بِسۡمِ ٱللَّهِ ٱلرَّحۡمَٰنِ ٱلرَّحِيمِ
وَٱلنَّجۡمِ إِذَا هَوَىٰ ١ਸਹੂੰ ਹੈ ਡੁਬਦੇ ਹੋਏ ਤਾਰੇ ਦੀ। مَا ضَلَّ صَاحِبُكُمۡ وَمَا غَوَىٰ ٢ਤੁਹਾਡਾ ਸਾਥੀ ਨਾ ਭਟਕਿਆ ਨਾ ਕੁਰਾਹੇ ਪਿਆ ਹੈ। وَمَا يَنطِقُ عَنِ ٱلۡهَوَىٰٓ ٣ਅਤੇ ਉਹ ਆਪਣੇ ਮਨ ਤੋਂ ਨਹੀਂ ਬੋਲਦੇ। إِنۡ هُوَ إِلَّا وَحۡيٌ يُوحَىٰ ٤ਇਹ ਇੱਕ ਵਹੀ (ਪ੍ਰਕਾਸ਼ਨਾਂ) ਹੈ ਜਿਹੜੀ ਉਸ ਉੱਤੇ ਭੇਜੀ ਜਾਂਦੀ ਹੈ। عَلَّمَهُۥ شَدِيدُ ٱلۡقُوَىٰ ٥ਉਸ ਨੂੰ ਤਾਕਤਵਰ ਅਤੇ ਸ਼ਕਤੀਸ਼ਾਲੀ ਨੇ ਸਿੱਖਿਆ ਦਿੱਤੀ ਹੈ। ذُو مِرَّةٍ فَٱسۡتَوَىٰ ٦ਬੁੱਧੀਵਾਨ ਅਤੇ ਬਿਬੇਕਸ਼ੀਲ ਨੇ। وَهُوَ بِٱلۡأُفُقِ ٱلۡأَعۡلَىٰ ٧ਫਿਰ ਉਹ ਉਦੇ ਹੋਇਆ ਅਤੇ ਉਹ ਖਲਾਅ (ਅਸਮਾਨ) ਦੇ ਉਪਰਲੇ ਸਿਰੇ ثُمَّ دَنَا فَتَدَلَّىٰ ٨ਤੇ ਸੀ ਫਿਰ ਉਹ ਨੇੜੇ ਹੋਇਆ। فَكَانَ قَابَ قَوۡسَيۡنِ أَوۡ أَدۡنَىٰ ٩ਫਿਰ ਉਹ ਉੱਤਰ ਆਇਆ, ਦੋ (ਤੀਰ) ਕਮਾਨਾਂ ਦੇ ਬਰਾਬਰ ਜਾਂ ਉਸ ਤੋਂ ਵੀ ਘੱਟ ਦੂਰੀ ਰਹਿ ਗਈ। فَأَوۡحَىٰٓ إِلَىٰ عَبۡدِهِۦ مَآ أَوۡحَىٰ ١٠ਫਿਰ ਅੱਲਾਹ ਨੇ ਵਹੀ ਭੇਜੀ ਆਪਣੇ ਬੰਦੇ ਵੱਲ, ਸੋ ਭੇਜੀ। مَا كَذَبَ ٱلۡفُؤَادُ مَا رَأَىٰٓ ١١ਝੂਠ ਨਹੀਂ ਆਖਿਆ, ਰਸੂਲ ਦੇ ਦਿਲ ਨੇ, ਜੋ ਉਨ੍ਹਾਂ ਨੇ ਦੇਖਿਆ, ਕਿਹਾ। أَفَتُمَٰرُونَهُۥ عَلَىٰ مَا يَرَىٰ ١٢ਹੁਣ ਕੀ ਤੁਸੀਂ ਉਸ ਚੀਜ਼ ਲਈ ਉਸ ਨਾਲ ਝਗੜਦੇ ਹੋ, ਜੋ ਉਸ ਨੇ ਦੇਖਿਆ ਹੈ। وَلَقَدۡ رَءَاهُ نَزۡلَةً أُخۡرَىٰ ١٣ਅਤੇ ਉਸ ਨੇ ਇੱਕ ਵਾਰੀ ਹੋਰ ਵੀ ਉਸ ਨੂੰ ਉਤਰਦੇ ਹੋਏ ਵੇਖਿਆ ਹੈ। عِندَ سِدۡرَةِ ٱلۡمُنتَهَىٰ ١٤ਸਿਦਰਤੂਲ ਮੁੰਤਹਾ (ਛੇਵੇਂ ਜਾਂ ਸੱਤਵੇਂ ਅਸਮਾਨ ਦੇ ਵਿਚਕਾਰ ਸਥਿੱਤ ਬੇਰੀ ਦਾ ਰੁੱਖ) ਦੇ ਕੋਲ। عِندَهَا جَنَّةُ ٱلۡمَأۡوَىٰٓ ١٥ਉਸ ਦੇ ਕੋਲ ਹੀ ਜੰਨਤੂਲ ਮਾਵਾ (ਟਿਕਾਣੇ ਵਾਲੀ ਜੰਨਤ) ਹੈ ਆਰਾਮ ਨਾਲ ਰਹਿਣ ਲਈ। إِذۡ يَغۡشَى ٱلسِّدۡرَةَ مَا يَغۡشَىٰ ١٦ਜਦੋਂ ਕਿ ਸਿਦਰਾ (ਬੇਰੀ) ਤੇ ਛਾ ਰਿਹਾ ਸੀ, ਜਿਹੜਾ ਕੁਝ ਵੀ ਛਾ ਰਿਹਾ ਸੀ। مَا زَاغَ ٱلۡبَصَرُ وَمَا طَغَىٰ ١٧ਨਜ਼ਰ ਭਟਕੀ ਨਹੀਂ ਅਤੇ ਨਾ ਹੱਦੋਂ ਵੱਧੀ। لَقَدۡ رَأَىٰ مِنۡ ءَايَٰتِ رَبِّهِ ٱلۡكُبۡرَىٰٓ ١٨ਇਸ ਨੇ ਆਪਣੇ ਰੱਬ ਦੀਆਂ ਵੱਡੀਆਂ ਵੱਡੀਆਂ ਨਿਸ਼ਾਨੀਆਂ ਦੇਖੀਆਂ ਹਨ। أَفَرَءَيۡتُمُ ٱللَّٰتَ وَٱلۡعُزَّىٰ ١٩ਭਲਾਂ ਤੁਸੀਂ ਲਾਤ ਅਤੇ ਊਜ਼ਾ ਤੇ ਵਿਚਾਰ ਕੀਤਾ ਹੈ। وَمَنَوٰةَ ٱلثَّالِثَةَ ٱلۡأُخۡرَىٰٓ ٢٠ਅਤੇ ਇੱਕ ਤੀਜੇ, ਮਨਾਤ ਤੇ। أَلَكُمُ ٱلذَّكَرُ وَلَهُ ٱلۡأُنثَىٰ ٢١ਕੀ ਤੁਹਾਡੇ ਲਈ ਪੁੱਤਰ ਹਨ ਅਤੇ ਅੱਲਾਹ ਲਈ ਪੁੱਤਰੀਆਂ। تِلۡكَ إِذًا قِسۡمَةٌ ضِيزَىٰٓ ٢٢ਇਹ ਤਾਂ ਵਿੰਗਾ ਟੇਢਾ ਬਟਵਾਰਾ ਹੋਇਆ। إِنۡ هِيَ إِلَّآ أَسۡمَآءٌ سَمَّيۡتُمُوهَآ أَنتُمۡ وَءَابَآؤُكُم مَّآ أَنزَلَ ٱللَّهُ بِهَا مِن سُلۡطَٰنٍۚ إِن يَتَّبِعُونَ إِلَّا ٱلظَّنَّ وَمَا تَهۡوَى ٱلۡأَنفُسُۖ وَلَقَدۡ جَآءَهُم مِّن رَّبِّهِمُ ٱلۡهُدَىٰٓ ٢٣ਇਹ ਸਿਰਫ਼ ਨਾਮ ਹਨ ਜਿਹੜੇ ਤੁਸੀਂ ਅਤੇ ਤੁਹਾਡੇ ਪਿਉ ਦਾਦਿਆਂ ਨੇ ਰੱਖ ਲਏ ਹਨ। ਅੱਲਾਹ ਨੇ ਇਨ੍ਹਾਂ ਦੇ ਪੱਖ ਵਿਚ ਕੋਈ ਦਲੀਲ ਨਹੀ ਉਤਾਰੀ। ਉਹ ਸਿਰਫ਼ ਭਰਮ ਦਾ ਪਾਲਣ ਕਰ ਰਹੇ ਹਨ ਜਾਂ ਮਨ ਦੀ ਇੱਛਾ ਦਾ ਜਦੋਂ' ਕਿ ਉਨ੍ਹਾਂ ਦੇ ਕੋਲ ਉਹਨਾਂ ਦੇ ਰੱਬ ਵੱਲੋਂ ਨਸੀਹਤ ਆ ਚੁੱਕੀ ਹੈ। أَمۡ لِلۡإِنسَٰنِ مَا تَمَنَّىٰ ٢٤ਕੀ ਮਨੁੱਖ ਉਹ ਸਾਰਾ ਕੁਝ ਪਾ ਲੈਂਦਾ ਹੈ, ਜੋ ਉਹ ਚਾਹੇ। فَلِلَّهِ ٱلۡأٓخِرَةُ وَٱلۡأُولَىٰ ٢٥ਤਾਂ ਅੱਲਾਹ ਦੇ ਅਧਿਕਾਰ ਵਿਚ ਹੈ ਪ੍ਰਲੋਕ ਅਤੇ ਸੰਸਾਰ। ۞ وَكَم مِّن مَّلَكٍ فِي ٱلسَّمَٰوَٰتِ لَا تُغۡنِي شَفَٰعَتُهُمۡ شَيۡـًٔا إِلَّا مِنۢ بَعۡدِ أَن يَأۡذَنَ ٱللَّهُ لِمَن يَشَآءُ وَيَرۡضَىٰٓ ٢٦ਅਤੇ ਆਕਾਸ਼ਾਂ ਵਿਚ ਕਿੰਨੇ ਫ਼ਰਿਸ਼ਤੇ ਹਨ ਜਿਨ੍ਹਾਂ ਦੀ ਸਿਫ਼ਾਰਸ਼ ਕੋਈ ਕੰਮ ਨਹੀਂ ਆ ਸਕਦੀ। ਪਰੰਤੂ ਇਹ ਕਿ ਅੱਲਾਹ ਆਗਿਆ ਦੇਵੇ ਜਿਸ ਨੂੰ ਉਹ ਚਾਹੇ ਅਤੇ ਪਸੰਦ ਕਰੇ। إِنَّ ٱلَّذِينَ لَا يُؤۡمِنُونَ بِٱلۡأٓخِرَةِ لَيُسَمُّونَ ٱلۡمَلَٰٓئِكَةَ تَسۡمِيَةَ ٱلۡأُنثَىٰ ٢٧ਬੇਸ਼ੱਕ ਜਿਹੜੇ ਲੋਕ ਪ੍ਰਲੋਕ ਤੇ ਭਰੋਸਾ ਨਹੀਂ' ਰੱਖਦੇ ਉਹ ਫ਼ਰਿਸ਼ਤਿਆਂ ਦੇ ਨਾਮ ਔਰਤਾਂ ਦੇ ਨਾਮਾਂ ਤੇ ਰੱਖਦੇ ਹਨ। وَمَا لَهُم بِهِۦ مِنۡ عِلۡمٍۖ إِن يَتَّبِعُونَ إِلَّا ٱلظَّنَّۖ وَإِنَّ ٱلظَّنَّ لَا يُغۡنِي مِنَ ٱلۡحَقِّ شَيۡـًٔا ٢٨ਜਦੋਂ ਕਿ ਉਨ੍ਹਾਂ ਦੇ ਕੋਲ ਇਸ ਲਈ ਕੋਈ ਦਲੀਲ ਨਹੀਂ'। ਉਹ ਸਿਰਫ਼ ਕਲਪਨਾਂ ਤੇ ਚੱਲ ਰਹੇ ਹਨ ਅਤੇ ਕਲਪਨਾਂ ਸੱਚਾਈ ਦੇ ਮਾਮਲੇ ਵਿਚ ਭੋਰਾ ਵੀ ਲਾਭਦਾਇਕ ਨਹੀਂ। فَأَعۡرِضۡ عَن مَّن تَوَلَّىٰ عَن ذِكۡرِنَا وَلَمۡ يُرِدۡ إِلَّا ٱلۡحَيَوٰةَ ٱلدُّنۡيَا ٢٩ਸੋ ਅਤੇ ਉਹ ਦੁਨਿਆਵੀ ਜੀਵਨ ਤੋਂ ਬਿਨ੍ਹਾਂ ਹੋਰ ਕੂਝ ਨਹੀਂ ਚਾਹੁੰਦੇ ਉਨ੍ਹਾਂ ਦੀ ਸਮਝ ਇੱਥੋਂ ਤੱਕ ਹੀ ਪੁੱਜੀ ਹੈ। ذَٰلِكَ مَبۡلَغُهُم مِّنَ ٱلۡعِلۡمِۚ إِنَّ رَبَّكَ هُوَ أَعۡلَمُ بِمَن ضَلَّ عَن سَبِيلِهِۦ وَهُوَ أَعۡلَمُ بِمَنِ ٱهۡتَدَىٰ ٣٠ਤੁਹਾਡਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿਹੜਾ ਉਸ ਦੇ ਰਾਹ ਤੋਂ ਭਟਕਿਆ ਹੋਇਆ ਹੈ ਅਤੇ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਜਿਹੜਾ ਸ੍ਰੇਸ਼ਟ ਰਾਹ ਤੇ ਹੈ। وَلِلَّهِ مَا فِي ٱلسَّمَٰوَٰتِ وَمَا فِي ٱلۡأَرۡضِ لِيَجۡزِيَ ٱلَّذِينَ أَسَٰٓـُٔواْ بِمَا عَمِلُواْ وَيَجۡزِيَ ٱلَّذِينَ أَحۡسَنُواْ بِٱلۡحُسۡنَى ٣١ਅਤੇ ਅੱਲਾਹ ਦਾ ਹੀ ਹੈ ਜਿਹੜਾ ਕੁਝ ਆਕਾਸ਼ਾਂ ਅਤੇ ਧਰਤੀ ਵਿਚ ਹੈ, ਤਾਂ ਕਿ ਉਹ ਫ਼ਲ ਦੇਵੇ ਬ਼ੂਰਾ ਕੰਮ ਕਰਨ ਵਾਲਿਆਂ ਨੂੰ ਉਸ ਦੇ ਕੀਤੇ ਦਾ ਅਤੇ ਫ਼ਲ ਦੇਵੇ ਨੇਕੀ ਕਰਨ ਵਾਲਿਆਂ ਨੂੰ ਨੇਕੀ ਦਾ। ٱلَّذِينَ يَجۡتَنِبُونَ كَبَٰٓئِرَ ٱلۡإِثۡمِ وَٱلۡفَوَٰحِشَ إِلَّا ٱللَّمَمَۚ إِنَّ رَبَّكَ وَٰسِعُ ٱلۡمَغۡفِرَةِۚ هُوَ أَعۡلَمُ بِكُمۡ إِذۡ أَنشَأَكُم مِّنَ ٱلۡأَرۡضِ وَإِذۡ أَنتُمۡ أَجِنَّةٌ فِي بُطُونِ أُمَّهَٰتِكُمۡۖ فَلَا تُزَكُّوٓاْ أَنفُسَكُمۡۖ هُوَ أَعۡلَمُ بِمَنِ ٱتَّقَىٰٓ ٣٢ਪਰੰਤੂ ਕੁਝ ਗੰਦਗੀ ਤੋਂ ਇਲਾਵਾ ਜਿਹੜੇ ਵੱਡੇ ਪਾਪਾਂ ਅਤੇ ਅਸ਼ਲੀਲਤਾਂ ਤੋਂ ਬਚਦੇ ਹਨ ਬੇਸ਼ੱਕ ਤੁਹਾਡੇ ਰੱਬ ਦੀ ਖ਼ਿਮਾ ਬੇਅੰਤ ਵਿਆਪਕ ਹੈ। ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਉਦੋਂ ਤੋਂ ਜਦੋਂ ਉਸ ਨੇ ਤੁਹਾਨੂੰ ਧਰਤੀ ਤੇ ਪੈਦਾ ਕੀਤਾ ਅਤੇ ਉਦੋਂ ਤੋਂ ਜਦੋਂ ਤੂਸੀਂ ਆਪਣੀਆਂ ਮਾਵਾਂ ਦੇ ਪੇਟ ਵਿਚ ਇੱਕ ਭਰੂਣ ਦੇ ਰੂਪ ਵਿਚ ਸੀ। ਤਾਂ ਤੁਸੀਂ ਆਪਣੇ ਆਪ ਨੂੰ ਪਵਿੱਤਰ ਨਾ ਸਮਝੋ। ਉਹ ਤਕਵਾ (ਸੰਜਮੀਂ) ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। أَفَرَءَيۡتَ ٱلَّذِي تَوَلَّىٰ ٣٣ਭਲਾ ਤੁਸੀਂ ਉਸ ਵੇਲੇ ਉਸ ਬੰਦੇ ਨੂੰ ਦੇਖਿਆ ਜਿਸ ਨੇ ਮੂੰਹ ਮੌੜਿਆ। وَأَعۡطَىٰ قَلِيلًا وَأَكۡدَىٰٓ ٣٤ਥੋੜ੍ਹਾ ਜਿਹਾ ਦਿੱਤਾ ਅਤੇ ਰੁੱਕ ਗਿਆ। أَعِندَهُۥ عِلۡمُ ٱلۡغَيۡبِ فَهُوَ يَرَىٰٓ ٣٥ਕੀ ਉਸ ਦੇ ਕੋਲ ਗੁਪਤ ਦਾ ਗਿਆਨ ਹੈ ਕਿ ਉਹ ਦੇਖ ਰਿਹਾ ਹੈ। أَمۡ لَمۡ يُنَبَّأۡ بِمَا فِي صُحُفِ مُوسَىٰ ٣٦ਕੀ ਉਸ ਨੂੰ ਖ਼ਬਰ ਨਹੀਂ ਪੁੱਜੀ ਉਸ ਗੱਲ ਦੀ ਜਿਹੜੀ ਮੂਸਾ ਦੇ ਸਹੀਫ਼ਿਆਂ (ਗ੍ਰੰਥਾਂ) ਵਿਚ ਹੈ। وَإِبۡرَٰهِيمَ ٱلَّذِي وَفَّىٰٓ ٣٧ਅਤੇ ਇਬਰਾਹੀਮ ਦੇ (ਗ੍ਰੰਥਾਂ ਵਿਚ ਵੀ) ਜਿਸ ਨੇ ਆਪਣਾ ਵਚਨ ਪੂਰਾ ਕਰ ਦਿੱਤਾ। أَلَّا تَزِرُ وَازِرَةٌ وِزۡرَ أُخۡرَىٰ ٣٨ਕਿ ਕੋਈ ਚੁੱਕਣ ਵਾਲਾ ਕਿਸੇ ਦੂਸਰੇ ਦਾ ਭਾਰ ਨਹੀਂ ਚੁੱਕੇਗਾ। وَأَن لَّيۡسَ لِلۡإِنسَٰنِ إِلَّا مَا سَعَىٰ ٣٩ਅਤੇ ਇਹ ਕਿ ਮਨੁੱਖ ਲਈ ਉਹ ਹੀ ਹੈ ਜਿਹੜਾ ਉਸ ਨੇ ਕਮਾਇਆ। وَأَنَّ سَعۡيَهُۥ سَوۡفَ يُرَىٰ ٤٠ਅਤੇ ਇਹ ਕਿ ਉਸ ਦੀ ਕਮਾਈ ਜਲਦੀ ਹੀ ਦੇਖੀ ਜਾਵੇਗੀ। ثُمَّ يُجۡزَىٰهُ ٱلۡجَزَآءَ ٱلۡأَوۡفَىٰ ٤١ਫਿਰ ਉੱਸ ਨੂੰ ਪੂਰਾ ਬਦਲਾ ਦਿੱਤਾ ਜਾਵੇਗਾ। وَأَنَّ إِلَىٰ رَبِّكَ ٱلۡمُنتَهَىٰ ٤٢ਅਤੇ ਇਹ ਕਿ ਸਾਰਿਆਂ ਨੇ ਤੁਹਾਡੇ ਰੱਬ ਤੱਕ ਪਹੁੰਚਣਾ ਹੈ। وَأَنَّهُۥ هُوَ أَضۡحَكَ وَأَبۡكَىٰ ٤٣ਬੇਸ਼ੱਕ ਉਹੀ ਹਸਾਉਂਦਾ ਹੈ ਰਵਾਉਂਦਾ ਹੈ। وَأَنَّهُۥ هُوَ أَمَاتَ وَأَحۡيَا ٤٤ਅਤੇ ਉਹ ਹੀ ਮਾਰਦਾ ਹੈ ਅਤੇ ਜਿੰਦਾ ਕਰਦਾ ਹੈ। وَأَنَّهُۥ خَلَقَ ٱلزَّوۡجَيۡنِ ٱلذَّكَرَ وَٱلۡأُنثَىٰ ٤٥ਅਤੇ ਉਸ ਨੇ ਦੋਵੇਂ ਕਿਸਮਾਂ ਨਰ ਅਤੇ ਮਾਦਾ ਪੈਦਾ ਕੀਤੀਆਂ ਹਨ। مِن نُّطۡفَةٍ إِذَا تُمۡنَىٰ ٤٦ਇੱਕ ਬੂੰਦ (ਵੀਰਜ) ਤੋਂ ਜਿਹੜੀ (ਗਰਭ ਵਿੱਚ) ਟਪਕਾਈ ਜਾਂਦੀ ਹੈ। وَأَنَّ عَلَيۡهِ ٱلنَّشۡأَةَ ٱلۡأُخۡرَىٰ ٤٧ਅਤੇ ਉਸ ਦੇ ਜ਼ਿੰਮੇ ਹੈ ਦੂਜੀ ਵਾਰ ਉਠਉਣਾ। وَأَنَّهُۥ هُوَ أَغۡنَىٰ وَأَقۡنَىٰ ٤٨ਅਤੇ ਉਸੇ ਨੇ ਜਾਇਦਾਦ ਦਿੱਤੀ ਅਤੇ ਦੌਲਤਮੰਦ ਬਣਾਇਆ। وَأَنَّهُۥ هُوَ رَبُّ ٱلشِّعۡرَىٰ ٤٩ਅਤੇ ਉਹੀ ਸ਼ੁਅਰਾ (ਇੱਕ ਤਾਰਾ) ਦਾ ਰੱਬ ਹੈ। وَأَنَّهُۥٓ أَهۡلَكَ عَادًا