ملة الإسلام

السورة 89 · 30 آية · Dr. Muhamad Habib, Bhai Harpreet Singh, Maulana Wahiduddin Khan

سورة الفجر باللغة البنجابية

السورة بالعربية مع التفسير استمع إلى سورة الفجر (1,345 قارئاً)
مكيةسورة الفجر٣٠ آية

بِسۡمِ ٱللَّهِ ٱلرَّحۡمَٰنِ ٱلرَّحِيمِ

وَٱلۡفَجۡرِ ١ਫ਼ਜਰ (ਅੰਮ੍ਰਿਤ ਵੇਲਾ) ਦੀ ਸਹੁੰ ਹੈ। وَلَيَالٍ عَشۡرٍ ٢ਅਤੇ ਦਸ ਰਾਤਾਂ ਦੀ। وَٱلشَّفۡعِ وَٱلۡوَتۡرِ ٣ਅਤੇ ਜਿਸਤ ਅਤੇ ਟਾਂਕ ਦੀ। وَٱلَّيۡلِ إِذَا يَسۡرِ ٤ਅਤੇ ਰਾਤ ਦੀ ਜਦੋਂ ਉਹ ਜਾਣ ਲੱਗੇ। هَلۡ فِي ذَٰلِكَ قَسَمٌ لِّذِي حِجۡرٍ ٥ਕਿਉਂ, ਇਸ ਵਿਚ ਤਾਂ ਬੁੱਧੀਮਾਨਾਂ ਲਈ ਕਾਫ਼ੀ ਪ੍ਰਮਾਣ ਹਨ। أَلَمۡ تَرَ كَيۡفَ فَعَلَ رَبُّكَ بِعَادٍ ٦ਤੁਸੀਂ ਨਹੀਂ ਦੇਖਿਆ? ਤੁਹਾਡੇ ਰੱਬ ਨੇ ਆਦ (ਕੌਮ-ਏ-ਆਦ) ਦੇ ਨਾਲ ਕੀ ਕੀਤਾ। إِرَمَ ذَاتِ ٱلۡعِمَادِ ٧ਖੰਭਿਆਂ ਵਾਲੇ ਇਰਮ (ਵੱਡੇ ਕੱਦਾਂ ਵਾਲੇ) ਦੇ ਨਾਲ। ٱلَّتِي لَمۡ يُخۡلَقۡ مِثۡلُهَا فِي ٱلۡبِلَٰدِ ٨ਜਿਨ੍ਹਾਂ ਵਰਗੀ ਕੋਈ ਕੌਮ ਦੇਸ਼ਾਂ ਵਿਚ ਪੈਦਾ ਨਹੀਂ ਕੀਤੀ ਗਈ। وَثَمُودَ ٱلَّذِينَ جَابُواْ ٱلصَّخۡرَ بِٱلۡوَادِ ٩ਅਤੇ ਸਮੂਦ ਦੇ ਨਾਲ, ਜਿਨ੍ਹਾਂ ਨੇ (ਕਰਾ ਦੀਆਂ) ਘਾਟੀਆਂ ਵਿਚ ਚਟਾਨਾਂ ਤਰਾਸ਼ੀਆਂ (ਅਤੇ ਘਰ ਬਣਾਏ)। وَفِرۡعَوۡنَ ذِي ٱلۡأَوۡتَادِ ١٠ਅਤੇ ਮੇਖਾਂ ਵਾਲੇ ਫਿਰਔਨ ਦੇ ਨਾਲ। ٱلَّذِينَ طَغَوۡاْ فِي ٱلۡبِلَٰدِ ١١ਜਿਨ੍ਹਾਂ ਨੇ ਦੇਸ਼ਾਂ ਵਿਚ ਬਗ਼ਾਵਤ ਕੀਤੀ। فَأَكۡثَرُواْ فِيهَا ٱلۡفَسَادَ ١٢ਫਿਰ ਉਨ੍ਹਾਂ ਵਿਚ ਬਹੁਤ ਫਸਾਦ ਫ਼ੈਲਾਇਆ। فَصَبَّ عَلَيۡهِمۡ رَبُّكَ سَوۡطَ عَذَابٍ ١٣ਤਾਂ ਤੁਹਾਡੇ ਰੱਬ ਨੇ ਉਨ੍ਹਾਂ ਤੇ ਸਜ਼ਾ ਦਾ ਕੋੜਾ ਵਰਸਾਇਆ। إِنَّ رَبَّكَ لَبِٱلۡمِرۡصَادِ ١٤ਬੇਸ਼ੱਕ ਤੁਹਾਡਾ ਰੱਬ ਘਾਤ ਵਿਚ ਹੈ। فَأَمَّا ٱلۡإِنسَٰنُ إِذَا مَا ٱبۡتَلَىٰهُ رَبُّهُۥ فَأَكۡرَمَهُۥ وَنَعَّمَهُۥ فَيَقُولُ رَبِّيٓ أَكۡرَمَنِ ١٥ਸੋ ਮਨੁੱਖ ਦਾ ਮਾਮਲਾ ਇਹ ਹੈ ਕਿ ਜਦੋਂ ਉਸ ਦਾ ਰੱਬ ਉਸ ਦਾ ਇਮਤਿਹਾਨ ਲੈਂਦਾ ਹੈ ਅਤੇ ਉਸ ਨੂੰ ਇੱਜ਼ਤ ਅਤੇ ਨਿਅਮਤ ਬਖ਼ਸ਼ਦਾ ਹੈ, ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਸਨਮਾਨ ਦਿੱਤਾ ਹੈ। وَأَمَّآ إِذَا مَا ٱبۡتَلَىٰهُ فَقَدَرَ عَلَيۡهِ رِزۡقَهُۥ فَيَقُولُ رَبِّيٓ أَهَٰنَنِ ١٦ਅਤੇ ਜਦੋਂ ਉਹ ਉਸ ਦਾ ਇਮਤਿਹਾਨ ਲੈਂਦਾ ਹੈ ਅਤੇ ਉਸ ਦਾ ਰਿਜ਼ਕ ਤੰਗ ਕਰ ਦਿੰਦਾ ਹੈ। ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਬੇ-ਇੱਜ਼ਤ ਕਰ ਦਿੱਤਾ। كـَلَّاۖ بَل لَّا تُكۡرِمُونَ ٱلۡيَتِيمَ ١٧ਕਦੇ ਵੀ ਨਹੀਂ, ਸਗੋਂ' ਤੁਸੀਂ ਅਨਾਥਾਂ ਦਾ ਸਨਮਾਨ ਨਹੀਂ ਕਰਦੇ। وَلَا تَحَٰٓضُّونَ عَلَىٰ طَعَامِ ٱلۡمِسۡكِينِ ١٨ਅਤੇ ਨਾ ਤੁਸੀ' ਮਿਸਕੀਨ (ਨਿਰਧਨ) ਨੂੰ ਭੋਜਨ ਖਿਲਾਉਣ ਲਈ ਇੱਕ ਦੂਜੇ ਨੂੰ ਪ੍ਰੇਰਿਤ ਕਰਦੇ ਹੋ। وَتَأۡكُلُونَ ٱلتُّرَاثَ أَكۡلًا لَّمًّا ١٩ਅਤੇ ਤੁਸੀਂ ਵਿਰਾਸਤ (ਵਿਚ ਮਿਲੀ ਦੌਲਤ) ਨੂੰ ਇਕੱਠਾ ਕਰਕੇ ਖਾ ਜਾਂਦੇ ਹੋ। وَتُحِبُّونَ ٱلۡمَالَ حُبًّا جَمًّا ٢٠ਅਤੇ ਤੁਸੀਂ ਆਪਣੀ ਜਾਇਦਾਦ ਨਾਲ ਬਹੁਤ ਪਿਆਰ ਕਰਦੇ ਹੋ। كـَلَّآۖ إِذَا دُكَّتِ ٱلۡأَرۡضُ دَكًّا دَكًّا ٢١ਕਦੇ ਵੀ ਨਹੀਂ, ਜਦੋਂ ਧਰਤੀ ਨੂੰ ਤੋੜ ਕੇ ਰੇਜ਼ਾ-ਰੇਜ਼ਾ (ਕਣ) ਕਰ ਦਿੱਤਾ ਜਾਵੇਗਾ। وَجَآءَ رَبُّكَ وَٱلۡمَلَكُ صَفًّا صَفًّا ٢٢ਅਤੇ ਤੁਹਾਡਾ ਰੱਬ ਆਵੇਗਾ (ਤੇ ਰੰਗ ਵਿਖਾਵੇਗਾ), ਤੇ ਫ਼ਰਿਸ਼ਤੇ ਕਤਾਰਾਂ ਬੰਨ੍ਹ ਕੇ ਆ ਆਉਣਗੇ। وَجِاْيٓءَ يَوۡمَئِذِۭ بِجَهَنَّمَۚ يَوۡمَئِذٍ يَتَذَكَّرُ ٱلۡإِنسَٰنُ وَأَنَّىٰ لَهُ ٱلذِّكۡرَىٰ ٢٣ਅਤੇ ਉਸ ਦਿਨ ਨਰਕ ਹਾਜ਼ਿਰ ਕਰ ਦਿੱਤੀ ਜਾਵੇਗੀ। ਉਸ ਦਿਨ ਮਨੁੱਖ ਨੂੰ ਸਮਝ ਆਵੇਗੀ, ਪਰ ਉਸ ਵੇਲੇ ਸਮਝਣ ਦਾ ਮੌਕਾ ਕਿਥੇ يَقُولُ يَٰلَيۡتَنِي قَدَّمۡتُ لِحَيَاتِي ٢٤ਉਹ ਆਖੇਗਾ ਕਿ ਕਾਸ਼! ਮੈਂ ਆਪਣੇ ਜੀਵਨ ਵਿਚ ਕੁਝ ਅੱਗੇ ਭੇਜਦਾ। فَيَوۡمَئِذٍ لَّا يُعَذِّبُ عَذَابَهُۥٓ أَحَدٌ ٢٥ਸੋ ਉਸ ਦਿਨ ਨਾ ਤਾਂ ਅੱਲਾਹ ਦੇ ਬਰਾਬਰ ਕੌਈ ਸਜ਼ਾ ਦੇਵੇਗਾ। وَلَا يُوثِقُ وَثَاقَهُۥٓ أَحَدٌ ٢٦ਅਤੇ ਨਾ ਉਸ ਦੇ ਬੰਨ੍ਹਣ ਵਾਂਗ ਕੋਈ ਬੰਨ੍ਹ ਸਕੇਗਾ। يَٰٓأَيَّتُهَا ٱلنَّفۡسُ ٱلۡمُطۡمَئِنَّةُ ٢٧ਹੇ ਸਤੂੰਸ਼ਟ ਆਤਮਾ ٱرۡجِعِيٓ إِلَىٰ رَبِّكِ رَاضِيَةً مَّرۡضِيَّةً ٢٨ਚੱਲ ਆਪਣੇ ਰੱਬ ਵੱਲ। ਤੂੰ ਉਸ ਤੋਂ ਖੂਸ਼ ਅਤੇ ਉਹ ਤੇਰੇ ਤੋਂ ਖੂਸ਼। فَٱدۡخُلِي فِي عِبَٰدِي ٢٩ਸੋ ਮੇਰੇ ਬੰਦਿਆਂ ਵਿਚ ਸ਼ਾਮਿਲ ਹੋ। وَٱدۡخُلِي جَنَّتِي ٣٠ਅਤੇ ਮੇਰੀ ਜੰਨਤ ਵਿਚ ਦਾਖ਼ਿਲ ਹੋ।

الترجمة: Dr. Muhamad Habib, Bhai Harpreet Singh, Maulana Wahiduddin Khan.