ملة الإسلام

السورة 82 · 19 آية · Dr. Muhamad Habib, Bhai Harpreet Singh, Maulana Wahiduddin Khan

سورة الانفطار باللغة البنجابية

السورة بالعربية مع التفسير استمع إلى سورة الانفطار (1,366 قارئاً)
مكيةسورة الانفطار١٩ آية

بِسۡمِ ٱللَّهِ ٱلرَّحۡمَٰنِ ٱلرَّحِيمِ

إِذَا ٱلسَّمَآءُ ٱنفَطَرَتۡ ١ਜਦੋਂ ਅਸਮਾਨ ਪਾਟ ਜਾਵੇਗਾ। وَإِذَا ٱلۡكَوَاكِبُ ٱنتَثَرَتۡ ٢ਅਤੇ ਤਾਰੇ ਖਿੱਲਰ ਜਾਣਗੇ। وَإِذَا ٱلۡبِحَارُ فُجِّرَتۡ ٣ਅਤੇ ਜਦੋਂ ਸਮੂੰਦਰ (ਇਕੱਠੇ ਹੋ ਕੇ) ਵਗ ਪੈਣਗੇ। وَإِذَا ٱلۡقُبُورُ بُعۡثِرَتۡ ٤ਅਤੇ ਜਦੋਂ ਕਬਰਾਂ ਖੋਲ੍ਹ ਦਿੱਤੀਆਂ ਜਾਣਗੀਆਂ। عَلِمَتۡ نَفۡسٌ مَّا قَدَّمَتۡ وَأَخَّرَتۡ ٥ਹਰੇਕ ਬੰਦਾ ਜਾਣ ਲਵੇਗਾ ਕਿ ਉਸਨੇ ਅੱਗੇ ਕੀ ਭੇਜਿਆ ਅਤੇ ਪਿੱਛੇ ਕੀ ਛੱਡਿਆ। يَٰٓأَيُّهَا ٱلۡإِنسَٰنُ مَا غَرَّكَ بِرَبِّكَ ٱلۡكَرِيمِ ٦ਹੇ ਮਨੁੱਖ! ਤੁਹਾਨੂੰ ਕਿਹੜੀ ਚੀਜ਼ ਨੇ ਆਪਣੇ ਰੱਬ ਵੱਲੋਂ ਧੋਖੇ ਵਿਚ ਪਾ ਰੱਖਿਆ ਹੈ। ٱلَّذِي خَلَقَكَ فَسَوَّىٰكَ فَعَدَلَكَ ٧ਜਿਸ ਨੇ ਤੁਹਾਨੂੰ ਪੈਦਾ ਕੀਤਾ, ਫਿਰ ਤੇਰੇ ਅੰਗਾਂ ਨੂੰ ਠੀਕ ਕੀਤਾ, ਫਿਰ ਤੁਹਾਨੂੰ ਸਤੂੰਲਤ ਵਿਚ ਰੱਖਿਆ। فِيٓ أَيِّ صُورَةٍ مَّا شَآءَ رَكَّبَكَ ٨ਫਿਰ ਜਿਸ ਰੂਪ ਵਿਚ ਚਾਹਿਆ ਤੁਹਾਨੂੰ ਆਕਾਰ ਦੇ ਦਿੱਤਾ। كـَلَّا بَلۡ تُكَذِّبُونَ بِٱلدِّينِ ٩ਕਦੇ ਵੀ ਨਹੀਂ; ਸਗੋਂ ਤੁਸੀਂ ਇਨਸਾਫ਼ ਦੇ ਦਿਨ ਤੋਂ ਇਨਕਾਰ ਕਰਦੇ ਹੋ। وَإِنَّ عَلَيۡكُمۡ لَحَٰفِظِينَ ١٠ਹਾਲਾਂਕਿ ਅਸੀ' ਤੁਹਾਡੇ ਤੇ ਨਿਗਰਾਨ ਨਿਯੁਕਤ ਕਰਨ ਵਾਲੇ ਹਾਂ। كِرَامًا كَٰتِبِينَ ١١ਉੱਚੇ ਰੁਤਬੇ ਅਤੇ (ਤੁਹਾਡੀਆਂ ਗੱਲਾਂ) ਲਿਖਣ ਵਾਲੇ। يَعۡلَمُونَ مَا تَفۡعَلُونَ ١٢ਉਹ ਜਾਣਦੇ ਹਨ ਜੋ ਤੁਸੀਂ ਕਰਦੇ ਹੋ। إِنَّ ٱلۡأَبۡرَارَ لَفِي نَعِيمٍ ١٣ਬੇਸ਼ੱਕ ਨੇਕ ਲੋਕ ਆਰਾਮ ਵਿਚ ਹੋਣਗੇ। وَإِنَّ ٱلۡفُجَّارَ لَفِي جَحِيمٍ ١٤ਅਤੇ ਬੇਸ਼ੱਕ ਅਪਰਾਧੀ ਨਰਕ ਵਿਚ। يَصۡلَوۡنَهَا يَوۡمَ ٱلدِّينِ ١٥ਇਨਸਾਫ਼ ਦੇ ਦਿਨ ਉਹ ਉਸ ਵਿਚ ਸੁੱਟੇ ਜਾਣਗੇ। وَمَا هُمۡ عَنۡهَا بِغَآئِبِينَ ١٦ਉਹ ਉਸ ਤੋਂ ਅਲੱਗ ਹੋਣ ਵਾਲੇ ਨਹੀਂ। وَمَآ أَدۡرَىٰكَ مَا يَوۡمُ ٱلدِّينِ ١٧ਅਤੇ ਤੁਹਾਨੂੰ ਕੀ ਪਤਾ ਕਿ ਇਨਸਾਫ਼ ਦਾ ਦਿਨ ਕੀ ਹੈ। ثُمَّ مَآ أَدۡرَىٰكَ مَا يَوۡمُ ٱلدِّينِ ١٨“ਫੇਰ,ਅਤੇ ਤੁਹਾਨੂੰ ਕੀ ਪਤਾ ਕਿ ਇਨਸਾਫ਼ ਦਾ ਦਿਨ ਕੀ ਹੈ। يَوۡمَ لَا تَمۡلِكُ نَفۡسٌ لِّنَفۡسٍ شَيۡـًٔاۖ وَٱلۡأَمۡرُ يَوۡمَئِذٍ لِّلَّهِ ١٩ਉਸ ਦਿਨ ਕੋਈ ਪ੍ਰਾਣੀ ਕਿਸੇ ਦੂਜੇ ਪ੍ਰਾਣੀ ਲਈ ਕੁਝ ਨਹੀਂ ਕਰ ਸਕੇਗਾ। ਅਤੇ ਮਾਮਲਾ ਉਸ ਦਿਨ ਅੱਲਾਹ ਦੇ ਹੀ ਅਧਿਕਾਰ ਵਿਚ ਹੋਵੇਗਾ।

الترجمة: Dr. Muhamad Habib, Bhai Harpreet Singh, Maulana Wahiduddin Khan.