ٱلۡأُولَىٰ ٥٠ਅਤੇ ਅੱਲਾਹ ਨੇ ਹੀ ਪਹਿਲੀ ਆਦ ਕੌਮ ਨੂੰ ਨਸ਼ਟ ਕੀਤਾ। وَثَمُودَاْ فَمَآ أَبۡقَىٰ ٥١ਅਤੇ ਸਮੂਦ ਨੂੰ। ਫਿਰ ਕਿਸੇ ਨੂੰ ਬਾਕੀ ਨਾ ਛੱਡਿਆ। وَقَوۡمَ نُوحٍ مِّن قَبۡلُۖ إِنَّهُمۡ كَانُواْ هُمۡ أَظۡلَمَ وَأَطۡغَىٰ ٥٢ਅਤੇ ਇਸ ਤੋਂ ਪਹਿਲਾਂ ਨੂਹ ਦੀ ਕੌਮ ਨੂੰ। ਬੇਸ਼ੱਕ ਇਹ ਬੇਹੱਦ ਜ਼ਾਲਿਮ ਅਤੇ ਬਾਗ਼ੀ ਲੋਕ ਸਨ। وَٱلۡمُؤۡتَفِكَةَ أَهۡوَىٰ ٥٣ਅਤੇ ਉਲਟੀਆਂ ਹੋਈਆਂ ਬਸਤੀਆਂ ਨੂੰ ਵੀ ਸੁੱਟ ਦਿੱਤਾ। فَغَشَّىٰهَا مَا غَشَّىٰ ٥٤ਉਸ ਤੇ ਬੀਤਿਆ ਜੋ ਬੀਤਿਆ। فَبِأَيِّ ءَالَآءِ رَبِّكَ تَتَمَارَىٰ ٥٥ਸੋ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੇ ਝਗੜਗੋ। هَٰذَا نَذِيرٌ مِّنَ ٱلنُّذُرِ ٱلۡأُولَىٰٓ ٥٦ਇਹ ਇੱਕ ਡਰਾਉਣ ਵਾਲਾ ਹੈ, ਪਹਿਲਾਂ ਡਰਾਉਣ ਵਾਲਿਆਂ ਵਾਂਗ। أَزِفَتِ ٱلۡأٓزِفَةُ ٥٧ਨੇੜੇ ਆਉਣ ਵਾਲੀ (ਕਿਆਮਤ) ਨੇੜੇ ਆ ਗਈ। لَيۡسَ لَهَا مِن دُونِ ٱللَّهِ كَاشِفَةٌ ٥٨ਅੱਲਾਹ ਤੋਂ ਸਿਨਹਾਂ ਉਸ ਨੂੰ ਕੋਈ ਦੂਰ ਨਹੀਂ ਕਰ ਸਕਦਾ। أَفَمِنۡ هَٰذَا ٱلۡحَدِيثِ تَعۡجَبُونَ ٥٩ਕੀ ਤੁਹਾਨੂੰ ਇਸ ਗੱਲ ਤੇ ਹੈਰਾਨੀ ਹੁੰਦੀ ਹੈ। وَتَضۡحَكُونَ وَلَا تَبۡكُونَ ٦٠ਅਤੇ ਤੁਸੀਂ ਹੱਸਦੇ ਹੋ ਰੋਂਦੇ ਨਹੀਂ। وَأَنتُمۡ سَٰمِدُونَ ٦١ਅਤੇ ਤੁਸੀਂ ਹੰਕਾਰ ਕਰਦੇ ਹੋ। فَٱسۡجُدُواْۤ لِلَّهِۤ وَٱعۡبُدُواْ ۩ ٦٢ਸੋ ਅੱਲਾਹ ਲਈ ਸਿਜਦਾ ਕਰੋ। ਅਤੇ ਉਸੇ ਦੀ ਇਬਾਦਤ ਕਰੋਂ।