بِسۡمِ ٱللَّهِ ٱلرَّحۡمَٰنِ ٱلرَّحِيمِ
ٱقۡتَرَبَتِ ٱلسَّاعَةُ وَٱنشَقَّ ٱلۡقَمَرُ ١ਕਿਆਮਤ ਨੇੜੇ ਆ ਗਈ ਅਤੇ ਚੰਦ ਪਾਟ ਗਿਆ। وَإِن يَرَوۡاْ ءَايَةً يُعۡرِضُواْ وَيَقُولُواْ سِحۡرٌ مُّسۡتَمِرٌّ ٢ਅਤੇ ਉਹ ਕੋਈ ਵੀ ਨਿਸ਼ਾਨੀ ਦੇਖਣ ਤਾਂ ਮੂੰਹ ਹੀ ਮੋੜਣਗੇ ਅਤੇ ਆਖਣਗੇ ਕਿ ਇਹ ਤਾਂ ਜਾਦੂ ਹੈ, ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ। وَكَذَّبُواْ وَٱتَّبَعُوٓاْ أَهۡوَآءَهُمۡۚ وَكُلُّ أَمۡرٍ مُّسۡتَقِرٌّ ٣ਅਤੇ ਉਨ੍ਹਾਂ ਨੇ ਝੁਠਲਾ ਦਿੱਤਾ ਅਤੇ ਆਪਣੀਆਂ ਇਛਾਵਾਂ ਦਾ ਪਾਲਣ ਕੀਤਾ ਅਤੇ ਹਰੇਕ ਕੰਮ ਦਾ ਸਮਾਂ ਨਿਰਧਾਰਿਤ ਹੈ। وَلَقَدۡ جَآءَهُم مِّنَ ٱلۡأَنۢبَآءِ مَا فِيهِ مُزۡدَجَرٌ ٤ਅਤੇ ਉਨ੍ਹਾਂ ਨੂੰ ਉਹ ਖ਼ਬਰਾ ਪਹੁੰਚ ਚੁੱਕੀਆਂ ਹਨ ਜਿਸ ਵਿਚ ਕਾਫ਼ੀ ਸਿੱਖਿਆ ਹੈ। حِكۡمَةُۢ بَٰلِغَةٌۖ فَمَا تُغۡنِ ٱلنُّذُرُ ٥ਉਚੇ ਦਰਜੇ ਦੀ ਸਿਆਣਪ ਵੀ, ਪਰੰਤੂ ਚਿਤਾਵਨੀਆਂ ਉਨ੍ਹਾਂ ਨੂੰ ਲਾਭ ਨਹੀਂ ਦਿੰਦੀਆਂ। فَتَوَلَّ عَنۡهُمۡۘ يَوۡمَ يَدۡعُ ٱلدَّاعِ إِلَىٰ شَيۡءٍ نُّكُرٍ ٦ਸੋ ਉਨ੍ਹਾਂ ਤੋਂ ਮੂੰਹ ਮੋੜੋ। ਜਿਸ ਦਿਨ ਪੁਕਾਰਣ ਵਾਲਾ ਇੱਕ ਨਾ ਪਸੰਦ ਚੀਜ਼ ਵੱਲ ਪੁਕਾਰੇਗਾ। خُشَّعًا أَبۡصَٰرُهُمۡ يَخۡرُجُونَ مِنَ ٱلۡأَجۡدَاثِ كَأَنَّهُمۡ جَرَادٌ مُّنتَشِرٌ ٧ਅੱਖਾਂ ਨੀਵੀਆਂ ਕਰਦੇ ਹੋਏ ਕਬਰਾਂ ਤੋਂ (ਇੰਜ) ਨਿਕਲ ਪੈਣਗੇ ਜਿਵੇਂ ਉਹ ਖਿਲਰੀਆਂ ਹੋਈਆਂ ਟਿੱਡੀਆਂ ਹਨ। مُّهۡطِعِينَ إِلَى ٱلدَّاعِۖ يَقُولُ ٱلۡكَٰفِرُونَ هَٰذَا يَوۡمٌ عَسِرٌ ٨ਭੱਜਦੇ ਹੋਏ ਪੁਕਾਰਣ ਵਾਲੇ ਵੱਲ। ਅਵੱਗਿਆਕਾਰੀ ਕਹਿਣਗੇ ਕਿ ਇਹ ਦਿਨ ਬੜਾ ਸਖ਼ਤ ਹੈ। ۞ كَذَّبَتۡ قَبۡلَهُمۡ قَوۡمُ نُوحٍ فَكَذَّبُواْ عَبۡدَنَا وَقَالُواْ مَجۡنُونٌ وَٱزۡدُجِرَ ٩ਇਨ੍ਹਾਂ ਤੋਂ ਪਹਿਲਾਂ ਨੂਹ ਦੀ ਕੌਮ ਨੇ ਅਵੱਗਿਆ ਕੀਤੀ। ਉਨ੍ਹਾਂ ਨੇ ਸਾਡੇ ਬੰਦੇ ਨੂੰ ਝੁਠਲਾਇਆ ਅਤੇ ਆਖਿਆ ਕਿ ਇਹ ਮਸਤਾਨਾਂ ਹੈ ਅਤੇ ਝਿੜਕ ਦਿੱਤਾ। فَدَعَا رَبَّهُۥٓ أَنِّي مَغۡلُوبٌ فَٱنتَصِرۡ ١٠ਤਾਂ ਉਸ ਨੇ ਆਪਣੇ ਰੱਬ ਨੂੰ ਪੁਕਾਰਿਆ ਕਿ ਮੈਂ ਦੱਬਿਆ ਹੋਇਆ ਹਾਂ, ਤੂੰ ਬਦਲਾ ਲੈ। فَفَتَحۡنَآ أَبۡوَٰبَ ٱلسَّمَآءِ بِمَآءٍ مُّنۡهَمِرٍ ١١ਤਾਂ ਅਸੀਂ ਅਸਮਾਨ ਦੇ ਦਰਵਾਜ਼ੇ ਮੌਲ੍ਹੇਧਾਰ ਮੀਂਹ ਨਾਲ ਖੌਲ੍ਹ ਦਿੱਤੇ। وَفَجَّرۡنَا ٱلۡأَرۡضَ عُيُونًا فَٱلۡتَقَى ٱلۡمَآءُ عَلَىٰٓ أَمۡرٍ قَدۡ قُدِرَ ١٢ਅਤੇ ਧਰਤੀ ਵਿਚੋਂ ਝਰਨੇ ਵਗਾ ਦਿੱਤੇ ਤਾਂ ਸੰਪੂਰਨ ਪਾਣੀ ਇੱਕ ਮਕਸਦ ਲਈ ਇਕੱਠਾ ਹੋ ਗਿਆ ਜਿਹੜਾ ਨਿਯਤ ਹੋ ਚੁੱਕਿਆ ਸੀ। وَحَمَلۡنَٰهُ عَلَىٰ ذَاتِ أَلۡوَٰحٍ وَدُسُرٍ ١٣ਅਤੇ ਅਸੀਂ ਉਸ ਨੂੰ (ਨੂਹ) ਇੱਕ ਫੱਟਿਆਂ ਅਤੇ ਕਿੱਲਾਂ ਨਾਲ ਬਣੀ ਹੋਈ ਕਿਸ਼ਤੀ ਤੇ ਬਿਠਾ ਦਿੱਤਾ। تَجۡرِي بِأَعۡيُنِنَا جَزَآءً لِّمَن كَانَ كُفِرَ ١٤ਉਹ ਸਾਡੀਆਂ ਅੱਖਾਂ ਦੇ ਸਾਹਮਣੇ ਚੱਲਦੀ ਰਹੀ। ਉਸ ਬੰਦੇ (ਨੂਹ) ਦਾ ਬਦਲਾ ਲੈਣ ਲਈ ਜਿਸ ਦੀ ਬੇਇੱਜ਼ਤੀ ਕੀਤੀ ਗਈ ਸੀ। وَلَقَد تَّرَكۡنَٰهَآ ءَايَةً فَهَلۡ مِن مُّدَّكِرٍ ١٥ਅਤੇ ਉਸ ਨੂੰ ਅਸੀਂ' ਨਿਸ਼ਾਨੀ ਲਈ ਛੱਡ ਦਿੱਤਾ। ਤਾਂ ਕੋਈ ਹੈ ਸੋਚਣ ਸਮਝਣ ਵਾਲਾ। فَكَيۡفَ كَانَ عَذَابِي وَنُذُرِ ١٦ਫਿਰ ਕਿਹੋ ਜਿਹੀ ਸੀ ਮੇਰੀ ਸਜ਼ਾ ਅਤੇ ਮੇਰਾ ਡਰਾਉਣਾ وَلَقَدۡ يَسَّرۡنَا ٱلۡقُرۡءَانَ لِلذِّكۡرِ فَهَلۡ مِن مُّدَّكِرٍ ١٧ਅਤੇ ਅਸੀਂ ਕੁਰਆਨ ਨੂੰ ਉਪਦੇਸ਼ ਲਈ ਸੌਖਾ ਕਰ ਦਿੱਤਾ ਤਾਂ ਕੀ ਕੋਈ ਹੈ, ਉਪਦੇਸ਼ ਪ੍ਰਾਪਤ ਕਰਨ ਵਾਲਾ। كَذَّبَتۡ عَادٌ فَكَيۡفَ كَانَ عَذَابِي وَنُذُرِ ١٨ਆਦ ਨੇ ਝੁਠਲਾਇਆ ਤਾਂ ਕਿਹੋ ਜਿਹੀ ਸੀ ਮੇਰੀ ਸਜ਼ਾ ਅਤੇ ਮੇਰਾ ਡਰਾਉਣਾ। إِنَّآ أَرۡسَلۡنَا عَلَيۡهِمۡ رِيحًا صَرۡصَرًا فِي يَوۡمِ نَحۡسٍ مُّسۡتَمِرٍّ ١٩ਅਸੀਂ ਉਨ੍ਹਾਂ ਉੱਤੇ ਇੱਕ ਲਗਾਤਾਰ ਤੇਜ਼ ਹਵਾ ਭੇਜੀ ਮਾੜੇ ਦਿਹਾੜੇ (ਸਖ਼ਤ ਠੰਢ) ਤੇ। تَنزِعُ ٱلنَّاسَ كَأَنَّهُمۡ أَعۡجَازُ نَخۡلٍ مُّنقَعِرٍ ٢٠ਉਹ ਲੋਕਾਂ ਨੂੰ ਕੁੱਟ ਸੁੱਟਦੀ ਸੀ, ਜਿਵੇਂ ਉਹ ਪੁੱਟੇ ਹੋਏ ਖਜੂਰ ਦੇ ਤਣੇ ਹੋਣ। فَكَيۡفَ كَانَ عَذَابِي وَنُذُرِ ٢١ਇਹ ਕਿਹੋ ਜਿਹੀ ਸੀ ਮੋਰੀ ਸਜ਼ਾ ਅਤੇ ਮੇਰਾ ਡਰਾਉਣਾ। وَلَقَدۡ يَسَّرۡنَا ٱلۡقُرۡءَانَ لِلذِّكۡرِ فَهَلۡ مِن مُّدَّكِرٍ ٢٢ਅਸੀਂ ਕੁਰਆਨ ਦੇ ਉਪਦੇਸ਼ ਨੂੰ ਸਮਝਣ ਲਈ ਸੌਖਾ ਕਰ ਦਿੱਤਾ ਤਾਂ ਕੀ ਕੋਈ ਹੈ, ਸਿੱਖਿਆ ਪ੍ਰਾਪਤ ਕਰਨ ਵਾਲਾ। كَذَّبَتۡ ثَمُودُ بِٱلنُّذُرِ ٢٣ਸਮੂਦ ਨੇ ਚਿਤਾਵਨੀ ਨੂੰ ਝੁਠਲਾਇਆ। فَقَالُوٓاْ أَبَشَرًا مِّنَّا وَٰحِدًا نَّتَّبِعُهُۥٓ إِنَّآ إِذًا لَّفِي ضَلَٰلٍ وَسُعُرٍ ٢٤ਸੋ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਹੀ ਵਿਚੋਂ ਇੱਕ ਮਨੁੱਖ ਦੇ ਜੇਕਰ ਰਾਹ ਤੇ ਚੱਲੀਏ ਇਸ ਹਾਲਤ ਵਿਚ ਤਾਂ ਅਸੀਂ ਭੁਲੇਖੇ ਅਤੇ ਮੱਤ ਦੇ ਹੀਣੇ ਹੋ ਜਾਵਾਂਗੇ। أَءُلۡقِيَ ٱلذِّكۡرُ عَلَيۡهِ مِنۢ بَيۡنِنَا بَلۡ هُوَ كَذَّابٌ أَشِرٌ ٢٥ਕੀ ਸਾਡੇ ਸਾਰਿਆਂ ਵਿੱਚੋਂ ਇਸੇ ਤੇ ਉਪਦੇਸ਼ ਉਤਾਰਿਆ ਹੈ ਸਗੋਂ ਉਹ ਝੂਠਾ ਹੈ ਆਪਣੇ ਮੂੰਹੋਂ ਵੱਡਾ ਬਣਨ ਵਾਲਾ। سَيَعۡلَمُونَ غَدًا مَّنِ ٱلۡكَذَّابُ ٱلۡأَشِرُ ٢٦ਹੁਣ ਉਹ ਕੱਲ ਸਮਝ ਲੈਣਗੇ ਕਿ ਕੌਣ ਝੂਠਾ ਅਤੇ ਕਿਹੜਾ ਆਪਣੇ ਮੂੰਹੋਂ ਵੱਡਾ ਬਣਨ ਵਾਲਾ ਹੈ। إِنَّا مُرۡسِلُواْ ٱلنَّاقَةِ فِتۡنَةً لَّهُمۡ فَٱرۡتَقِبۡهُمۡ وَٱصۡطَبِرۡ ٢٧ਅਸੀਂ ਉਨ੍ਹਾਂ ਦੇ ਇਮਤਿਹਾਨ ਲਈ ਉਠਣੀ ਨੂੰ ਭੇਜਣ ਵਾਲੇ ਹਾਂ ਤਾਂ ਤੁਸੀਂ ਉਡੀਕ ਕਰੋ ਅਤੇ ਧੀਰਜ ਰੱਖੋ। وَنَبِّئۡهُمۡ أَنَّ ٱلۡمَآءَ قِسۡمَةُۢ بَيۡنَهُمۡۖ كُلُّ شِرۡبٍ مُّحۡتَضَرٌ ٢٨ਅਤੇ ਉਨ੍ਹਾਂ ਨੂੰ ਸਾਵਧਾਨ ਕਰ ਦਿਉ ਕਿ ਪਾਣੀ ਉਨ੍ਹਾਂ ਲਈ ਵੰਡ ਦਿੱਤਾ ਗਿਆ ਹੈ। ਹਰ ਇੱਕ ਆਪਣੀ ਵਾਰੀ ਤੇ ਹਾਜ਼ਿਰ ਹੋਵੇ। فَنَادَوۡاْ صَاحِبَهُمۡ فَتَعَاطَىٰ فَعَقَرَ ٢٩ਫਿਰ ਉਨ੍ਹਾਂ ਨੇ ਆਪਣੇ ਆਦਮੀਂ ਨੂੰ ਬੁਲਾਇਆ ਤਾਂ ਉਸ ਨੇ ਹੱਲਾ ਬੋਲਿਆ ਅਤੇ ਉਂਠਣੀ ਨੂੰ ਵੱਡ ਦਿੱਤਾ। فَكَيۡفَ كَانَ عَذَابِي وَنُذُرِ ٣٠ਫਿਰ ਕਿਹੋਂ ਜਿਹੀ ਸੀ ਮੇਰੀ ਸਜ਼ਾ ਅਤੇ ਮੇਰਾ ਡਰਾਉਣਾ। ਅਸੀਂ ਉਨ੍ਹਾਂ ਇੱਕ ਚੰਘਿਆੜ إِنَّآ أَرۡسَلۡنَا عَلَيۡهِمۡ صَيۡحَةً وَٰحِدَةً فَكَانُواْ كَهَشِيمِ ٱلۡمُحۡتَظِرِ ٣١ਭੇਜੀ ਤਾਂ ਉਹ ਇਉਂ ਹੋ ਗਏ ਜਿਵੇਂ ਵਾੜ ਵਾਲੇ ਦੀ ਖੁਸ਼ਕ ਅਤੇ ਲਤਾੜੀ ਜ਼ੂਰ-ਚੂਰ ਹੋਈ ਵਾੜ। وَلَقَدۡ يَسَّرۡنَا ٱلۡقُرۡءَانَ لِلذِّكۡرِ فَهَلۡ مِن مُّدَّكِرٍ ٣٢ਅਤੇ ਅਸੀਂ ਕੁਰਆਨ ਦੇ ਉਪਦੇਸ਼ ਨੂੰ ਸਮਝਣ ਲਈ ਸੌਖਾ ਕਰ ਦਿੱਤਾ ਤਾਂ ਕੀ ਕੋਈ ਹੈ ਸਿੱਖਿਆ ਪ੍ਰਾਪਤ ਕਰਨ ਵਾਲਾ। كَذَّبَتۡ قَوۡمُ لُوطِۭ بِٱلنُّذُرِ ٣٣ਲੂਤ ਦੀ ਕੌਮ ਨੇ ਡਰਾਉਣ ਵਾਲਿਆਂ ਤੋਂ ਇਨਕਾਰ ਕੀਤਾ। إِنَّآ أَرۡسَلۡنَا عَلَيۡهِمۡ حَاصِبًا إِلَّآ ءَالَ لُوطٍۖ نَّجَّيۡنَٰهُم بِسَحَرٍ ٣٤ਅਸੀਂ ਉਨ੍ਹਾਂ ਤੇ ਪੱਥਰ ਸੁੱਟਣ ਵਾਲੀ ਹਵਾ ਭੇਜੀ। ਸਿਰਫ਼ ਲੂਤ ਦੇ ਘਰ ਵਾਲੇ ਉਸ ਤੋ ਬਚੇ ਅਤੇ ਅਸੀਂ ਉਨ੍ਹਾਂ ਨੂੰ ਸਵੇਰ ਹੋਣ ਤੋਂ ਪਹਿਲਾਂ ਬਚਾ ਲਿਆ। نِّعۡمَةً مِّنۡ عِندِنَاۚ كَذَٰلِكَ نَجۡزِي مَن شَكَرَ ٣٥ਆਪਣੇ ਵੱਲੋਂ ਕਿਰਪਾ ਕਰਕੇ ਅਸੀਂ' ਉਨ੍ਹਾਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ ਜਿਹੜੇ ਸ਼ੁਕਰ ਕਰਦੇ ਹਨ। وَلَقَدۡ أَنذَرَهُم بَطۡشَتَنَا فَتَمَارَوۡاْ بِٱلنُّذُرِ ٣٦ਅਤੇ ਲੂਤ ਨੇ ਉਨ੍ਹਾਂ ਨੂੰ ਸਾਡੀ ਪਕੜ ਤੋਂ ਡਰਾਇਆ। ਫਿਰ ਉਨ੍ਹਾਂ ਨੇ ਉਸ ਦੇ ਡਰਾਉਂਣ ਤੇ ਝਗੜਾ ਕੀਤਾ। وَلَقَدۡ رَٰوَدُوهُ عَن ضَيۡفِهِۦ فَطَمَسۡنَآ أَعۡيُنَهُمۡ فَذُوقُواْ عَذَابِي وَنُذُرِ ٣٧ਅਤੇ ਉਸ ਤੋਂ ਉਸਦੇ ਮਹਿਮਾਨਾ ਨੂੰ ਲੈਣਾ ਚਾਹਿਆ, ਸੋ ਅਸੀਂ ਉਨ੍ਹਾਂ ਦੀਆਂ ਅੱਖਾਂ ਮੀਟ ਦਿੱਤੀਆਂ। ਹੁਣ ਲਓ ਸਵਾਦ ਮੇਰੀ ਸਜ਼ਾ ਅਤੇ ਮੇਰੇ ਡਰ ਦਾ। وَلَقَدۡ صَبَّحَهُم بُكۡرَةً عَذَابٌ مُّسۡتَقِرٌّ ٣٨ਅਤੇ ਤੜਕਸਾਰ ਹੀ ਉਨ੍ਹਾਂ ਤੇ ਆਫ਼ਤ ਆ ਗਈ ਜਿਹੜੀ ਅਟੱਲ ਸੀ। فَذُوقُواْ عَذَابِي وَنُذُرِ ٣٩ਹੁਣ ਲਉਂ ਸਵਾਦ ਮੇਰੀ ਸਜ਼ਾ ਅਤੇ ਡਰਾਉਣ ਦਾ। وَلَقَدۡ يَسَّرۡنَا ٱلۡقُرۡءَانَ لِلذِّكۡرِ فَهَلۡ مِن مُّدَّكِرٍ ٤٠ਅਤੇ ਅਸੀਂ ਕੁਰਆਨ ਦੇ ਉਪਦੇਸ਼ ਨੂੰ ਸਮਝਣ ਲਈ ਸੌਖਾ ਕਰ ਦਿੱਤਾ ਤਾਂ ਕੋਈ ਹੈ ਸਿੱਖਿਆ ਪ੍ਰਾਪਤ ਕਰਨ ਵਾਲਾ। وَلَقَدۡ جَآءَ ءَالَ فِرۡعَوۡنَ ٱلنُّذُرُ ٤١ਅਤੇ ਡਰਾਉਣ ਵਾਲੇ ਫਿਰਔਨ ਦੇ ਕੋਲ ਪਹੁੰਚੇ। كَذَّبُواْ بِـَٔايَٰتِنَا كُلِّهَا فَأَخَذۡنَٰهُمۡ أَخۡذَ عَزِيزٍ مُّقۡتَدِرٍ ٤٢ਤਾਂ ਅਸੀਂ ਉਨ੍ਹਾਂ ਨੂੰ ਇੱਕ ਜ਼ੋਰਾਵਰ ਅਤੇ ਸਮਰੱਥਾ ਵਾਲੇ ਵਾਂਗ ਫੜ੍ਹ ਲਿਆ। أَكُفَّارُكُمۡ خَيۡرٌ مِّنۡ أُوْلَٰٓئِكُمۡ أَمۡ لَكُم بَرَآءَةٌ فِي ٱلزُّبُرِ ٤٣ਕੀ ਤੁਹਾਡੇ ਇਨਕਾਰ ਕਰਨ ਵਾਲੇ ਇਨ੍ਹਾਂ ਲੋਕਾਂ ਤੋਂ ਵਧੀਆ ਹਨ ਜਾਂ ਤੁਹਾਡੇ ਲਈ ਆਕਾਸ਼ੀ ਕਿਤਾਬਾਂ ਵਿਚ ਮੁਆਫ਼ੀ ਲਿਖ ਦਿੱਤੀ ਗਈ ਹੈ। أَمۡ يَقُولُونَ نَحۡنُ جَمِيعٌ مُّنتَصِرٌ ٤٤ਕੀ ਉਹ ਕਹਿੰਦੇ ਹਨ ਕਿ ਅਸੀਂ ਅਜਿਹੇ ਸਮੂਹ ਹਾਂ ਜਿਹੜੇ ਪ੍ਰਭਾਵਸ਼ਾਲੀ ਰਹਾਂਗੇ। سَيُهۡزَمُ ٱلۡجَمۡعُ وَيُوَلُّونَ ٱلدُّبُرَ ٤٥ਜਲਦੀ ਹੀ ਇਹ ਸਮੂਹ ਹਾਰੇਗਾ ਅਤੇ ਪਿੱਠ ਘੂੰਮਾਂ ਕੇ ਭੱਜੇਗਾ। بَلِ ٱلسَّاعَةُ مَوۡعِدُهُمۡ وَٱلسَّاعَةُ أَدۡهَىٰ وَأَمَرُّ ٤٦ਸਗੋਂ ਕਿਆਮਤ ਉਨ੍ਹਾਂ ਦੇ ਵਾਅਦੇ ਦਾ ਸਮਾਂ ਹੈ ਅਤੇ ਕਿਆਮਤ ਦੇ ਹੱਦ ਕਠੋਰ ਅਤੇ ਕੌੜੀ ਵਸਤੂ ਹੈ। إِنَّ ٱلۡمُجۡرِمِينَ فِي ضَلَٰلٍ وَسُعُرٍ ٤٧ਬੇਸ਼ੱਕ ਅਪਰਾਧੀ ਲੋਕ ਕੁਰਾਹੇ ਪਏ ਹਨ ਅਤੇ ਨਾ ਸਮਝੀ ਵਿਚ ਹਨ। يَوۡمَ يُسۡحَبُونَ فِي ٱلنَّارِ عَلَىٰ وُجُوهِهِمۡ ذُوقُواْ مَسَّ سَقَرَ ٤٨ਜਿਸ ਦਿਨ ਉਹ ਮੂਧੇ-ਮੂੰਹ ਅੱਗ ਵਿਚ ਘਸੀਟੇ ਜਾਣਗੇ। ਲਉ ਸਵਾਦ ਅੱਗ ਦਾ। إِنَّا كُلَّ شَيۡءٍ خَلَقۡنَٰهُ بِقَدَرٍ ٤٩ਅਸੀਂ ਹਰੇਕ ਚੀਜ਼ ਨੂੰ ਅੰਦਾਜ਼ੇ ਅਨੁਸਾਰ ਪੈਦਾ ਕੀਤਾ। وَمَآ أَمۡرُنَآ إِلَّا وَٰحِدَةٌ كَلَمۡحِۭ بِٱلۡبَصَرِ ٥٠ਅਤੇ ਸਾਡਾ ਹੁਕਮ ਬਸ ਅਚਾਨਕ ਆ ਜਾਵੇਗਾ ਜਿਵੇਂ ਅੱਖ ਦਾ ਝਪਕਣ। وَلَقَدۡ أَهۡلَكۡنَآ أَشۡيَاعَكُمۡ فَهَلۡ مِن مُّدَّكِرٍ ٥١ਅਤੇ ਅਸੀਂ ਨਸ਼ਟ ਕਰ ਚੁੱਕੇ ਹਾਂ ਤੁਹਾਡੇ ਨਾਲ ਵਾਲਿਆਂ ਨੂੰ ਫਿਰ ਕੀ ਕੋਈ ਹੈ ਸੋਚਣ ਵਾਲਾ। وَكُلُّ شَيۡءٍ فَعَلُوهُ فِي ٱلزُّبُرِ ٥٢ਅਤੇ ਜਿਹੜਾ ਕੁਝ ਉਨ੍ਹਾਂ ਨੇ ਕੀਤਾ ਸਭ ਕਿਤਾਬਾਂ ਵਿਚ ਲਿਖਿਆ ਹੋਇਆ ਹੈ। وَكُلُّ صَغِيرٍ وَكَبِيرٍ مُّسۡتَطَرٌ ٥٣ਅਤੇ ਹਰੇਕ ਛੋਟੀ ਵੱਡੀ ਗੱਲ ਲਿਖੀ ਹੋਈ ਹੈ। إِنَّ ٱلۡمُتَّقِينَ فِي جَنَّٰتٍ وَنَهَرٍ ٥٤ਬੇਸ਼ੱਕ ਡਰ ਰੱਖਣ ਵਾਲੇ ਬਾਗ਼ਾਂ ਅਤੇ ਨਹਿਰਾਂ ਵਿਚ ਹੋਣਗੇ। فِي مَقۡعَدِ صِدۡقٍ عِندَ مَلِيكٍ مُّقۡتَدِرِۭ ٥٥ਉਹ ਸੱਚੀ ਬੈਠਕ ਵਿਚ ਬੈਠੇ ਹੋਣਗੇ ਸਮਰੱਥ ਪਾਤਸ਼ਾਹ ਦੇ ਕੋਲ।