بِسۡمِ ٱللَّهِ ٱلرَّحۡمَٰنِ ٱلرَّحِيمِ
هَلۡ أَتَىٰكَ حَدِيثُ ٱلۡغَٰشِيَةِ ١ਕੀ ਤੁਹਾਨੂੰ ਉਸ ਛਾ ਜਾਣ ਵਾਲੀ ਦੀ ਸੂਚਨਾ ਪਹੁੰਚੀ ਹੈ। وُجُوهٌ يَوۡمَئِذٍ خَٰشِعَةٌ ٢ਕੁਝ ਚਿਹਰੇ ਉਸ ਦਿਨ ਬੇਇੱਜ਼ਤ ਹੋਣਗੇ। عَامِلَةٌ نَّاصِبَةٌ ٣ਸਖ਼ਤ ਮਿਹਨਤ ਕਰਨ ਵਾਲੇ ਥੱਕੇ ਹੋਏ। تَصۡلَىٰ نَارًا حَامِيَةً ٤ਉਹ ਭੜਕਦੀ ਹੋਈ ਅੱਗ ਵਿਚ ਪੈਣਗੇ। تُسۡقَىٰ مِنۡ عَيۡنٍ ءَانِيَةٍ ٥ਉਬਲਦੇ ਹੋਏ ਝਰਨਿਆ ਵਿਚੋਂ ਪਾਣੀ ਪਿਲਾਇਆ ਜਾਵੇਗਾ। لَّيۡسَ لَهُمۡ طَعَامٌ إِلَّا مِن ضَرِيعٍ ٦ਉਨ੍ਹਾਂ ਲਈ ਕੰਡਿਆਂ ਵਾਲੇ ਝਾੜ ਤੋਂ ਬਿਨਾਂ ਹੋਰ ਕੋਈ ਭੋਜਨ ਨਹੀਂ ਹੋਵੇਗਾ। لَّا يُسۡمِنُ وَلَا يُغۡنِي مِن جُوعٍ ٧ਜਿਹੜਾ ਨਾ ਰਾਜ਼ੀ ਕਰੇਗਾ ਅਤੇ ਨਾ ਭੁੱਖ ਮਿਟਾਏਗਾ। وُجُوهٌ يَوۡمَئِذٍ نَّاعِمَةٌ ٨ਕੂਝ ਚਿਹਰੇ ਉਸ ਦਿਨ ਖੁਸ਼ ਹੋਣਗੇ। لِّسَعۡيِهَا رَاضِيَةٌ ٩ਆਪਣੀ ਕਮਾਈ ਤੇ ਖੂਸ਼ ਹੋਣਗੇ। فِي جَنَّةٍ عَالِيَةٍ ١٠ਉੱਚੇ ਬਾਗ਼ਾਂ ਵਿਚ। لَّا تَسۡمَعُ فِيهَا لَٰغِيَةً ١١ਉਹ ਉਨ੍ਹਾਂ ਵਿਚ ਕੋਈ ਬੇਕਾਰ ਗੱਲ ਨਹੀਂ ਸੁਨਣਗੇ। فِيهَا عَيۡنٌ جَارِيَةٌ ١٢ਉਸ ਵਿਚ ਵਗਦੇ ਹੋਏ ਝਰਨੇ ਹੋਣਗੇ। فِيهَا سُرُرٌ مَّرۡفُوعَةٌ ١٣ਉਸ ਵਿਚ ਉੱਚੇ ਤਖਤ ਵਿਛੇ ਹੋਏ ਹੋਣਗੇ। وَأَكۡوَابٌ مَّوۡضُوعَةٌ ١٤ਅਤੇ ਆਬਖੋਰੇ (ਪਿਆਲੇ) ਸਾਹਮਣੇ ਰੱਖੇ ਹੋਣਗੇ। وَنَمَارِقُ مَصۡفُوفَةٌ ١٥ਅਤੇ ਗੱਦੇ (ਸਿਰਹਾਣੇ) ਪੰਕਤੀਆਂ ਵਿਚ਼ੱ ਲੱਗੇ (ਹੋਣਗੇ) ਹੋਏ। وَزَرَابِيُّ مَبۡثُوثَةٌ ١٦ਅਤੇ ਹਰੇਕ ਦਿਸ਼ਾ ਵਿਚ ਪਏ ਹੋਏ ਗ਼ਲੀਚੇ। أَفَلَا يَنظُرُونَ إِلَى ٱلۡإِبِلِ كَيۡفَ خُلِقَتۡ ١٧ਕੀ ਇਹ ਲੋਕ ਊਠ ਨੂੰ ਨਹੀਂ ਵੇਖਦੇ ਕਿ ਕਿਵੇਂ ਪੈਦਾ ਕੀਤਾ ਗਿਆ ਹੈ। وَإِلَى ٱلسَّمَآءِ كَيۡفَ رُفِعَتۡ ١٨ਅਤੇ ਆਕਾਸ਼ ਨੂੰ ਕਿ ਇਹ ਕਿਵੇਂ ਉੱਚਾ ਕੀਤਾ ਗਿਆ ਹੈ। وَإِلَى ٱلۡجِبَالِ كَيۡفَ نُصِبَتۡ ١٩ਅਤੇ ਪਹਾੜਾਂ ਨੂੰ ਵੀ ਕਿ ਉਹ ਕਿਸ ਤਰਾਂ ਖੜ੍ਹੇ ਕੀਤੇ ਗਏ ਹਨ। وَإِلَى ٱلۡأَرۡضِ كَيۡفَ سُطِحَتۡ ٢٠ਅਤੇ ਧਰਤੀ ਨੂੰ, ਕਿ ਉਹ ਕਿਸ ਤਰ੍ਹਾਂ ਵਿਛਾਈ ਗਈ ਹੈ। فَذَكِّرۡ إِنَّمَآ أَنتَ مُذَكِّرٌ ٢١ਸੋ ਤੁਸੀਂ ਯਾਦ ਕਰਾ ਦੇਵੋ, ਤੁਸੀਂ ਸਿਰਫ ਯਾਦ ਕਰਾਉਣ ਵਾਲੇ ਹੋ। لَّسۡتَ عَلَيۡهِم بِمُصَيۡطِرٍ ٢٢ਤੁਸੀ' ਉਨ੍ਹਾਂ ਤੇ ਦਰੋਗਾ ਨਹੀਂ। إِلَّا مَن تَوَلَّىٰ وَكَفَرَ ٢٣ਪਰੰਤੂ ਜਿਸ ਨੇ ਮੂੰਹ ਮੋੜਿਆ ਅਤੇ ਇਨਕਾਰ ਕੀਤਾ। فَيُعَذِّبُهُ ٱللَّهُ ٱلۡعَذَابَ ٱلۡأَكۡبَرَ ٢٤ਤਾਂ ਅੱਲਾਹ ਉਸ ਨੂੰ ਵੱਡਾ ਦੰਡ ਦੇਵੇਗਾ। إِنَّ إِلَيۡنَآ إِيَابَهُمۡ ٢٥ਸਾਡੇ ਵੱਲ ਹੀ ਉਨ੍ਹਾਂ ਦੀ ਵਾਪਸੀ ਹੈ। ثُمَّ إِنَّ عَلَيۡنَا حِسَابَهُم ٢٦ਫਿਰ ਸਾਡੇ ਜ਼ਿੰਮੇ ਹੈ, ਉਨ੍ਹਾਂ ਵਾ ਹਿਸਾਬ ਲੈਣਾ ਹੈ।