بِسۡمِ ٱللَّهِ ٱلرَّحۡمَٰنِ ٱلرَّحِيمِ
وَيۡلٌ لِّلۡمُطَفِّفِينَ ١ਨਾਪ ਤੋਲ ਵਿਚ ਕਮੀ ਕਰਨ ਵਾਲਿਆਂ ਲਈ ਵਿਨਾਸ਼ ਹੈ। ٱلَّذِينَ إِذَا ٱكۡتَالُواْ عَلَى ٱلنَّاسِ يَسۡتَوۡفُونَ ٢ਜਿਹੜੇ ਲੋਕਾਂ ਤੋਂ ਨਾਪ ਕੇ ਲੈਣ ਤਾਂ ਪੂਰਾ ਲੈਣ। وَإِذَا كَالُوهُمۡ أَو وَّزَنُوهُمۡ يُخۡسِرُونَ ٣ਅਤੇ ਜਦੋਂ ਉਨ੍ਹਾਂ ਨੂੰ ਨਾਪ ਕੇ ਜਾਂ ਤੋਲ ਕੇ ਦੇਣ ਤਾਂ ਘਟਾ ਕੇ ਦੇਣ। أَلَا يَظُنُّ أُوْلَٰٓئِكَ أَنَّهُم مَّبۡعُوثُونَ ٤ਕੀ ਇਹ ਲੋਕ ਨਹੀਂ ਸਮਝਦੇ ਕਿ ਉਹ ਚੁੱਕੇ ਜਾਣ ਵਾਲੇ ਹਨ। لِيَوۡمٍ عَظِيمٍ ٥ਇੱਕ ਵੱਡੇ ਦਿਨ ਨੂੰ। يَوۡمَ يَقُومُ ٱلنَّاسُ لِرَبِّ ٱلۡعَٰلَمِينَ ٦ਜਿਸ ਦਿਨ ਸਾਰੇ ਲੋਕ ਸੰਸਾਰ ਦੇ ਮਾਲਕ ਦੇ ਸਾਹਮਣੇ ਖੜ੍ਹੇ ਹੋਣਗੇ। كـَلَّآ إِنَّ كِتَٰبَ ٱلۡفُجَّارِ لَفِي سِجِّينٍ ٧ਕਦੇ ਵੀ ਨਹੀਂ, ਬੇਸ਼ੱਕ ਪਾਪੀਆਂ ਦਾ ਅਮਲਨਾਮਾ ਸਿੱਜੀਨ (ਨਰਕ ਦਾ ਇੱਕ ਭਾਗ) ਵਿਚ ਹੋਵੇਗਾ। وَمَآ أَدۡرَىٰكَ مَا سِجِّينٌ ٨ਅਤੇ ਤੁਸੀਂ ਕੀ ਸਮਝੋ ਕਿ ਸਿੱਜੀਨ ਕੀ ਹੈ। كِتَٰبٌ مَّرۡقُومٌ ٩ਇਹ ਇੱਕ ਲਿਖਿਆ ਹੋਇਆ ਦਫ਼ਤਰ ਹੈ। وَيۡلٌ يَوۡمَئِذٍ لِّلۡمُكَذِّبِينَ ١٠ਉਸ ਦਿਨ ਇਨਕਾਰ ਕਰਨ ਵਾਲਿਆਂ ਲਈ ਵਿਨਾਸ਼ ਹੈ। ٱلَّذِينَ يُكَذِّبُونَ بِيَوۡمِ ٱلدِّينِ ١١ਜਿਹੜੇ ਇਨਸਾਫ਼ ਦੇ ਦਿਨ ਤੋਂ ਇਨਕਾਰ ਕਰਦੇ ਹਨ। وَمَا يُكَذِّبُ بِهِۦٓ إِلَّا كُلُّ مُعۡتَدٍ أَثِيمٍ ١٢ਅਤੇ ਉਸ ਤੋਂ ਉਹ ਹੀ ਬੰਦਾ ਇਨਕਾਰ ਕਰਦਾ ਹੈ, ਜਿਹੜਾ ਹੱਦਾਂ ਦਾ ਉਲੰਘਣ ਕਰਨ ਵਾਲਾ ਹੋਵੇ, ਪਾਪੀ ਹੋਵੇ। إِذَا تُتۡلَىٰ عَلَيۡهِ ءَايَٰتُنَا قَالَ أَسَٰطِيرُ ٱلۡأَوَّلِينَ ١٣ਜਦੋਂ ਇਹ ਪਿਛਲਿਆਂ (ਹੋ ਚੁੱਕਿਆਂ) ਦੀਆਂ ਕਹਾਣੀਆਂ ਹਨ। كـَلَّاۖ بَلۡۜ رَانَ عَلَىٰ قُلُوبِهِم مَّا كَانُواْ يَكۡسِبُونَ ١٤ਕਦੇ ਵੀ ਨਹੀਂ, ਸਗੋਂ ਉਨ੍ਹਾਂ ਦੇ ਦਿਲਾਂ ਤੇ ਉਨ੍ਹਾਂ ਦੇ ਕਰਮਾਂ ਦਾ ਜ਼ੰਗ ਚੜ੍ਹ ਗਿਆ। كـَلَّآ إِنَّهُمۡ عَن رَّبِّهِمۡ يَوۡمَئِذٍ لَّمَحۡجُوبُونَ ١٥ਕਦੇ ਵੀ ਨਹੀਂ, ਸਗੋਂ ਉਸ ਦਿਨ ਉਹ ਆਪਣੇ ਰੱਬ ਵੱਲੋਂ ਇਟ ਵਿਚ ਰੱਖੋ ਜਾਣਗੇ। ثُمَّ إِنَّهُمۡ لَصَالُواْ ٱلۡجَحِيمِ ١٦ਫਿਰ ਉਹ ਨਰਕ ਵਿਚ ਦਾਖ਼ਿਲ ਹੋਣਗੇ। ثُمَّ يُقَالُ هَٰذَا ٱلَّذِي كُنتُم بِهِۦ تُكَذِّبُونَ ١٧ਫਿਰ ਆਖਿਆ ਜਾਵੇਗਾ ਕਿ ਉਹ ਚੀਜ਼ ਹੈ, ਜਿਸ ਨੂੰ ਤੁਸੀਂ ਝੁਠਲਾਉਂਦੇ ਸੀ। كـَلَّآ إِنَّ كِتَٰبَ ٱلۡأَبۡرَارِ لَفِي عِلِّيِّينَ ١٨ਕਦੇ ਵੀ ਨਹੀਂ, ਬੇਸ਼ੱਕ ਨੇਕ ਲੋਕਾਂ ਦਾ ਕਰਮ ਪੱਤਰ (ਅਮਲ) ਇੱਲੀਯੀ (ਨੇਕ ਲੋਕਾਂ ਦੇ ਅਮਲ ਰੱਖਣ ਦੀ ਥਾਂ) ਵਿਚ ਹਨ। وَمَآ أَدۡرَىٰكَ مَا عِلِّيُّونَ ١٩ਅਤੇ ਤੁਸੀਂ ਕੀ ਜਾਣੋ ਕਿ ਇੱਲੀਯੀ ਕੀ ਹੈ। كِتَٰبٌ مَّرۡقُومٌ ٢٠ਲਿਖਿਆ ਹੋਇਆ ਦਫ਼ਤਰ ਹੈ। يَشۡهَدُهُ ٱلۡمُقَرَّبُونَ ٢١ਜਿਸ ਦੇ ਨਜ਼ਦੀਕ ਉੱਚ ਕੌਟੀ ਦੇ ਫ਼ਰਿਸ਼ਤੇ ਹਾਜ਼ਿਰ ਰਹਿੰਦੇ ਹਨ। إِنَّ ٱلۡأَبۡرَارَ لَفِي نَعِيمٍ ٢٢ਬੇਸ਼ੱਕ ਨੇਕ ਲੋਕ ਆਰਾਮ ਵਿਚ ਹੋਣਗੇ। عَلَى ٱلۡأَرَآئِكِ يَنظُرُونَ ٢٣ਉਹ ਤਖ਼ਤਾਂ ਤੇ ਬੈਠੇ ਦੇਖਦੇ ਹੋਣਗੇ। تَعۡرِفُ فِي وُجُوهِهِمۡ نَضۡرَةَ ٱلنَّعِيمِ ٢٤ਉਨ੍ਹਾਂ ਦੇ ਚਿਹਰਿਆਂ ਵਿਚ ਤੁਸੀਂ ਆਰਾਮ ਦੀ ਤਾਜ਼ਗੀ ਮਹਿਸੂਸ ਕਰੋਗੇ। يُسۡقَوۡنَ مِن رَّحِيقٍ مَّخۡتُومٍ ٢٥ਉਨ੍ਹਾਂ ਨੂੰ ਸ਼ੁੱਧ ਮੋਹਰ ਬੰਦ ਸ਼ਰਾਬ ਪਿਲਾਇਆ ਜਾਵੇਗਾ। خِتَٰمُهُۥ مِسۡكٌۚ وَفِي ذَٰلِكَ فَلۡيَتَنَافَسِ ٱلۡمُتَنَٰفِسُونَ ٢٦ਜਿਸ ਤੇ ਮੁਸ਼ਕ ਦੀ ਮੋਹਰ ਹੋਵੇਗੀ। ਅਤੇ ਇਹ ਚੀਜ਼ ਹੈ ਜਿਸ ਦੀ ਕਾਮਨਾ ਕਰਨ ਵਾਲਿਆਂ ਨੂੰ ਕਾਮਨਾ ਕਰਨੀ ਚਾਹੀਦੀ ਹੈ। وَمِزَاجُهُۥ مِن تَسۡنِيمٍ ٢٧ਅਤੇ ਉਸ ਸ਼ਰਾਬ ਵਿਚ ਤਸਨੀਮ (ਜੰਨਤ ਦੀ ਇੱਕ ਨਹਿਰ) ਦੀ ਮਿਲਾਵਟ ਹੋਵੇਗੀ। عَيۡنًا يَشۡرَبُ بِهَا ٱلۡمُقَرَّبُونَ ٢٨ਇੱਕ ਅਜਿਹਾ ਝਰਨਾ ਜਿਸ ਵਿਚੋਂ (ਅੱਲਾਹ ਦੇ) ਨਜ਼ਦੀਕੀ ਲੋਕ ਪੀਣਗੇ। إِنَّ ٱلَّذِينَ أَجۡرَمُواْ كَانُواْ مِنَ ٱلَّذِينَ ءَامَنُواْ يَضۡحَكُونَ ٢٩ਬੇਸ਼ੱਕ ਜਿਹੜੇ ਲੋਕ ਅਪਰਾਧੀ ਸਨ, ਉਹ ਈਮਾਨ ਵਾਲਿਆਂ ਤੇ ਹੱਸਦੇ ਸਨ। وَإِذَا مَرُّواْ بِهِمۡ يَتَغَامَزُونَ ٣٠ਅਤੇ ਜਦੋਂ ਉਹ ਉਨ੍ਹਾਂ ਦੇ ਸਾਹਮਣਿਓ ਲੰਘਦੇ ਹਨ, ਤਾਂ ਉਹ ਆਪਿਸ ਵਿਚ ਅੱਖਾਂ ਦੇ ਇਸ਼ਾਰੇ ਕਰਦੇ ਸਨ। وَإِذَا ٱنقَلَبُوٓاْ إِلَىٰٓ أَهۡلِهِمُ ٱنقَلَبُواْ فَكِهِينَ ٣١ਅਤੇ ਜਦੋਂ ਉਹ ਆਪਣੇ ਲੋਕਾਂ ਵਿਚ ਵਾਪਿਸ ਆਉਂਦੇ ਹਨ ਤਾਂ ਮੌਜਾਂ ਕਰਦੇ ਆਉਂਦੇ ਹਨ। وَإِذَا رَأَوۡهُمۡ قَالُوٓاْ إِنَّ هَٰٓؤُلَآءِ لَضَآلُّونَ ٣٢ਅਤੇ ਜਦੋਂ ਉਹ ਉਨ੍ਹਾਂ ਨੂੰ ਦੇਖਦੇ ਹਨ, ਤਾਂ ਆਖਦੇ ਹਨ ਕਿ ਇਹ ਭਟਕੇ ਹੋਏ ਲੋਕ ਹਨ। وَمَآ أُرۡسِلُواْ عَلَيۡهِمۡ حَٰفِظِينَ ٣٣ਜਦੋਂ ਕਿ ਉਹ ਉਨ੍ਹਾਂ ਤੇ ਪਹਿਰੇਦਾਰ ਬਣਾ ਕੇ ਨਹੀਂ ਭੇਜੇ ਗਏ ਸਨ। فَٱلۡيَوۡمَ ٱلَّذِينَ ءَامَنُواْ مِنَ ٱلۡكُفَّارِ يَضۡحَكُونَ ٣٤ਸੋ ਅੱਜ ਈਮਾਨ ਵਾਲੇ ਅਵੱਗਿਆਕਾਰੀਆਂ ਤੇ ਹੱਸਦੇ ਹੋਣਗੇ। عَلَى ٱلۡأَرَآئِكِ يَنظُرُونَ ٣٥ਉਹ ਤਖ਼ਤਾਂ ਤੇ ਬੈਠੇ ਦੇਖ ਰਹੇ ਹੋਣਗੇ। هَلۡ ثُوِّبَ ٱلۡكُفَّارُ مَا كَانُواْ يَفۡعَلُونَ ٣٦ਬੇਸ਼ੱਕ ਵਿਚ ਅਵੱਗਿਆਕਾਰੀਆਂ ਨੂੰ ਉਨ੍ਹਾਂ ਦੇ ਕੀਤੇ ਦਾ ਖ਼ੂਬ ਬਦਲਾ ਮਿਲਿਆ।