱਕ ਉਸ ਦਿਨ ਉਨ੍ਹਾਂ ਦਾ ਰੱਬ ਉਨ੍ਹਾਂ ਤੋਂ ਚੰਗੀ ਤਰਾਂ ਜਾਣੂ ਹੋਵੇਗਾ।
الترجمة: Dr. Muhamad Habib, Bhai Harpreet Singh, Maulana Wahiduddin Khan.